ਗਲਾਸਗੋ ਦੇ ਲੌਰਡ ਪ੍ਰੋਵੋਸਟ ਨੇ ਗੁਰੂ ਨਾਨਕ ਸਿੱਖ ਟੈਂਪਲ ਪਹੁੰਚ ਕੇ ਕੀਤੀ ਭਾਈਚਾਰੇ ਦੇ ਕੰਮਾਂ ਦੀ ਸ਼ਲਾਘਾ

Screenshot_20210517-081947_Photos.resizedਗਲਾਸਗੋ,(ਮਨਦੀਪ ਖੁਰਮੀ ਹਿੰਮਤਪੁਰਾ)- ਸਿੱਖ ਭਾਈਚਾਰੇ ਵੱਲੋਂ ਵਿਦੇਸ਼ਾਂ ਵਿੱਚ ਕੀਤੇ ਜਾਂਦੇ ਮਾਨਵਤਾਵਾਦੀ ਕਾਰਜਾਂ ਨੂੰ ਦੂਜੇ ਭਾਈਚਾਰਿਆਂ ਵੱਲੋਂ ਮਾਣ ਮਿਲਣਾ ਬਹੁਤ ਵੱਡੀ ਅਹਿਮੀਅਤ ਰੱਖਦਾ ਹੈ। ਕੋਰੋਨਾ ਸੰਕਟ ਦੌਰਾਨ ਸਿੱਖ ਭਾਈਚਾਰੇ ਵੱਲੋਂ ਤਾਲਾਬੰਦੀ ਹੰਢਾ ਰਹੇ ਲੋਕਾਂ ਤੱਕ ਤਿਆਰ ਕੀਤਾ ਭੋਜਨ ਅਤੇ ਰਸਦਾਂ ਪਹੁੰਚਾਉਣ ਤੱਕ ਦੇ ਕਾਰਜ ਨਿਰੰਤਰ ਕੀਤੇ ਜਾਂਦੇ ਰਹੇ। ਇਨ੍ਹਾਂ ਕਾਰਜਾਂ ਦੀ ਸਲਾਹੁਤਾ ਸਰਕਾਰੇ ਦਰਬਾਰੇ ਹੀ ਨਹੀਂ ਸਗੋਂ ਹੋਰਨਾਂ ਭਾਈਚਾਰਿਆਂ ਦੇ ਆਮ ਲੋਕ ਵੀ ਕਰਦੇ ਵੇਖੇ ਜਾ ਸਕਦੇ ਹਨ। ਗਲਾਸਗੋ ਦੇ ਲਾਰਡ ਪ੍ਰੋਵੋਸਟ ਫਿਲਿਪ ਬਰਾਟ ਵੱਲੋਂ ਗਲਾਸਗੋ ਕੌਂਸਲ ਦੀ ਤਰਫੋਂ ਗੁਰਦੁਆਰਾ ਗੁਰੂ ਨਾਨਕ ਸਿੱਖ ਟੈਂਪਲ ਪਹੁੰਚ ਕੇ ਭਾਈਚਾਰੇ ਦੇ ਲੋਕਾਂ ਦਾ ਧੰਨਵਾਦ ਕੀਤਾ ਗਿਆ। ਉਨ੍ਹਾਂ ਦੇ ਪਹੁੰਚਣ ‘ਤੇ ਪ੍ਰਬੰਧਕੀ ਕਮੇਟੀ ਦੀ ਤਰਫ਼ੋਂ ਭੁਪਿੰਦਰ ਸਿੰਘ ਬਰ੍ਹਮੀਂ, ਜਸਵਿੰਦਰ ਸਿੰਘ ਜੱਸੀ ਬਮਰਾਹ, ਸੋਹਨ ਸਿੰਘ ਸੋਂਦ, ਹਰਜੀਤ ਸਿੰਘ ਮੋਗਾ, ਹਰਦੀਪ ਸਿੰਘ ਕੁੰਦੀ, ਇੰਦਰਜੀਤ ਸਿੰਘ ਗਾਬੜੀਆ ਮਹਿਣਾ ਆਦਿ ਨੇ ਜੀ ਆਇਆਂ ਨੂੰ ਕਿਹਾ। ਲਾਰਡ ਪ੍ਰੋਵੋਸਟ ਨੇ ਕਿਹਾ ਕਿ ਸਕਾਟਲੈਂਡ ਵਿੱਚ ਸਿੱਖ ਭਾਈਚਾਰੇ ਵੱਲੋਂ ਬਹੁਤ ਹੀ ਜ਼ਿੰਮੇਵਾਰੀ ਨਾਲ ਸੇਵਾ ਕਾਰਜ ਕੀਤੇ ਜਾ ਰਹੇ ਹਨ। ਇਨ੍ਹਾਂ ਕੰਮਾਂ ਅੱਗੇ ਧੰਨਵਾਦ ਸ਼ਬਦ ਵੀ ਛੋਟਾ ਹੈ। ਇਸ ਉਪਰੰਤ ਪ੍ਰਬੰਧਕ ਕਮੇਟੀ ਵੱਲੋਂ ਲਾਰਡ ਪ੍ਰੋਵੋਸਟ ਫਲਿਪ ਬਰਾਟ ਅਤੇ ਰਾਜ ਬਾਜਵੇ (ੰਭਓ) ਨੂੰ ਸਿਰਪਾਓ ਨਾਲ ਸਨਮਾਨਿਤ ਕੀਤਾ ਗਿਆ। ਇਸ ਸਮੇਂ ਗੁਰੂ ਘਰ ਦੇ ਵਜ਼ੀਰ ਭਾਈ ਅਰਵਿੰਦਰ ਸਿੰਘ ਤੇ ਤੇਜਵੰਤ  ਸਿੰਘ ਵੱਲੋਂ ਗੁਰਬਾਣੀ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਗਿਆ।

This entry was posted in ਅੰਤਰਰਾਸ਼ਟਰੀ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>