ਚੰਡੀਗੜ੍ਹ ਯੂਨੀਵਰਸਿਟੀ ਵੱਲੋਂ ਅਕਾਦਮਿਕ ਸੈਸ਼ਨ 2021-22 ਲਈ ਇੰਡਸਟਰੀ ਦੀਆਂ ਮੌਜੂਦਾ ਮੰਗਾਂ ਅਨੁਸਾਰ ਨਵੇਂ ਭਵਿੱਖਮੁਖੀ ਕੋਰਸਾਂ ਦੀ ਸ਼ੁਰੂਆਤ

ਕੋਰੋਨਾ ਕਾਲ ਦੌਰਾਨ ਇੰਡਸਟਰੀ ਦੇ ਕੰਮਕਾਜ ਦੇ ਸਮੀਕਰਣ ਅਤੇ ਤੌਰ ਤਰੀਕਿਆਂ ’ਚ ਵੱਡੇ ਪੱਧਰ ’ਤੇ ਬਦਲਾਅ ਸਾਹਮਣੇ ਆਏ ਹਨ, ਜਿਸ ਦੇ ਮੱਦੇਨਜ਼ਰ ਨਵੇਂ ਖੇਤਰਾਂ ’ਚ ਨਵੇਂ ਹੁਨਰਾਂ ਦੀ ਮੰਗ ਵਧੇਰੇ ਕੀਤੀ ਜਾ ਰਹੀ ਹੈ। ਮੌਜੂਦਾ ਸਮੇਂ ਦੌਰਾਨ ਸਪੈਸ਼ਲਾਈਜ਼ਡ ਕੋਰਸਾਂ ਵਿੱਚ ਉਭਰਦੇ ਖੇਤਰਾਂ ਲਈ ਵਿਦਿਆਰਥੀਆਂ ਦਾ ਰੁਝਾਨ ਵਧਿਆ ਹੈ, ਕਿਉਂਕਿ ਕੋਰੋਨਾ ਕਾਲ ਦੌਰਾਨ ਇੰਡਸਟਰੀ ਦੀ ਕੰਮਕਾਜ ਪ੍ਰਣਾਲੀ ’ਚ ਨਵੀਂਆਂ ਤਕਨੀਕਾਂ ਵਿਕਸਿਤ ਕੀਤੀਆਂ ਗਈਆਂ ਹਨ। ਇੰਡਸਟਰੀ ਦੀਆਂ ਮੌਜੂਦਾ ਮੰਗਾਂ ਅਤੇ ਸੰਭਾਵਨਾਵਾਂ ਨੂੰ ਧਿਆਨ ’ਚ ਰੱਖਦਿਆਂ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਵੱਲੋਂ ਅਕਾਦਮਿਕ ਸੈਸ਼ਨ 2021-22 ਲਈ ਇੰਜੀਨੀਅਰਿੰਗ ਦੇ ਖੇਤਰ ’ਚ ਬਲਾਕਚੇਨ ਟਕਨਾਲੋਜੀ, ਡਿਵੈਲਪਮੈਂਟ ਐਂਡ ਆਪ੍ਰੇਸ਼ਨਜ਼, ਇਲੈਕਟਿ੍ਰਕ ਵਹੀਕਲ, ਇਨਫ਼੍ਰਾਸਟ੍ਰਕਚਰ ਡਿਵੈਲਪਮੈਂਟ ਅਤੇ ਹੈਲਥ ਸੇਫ਼ਟੀ ਐਂਡ ਇਨਵਾਇਰਮੈਂਟ ਕੋਰਸਾਂ ਦੀ ਸ਼ੁਰੂਆਤ ਕੀਤੀ ਹੈ। ਇਸ ਤੋਂ ਇਲਾਵਾ ਮੈਨੇਜਮੈਂਟ ਦੇ ਖੇਤਰ ’ਚ ਲੌਜਿਸਟਿਕਸ ਐਂਡ ਸਪਲਾਈ ਚੇਨ ਮੈਨੇਜਮੈਂਟ ਅਧੀਨ ਐਮ.ਬੀ.ਏ ਦੀ ਸੁਰੂਆਤ ਕੀਤੀ ਗਈ ਹੈ। ਇਸੇ ਤਰ੍ਹਾਂ ਬੇਸਿਕ ਸਾਇੰਸਜ਼ ਦੇ ਖੇਤਰ ’ਚ ਮਾਸਟਰਜ਼ ਆਫ਼ ਡੇਟਾ ਸਾਇੰਸ, ਇੰਡਸਟਰੀਅਲ ਕੈਮਿਸਟਰੀ, ਬੈਚਲਰ ਆਫ਼ ਸਾਇੰਸ ਇੰਨ ਮੈਥੇਮੈਟਿਕਸ ਕੋਰਸਾਂ ਸਿੱਖਿਆ ਪ੍ਰਣਾਲੀ ’ਚ ਸ਼ਾਮਲ ਕੀਤਾ ਗਿਆ ਹੈ। ਇਸੇ ਤਰ੍ਹਾਂ ਕੰਪਿਊਟਰ ਐਪਲੀਕੇਸ਼ਨ ਖੇਤਰ ’ਚ ਐਗਮੈਂਟਡ ਰਿਆਲਟੀ ਐਂਡ ਵਰਚੁਅਲ ਰਿਆਲਟੀ (ਏ.ਆਰ ਅਤੇ ਵੀ.ਆਰ) ਬੈਚਲਰ ਕੋਰਸ ਸਮੇਤ ਕਲਾਊਡ ਕੰਪਿਊਟਿੰਗ ਅਤੇ ਡਿਵੈਲਪਮੈਂਟ ਆਪ੍ਰੇਸ਼ਨਜ਼, ਆਰਟੀਫ਼ੀਸ਼ੀਅਲ ਇੰਟੈਲੀਜੈਂਸ ਅਤੇ ਮਸ਼ੀਨ ਲਰਨਿੰਗ ਅਧੀਨ ਮਾਸਟਰਜ਼ ਕੋਰਸਾਂ ਦੀ ਸ਼ੁਰੂਆਤ ਕੀਤੀ ਹੈ।

Press Pic South Campus.resized.resized

ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਚੰਡੀਗੜ੍ਹ ਯੂਨੀਵਰਸਿਟੀ ਦੇ ਰਜਿਸਟਰਾਰ ਡਾ. ਸਤਬੀਰ ਸਿੰਘ ਸਹਿਗਲ ਨੇ ਦੱਸਿਆ ਕਿ ਇਸ ਸਾਲ ਉਭਰਦੇ ਖੇਤਰਾਂ ’ਚ 20 ਨਵੇਂ ਕੋਰਸਾਂ ਦੀ ਸ਼ੁਰੂਆਤ ਕੀਤੀ ਗਈ ਹੈ, ਤਾਂ ਜੋ ਵਿਦਿਆਰਥੀਆਂ ਨੂੰ ਇੰਡਸਟਰੀ ਦੀਆਂ ਮੌਜੂਦਾ ਲੋੜਾਂ ਅਨੁਸਾਰ ਤਿਆਰ ਕਰਕੇ ਰੋਜ਼ਗਾਰ ਦੇ ਭਰਪੂਰ ਮੌਕੇ ਮੁਹੱਈਆ ਕਰਵਾਏ ਜਾ ਸਕਣ। ਇਨ੍ਹਾਂ ਕੋਰਸਾਂ ਦੀ ਸ਼ੁਰੂਆਤ ਨਾਲ ਹੁਣ ਚੰਡੀਗੜ੍ਹ ਯੂਨੀਵਰਸਿਟੀ ਵਿਦਿਆਰਥੀਆਂ ਨੂੰ ਕੁੱਲ 148 ਕੋਰਸਾਂ ਦੀ ਪੇਸ਼ਕਸ਼ ਕਰੇਗੀ, ਜਿਨ੍ਹਾਂ ਵਿਚੋਂ 97 ਕੋਰਸ ਅੰਡਰਗ੍ਰੈਜੁਏਟ ਡਿਗਰੀ ਅਤੇ 32 ਕੋਰਸ ਪੋਸਟ-ਗ੍ਰੈਜੂਏਟ ਡਿਗਰੀ ਨਾਲ ਸਬੰਧਿਤ ਹਨ।

ਡਾ. ਸਹਿਗਲ ਨੇ ਦੱਸਿਆ ਕਿ ਮੈਨੇਜਮੈਂਟ ਖੇਤਰ ’ਚ ਬੀ.ਬੀ.ਏ ਬਿਜ਼ਨਸ ਐਨਾਲੇਟਿਕਸ, ਬੀ.ਬੀ.ਏ ਡਿਜੀਟਲ ਮਾਰਕਟਿੰਗ ਕੋਰਸਾਂ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਤੋਂ ਇਲਾਵਾ ਬੈਲਚਰ ਆਫ਼ ਸਾਇੰਸ (ਮਾਈਕ੍ਰਬਾਇਓਲਾੱਜੀ), ਬੈਚਲਰ ਆਫ਼ ਸਾਇੰਸ (ਫੋਰੈਸਿੰਕ ਸਾਇੰਸ), ਮਾਸਟਰ ਆਫ਼ ਸਾਇੰਸ (ਬਾਇਓਇੰਨਫ਼੍ਰਮੈਟਿਕ), ਮਾਸਟਰ ਆਫ਼ ਫ਼ਾਰਮੈਸੀ (ਇੰਡਸਟਰੀਅਲ ਫ਼ਾਰਮੇਸੀ), ਮਾਸਟਰ ਆਫ਼ ਓਪਟੋਮੈਟਰੀ, ਮਾਸਟਰ ਆਫ਼ ਸਾਇੰਸ (ਨਿਊਟ੍ਰੀਏਸ਼ਨ ਐਂਡ ਡਾਇਟਿਕਸ) ਅਤੇ ਬੈਚਲਰ ਆਫ਼ ਆਰਟਸ (ਸਾਈਕਲੋਜੀ ਆਨਰਸ) ਕੋਰਸਾਂ ਦੀ ਪੇਸ਼ਕਸ਼ ਇਸ ਸਾਲ ਤੋਂ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਵਧੇਰੇ ਜਾਣਕਾਰੀ ਲਈ ਵਿਦਿਆਰਥੀ ’ਵਰਸਿਟੀ ਦੀ ਅਧਿਕਾਰਿਤ ਵੈਬਸਾਈਟ www.cuchd.in ’ਤੇ ਪਹੁੰਚ ਕਰ ਸਕਦੇ ਹਨ।

ਡਾ. ਸਹਿਗਲ ਨੇ ਦੱਸਿਆ ਕਿ ਯੂਨੀਵਰਸਿਟੀ ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਵਿਭਾਗ ਵੱਲੋਂ ਮਾਸਟਰ ਆਫ਼ ਇੰਜੀਨੀਅਰਿੰਗ ਦੇ ਅੰਤਰਗਤ ਇਲੈਕਟ੍ਰੀਕਲ ਇੰਜੀਨੀਅਰਿੰਗ (ਇਲੈਕਟਿ੍ਰਕ ਵਹੀਕਲ), ਹੈਲਥ ਐਂਡ ਇਨਵਾਇਰਮੈਂਟ ਇੰਜੀਨੀਅਰਿੰਗ 2 ਸਾਲਾਂ ਕੋਰਸ ਸ਼ੁਰੂ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਇਲੈਕਟਿ੍ਰਕ ਵਹੀਕਲ ਇੰਜੀਨੀਅਰਿੰਗ ਦਾ ਕੋਰਸ ਮੈਨੂਫੈਕਚਰਿੰਗ ਅਤੇ ਖੋਜ ਖੇਤਰ ’ਚ ਨੌਕਰੀ ਦੇ ਭਰਪੂਰ ਮੌਕੇ ਪੈਦਾ ਕਰਨ ਲਈ ਸ਼ੁਰੂ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਸਾਲ 2030 ਤੱਕ ਭਾਰਤ ਸਰਕਾਰ ਸਮੇਤ ਕਈ ਮੁਲਕਾਂ ਦੀ ਯੋਜਨਾ ਹੈ ਕਿ ਸਾਰੇ ਵਾਹਨਾਂ ਨੂੰ ਈ-ਵਾਹਨਾਂ ’ਚ ਤਬਦੀਲ ਕੀਤਾ ਜਾਵੇ ਅਤੇ ਆਈ.ਸੀ ਇੰਜਣ ਅਧਾਰਿਤ ਵਾਹਨਾਂ ਦੇ ਉਤਪਾਦਨ ਅਤੇ ਭਵਿੱਖ ਦੀ ਵਿਕਰੀ ’ਤੇ ਪਾਬੰਦੀ ਲਗਾਉਣ ਦੀ ਯੋਜਨਾ ਵੀ ਉਲੀਕੀ ਗਈ ਹੈ। ਜੋ ਇਲੈਕਟਿ੍ਰਕ ਵਹੀਕਲ ਖੇਤਰ ਦੇ ਵਿਦਿਆਰਥੀਆਂ ਲਈ ਰੋਜ਼ਗਾਰ ਦੇ ਨਵੇਂ ਰਸਤਿਆਂ ਦਾ ਨਿਰਮਾਣ ਕਰੇਗਾ। ਇਸ ਖੇਤਰ ’ਚ ਵਿਦਿਆਰਥੀ ਬੈਟਰੀ ਪ੍ਰਬੰਧਨ ਪ੍ਰਣਾਲੀ ਦੀ ਨਕਲ ਅਤੇ ਡਿਜ਼ਾਇਨ ਤਿਆਰ ਕਰਨ ਦੇ ਵੀ ਯੋਗ ਹੋਣਗੇ।

ਉਨ੍ਹਾਂ ਦੱਸਿਆ ਕਿ ਬੈਚਲਰ ਆਫ਼ ਇੰਜੀਨੀਅਰਿੰਗ ਦੇ ਤਹਿਤ ਸਪੈਸ਼ਲਾਈਜੇਸ਼ਨ ਅਧੀਨ ਕੰਪਿਊਟਰ ਸਾਇੰਸ ਇੰਜੀਅਰਿੰਗ (ਬਲਾਕਚੇਨ ਟਕਨਾਲੋਜੀ) ਅਤੇ ਕੰਪਿਊਟਰ ਸਾਇੰਸ ਇੰਜੀਅਰਿੰਗ (ਡਿਵੈਲਪਮੈਂਟ ਅਂੈਡ ਅਪਰੇਸ਼ਨਜ਼) 4 ਸਾਲਾ ਭਵਿੱਖਮੁਖੀ ਕੋਰਸਾਂ ਨੂੰ ਸਿੱਖਿਆ ਪ੍ਰਣਾਲੀ ’ਚ ਸ਼ਾਮਲ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਡਿਵਓਪਸ (ਡਿਵੈਲਪਮੈਂਟ ਐਂਡ ਅਪਰੇਸ਼ਨਜ਼) ਇੱਕ ਵਿਸ਼ੇਸ਼ ਟੈਕਨਾਲੋਜੀ ਆਧਾਰਿਤ ਪ੍ਰੋਗਰਾਮ ਹੈ, ਜਿਸਦੀ ਸ਼ੁਰੂਆਤ ਦਾ ਉਦੇਸ਼ ਤੇਜ਼ੀ ਨਾਲ ਪ੍ਰਫੁਲਿਤ ਹੋ ਰਹੇ ਆਈ.ਟੀ ਅਤੇ ਕਲਾਉਡ ਡੋਮੇਨਾਂ ’ਚ ਕਰੀਅਰ ਬਣਾਉਣ ਦੇ ਇਛੁੱਕ ਵਿਦਿਆਰਥੀਆਂ ਲਈ ਰੋਜ਼ਗਾਰ ਦੇ ਮੌਕੇ ਪੈਦਾ ਕਰਨਾ ਹੈ। ਆਈ.ਡੀ.ਸੀ ਰਿਪੋਰਟ ਦਾ ਹਵਾਲਾ ਦਿੰਦਿਆਂ ਡਾ. ਸਹਿਗਲ ਨੇ ਦੱਸਿਆ ਕਿ 2017 ’ਚ 290 ਕਰੋੜ ਤੋਂ ਵੱਧ ਕੇ ਦੁਨੀਆਂ ਭਰ ’ਚ ਡਿਵੈਲਪਮੈਂਟ ਐਂਡ ਅਪਰੇਸ਼ਨਜ਼ ਮਾਰਕਿਟ ਦੀ 2022 ’ਚ 660 ਕਰੋੜ ਤੱਕ ਪਹੁੰਚਣ ਦੀ ਉਮੀਦ ਹੈ। ਬਲਾਕਚੇਨ ਟਕਲਾਲੋਜੀ ਦੇ ਖੇਤਰ ਬਾਬਤ ਗੱਲਬਾਤ ਕਰਦਿਆਂ ਡਾ. ਸਹਿਗਲ ਨੇ ਦੱਸਿਆ ਕਿ ਹਾਈਰਡ ਦੇ ਅੰਕੜਿਆਂ ਮੁਤਾਬਕ ਬਲਾਕਚੇਨ ਇੰਜੀਨੀਅਰਾਂ ਦੀ ਵਿਸ਼ਵਵਿਆਪੀ ਪੱਧਰ ’ਤੇ ਮੰਗ ’ਚ ਸਾਲ ਦਰ ਸਾਲ 517 ਫ਼ੀਸਦੀ ਦੀ ਦਰ ਨਾਲ ਵਧੇਗੀ ਜਦਕਿ ਸਾਲ 2030 ਤੱਕ ਬਲਾਕਚੇਨ ਮਾਰਕਿਟ ਵੱਧ ਕੇ 3 ਲੱਖ ਕਰੋੜ ਤੱਕ ਪਹੁੰਚਣ ਦੀ ਉਮੀਦ ਹੈ। ਪੇਅ ਸਕੇਲ ਦੁਆਰਾ ਜਾਰੀ ਅੰਕੜਿਆਂ ਦਾ ਹਵਾਲਾ ਦਿੰਦਿਆਂ ਉਨ੍ਹਾਂ ਦੱਸਿਆ ਕਿ ਸਾਲ 2023 ਤੱਕ ਬਲਾਕਚੇਨ ਡਿਵੈਲਪਰ 40 ਲੱਖ ਸਾਲਾਨਾ ਤਨਖ਼ਾਹ ਮਿਲਣ ਦੀ ਉਮੀਦ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਸਿਵਲ ਇੰਜੀਨੀਅਰਿੰਗ (ਇਨਫ਼੍ਰਾਸਟ੍ਰਕਚਰ ਡਿਵੈਲਪਮੈਂਟ) 3 ਸਾਲਾਂ ਪਾਰਟ-ਟਾਈਮ ਕੋਰਸ ਦੀ ਸ਼ੁਰੂਆਤ ਕੀਤੀ ਗਈ ਹੈ, ਜੋ ਕੇਵਲ ਪੇਸ਼ੇਵਰ ਕਾਮਿਆਂ ਨੂੰ ਕਰਵਾਇਆ ਜਾਵੇਗਾ। ਸਿਵਲ ਇੰਜੀਨੀਅਰਿੰਗ ਦੇ ਬੁਨਿਆਦੀ ਖੇਤਰਾਂ ਦਾ ਗਿਆਨ ਮੁਢਲੀਆਂ ਸਹੂਲਤਾਂ ਪ੍ਰਦਾਨ ਕਰਨ ’ਚ ਲਾਭਦਾਇਕ ਹੋ ਸਕਦਾ ਹੈ ਜਿਥੇ ਖੇਤਰਾਂ ਦੇ ਵਿਕਾਸ ਲਈ ਰਚਨਾਤਮਕ ਪਹਿਲੂ ਸ਼ਾਮਲ ਹੁੰਦੇ ਹਨ।

ਡਾ. ਸਹਿਗਲ ਨੇ ਦੱਸਿਆ ਕਿ ’ਵਰਸਿਟੀ ਵੱਲੋਂ ਲੌਜਿਸਟਿਕਸ ਐਂਡ ਸਪਲਾਈ ਚੇਨ ਮੈਨੇਜਮੈਂਟ ’ਚ ਐਮ.ਬੀ.ਏ ਕੋਰਸ ਦੀ ਸ਼ੁਰੂਆਤ ਕੀਤੀ ਗਈ ਹੈ ਜੋ ਲੋਜਿਸਟਿਕਸ ਅਤੇ ਸਪਲਾਈ ਚੇਨ ਖੇਤਰਾਂ ਵਿਚ ਵਿਸ਼ਲੇਸ਼ਣ ਅਤੇ ਪ੍ਰਬੰਧਕੀ ਕੁਸ਼ਲਤਾਵਾਂ ਨੂੰ ਬਣਾਉਣ ’ਤੇ ਕੇਂਦਰਤ ਕਰਦਾ ਹੈ। ਪੀ.ਆਰ ਨਿਊਜ਼ਵਾਇਰ ਦੀ ਰਿਪੋਰਟ ਦਾ ਹਵਾਲਾ ਦਿੰਦਿਆਂ ਉਨ੍ਹਾਂ ਦੱਸਿਆ ਕਿ ਗਲੋਬਲ ਸਪਲਾਈ ਚੇਨ ਮੈਨੇਜਮੈਂਟ ਮਾਰਕਿਟ 2020-2027 ਦੇ ਦਰਮਿਆਨ 11.2 ਫ਼ੀਸਦੀ ਸੀ.ਏ.ਜੀ.ਆਰ ’ਤੇ 37.41 ਬਿਲੀਅਨ ਅਮਰੀਕਨ ਡਾਲਰ ਤੱਕ ਪਹੁੰਚਣ ਦੀ ਉਮੀਦ ਹੈ ਜਦਕਿ ਪੇਅ ਸਕੇਲ ਦੀ ਰਿਪੋਰਟ ਅਨੁਸਾਰ ਐਸ.ਸੀ.ਐਮ ਪ੍ਰਬੰਧਕ ਦੀ ਔਸਤਨ ਤਨਖ਼ਾਹ 9 ਲੱਖ ਸਾਲਾਨਾ ਹੈ। ਉਨ੍ਹਾਂ ਦੱਸਿਆ ਕਿ ਕਿ ਬੇਸਿਕ ਸਾਇੰਜਜ਼ ਦੇ ਖੇਤਰ ’ਚ ਉਭਰ ਰਹੇ ਐਮ.ਐਸ.ਈ ਡੇਟਾ ਸਾਇੰਸ ਕੋਰਸ ਦੀ ਸ਼ੁਰੂਆਤ ਕੀਤੀ ਗਈ ਹੈ। ਡੇਟਾ ਸਾਇੰਸ ’ਚ ਮਾਸਟਰ ਡਿਗਰੀ 21ਵੀਂ ਸਦੀ ਦਾ ਸਭ ਤੋਂ ਲੋੜੀਂਦਾ ਅਤੇ ਸੰਭਾਵਨਾਵਾਂ ਭਰਪੂਰ ਕਰੀਅਰ ਪ੍ਰੋਗਰਾਮ ਹੈ। ਡੀ.ਆਈ.ਸੀ ਦੀ ਰਿਪੋਰਟ ਅਨੁਸਾਰ ਸਿਹਤ ਸੰਭਾਲ, ਦੂਰਸੰਚਾਰ, ਮੀਡੀਆ/ਮਨੋਰੰਜਨ, ਬੈਕਿੰਗ, ਵਿੱਤੀ ਸੇਵਾਵਾਂ ਅਤੇ ਬੀਮਾ ਆਦਿ ਸੈਕਟਰਾਂ ਵਿੱਚ ਡੇਟਾ ਸਾਇੰਟਿਸਟਾਂ ਦੀ ਮੰਗ 50 ਫ਼ੀਸਦੀ ਵਧੀ ਹੈ।

ਡਾ. ਸਹਿਗਲ ਨੇ ਦੱਸਿਆ ਕਿ ਯੂਨੀਵਰਸਿਟੀ ਇੰਸਟੀਚਿਊਟ ਆਫ਼ ਕੰਪਿਊਟਿੰਗ ਵੱਲੋਂ ਬੈਲਚਰ ਆਫ਼ ਕੰਪਿਊਟਰ ਐਪਲੀਕੇਸ਼ਨ ਅਧੀਨ ਐਗਮੈਂਟਡ ਰਿਆਲਟੀ ਐਂਡ ਵਰਚੁਅਲ ਰਿਆਲਟੀ ਤਿੰਨ ਸਾਲਾਂ ਕੋਰਸ ਦੀ ਸ਼ੁਰੂਆਤ ਕੀਤੀ ਗਈ ਹੈ। ਇਸੇ ਤਰ੍ਹਾਂ ਕਲਾਊਡ ਕੰਪਿਊਟਿੰਗ ਐਂਡ ਡਿਵੈਲਪਮੈਂਟ ਆਪ੍ਰੇਸ਼ਨਜ਼ ਅਤੇ ਆਰਟੀਫ਼ੀਸ਼ੀਅਲ ਇੰਟੈਲੀਜੈਂਸ ਐਂਡ ਮਸ਼ੀਨ ਲਰਨਿੰਗ ਤਹਿਤ ਮਾਸਟਰਜ਼ ਪ੍ਰੋਗਰਾਮ ਸ਼ੁਰੂ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਆਰਟੀਫ਼ੀਸ਼ੀਅਲ ਇੰਟੈਲੀਜੈਂਸ ਐਂਡ ਮਸ਼ੀਨ ਲਰਨਿੰਗ ਦੇ ਖੇਤਰ ’ਚ ਨੌਕਰੀਆਂ ਦੀ ਮੰਗ ਪਿਛਲੇ ਚਾਰ ਸਾਲਾਂ ਵਿੱਚ ਲਗਭਗ 75 ਫ਼ੀਸਦੀ ਵਧੀ ਹੈ ਅਤੇ ਭਵਿੱਖ ’ਚ ਇਸ ਖੇਤਰ ’ਚ ਪੇਸ਼ੇਵਰਾਂ ਦੀ ਮੰਗ ਤੇਜ਼ੀ ਨਾਲ ਹੋਰ ਵੱਧਣ ਦਾ ਆਸਾਰ ਹਨ। ਇਸ ਖੇਤਰ ’ਚ ਨੌਕਰੀ ਦੀ ਚੋਣ ਕਰਨਾ ਇੱਕ ਸੁਰੱਖਿਅਤ ਕਰੀਅਰ ਬਣਾਉਣ ਲਈ ਠੋਸ ਵਿਕਲਪ ਹੈ ਅਤੇ ਤਕਨਾਲੋਜੀ ਦੇ ਯੁੱਗ ’ਚ ਦਹਾਕਿਆਂ ਤੱਕ ਇਸਦੀ ਮੰਗ ਵੱਡੇ ਪੱਧਰ ’ਤੇ ਹੋਵੇਗੀ।

ਇਸ ਸਬੰਧੀ ਗੱਲਬਾਤ ਕਰਦਿਆਂ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਸ. ਸਤਨਾਮ ਸਿੰਘ ਸੰਧੂ ਨੇ ਦੱਸਿਆ ਕਿ ਚੰਡੀਗੜ੍ਹ ਯੂਨੀਵਰਸਿਟੀ ਹਮੇਸ਼ਾ ਇੰਡਸਟਰੀ ਦੀਆਂ ਮੌਜੂਦਾ ਲੋੜਾਂ ਮੁਤਾਬਕ ਭਵਿੱਖਮੁਖੀ ਕੋਰਸਾਂ ਨੂੰ ਤਰਜੀਹ ਦਿੰਦੀ ਹੈ। ਵਿਦਿਆਰਥੀਆਂ ਨੂੰ ਉਭਰੇ ਖੇਤਰਾਂ ’ਚ ਰੋਜ਼ਗਾਰ ਦੇ ਮੌਕੇ ਪੈਦਾ ਕਰਨ ਲਈ ’ਵਰਸਿਟੀ ਵੱਲੋਂ ਸਮੇਂ ਦੇ ਹਾਣ ਦਾ ਅਕਾਦਮਿਕ ਮਾਡਲ ਅਪਣਾਇਆ ਗਿਆ ਹੈ। ਮੌਜੂਦਾ ਸਮੇਂ ’ਚ ਉਭਰਦੇ ਖੇਤਰਾਂ ਨੂੰ ਧਿਆਨ ’ਚ ਰੱਖਦਿਆਂ ’ਵਰਸਿਟੀ ਵੱਲੋਂ ਅਕਾਦਮਿਕ ਸੈਸ਼ਨ 2021-22 ਲਈ ਇਨ੍ਹਾਂ ਨਵੇਂ ਕੋਰਸਾਂ ਦੀ ਸ਼ੁਰੂਆਤ ਕੀਤੀ ਗਈ ਹੈ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>