ਫ਼ਿਲਮ ਮੇਕਿੰਗ ਕੋਰਸ ਲਈ ਹੁਣ ਭਾਰਤੀ ਵਿਦਿਆਰਥੀ ਅਮਰੀਕਾ ਦੀ ਡਿਗਰੀ ਕਰ ਸਕਣਗੇ ਹਾਸਿਲ

ਆਨਲਾਈਨ ਸਮਾਗਮ ਦੌਰਾਨ ਫ਼ਿਲਮ ਮੇਕਿੰਗ ਕੋਰਸ ਦਾ ਉਦਘਾਟਨ ਕਰਦੇ ਚੰਡੀਗੜ੍ਹ ਯੂਨੀਵਰਸਿਟੀ ਦੇ ਪ੍ਰੋ-ਚਾਂਸਲਰ ਡਾ. ਆਰ.ਐਸ ਬਾਵਾ ਅਤੇ ਨਿਊਯਾਰਕ ਫ਼ਿਲਮ ਅਕਾਦਮੀ ਦੇ ਪ੍ਰੈਜੀਡੈਂਟ ਮਾਈਕਲ ਯੰਗ।

ਆਨਲਾਈਨ ਸਮਾਗਮ ਦੌਰਾਨ ਫ਼ਿਲਮ ਮੇਕਿੰਗ ਕੋਰਸ ਦਾ ਉਦਘਾਟਨ ਕਰਦੇ ਚੰਡੀਗੜ੍ਹ ਯੂਨੀਵਰਸਿਟੀ ਦੇ ਪ੍ਰੋ-ਚਾਂਸਲਰ ਡਾ. ਆਰ.ਐਸ ਬਾਵਾ ਅਤੇ ਨਿਊਯਾਰਕ ਫ਼ਿਲਮ ਅਕਾਦਮੀ ਦੇ ਪ੍ਰੈਜੀਡੈਂਟ ਮਾਈਕਲ ਯੰਗ।

ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਵੱਲੋਂ ਵਿਦਿਆਰਥੀਆਂ ਨੂੰ ਅੰਤਰਰਾਸ਼ਟਰੀ ਪੱਧਰ ’ਤੇ ਸਿੱਖਿਆ ਅਤੇ ਰੋਜ਼ਗਾਰ ਦੇ ਮੌਕੇ ਪ੍ਰਦਾਨ ਕਰਵਾਉਣ ਦੇ ਉਦੇਸ਼ ਨਾਲ ਵਿਸ਼ਵ ਭਰ ਦੇ ਸਿਰਮੌਰ ਵਿਦਿਅਕ ਅਦਾਰਿਆਂ ਨਾਲ ਗਠਜੋੜ ਸਥਾਪਿਤ ਕੀਤੇ ਹਨ। ਇਨ੍ਹਾਂ ਯਤਨਾਂ ਨੂੰ ਜਾਰੀ ਰੱਖਦਿਆਂ ਹੁਣ ਚੰਡੀਗੜ੍ਹ ਯੂਨੀਵਰਸਿਟੀ ਨੇ ਵਿਸ਼ਵ ਪ੍ਰਸਿੱਧ ਅਦਾਰੇ ਨਿਊਯਾਰਕ ਫ਼ਿਲਮ ਅਕਾਦਮੀ ਨਾਲ ਸਮਝੌਤਾ ਸਹੀਬੱਧ ਕੀਤਾ ਹੈ।ਅਕਾਦਮਿਕ ਸਹਿਯੋਗ ਲਈ ਐਕਸੀਲੈਂਸ ਪ੍ਰੋਗਰਾਮ ਤਹਿਤ ਨਿਊਯਾਰਕ ਫ਼ਿਲਮ ਅਕਾਦਮੀ ਨਾਲ ਗਠਜੋੜ ਸਥਾਪਿਤ ਕੀਤਾ ਹੈ, ਜਿਸ ਦੇ ਤਹਿਤ ’ਵਰਸਿਟੀ ਵਿੱਚ ਫ਼ਿਲਮ ਅਧਿਐਨ ਦੇ ਖੇਤਰ ਵਿੱਚ ਪੜ੍ਹ ਰਹੇ ਵਿਦਿਆਰਥੀ ਅੰਤਰਰਾਸ਼ਟਰੀ ਮਾਹਰਾਂ ਦੇ ਮਾਰਗ ਦਰਸ਼ਨ ਹੇਠ ਸਿਖਲਾਈ ਪ੍ਰਾਪਤ ਕਰਨਗੇ। ਇਸ ਤੋਂ ਇਲਾਵਾ ਦੋਵਾਂ ਸੰਸਥਾਵਾਂ ਵਿਚਾਲੇ ਆਰਟੀਕੁਲੇਸ਼ਨ ਪ੍ਰੋਗਰਾਮਾਂ ਅਧੀਨ 1+2 ਤਹਿਤ ਬੈਚਲਰ ਆਫ਼ ਫਾਈਨ ਆਰਟਸ ਇੰਨ ਫ਼ਿਲਮ ਮੇਕਿੰਗ ਕੋਰਸ ਲਈ ਅਕਾਦਮਿਕ ਕਰਾਰ ਕਾਇਮ ਕੀਤਾ ਗਿਆ ਹੈ। ਜਿਸ ਦੇ ਅੰਤਰਗਤ ਸਬੰਧਿਤ ਕੋਰਸ ’ਚ ਦਾਖ਼ਲਾ ਲੈਣ ਵਾਲੇ ਵਿਦਿਆਰਥੀ ਇੱਕ ਸਾਲ ਦੀ ਪੜ੍ਹਾਈ ਚੰਡੀਗੜ੍ਹ ਯੂਨੀਵਰਸਿਟੀ ਵਿਖੇ ਕਰਨਗੇ ਅਤੇ ਬਾਕੀ ਦੇ ਦੋ ਸਾਲਾਂ ਦੀ ਪੜ੍ਹਾਈ ਨਿਊਯਾਰਕ ਫ਼ਿਲਮ ਅਕਾਦਮੀ ’ਚ ਮੁਕੰਮਲ ਕਰਨਗੇ। ਗਠਜੋੜ ਅਧੀਨ ਬਣੀ ਸਹਿਮਤੀ ਦੇ ਮੱਦੇਨਜ਼ਰ ਅੱਜ ਕੋਰਸ ਦਾ ਰਸਮੀ ਤੌਰ ’ਤੇ ਐਲਾਨ ਕਰਨ ਸਬੰਧੀ ਆਨਲਾਈਨ ਸਮਾਗਮ ਕਰਵਾਇਆ ਗਿਆ। ਜਿਸ ’ਚ ਚੰਡੀਗੜ੍ਹ ਯੂਨੀਵਰਸਿਟੀ ਦੇ ਪ੍ਰੋ-ਚਾਂਸਲਰ ਡਾ. ਆਰ.ਐਸ ਬਾਵਾ ਅਤੇ ਨਿਊਯਾਰਕ ਫ਼ਿਲਮ ਅਕਾਦਮੀ ਦੇ ਪ੍ਰੈਜੀਡੈਂਟ ਮਾਈਕਲ ਯੰਗ ਉਚੇਚੇ ਤੌਰ ’ਤੇ ਹਾਜ਼ਰ ਰਹੇ।

ਜ਼ਿਕਰਯੋਗ ਹੈ ਕਿ ਨਿਊਯਾਰਕ ਫ਼ਿਲਮ ਅਕਾਦਮੀ ਵਿਸ਼ਵ ਦੇ ਚੋਟੀ ਦੇ ਫ਼ਿਲਮ ਸਕੂਲਾਂ ਵਿਚੋਂ ਇੱਕ ਹੈ। ਵਿਜ਼ੂਅਲ ਅਤੇ ਕਲਾ ਪ੍ਰਦਰਸ਼ਨ ਦੀ ਪੜ੍ਹਾਈ ਅਤੇ ਪ੍ਰੈਕਟਿਸ ਲਈ ਇੱਕ ਅੰਤਰਰਾਸ਼ਟਰੀ ਸੰਸਥਾ ਦੇ ਰੂਪ ’ਚ ਨਿਊਯਾਰਕ ਫ਼ਿਲਮ ਅਕਾਦਮੀ ਦੁਨੀਆਂ ਦੀਆਂ ਨਾਮਵਰ ਸੰਸਥਾਵਾਂ ਨਾਲ ਜੁੜੀ ਹੋਈ ਹੈ ਜਦਕਿ ਅਕਾਦਮੀ ਨੂੰ ਹਾਲੀਵੁੱਡ ਰਿਪੋਰਟਰ ਅਤੇ ਵੈਰਾਇਟੀ ਐਸੋਸੀਏਸ਼ਨ ਆਫ਼ ਸਕੂਲ ਆਫ਼ ਆਰਟ ਐਂਡ ਡਿਜ਼ਾਇਨ ਅਤੇ ਸੀਨੀਅਰ ਕਾਲਜ ਐਂਡ ਯੂਨੀਵਰਸਿਟੀ ਕਮਿਸ਼ਨ ਵੱਲੋਂ ਫ਼ਿਲਮ ਸਿੱਖਿਆ ਦੇ ਖੇਤਰ ’ਚ ਉਤਮਤਾ ਲਈ ਸਨਮਾਨਿਤ ਵੀ ਕੀਤਾ ਜਾ ਚੁੱਕਾ ਹੈ। ਸੰਸਥਾਵਾਂ ਵਿਚਾਲੇ ਇਹ ਸਮਝੌਤਾ ਚੰਡੀਗੜ੍ਹ ਯੂਨੀਵਰਸਿਟੀ ਦੇ ਪ੍ਰੋ-ਚਾਂਸਲਰ ਡਾ. ਆਰ.ਐਸ ਬਾਵਾ ਅਤੇ ਨਿਊਯਾਰਕ ਫ਼ਿਲਮ ਅਕਾਦਮੀ ਦੇ ਸੀਨੀਅਰ ਐਗਜ਼ੀਕਿਊਟਿਵ ਵਾਈਸ ਪ੍ਰੈਜੀਡੈਂਟ ਡੇਵਿਡ ਕਲਿਨ ਵੱਲੋਂ ਆਨਲਾਈਨ ਹੀ ਸਹੀਬੱਧ ਕੀਤਾ ਗਿਆ।
ਸਮਾਗਮ ਨੂੰ ਸੰਬੋਧਨ ਕਰਦਿਆਂ ਨਿਊਯਾਰਕ ਫ਼ਿਲਮ ਅਕਾਦਮੀ ਦੇ ਪ੍ਰੈਜੀਡੈਂਟ ਮਾਈਕਲ ਯੰਗ ਨੇ ਕਿਹਾ ਕਿ ਨਿਊਯਾਰਕ ਫ਼ਿਲਮ ਅਕਾਦਮੀ ਵਿਦਿਆਰਥੀਆਂ ਨੂੰ ਤਜ਼ਰਬੇ ਆਧਾਰਿਤ ਸਿੱਖਿਆ ਪ੍ਰਦਾਨ ਕਰਵਾਉਣ ਲਈ ਜਾਣਿਆ ਜਾਂਦਾ ਹੈ, ਜਿੱਥੇ ਉਹ ਫ਼ਿਲਮ ਮੇਕਿੰਗ ਦੇ ਹਰ ਪਹਿਲੂ ਬਾਰੇ ਗਿਆਨ ਹਾਸਲ ਕਰਦੇ ਹਨ।ਉਨ੍ਹਾਂ ਕਿਹਾ ਕਿ ਵਿਦਿਆਰਥੀ ਪ੍ਰਸਿੱਧ ਫ਼ਿਲਮ ਨਿਰਮਾਤਾਵਾਂ, ਟੈਕਨੀਸ਼ੀਅਨਾਂ ਅਤੇ ਹਾਲੀਵੁੱਡ ਮਾਹਿਰਾਂ ਦੇ ਮਾਰਗ ਦਰਸ਼ਨ ਹੇਠ ਹਜ਼ਾਰਾਂ ਘੰਟੇ ਕੰਮ ਕਰਕੇ ਆਪਣੇ ਲਿਖ਼ਤ ਸਮੱਗਰੀ ਅਤੇ ਪ੍ਰਾਜੈਕਟ ਬਣਾਉਣਗੇ। ਉਨ੍ਹਾਂ ਕਿਹਾ ਕਿ ਓਟੀਟੀ, ਸੋਸ਼ਲ ਮੀਡੀਆ ਵਰਗੇ ਡਿਜੀਟਲ ਪਲੇਟਫਾਰਮਾਂ ਦਾ ਅਜੋਕੇ ਸਮੇਂ ’ਚ ਵੱਡੇ ਪੱਧਰ ’ਤੇ ਵਿਕਾਸ ਹੋਇਆ ਹੈ, ਜਿਸ ਨਾਲ ਕੰਟੈਂਟ ਕਲਾ ਇਕ ਉਪਯੋਗੀ ਵਸਤੂ ਬਣਕੇ ਉਭਰੀ ਹੈ ਅਤੇ ਵਿਦਿਆਰਥੀਆਂ ਨੂੰ ਗੁਣਵੱਤਾ ਵਾਲੇ ਕੰਟੈਂਟ ਨੂੰ ਵਿਕਸਤ ਕਰਨ ਦੀ ਕਲਾ ਨੂੰ ਸਮਝਣਾ ਹੋਵੇਗਾ ਜਿਸ ਨੂੰ ਵਿਸ਼ਵਵਿਆਪੀ ਪੱਧਰ ਤੋਂ ਮਾਨਤਾ ਅਤੇ ਪ੍ਰਸ਼ੰਸਾ ਮਿਲੀ ਹੈ।

ਮਾਈਕਲ ਯੰਗ ਨੇ ਕਿਹਾ ਕਿ ਨਿਊਯਾਰਕ ਫ਼ਿਲਮ ਅਕਾਦਮੀ ’ਚ ਵਿਸ਼ਵ ਭਰ ਦੇ ਦੇਸ਼ਾਂ ਤੋਂ ਵਿਦਿਆਰਥੀ ਸਿੱਖਿਆ ਹਾਸਲ ਕਰ ਰਹੇ ਹਨ, ਜੋ ਚੰਡੀਗੜ੍ਹ ਯੂਨੀਵਰਸਿਟੀ ਦੇ ਵਿਦਿਆਰਥੀਆਂ ਲਈ ਵੀ ਸੱਭਿਆਚਾਰਕ ਅਤੇ ਵਿਦਿਆਰਥੀ ਵਭਿੰਨਤਾ ’ਚ ਸਿਖਲਾਈ ਅਤੇ ਤਜ਼ਰਬਾ ਹਾਸਲ ਕਰਵਾਉਣ ਲਈ ਲਾਹੇਵੰਦ ਸਾਬਿਤ ਹੋਵੇਗੀ। ਉਨ੍ਹਾਂ ਕਿਹਾ ਕਿ ਪ੍ਰਸਿੱਧ ਹਾਲੀਵੁੱਡ ਨਿਰਦੇਸ਼ਕ ਸਟੀਵਨ ਸਪਿਲਬਰਗ, ਰੌਨ ਹਾਵਰਡ, ਮੀਰਾ ਨਾਇਰ ਅਤੇ ਡੌਂਗ ਲੀਮਨ ਆਦਿ ਫ਼ਿਲਮ ਅਕਾਦਮੀ ’ਚ ਪਹੁੰਚਣ ਵਾਲੀਆਂ ਪ੍ਰਮੁੱਖ ਸਖ਼ਸ਼ੀਅਤਾਂ ਹਨ, ਜਿਨ੍ਹਾਂ ਨਾਲ ਅਕਾਦਮਿਕ ਪ੍ਰੋਗਰਾਮ ਦੌਰਾਨ ਵਿਦਿਆਰਥੀਆਂ ਨੂੰ ਗੱਲਬਾਤ ਕਰਨ ਅਤੇ ਕੁੱਝ ਪ੍ਰਾਜੈਕਟਾਂ ’ਤੇ ਕੰਮ ਕਰਨ ਦਾ ਮੌਕਾ ਵੀ ਮਿਲ ਸਕਦਾ ਹੈ।ਉਨ੍ਹਾਂ ਫ਼ਿਲਮ ਮੇਕਿੰਗ ਦੇ ਖੇਤਰ ’ਚ ਭਾਰਤ ਨੂੰ ਦੁਨੀਆਂ ਦਾ ਮਹਾਨ ਅਤੇ ਪ੍ਰਤੀਭਾਸ਼ਾਲੀ ਦੇਸ਼ ਦੱਸਿਆ।ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਹੁਨਰ, ਦਿ੍ਰਸ਼ਟੀ, ਦਿਸ਼ਾ ਅਤੇ ਫ਼ਿਲਮ ਨਿਰਮਾਤਾ ਅਨੁਸ਼ਾਸਨ ਦਾ ਵਿਕਾਸ ਕਰਨਾ ਪੈਂਦਾ ਹੈ ਜੋ ਤੁਹਾਨੂੰ ਇੱਕ ਸਿਰਜਣਾਤਮਕ ਵਿਅਕਤੀ ਵਜੋਂ ਫ਼ਿਲਮ ਉਦਯੋਗ ’ਚ ਦਾਖ਼ਲ ਹੋਣ ਲਈ ਪ੍ਰਭਾਵਸ਼ਾਲੀ ਅਤੇ ਢੁਕਵੇਂ ਢੰਗ ਨਾਲ ਤਿਆਰ ਕਰਦਾ ਹੈ।ਉਨ੍ਹਾਂ ਕਿਹਾ ਕਿ ਅਕਾਦਮੀ ’ਚ ਵਿਦਿਆਰਥੀਆਂ ਨੂੰ ਅੰਤਰਰਾਸ਼ਟਰੀ ਫ਼ਿਲਮ ਉਦਯੋਗ ’ਚ ਵਰਤੀ ਜਾਂਦੀ ਆਧੁਨਿਕ ਤਕਨਾਲੋਜੀ ਅਤੇ ਸਾਧਨਾਂ ਬਾਰੇ ਬਿਹਤਰ ਗਿਆਨ ਹਾਸਲ ਹੋਵੇਗਾ। ਉਨ੍ਹਾਂ ਵਿਦਿਆਰਥੀਆਂ ਦੇ ਹੁਨਰ ਅਤੇ ਮਿਹਨਤ ਨੂੰ ਇਸ ਖੇਤਰ ’ਚ ਸਫ਼ਲਤਾ ਦੀ ਕੁੰਜੀ ਦੱਸਿਆ।
ਇਸ ਮੌਕੇ ਚੰਡੀਗੜ੍ਹ ਯੂਨੀਵਰਸਿਟੀ ਦੇ ਪ੍ਰੋ-ਚਾਂਸਲਰ ਡਾ. ਆਰ.ਐਸ ਬਾਵਾ ਨੇ ਕਿਹਾ ਕਿ ਇਹ ਗਠਜੋੜ ਯੂਨੀਵਰਸਿਟੀ ਵਿੱਚ ਪੜ੍ਹ ਰਹੇ ਫ਼ਿਲਮ ਸਟੱਡੀਜ਼ ਖੇਤਰ ਨਾਲ ਸੰਬੰਧਿਤ ਵਿਦਿਆਰਥੀਆਂ ਨੂੰ ਹੁਨਰ ਵਿਕਾਸ ਦੇ ਨਵੇਂ ਮੌਕੇ ਪ੍ਰਦਾਨ ਕਰਵਾਏਗਾ।ਦੁਨੀਆਂ ਦੇ ਸੱਭ ਤੋਂ ਪ੍ਰਸਿੱਧ ਫ਼ਿਲਮ ਅਕਾਦਮੀ ਨਾਲ ਭਾਈਵਾਲੀ ਕਾਇਮ ਕਰਨ ਨਾਲ ਸਾਡੇ ਵਿਦਿਆਰਥੀਆਂ ਦੀ ਫ਼ਿਲਮ ਪ੍ਰੋਡਕਸ਼ਨ, ਫ਼ਿਲਮੀ ਅਦਾਕਾਰੀ, ਸੰਗੀਤਕ ਥੀਏਟਰ, ਸਿਨੇਮਾਗ੍ਰਾਫ਼ੀ ਸਮੇਤ ਵਿਹਾਰਕ ਪ੍ਰੋਗਰਾਮਾਂ, ਵਰਕਸ਼ਾਪਾਂ, ਕੈਂਪਾਂ ਦੇ ਨਾਲ-ਨਾਲ ਅਧਿਐਨ ਦੇ ਵੱਖ-ਵੱਖ ਖੇਤਰਾਂ ਤੱਕ ਪਹੁੰਚ ਯਕੀਨੀ ਬਣਾਈ ਜਾਵੇਗੀ।ਉਨ੍ਹਾਂ ਕਿਹਾ ਕਿ ਕੋਵਿਡ ਮਹਾਂਮਾਰੀ ਕਾਰਨ ਬਹੁਤ ਸਾਰੇ ਭਾਰਤੀ ਵਿਦਿਆਰਥੀ ਵਿਦੇਸ਼ ਪੜ੍ਹਨ ਤੋਂ ਵਾਂਝੇ ਰਹਿ ਗਏ ਹਨ, ਜਿਸ ਨੂੰ ਧਿਆਨ ’ਚ ਚੰਡੀਗੜ੍ਹ ਯੂਨੀਵਰਸਿਟੀ ਨੇ ਅੰਤਰਰਾਸ਼ਟਰੀ ਆਰਟੀਕੁਲੇਸ਼ਨ ਪ੍ਰੋਗਰਾਮਾਂ ਦੇ ਮਾਧਿਅਮ ਰਾਹੀਂ ਵਿਲੱਖਣ ਮੰਚ ਸਥਾਪਿਤ ਕੀਤਾ ਹੈ, ਜਿਸ ਦੀ ਸਹਾਇਤਾ ਨਾਲ ਵਿਦਿਆਰਥੀ ਇੱਕ ਜਾਂ ਦੋ ਸਾਲ ਦੀ ਪੜ੍ਹਾਈ ’ਵਰਸਿਟੀ ਵਿਖੇ ਕਰਕੇ ਬਾਕੀ ਦੀ ਪੜ੍ਹਾਈ ਅਮਰੀਕਾ, ਕੈਨੇਡਾ, ਆਸਟ੍ਰੇਲੀਆ, ਯੂਕੇ ਦੀਆਂ ਚੋਟੀ ਦੀਆਂ ਯੂਨੀਵਰਸਿਟੀਆਂ ’ਚ ਮੁਕੰਮਲ ਕਰ ਸਕਦੇ ਹਨ।ਉਨ੍ਹਾਂ ਕਿਹਾ ਕਿ ਦੇਸ਼ ਦੇ ਵੱਡੀ ਗਿਣਤੀ ਵਿਦਿਆਰਥੀ ਗਠਜੋੜਾਂ ਅਧੀਨ ’ਵਰਸਿਟੀ ਦੇ ਅੰਤਰਰਾਸ਼ਟਰੀ ਅਕਾਦਮਿਕ ਪ੍ਰੋਗਰਾਮਾਂ ਦਾ ਲਾਭ ਲੈ ਚੁੱਕੇ ਹਨ ਅਤੇ ਅਸੀਂ ਵਚਨਬੱਧ ਹਾਂ ਕਿ ਵਿਦਿਆਰਥੀਆਂ ਦੇ ਬਹੁਪੱਖੀ ਵਿਕਾਸ ਲਈ ਵੱਧ ਤੋਂ ਵੱਧ ਅਜਿਹੇ ਮੰਚ ਸਥਾਪਿਤ ਕੀਤੇ ਜਾਣਗੇ।
ਫ਼ੋਟੋ ਕੈਪਸ਼ਨ: ਆਨਲਾਈਨ ਸਮਾਗਮ ਦੌਰਾਨ ਫ਼ਿਲਮ ਮੇਕਿੰਗ ਕੋਰਸ ਦਾ ਉਦਘਾਟਨ ਕਰਦੇ ਚੰਡੀਗੜ੍ਹ ਯੂਨੀਵਰਸਿਟੀ ਦੇ ਪ੍ਰੋ-ਚਾਂਸਲਰ ਡਾ. ਆਰ.ਐਸ ਬਾਵਾ ਅਤੇ ਨਿਊਯਾਰਕ ਫ਼ਿਲਮ ਅਕਾਦਮੀ ਦੇ ਪ੍ਰੈਜੀਡੈਂਟ ਮਾਈਕਲ ਯੰਗ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>