ਯੂਕੇ ਵਿੱਚ 20 ਮਿਲੀਅਨ ਤੋਂ ਵੱਧ ਲੋਕਾਂ ਨੂੰ ਲੱਗੀ ਪੂਰੀ ਕੋਰੋਨਾ ਵੈਕਸੀਨ

ਗਲਾਸਗੋ/ ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ) – ਯੂਕੇ ਵਿੱਚ ਚੱਲ ਰਹੀ ਟੀਕਾਕਰਨ ਮੁਹਿੰਮ ਦੌਰਾਨ 20 ਮਿਲੀਅਨ ਤੋਂ ਜਿਆਦਾ ਲੋਕਾਂ ਨੂੰ ਕੋਰੋਨਾ ਵੈਕਸੀਨ ਦੀਆਂ ਦੋਵੇਂ ਖੁਰਾਕਾਂ ਮਿਲ ਚੁੱਕੀਆਂ ਹਨ। ਟੀਕਾਕਰਨ ਵਿੱਚ ਮਿਲਣ ਵਾਲੀਆਂ ਖੁਰਾਕਾਂ ਦੀ ਗਿਣਤੀ ਬਾਰੇ ਸਿਹਤ ਅਤੇ ਸਮਾਜਿਕ ਦੇਖਭਾਲ ਵਿਭਾਗ ਦੁਆਰਾ ਪੁਸ਼ਟੀ ਕੀਤੀ ਗਈ ਹੈ। IMG-20210517-WA0013.resized ਵੈਕਸੀਨ ਮੰਤਰੀ ਨਾਧਿਮ ਜ਼ਹਾਵੀ ਨੇ ਟੀਕਾਕਰਨ ਮੁਹਿੰਮ ਨੂੰ ਸਫਲ ਕਰਨ ਲਈ ਲੋਕਾਂ ਦੇ ਹੁੰਗਾਰੇ ਦੀ ਸ਼ਲਾਘਾ ਕਰਨ ਦੇ ਨਾਲ ਹੋਰਨਾਂ ਨੂੰ ਅੱਗੇ ਆ ਕੇ ਟੀਕਾ ਲਗਵਾਉਣ ਦੀ ਅਪੀਲ ਕੀਤੀ ਹੈ। ਕੋਰੋਨਾ ਟੀਕਾਕਰਨ ਦੇ ਅੰਕੜਿਆਂ ਅਨੁਸਾਰ ਯੂਕੇ ਭਰ ਦੀਆਂ ਸਿਹਤ ਸੇਵਾਵਾਂ ਨੇ 8 ਦਸੰਬਰ ਤੋਂ 15 ਮਈ ਦਰਮਿਆਨ ਕੁੱਲ 56,677,012 ਟੀਕੇ ਲਗਾਏ ਹਨ, ਜਿਨ੍ਹਾਂ ਵਿੱਚ ਤਕਰੀਬਨ  36,573,354 ਪਹਿਲੀਆਂ ਖੁਰਾਕਾਂ (ਬਾਲਗ ਆਬਾਦੀ ਦਾ 69.4 ਪ੍ਰਤੀਸ਼ਤ) ਅਤੇ ਲੱਗਭਗ 20,103,658 ਦੂਸਰੀਆਂ ਖੁਰਾਕਾਂ (38.2 ਪ੍ਰਤੀਸ਼ਤ) ਸ਼ਾਮਿਲ ਹਨ। ਇਨ੍ਹਾਂ ਖੁਰਾਕਾਂ ਵਿੱਚ  ਸ਼ਨੀਵਾਰ ਨੂੰ ਦਿੱਤੀਆਂ ਗਈਆਂ 237,331ਪਹਿਲੀਆਂ ਅਤੇ 391,246 ਦੂਜੀਆਂ ਖੁਰਾਕਾਂ ਵੀ ਸ਼ਾਮਿਲ ਕੀਤੀਆਂ ਗਈਆਂ ਹਨ। ਇਸਦੇ ਇਲਾਵਾ ਐੱਨ ਐੱਚ ਐੱਸ ਸਮਾਰਟਫੋਨ ਐਪ ਨੇ ਪਹਿਲੀ ਵਾਰ ਵਿਅਕਤੀਆਂ ਦੇ ਟੀਕੇ ਦੀ ਸਥਿਤੀ ਨੂੰ ਰਿਕਾਰਡ ਕਰਨਾ ਵੀ ਸ਼ੁਰੂ ਕਰ ਦਿੱਤਾ ਅਤੇ ਇਹ ਕਦਮ ਭਵਿੱਖ ਵਿੱਚ ਯਾਤਰਾ ਲਈ ਟੀਕਾਕਰਨ ਦੇ ਪ੍ਰਮਾਣ ਲਈ ਜਰੂਰੀ ਹੋਵੇਗਾ।

This entry was posted in ਅੰਤਰਰਾਸ਼ਟਰੀ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>