ਸਿੱਖ ਵਜ਼ੀਰਾਂ ਦੇ ਨਾਵਾਂ ਨਾਲ ‘ਸਿਰਦਾਰ ਅਤੇ ਸਿੰਘ’ ਪ੍ਰਕਾਸ਼ਿਤ ਨਾ ਕਰਕੇ ਪ੍ਰੈਸ ਤੇ ਅਖ਼ਬਾਰ ਸਾਡੀ ਕੌਮੀ ਤੌਹੀਨ ਕਰਨ ਦੀ ਗੁਸਤਾਖੀ ਕਰ ਰਹੇ ਹਨ : ਮਾਨ

51562135_2119841124774929_5527068738911731712_n.resized.resized.resizedਫ਼ਤਹਿਗੜ੍ਹ ਸਾਹਿਬ – “ਜਦੋਂ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਦੀ ਕੈਬਨਿਟ ਵਜ਼ੀਰਾਂ ਵਿਚ ਆਪਣੇ ਸਿਆਸੀ, ਮਾਲੀ ਅਤੇ ਨਿੱਜੀ ਮੁਫਾਦਾ ਨੂੰ ਲੈਕੇ ਵੱਡੀ ਖਿਚੋਤਾਣ ਚੱਲ ਰਹੀ ਹੈ, ਤਾਂ ਉਸ ਸਮੇਂ ਸਰਕਾਰ ਵਿਰੋਧੀ ਵਿਚਾਰ ਰੱਖਣ ਵਾਲੇ ਸਿੱਖ ਵਜ਼ੀਰਾਂ ਸ. ਸੁਖਜਿੰਦਰ ਸਿੰਘ ਰੰਧਾਵਾ, ਸ. ਚਰਨਜੀਤ ਸਿੰਘ ਚੰਨੀ, ਗੁਰਪ੍ਰੀਤ ਸਿੰਘ ਕਾਂਗੜ, ਸ. ਸੁਖਵਿੰਦਰ ਸਿੰਘ ਸੁੱਖ ਸਰਕਾਰੀਆ ਆਦਿ ਦੇ ਸੰਬੰਧੀ ਅਖਬਾਰਾਂ ਵਿਚ ਨਾਮ ਪ੍ਰਕਾਸ਼ਿਤ ਕਰਦੇ ਹੋਏ ਨਾ ਤਾਂ ਉਨ੍ਹਾਂ ਦੇ ਨਾਵਾਂ ਨਾਲ ਅੰਗਰੇਜ਼ੀ ਅਖਬਾਰਾਂ ਸਿਰਦਾਰ ਲਿਖਦੀਆ ਹਨ ਅਤੇ ਨਾ ਹੀ ਪੂਰਾ ਨਾਮ ਦੇ ਕੇ ‘ਸਿੰਘ’ ਲਿਖਦੀਆ ਹਨ। ਇਹ ਅਮਲ ਤਾਂ ਕਿਸੇ ਕਾਂਗਰਸੀ, ਅਕਾਲੀ, ਬਾਦਲ ਦਲ, ਆਮ ਆਦਮੀ ਪਾਰਟੀ, ਬੀਜੇਪੀ, ਸੀ.ਪੀ.ਆਈ-ਸੀ.ਪੀ.ਐਮ. ਆਦਿ ਪਾਰਟੀਆ ਦੀ ਸੋਚ ਅਤੇ ਨੀਤੀ ਨਾਲ ਸੰਬੰਧਤ ਨਹੀਂ । ਬਲਕਿ ਇਹ ਤਾਂ ਸਮੁੱਚੀ ਸਿੱਖ ਕੌਮ ਭਾਵੇ ਉਹ ਕਿਸੇ ਪਾਰਟੀ, ਸੰਗਠਨ ਜਾਂ ਬਾਹਰਲੇ ਮੁਲਕਾਂ ਵਿਚ ਜਿਥੇ ਵੀ ਵਿਚਰਦੇ ਹਨ, ਉਨ੍ਹਾਂ ਦੇ ਕੌਮੀ ਸਤਿਕਾਰ ਤੇ ਮਾਣ ਨਾਲ ਸੰਬੰਧਤ ਅਣਖ਼-ਗੈਰਤ ਨਾਲ ਸੰਬੰਧਤ ਹੈ । ਅਖਬਾਰਾਂ ਦੇ ਪ੍ਰਤੀਨਿਧ ਜਾਂ ਸੰਪਾਦਕ ਸਿੱਖਾਂ ਦੇ ਨਾਮ ਨਾਲ ‘ਸਿਰਦਾਰ ਅਤੇ ਸਿੰਘ’ ਨਾ ਲਿਖਕੇ ਅਸਲੀਅਤ ਵਿਚ ਸਾਡੀ ਕੌਮੀ ਤੋਹੀਨ ਕਰਨ ਦੀਆਂ ਬਜਰ ਗੁਸਤਾਖੀਆ ਕਰ ਰਹੀਆ ਹਨ । ਜੋ ਸਿੱਖ ਕੌਮ ਲਈ ਅਸਹਿ ਹੈ । ਇਸ ਲਈ ਪੰਜਾਬ ਸਰਕਾਰ ਅਤੇ ਇੰਡੀਆ ਸਰਕਾਰ ਦਾ ਸੂਚਨਾਂ ਅਤੇ ਲੋਕ ਸੰਪਰਕ ਵਿਭਾਗ ਇਸ ਵਿਸ਼ੇ ਤੇ ਫੌਰੀ ਗੰਭੀਰ ਕਾਰਵਾਈ ਕਰਨ ਤਾਂ ਕਿ ਸਿੱਖ ਕੌਮ ਦੇ ਮਨਾਂ ਤੇ ਆਤਮਾਵਾਂ ਨੂੰ ਪਹੁੰਚ ਰਹੀ ਡੂੰਘੀ ਠੇਸ ਅਤੇ ਉਠੇ ਰੋਹ ਦੀ ਬਦੌਲਤ ਹਾਲਾਤ ਕਿਸੇ ਤਰ੍ਹਾਂ ਬੇਕਾਬੂ ਨਾ ਹੋ ਸਕਣ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਅਖਬਾਰਾਂ, ਮੀਡੀਏ, ਬਿਜਲਈ ਮੀਡੀਏ ਵਿਸ਼ੇਸ਼ ਤੌਰ ਤੇ ਅੰਗਰੇਜ਼ੀ ਅਖਬਾਰਾਂ ਵਿਚ ਵੱਖ-ਵੱਖ ਸਿਆਸੀ, ਧਾਰਿਮਕ, ਸਮਾਜਿਕ ਸੰਗਠਨਾਂ ਵਿਚ ਕੰਮ ਕਰ ਰਹੇ ਸਿੱਖਾਂ ਦੇ ਨਾਵਾਂ ਨਾਲ ਸਰਦਾਰ ਅਤੇ ਸਿੰਘ ਨਾ ਲਿਖਣ ਦੇ ਕੌਮੀ ਤੋਹੀਨਪੂਰਵਕ ਸਾਜ਼ਸੀ ਅਮਲਾਂ ਦੀ ਪੁਰਜੋਰ ਸ਼ਬਦਾਂ ਵਿਚ ਨਿਖੇਧੀ ਕਰਦੇ ਹੋਏ, ਹੁਕਮਰਾਨਾਂ ਅਤੇ ਸੰਬੰਧਤ ਵਿਭਾਗਾਂ ਦੀਆਂ ਗੈਰ-ਜਿੰਮੇਵਰਾਨਾਂ ਕਾਰਵਾਈਆ ਪ੍ਰਤੀ ਖਬਰਦਾਰ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਕੋਈ ਵੀ ਸਮੁੱਚੀ ਕੌਮ, ਧਰਮ, ਕਬੀਲਾ, ਫਿਰਕਾ ਕਿਸੇ ਇਕ ਨਿੱਜੀ ਇਨਸਾਨ ਦੀਆਂ ਗੈਰ ਕਾਨੂੰਨੀ, ਗੈਰ ਸਮਾਜਿਕ ਜਾਂ ਗੈਰ ਇਖਲਾਕੀ ਕਾਰਵਾਈਆ ਦੀ ਬਦੌਲਤ ਦੋਸ਼ੀ ਨਹੀਂ ਠਹਿਰਾਇਆ ਜਾ ਸਕਦਾ ਜਾਂ ਕਿਸੇ ਸਾਜਿਸ ਅਧੀਨ ਸਮੁੱਚੀ ਕੌਮ, ਧਰਮ, ਕਬੀਲੇ ਦੇ ਮਾਣ-ਸਨਮਾਨ ਨੂੰ ਠੇਸ ਪਹੁੰਚਾਈ ਜਾ ਸਕਦਾ ਹੈ । ਲੇਕਿਨ ਸਾਨੂੰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਤੇ ਸਿੱਖ ਕੌਮ ਨੂੰ ਇਸ ਗੱਲ ਦਾ ਗਹਿਰਾ ਦੁੱਖ ਹੈ ਕਿ ਜ਼ਬਰ ਅਤੇ ਜੁਲਮ ਤਾਂ ਬਹੁਗਿਣਤੀ ਹੁਕਮਰਾਨ ਘੱਟ ਗਿਣਤੀ ਕੌਮਾਂ ਨਾਲ ਕਰ ਰਹੇ ਹਨ, ਜੋ ਕਿ ਕਾਨੂੰਨੀ, ਸਮਾਜਿਕ ਅਤੇ ਇਖਲਾਕੀ ਤੌਰ ਤੇ ਦੋਸ਼ੀ ਤੇ ਸਿਰਮਿੰਦੇ ਹੋਣੇ ਚਾਹੀਦੇ ਹਨ । ਪਰ ਸਾਜ਼ਸੀ ਢੰਗਾਂ ਨਾਲ ਹੁਕਮਰਾਨ, ਮੰਨੂਸਮ੍ਰਿਤੀ ਦੀ ਸੋਚ ਦੇ ਮਾਲਕ ਸਾਤਰ ਲੋਕ ”ਸਰਬੱਤ ਦਾ ਭਲਾ” ਦੋਵੇ ਸਮੇਂ ਅਰਦਾਸ ਵਿਚ ਲੋੜਨ ਵਾਲੀ ਅਤੇ ਇਸ ਮੁਲਕ ਦੀਆਂ ਸਰਹੱਦਾਂ ਉਤੇ ਰਾਖੀ ਕਰਦੀ ਹੋਈ 90% ਕੁਰਬਾਨੀਆ ਦੇਣ ਵਾਲੀ ਸਿੱਖ ਕੌਮ ਨੂੰ ਸਮੇਂ-ਸਮੇਂ ਤੇ ਬਦਨਾਮ ਵੀ ਕੀਤਾ ਜਾਂਦਾ ਆ ਰਿਹਾ ਹੈ ਅਤੇ ਉਨ੍ਹਾਂ ਦੀਆਂ ਧਾਰਮਿਕ, ਕੌਮੀ ਸਨਮਾਨਯੋਗ ਲੀਹਾਂ ਅਤੇ ਰਵਾਇਤਾ ਦੀ ਤੋਹੀਨ ਵੀ ਕੀਤੀ ਜਾਂਦੀ ਆ ਰਹੀ ਹੈ ਅਤੇ ਅਜਿਹੀਆ ਸਾਜ਼ਿਸਾਂ ਰਚੀਆ ਜਾਂਦੀਆ ਆ ਰਹੀਆ ਹਨ ਕਿ ਜ਼ਬਰ-ਜੁਲਮ ਤੇ ਵਿਤਕਰੇ ਕਰਨ ਵਾਲਾ ਮੁਤੱਸਵੀ ਹੁਕਮਰਾਨ ਆਪਣੇ ਆਪ ਨੂੰ ਫਿਰ ਸਭ ਬੁਰਾਈਆ ਤੋਂ ਦੂਰ ਰੱਖਣ ਵਿਚ ਕਾਮਯਾਬ ਹੋ ਜਾਂਦਾ ਹੈ । ਜੋ ਸਿੱਖ ਕੌਮ ਦੇ ਨਾਵਾਂ ਦੇ ਨਾਲ ਸਿਰਦਾਰ ਅਤੇ ਸਿੰਘ ਅਖਬਾਰ ਪ੍ਰਕਾਸ਼ਿਤ ਨਾ ਕਰਕੇ ਸਿੱਖ ਕੌਮ ਦੀ ਤੋਹੀਨ ਕਰਨ ਦੀ ਬਜਰ ਗੁਸਤਾਖੀ ਕਰ ਰਹੇ ਹਨ, ਉਹ ਅਜਿਹਾ ਕਰਦੇ ਹੋਏ ਇਹ ਵੀ ਭੁੱਲ ਜਾਂਦੇ ਹਨ ਕਿ 1947 ਤੋਂ ਪਹਿਲੇ ਮੁਗਲਾਂ, ਅਫਗਾਨਾਂ, ਅੰਗਰੇਜ਼ਾਂ ਸਮੇਂ ਇਨ੍ਹਾਂ ਬਹੁਗਿਣਤੀ ਦੀਆਂ ਧੀਆਂ-ਭੈਣਾਂ ਜਿਨ੍ਹਾਂ ਨੂੰ ਜਾਬਰ ਜ਼ਬਰੀ ਚੁੱਕਕੇ ਲੈ ਜਾਂਦੇ ਸਨ ਅਤੇ ਗਜਨੀ ਦੇ ਬਜਾਰਾਂ ਵਿਚ ਟਕੇ-ਟਕੇ ਵਿਚ ਵੇਚ ਦਿੰਦੇ ਸਨ, ਉਨ੍ਹਾਂ ਨੂੰ ਜਾਬਰਾਂ ਕੋਲੋ ਛੁਡਵਾਕੇ ਉਨ੍ਹਾਂ ਦੇ ਘਰੋਂ ਘਰੀ ਬਾਇੱਜਤ ਪਹੁੰਚਾਉਣ ਵਾਲੇ ‘ਸਿੱਖ’ ਹੀ ਸਨ ਅਤੇ 1947 ਤੋਂ ਬਾਅਦ ਜਦੋਂ ਵੀ ਇੰਡੀਆ ਨੂੰ ਸਰਹੱਦਾਂ ਤੇ ਦੁਸ਼ਮਣ ਦਾ ਖਤਰਾ ਪੈਦਾ ਹੋਇਆ ਤਾਂ ਸਰਹੱਦਾਂ ਉਤੇ ਰਾਖੀ ਕਰਨ ਵਾਲੇ ਅਤੇ ਕੁਰਬਾਨੀਆ ਦੇਣ ਵਾਲਿਆ ਵਿਚੋਂ 90% ਸਿੱਖ ਹਨ ਅਤੇ ਜਦੋਂ ਵੀ ਇੰਡੀਆ ਦੇ ਕਿਸੇ ਹਿੱਸੇ ਜਾਂ ਬਾਹਰਲੇ ਮੁਲਕਾਂ ਦੇ ਕਿਸੇ ਹਿਸੇ ਵਿਚ ਮਨੁੱਖਤਾ ਨੂੰ ਕਿਸੇ ਕੁਦਰਤੀ ਆਫਤ ਦਾ ਸਾਹਮਣਾ ਕਰਨਾ ਪਿਆ ਤਾਂ ਪੀੜਤਾਂ ਨੂੰ ਲੰਗਰ, ਕੱਪੜੇ, ਦਵਾਈਆ ਆਦਿ ਹੋਰ ਲੋੜੀਦੀ ਸਮੱਗਰੀ ਪਹੁੰਚਾਉਣ ਵਾਲੀ ਸਿੱਖ ਕੌਮ ਹੀ ਹੈ । ਜਿਨ੍ਹਾਂ ਨੂੰ ਇਹ ਇਖਲਾਕ ਆਪਣੇ ਗੁਰੂ ਸਾਹਿਬਾਨ ਅਤੇ ਗੁਰਬਾਣੀ ਤੋਂ ਪ੍ਰਾਪਤ ਹੋਇਆ ਹੈ । ਅਜਿਹੀ ਸਾਫ਼ ਮਨ-ਆਤਮਾ ਵਾਲੀ ਤੇ ਹਰ ਤਰ੍ਹਾਂ ਦੀ ਕੁਰਬਾਨੀ ਦੇਣ ਲਈ ਤਿਆਰ ਰਹਿਣ ਵਾਲੀ ਸਿੱਖ ਕੌਮ ਦੇ ਨਾਵਾਂ ਨਾਲੋ ਸਰਦਾਰ ਤੇ ਸਿੰਘ ਤੋੜਨ ਵਾਲੇ ਮੁਤੱਸਵੀ ਅਸਲੀਅਤ ਵਿਚ ਬੁਰਾਈਆ ਨੂੰ ਪੈਦਾ ਕਰਨ ਵਾਲੀਆ ਮਾਵਾਂ ਹਨ । ਜਦੋਂਕਿ ਖ਼ਾਲਸਾ ਪੰਥ ਸਿੱਖ ਕੌਮ ਬੁਰਾਈਆ ਦਾ ਅੰਤ ਕਰਨ ਵਾਲੀ ਫਖ਼ਰ-ਏ-ਕੌਮ ਹੈ ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>