ਇੰਗਲੈਂਡ ਵਿੱਚ 20 ਲੱਖ ਤੋਂ ਵੱਧ ਲੋਕ ਲੰਮੇ ਸਮੇਂ ਦੇ ਕੋਵਿਡ ਲੱਛਣਾਂ ਤੋਂ ਹੋ ਸਕਦੇ ਹਨ ਪ੍ਰਭਾਵਿਤ

IMG-20210624-WA0031.resizedਗਲਾਸਗੋ/ ਲੰਡਨ, (ਮਨਦੀਪ ਖੁਰਮੀ ਹਿੰਮਤਪੁਰਾ) – ਇੰਗਲੈਂਡ ਵਿੱਚ ਤਕਰੀਬਨ 5 ਲੱਖ ਲੋਕਾਂ ਉੱਪਰ ਕੀਤੇ ਗਏ ਸਰਵੇਖਣ ਤੋਂ ਇਹ ਅਨੁਮਾਨ ਲਗਾਇਆ ਗਿਆ ਹੈ ਕਿ ਲੱਗਭਗ 20 ਲੱਖ ਲੋਕਾਂ ਵਿੱਚ ਕੋਰੋਨਾ ਵਾਇਰਸ ਹੋਣ ਦੇ ਬਾਅਦ ਵੀ ਲੰਮੇ ਸਮੇਂ ਤੱਕ ਚੱਲਣ ਵਾਲੇ ਲੱਛਣ ਮੌਜੂਦ ਹੋ ਸਕਦੇ ਹਨ, ਜਿਸਨੂੰ ” ਲੌਂਗ ਕੋਵਿਡ” ਵਜੋਂ ਜਾਣਿਆ ਜਾਂਦਾ ਹੈ। ਇਸ ਅਧਿਐਨ ਵਿੱਚ ਸਾਹਮਣੇ ਆਇਆ ਹੈ ਕਿ ਜਿਹਨਾਂ ਲੋਕਾਂ ਵਿੱਚ ਕੋਰੋਨਾ ਵਾਇਰਸ ਦੇ ਇੱਕ ਜਾਂ ਵਧੇਰੇ ਲੱਛਣ ਹੁੰਦੇ ਹਨ , ਘੱਟੋ ਘੱਟ 12 ਹਫ਼ਤਿਆਂ ਤੱਕ ਰਹਿੰਦੇ ਹਨ। ਸਰਕਾਰ  ਦੁਆਰਾ ਇਸ ਲੌਂਗ ਕੋਵਿਡ ਦੀ ਖੋਜ ਅਤੇ ਹੋਰ ਜਾਂਚ ਲਈ 50 ਮਿਲੀਅਨ ਪੌਂਡ  ਦਿੱਤੇ ਗਏ ਹਨ। ਜਿਕਰਯੋਗ ਹੈ ਕਿ ਲੌਂਗ ਕੋਵਿਡ ਇੱਕ ਉੱਭਰ ਰਹੀ ਸਮੱਸਿਆ ਹੈ, ਜਿਸ ਨੂੰ ਅਜੇ ਪੂਰੀ ਤਰ੍ਹਾਂ ਸਮਝਿਆ ਨਹੀਂ ਗਿਆ ਹੈ। ਇਹ ਸ਼ੁਰੂਆਤੀ ਕੋਰੋਨਾ ਵਾਇਰਸ ਦੀ ਲਾਗ ਦੇ ਬਾਅਦ ਲੱਛਣਾਂ ਦੀ ਵਿਆਪਕ ਲੜੀ ਨੂੰ ਕਵਰ ਕਰਦਾ ਹੈ, ਜਿਸ ਵਿੱਚ ਥਕਾਵਟ, ਖੰਘ, ਛਾਤੀ ਵਿੱਚ ਦਰਦ, ਸਿਰ ਦਰਦ ਅਤੇ ਮਾਸਪੇਸ਼ੀ ਦੇ ਦਰਦ ਸ਼ਾਮਲ ਹਨ। ਸਤੰਬਰ 2020 ਅਤੇ ਫਰਵਰੀ 2021 ਦੇ ਵਿਚਕਾਰ ਹੋਏ ਅਧਿਐਨ ਅਨੁਸਾਰ ਲੋਕਾਂ ਨੂੰ ਕੋਵਿਡ ਹੋਣ ਜਾਂ ਨਾ ਹੋਣ ਦੇ ਨਾਲ  ਵੱਖ ਵੱਖ ਲੱਛਣਾਂ ਦੀ ਮੌਜੂਦਗੀ ਅਤੇ ਸਮਾਂ ਸੀਮਾ ਬਾਰੇ ਪੁੱਛਿਆ ਗਿਆ ਸੀ। ਖੋਜਕਰਤਾਵਾਂ ਨੇ ਦੱਸਿਆ ਕਿ ਇਹ ਸੰਭਵ ਹੈ ਕਿ ਉਨ੍ਹਾਂ ਦੇ ਸਮੂਹ ਦੇ ਕੁੱਝ ਲੋਕ, ਉਦਾਹਰਣ ਵਜੋਂ  ਮਾਮੂਲੀ ਜਿਹੇ ਲੱਛਣਾਂ ਵਾਲੇ ਲੋਕ, ਆਪਣੇ ਆਪ ਨੂੰ ਲੌਂਗ ਕੋਵਿਡ ਤੋਂ ਪੀੜਤ ਨਹੀਂ ਮੰਨਦੇ। ਇਸ ਦੌਰਾਨ, ਯੂਨੀਵਰਸਿਟੀ ਕਾਲਜ ਲੰਡਨ ਅਤੇ ਕਿੰਗਜ਼ ਕਾਲਜ ਲੰਡਨ ਦੁਆਰਾ ਕਰਵਾਏ ਗਏ ਇੱਕ ਹੋਰ ਅਧਿਐਨ ਅਨੁਸਾਰ ਅੱਧਖੜ ਉਮਰ ਦੇ ਛੇ ਵਿਅਕਤੀਆਂ ਵਿਚੋਂ ਇੱਕ ਨੇ ਕੋਰੋਨਾ ਵਾਇਰਸ ਨਾਲ ਸੰਕਰਮਿਤ ਹੋਣ ਦੀ ਰਿਪੋਰਟ ਕੀਤੀ ਅਤੇ ਕਿਹਾ ਕਿ ਉਨ੍ਹਾਂ ਵਿੱਚ ਕੋਵਿਡ ਦੇ ਲੰਮੇ ਸਮੇਂ ਦੇ ਲੱਛਣ ਹਨ। ਸਿਹਤ ਸਕੱਤਰ ਮੈਟ ਹੈਨਕਾਕ ਨੇ ਵੀ ਜਾਣਕਾਰੀ ਦਿੱਤੀ ਹੈ ਕਿ ਲੌਂਗ ਕੋਵਿਡ ਪ੍ਰਭਾਵਿਤ ਲੋਕਾਂ ਦੀ ਜ਼ਿੰਦਗੀ ਉੱਤੇ ਸਥਾਈ ਅਤੇ ਕਮਜ਼ੋਰ ਪ੍ਰਭਾਵ ਪਾ ਸਕਦਾ ਹੈ। ਇਸਦੇ ਇਲਾਵਾ ਐੱਨ ਐੱਚ ਐੱਸ ਨੇ ਪੂਰੇ ਇੰਗਲੈਂਡ ਵਿੱਚ ਇਸਦੀ ਪਹਿਚਾਣ ਲਈ 80 ਤੋਂ ਵੱਧ ਕੇਂਦਰ ਖੋਲ੍ਹੇ ਹਨ।

This entry was posted in ਅੰਤਰਰਾਸ਼ਟਰੀ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>