‘ਜੀ.ਏ.ਟੀ.ਆਈ ਪ੍ਰੋਗਰਾਮ’ ਲਈ ਚੁਣੀ ਜਾਣ ਵਾਲੀ ਦੇਸ਼ ਦੀ ਇਕਲੌਤੀ ਪ੍ਰਾਈਵੇਟ ਯੂਨੀਵਰਸਿਟੀ ਬਣੀ

ਭਾਰਤ ਸਰਕਾਰ ਦੇ ਵਿਗਿਆਨ ਅਤੇ ਟੈਕਨਲੋਜੀ ਵਿਭਾਗ (ਡੀ.ਐਸ.ਟੀ) ਵੱਲੋਂ ਸ਼ੁਰੂ ਕੀਤੇ ‘ਜੀ.ਏ.ਟੀ.ਆਈ ਪਾਈਲਟ ਪ੍ਰੋਗਰਾਮ’ ਲਈ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਨੂੰ ‘ਜੀ.ਏ.ਟੀ.ਆਈ ਚਾਰਟਰ ਇੰਸਟੀਚਿਊਸ਼ਨਜ਼’ ਵਜੋਂ ਚੁਣਿਆ ਗਿਆ ਹੈ। ਮੰਤਰਾਲੇ ਵੱਲੋਂ ਆਈ.ਆਈ.ਟੀਜ਼, ਆਈਸਰ ਮੋਹਾਲੀ ਅਤੇ ਇੰਡੀਅਨ ਇੰਸਟੀਚਿਊਟ ਆਫ਼ ਕੈਮੀਕਲ ਟੈਕਨਾਲੋਜੀ ਹੈਦਰਾਬਾਦ ਵਰਗੇ ਕੇਵਲ 30 ਵਿਦਿਅਕ ਅਦਾਰਿਆਂ ਨੂੰ ਜੀ.ਏ.ਟੀ.ਆਈ ਪ੍ਰੋਗਰਾਮ ’ਚ ਭਾਗ ਲੈਣ ਲਈ ਚੁਣਿਆ ਗਿਆ ਹੈ ਜਦਕਿ ਚੰਡੀਗੜ੍ਹ ਯੂਨੀਵਰਸਿਟੀ ਦੇਸ਼ ਦੀ ਇਕਲੌਤੀ ਪ੍ਰਾਈਵੇਟ ਯੂਨੀਵਰਸਿਟੀ ਹੈ, ਜਿਸ ਨੂੰ ‘ਜੀ.ਏ.ਟੀ.ਆਈ ਚਾਰਟਰ ਇੰਸਟੀਚਿਊਸ਼ਨਜ਼’ ਵਜੋਂ ਚੁਣਿਆ ਗਿਆ ਹੈ।ਜੈਂਡਰ ਐਡਵਾਂਸਮੈਂਟ ਫ਼ਾਰ ਟ੍ਰਾਂਸਫ਼ਾਰਮਿੰਗ ਇੰਸਟੀਚਿਊਸ਼ਨਜ਼ (ਜੀ.ਏ.ਟੀ.ਆਈ) ਪ੍ਰੋਗਰਾਮ ਵਿਗਿਆਨ, ਤਕਨਾਲੋਜੀ ਅਤੇ ਉਚੇਰੀ ਸਿੱਖਿਆ ਦੇ ਖੇਤਰ ’ਚ ਔਰਤਾਂ ਦੀ ਸ਼ਮੂਲੀਅਤ ਵਧਾਉਣ ਅਤੇ ਉਤਸ਼ਾਹਤ ਕਰਨ ਲਈ ਇੱਕ ਪਾਇਲਟ ਮਾਨਤਾ ਪ੍ਰਣਾਲੀ ਹੈ।ਮੰਤਰਾਲੇ ਵੱਲੋਂ ਵਿਗਿਆਨ ਅਤੇ ਤਕਨਾਲੋਜੀ ਦੇ ਖੇਤਰ ’ਚ ਔਰਤਾਂ ਦੀ ਸ਼ਮੂਲੀਅਤ ਨੂੰ ਵਧਾਉਣ ਦੇ ਉਦੇਸ਼ ਨਾਲ ਪ੍ਰਮੁੱਖ ਵਿਦਿਅਕ ਅਦਾਰਿਆਂ ਲਈ ਪਾਇਲਟ ਮਾਨਤਾ ਪ੍ਰਣਾਲੀ ਦੀ ਸ਼ੁਰੂਆਤ ਕੀਤੀ ਹੈ।Press Pic-1 (Block).resized

ਇਸ ਸਬੰਧੀ ਜਾਣਕਾਰੀ ਦਿੰਦਿਆਂ ਚੰਡੀਗੜ੍ਹ ਯੂਨੀਵਰਸਿਟੀ ਦੇ ਰਜਿਸਟਰਾਰ ਡਾ. ਸਤਬੀਰ ਸਿੰਘ ਸਹਿਗਲ ਨੇ ਦੱਸਿਆ ਕਿ ਜੀ.ਏ.ਟੀ.ਆਈ ਪ੍ਰੋਗਰਾਮ ਦਾ ਉਦੇਸ਼ ਵਿਗਿਆਨਕ ਲੈਬਾਰਟਰੀਆਂ ਅਤੇ ਉੱਚ ਸਿੱਖਿਆ ਸੰਸਥਾਵਾਂ ਵਿੱਚ ਔਰਤਾਂ ਨੂੰ ਆਕਰਸ਼ਿਤ ਕਰਨ, ਭਰਤੀ ਕਰਨ, ਬਰਕਰਾਰ ਰੱਖਣ ਅਤੇ ਉਤਸ਼ਾਹਿਤ ਕਰਨ ਲਈ ਸੰਸਥਾਗਤ ਸੁਧਾਰ ਲਿਆਉਣਾ ਹੈ। ਡਾ. ਸਹਿਗਲ ਨੇ ਦੱਸਿਆ ਕਿ ਵਿਗਿਆਨ ਅਤੇ ਤਕਨਾਲੋਜੀ ਮੰਤਰਾਲੇ ਵੱਲੋਂ ਕਿ ਵੱਖ-ਵੱਖ ਮਾਪਦੰਡਾਂ ਦੇ ਵਿਆਪਕ ਮੁਲਾਂਕਣ ਦੇ ਆਧਾਰ ’ਤੇ ਚੰਡੀਗੜ੍ਹ ਯੂਨੀਵਰਸਿਟੀ ਨੂੰ ‘ਜੀ.ਏ.ਟੀ.ਆਈ ਚਾਰਟਰ ਇੰਸਟੀਚਿਊਸ਼ਨਜ਼’ ਲਈ ਭਾਗੀਦਾਰੀ ਅਤੇ ਮਾਨਤਾ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਚੋਣ ਪ੍ਰੀਕਿਰਿਆ ਲਈ ਖੋਜ, ਪੇਟੈਂਟ ਅਤੇ ਸਟਾਰਟਅੱਪ ਦੇ ਖੇਤਰਾਂ ’ਚ ਵਿਦਿਆਰਥਣਾਂ ਦੀਆਂ ਪ੍ਰਾਪਤੀਆਂ ਦਾ ਮੁਲਾਂਕਣ ਕੀਤਾ ਗਿਆ ਹੈ।ਡਾ. ਸਹਿਗਲ ਨੇ ਦੱਸਿਆ ਕਿ ਚੰਡੀਗੜ੍ਹ ਯੂਨੀਵਰਸਿਟੀ ਵੱਲੋਂ ਵੱਖ-ਵੱਖ ਖੇਤਰਾਂ ’ਚ ਕੁੱਲ 900 ਪੇਟੈਂਟ ਦਰਜ ਕਰਵਾਏ ਗਏ ਹਨ ਅਤੇ ਮਾਣ ਵਾਲੀ ਗੱਲ ਹੈ ਕਿ ਇਨ੍ਹਾਂ ਵਿਚੋਂ 30 ਫ਼ੀਸਦੀ ਯੋਗਦਾਨ ਵਿਦਿਆਰਥਣਾਂ ਅਤੇ ਮਹਿਲਾ ਫੈਕਲਟੀ ਦਾ ਹੈ।ਖੋਜ ਤੇ ਇਨੋਵੇਸ਼ਨ ਨੂੰ ਪ੍ਰੋਤਸ਼ਾਹਿਤ ਕਰਨ ਲਈ ’ਵਰਸਿਟੀ ਵੱਲੋਂ 16 ਰਿਸਰਚ ਗੁਰੱਪ ਸਥਾਪਿਤ ਕੀਤੇ ਗਏ ਹਨ, ਜਿਨ੍ਹਾਂ ਵਿਚ ਮਹਿਲਾ ਫੈਕਲਟੀ ਅਤੇ ਵਿਦਿਆਰਥਣਾਂ ਦੀ ਸ਼ਮੂਲੀਅਤ 36 ਫ਼ੀਸਦੀ ਹੈ। ਉਨ੍ਹਾਂ ਨੇ ਦੱਸਿਆ ਕਿ ’ਵਰਸਿਟੀ ਵੱਲੋਂ ਪਿਛਲੇ ਕੁੱਝ ਸਾਲਾਂ ’ਚ ਸਥਾਪਿਤ ਕੀਤੇ ਗਏ ਕੁੱਲ 108 ਸਟਾਰਟਅੱਪਾਂ ਵਿਚੋਂ 47 ਫ਼ੀਸਦੀ ਸਟਾਰਟਅੱਪ ਮਹਿਲਾ ਫੈਕਲਟੀ ਅਤੇ ਵਿਦਿਆਰਥਣਾਂ ਵੱਲੋਂ ਸਥਾਪਿਤ ਕੀਤੇ ਹਨ।

ਡਾ. ਸਹਿਗਲ ਨੇ ਦੱਸਿਆ ਕਿ ਸਾਇੰਸ, ਟੈਕਨਾਲੋਜੀ, ਇੰਜੀਨੀਅਰਿੰਗ ਅਤੇ ਗਣਿਤ (ਸਟੈਮ) ਖੇਤਰਾਂ ’ਚ ਵਿਦਿਆਰਥਣਾਂ ਦੀ ਸ਼ਮੂਲੀਅਤ ਨੂੰ ਵਧਾਉਣ ਲਈ ’ਵਰਸਿਟੀ ਵੱਲੋਂ ਯੋਗ ਵਿਦਿਅਕ ਢਾਂਚਾ ਤਿਆਰ ਕੀਤਾ ਗਿਆ ਹੈ, ਜਿਸਦੇ ਸਾਰਥਿਕ ਨਤੀਜੇ ਵੀ ਸਾਹਮਣੇ ਆਏ ਹਨ। ਉਨ੍ਹਾਂ ਦੱਸਿਆ ਕਿ ਸਟੈਮ ਪ੍ਰੋਗਰਾਮਾਂ ’ਚ ਲਿੰਗਕ ਅਨੁਪਾਤ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਵਿਦਿਆਰਥਣਾਂ ਦੀ ਗਿਣਤੀ 53.1 ਫ਼ੀਸਦੀ ਹੈ ਜਦਕਿ ਲੜਕਿਆਂ ਦੀ ਗਿਣਤੀ 46.9 ਫ਼ੀਸਦੀ ਹੈ। ਇਸੇ ਤਰ੍ਹਾਂ ਸਟੈਮ ਪ੍ਰੋਗਰਾਮਾਂ ’ਚ ਫੈਕਲਟੀ ਅਨੁਪਾਤ ਅਨੁਸਾਰ ਮਹਿਲਾ ਫੈਕਲਟੀ 51.4 ਫ਼ੀਸਦੀ ਹੈ ਜਦਕਿ ਪੁਰਸ਼ ਫੈਕਲਟੀ 48.6 ਫ਼ੀਸਦੀ ਹੈ। ਡਾ. ਸਹਿਗਲ ਨੇ ਦੱਸਿਆ ਕਿ ਫੈਕਲਟੀ/ਸਟਾਫ਼ ਲਿੰਗਕ ਅਨਪਾਤ, ਤਕਨੀਕੀ ਅਤੇ ਪ੍ਰਸ਼ਾਸ਼ਨਿਕ ਸਹਾਇਕ ਅਮਲਾ, ਕੁੱਲ ਵਿਭਾਗ, ਖੋਜ ਕੇਂਦਰ, ਲੈਬਾਰਟਰੀਆਂ ਸਬੰਧੀ ਮਾਪਦੰਡਾਂ ਦੀ ਵੀ ਚੋਣ ਪ੍ਰੀਕਿਰਿਆ ਦੌਰਾਨ ਸਮੀਖਿਆ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ’ਵਰਸਿਟੀ ’ਚ ਵੱਖ-ਵੱਖ ਲੀਡਰਸ਼ਿਪ ਅਹੁਦਿਆਂ ’ਤੇ ਮਹਿਲਾਵਾਂ ਅਹਿਮ ਭੂਮਿਕਾ ਨਿਭਾ ਰਹੀਆਂ ਹਨ, ਜਿਸ ਨੂੰ ਜੀ.ਏ.ਟੀ.ਆਈ ਚਾਰਟਰ ਇੰਸਟੀਚਿਊਸ਼ਨਜ਼ ਸਬੰਧੀ ਚੋਣ ਪ੍ਰੀਕਿਰਿਆ ਲਈ ਅਹਿਮ ਸਮਝਿਆ ਗਿਆ ਹੈ।

ਇਸ ਮੌਕੇ ਗੱਲਬਾਤ ਕਰਦਿਆਂ ਰਿਸਚਰ ਐਂਡ ਡਿਵੈਲਪਮੈਂਟ ਵਿਭਾਗ ਦੇ ਡੀਨ ਰਿਸਰਚ ਡਾ. ਸੰਜੀਤ ਸਿੰਘ ਨੇ ਦੱਸਿਆ ਕਿ ਭਾਰਤ ਸਰਕਾਰ ਵੱਲੋਂ ਸਥਾਪਿਤ ਕੀਤੇ ਟੀ.ਬੀ.ਆਈ (ਟੈਕਨਾਲੋਜੀ ਬਿਜਨੈਸ ਇਨਕੁਬੇਟਰ) ਅਤੇ ਆਈ.ਈ.ਡੀ.ਸੀ (ਇਨੋਵੇਸ਼ਨ ਐਂਡ ਇੰਟਰਪਨਿਯੌਰ ਡਿਵੈਲਪਮੈਂਟ ਸੈਲ) ਦੇ ਸਹਿਯੋਗ ਰਾਹੀਂ ਵਿਦਿਆਰਥੀਆਂ ਨੂੰ ਖੋਜ ਕਾਰਜਾਂ, ਡਿਵੈਲਪਮੈਂਟ, ਇਨੋਵੇਸ਼ਨ ਅਤੇ ਸਵੈ-ਰੋਜ਼ਗਾਰ ਸਥਾਪਿਤ ਕਰਨ ਸਬੰਧੀ ਸਮੁੱਖੀ ਪ੍ਰੀਕਿਰਿਆ ਬਾਬਤ ਵਿਸਥਾਰਿਤ ਜਾਣਕਾਰੀ ਅਤੇ ਮੌਕੇ ਮੁਹੱਈਆ ਕਰਵਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਵਿਦਿਆਰਥੀਆਂ ਨੂੰ ਖੋਜ ਕਾਰਜਾਂ ਵੱਲ ਪ੍ਰੋਤਸਾਹਿਤ ਕਰਨ ਲਈ ’ਵਰਸਿਟੀ ਵੱਲੋਂ 16 ਰਿਸਰਚ ਗਰੁੱਪ ਬਣਾਏ ਗਏ ਹਨ ਜਦਕਿ ਹਰ ਗਰੁੱਪ ’ਚ ਘੱਟੋ ਘੱਟ ਇੱਕ ਮਹਿਲਾ ਫੈਕਲਟੀ ਜਾਂ ਵਿਦਿਆਰਥਣ ਦੀ ਸ਼ਮੂਲੀਅਤ ਲਾਜ਼ਮੀ ਕਰਾਰ ਦਿੱਤੀ ਗਈ ਹੈ। ਪਾਇਲਟ ਪ੍ਰੋਗਰਾਮ ਰਾਹੀਂ ਵਿਗਿਆਨ, ਟੈਕਨਾਲੋਜੀ, ਇੰਜੀਨੀਅਰਿੰਗ ਅਤੇ ਗਣਿਤ (ਐਸ.ਟੀ.ਈ.ਐਮ) ਖੇਤਰਾਂ ਵਿੱਚ ਲਿੰਗ ਸਮਾਨਤਾ ਲਈ ਇੱਕ ਚਾਰਟਰ ਵਿਕਸਤ ਕੀਤਾ ਜਾਵੇਗਾ ਤਾਂ ਜੋ ਔਰਤਾਂ ਦੇ ਸਸ਼ਕਤੀਕਰਨ ਸਬੰਧੀ ਨੀਤੀਆਂ ਵਿੱਚ ਬਦਲਾਅ ਲਿਆਇਆ ਜਾ ਸਕੇ।

ਇਸ ਸਬੰਧੀ ਗੱਲਬਾਤ ਕਰਦਿਆਂ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਸ. ਸਤਨਾਮ ਸਿੰਘ ਸੰਧੂ ਨੇ ਕਿਹਾ ਕਿ ਸਾਡੇ ਲਈ ਮਾਣ ਵਾਲੀ ਗੱਲ ਹੈ ਕਿ ਵਿਗਿਆਨ ਅਤੇ ਟੈਕਲਾਲੋਜੀ ਮੰਤਰਾਲੇ ਵੱਲੋਂ ਚੰਡੀਗੜ੍ਹ ਯੂਨੀਵਰਸਿਟੀ ਦੀ ‘ਜੀ.ਏ.ਟੀ.ਆਈ ਚਾਰਟਰ ਇੰਸਟੀਚਿਊਸ਼ਨਜ਼’ ਵਜੋਂ ਚੋਣ ਕੀਤੀ ਗਈ ਹੈ ਅਤੇ ਇਹ ਮਾਨਤਾ ਦੇਸ਼ ਦੀਆਂ ਕੇਵਲ 30 ਵਿਦਿਅਕ ਸੰਸਥਾਵਾਂ ਨੂੰ ਹੀ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਜੀ.ਏ.ਟੀ.ਆਈ ਚਾਰਟਰ ਸੰਸਥਾਵਾਂ ਵਜੋਂ ਚੁਣੇ ਜਾਣ ’ਤੇ ’ਵਰਸਿਟੀ ਦੀ ਸਮਾਜਿਕ ਜ਼ੁੰਮੇਵਾਰੀ ਹੋਰ ਵੱਧ ਗਈ ਹੈ, ਜਿਸ ਦੇ ਮੱਦੇਨਜ਼ਰ ’ਵਰਸਿਟੀ ਵੱਲੋਂ ਵਿਸ਼ੇਸ਼ ਰਣਨੀਤਕ ਖਰੜਾ ਤਿਆਰ ਕੀਤਾ ਜਾ ਰਿਹਾ ਹੈ। ਸ.ਸੰਧੂ ਨੇ ਕਿਹਾ ਕਿ ਲੜਕੀਆਂ ਨੂੰ ਉਚੇਰੀ ਸਿੱਖਿਆ ਵੱਲ ਪ੍ਰੋਤਸ਼ਾਹਿਤ ਕਰਨ ਲਈ ’ਵਰਸਿਟੀ ਵੱਲੋਂ ਸਿੰਗਲ ਗਰਲ ਚਾਈਲਡ ਵਜ਼ੀਫਾ ਸਕੀਮ ਵੀ ਚਲਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪ੍ਰੋਗਰਾਮ ਦੇ ਮਾਧਿਅਮ ਰਾਹੀਂ ’ਵਰਸਿਟੀ ਆਪਣੀਆਂ ਨੀਤੀਆਂ, ਅਭਿਆਸਾਂ, ਕਾਰਜ ਯੋਜਨਾਵਾਂ ਅਤੇ ਸੰਸਥਾਗਤ ਸੱਭਿਆਚਾਰ ’ਚ ਲਿੰਗ ਸਮਾਨਤਾ ਦੇ ਸਿਧਾਂਤਾਂ ਨੂੰ ਅਪਣਾਉਣ ਲਈ ਵਚਨਬੱਧ ਰਹੇਗੀ ਅਤੇ ਇਸ ਵਿਸ਼ੇ ’ਤੇ ਹੋਰ ਸਮਰਪਿਤ ਹੋ ਕੇ ਕਾਰਜ ਆਰੰਭੇ ਜਾਣਗੇ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>