ਸਰਕਾਰ ਮਿਊਸੀਪਲ ਕਾਮਿਆਂ ਦੀਆਂ ਜ਼ਾਇਜ ਮੰਗਾਂ ਪੂਰੀਆਂ ਕਰਕੇ ਉਨ੍ਹਾਂ ਦੀ ਬੇਚੈਨੀ ਨੂੰ ਤੁਰੰਤ ਦੂਰ ਕਰੇ : ਇਮਾਨ ਸਿੰਘ ਮਾਨ

191355204_4104014983024190_8804518501425219609_n.resizedਫ਼ਤਹਿਗੜ੍ਹ ਸਾਹਿਬ – “ਇਹ ਬਹੁਤ ਦੁੱਖ, ਅਫ਼ਸੋਸ ਅਤੇ ਬੇਇਨਸਾਫ਼ੀ ਵਾਲੇ ਹਕੂਮਤੀ ਅਮਲ ਹੋ ਰਹੇ ਹਨ ਕਿ ਜੋ ਸਮੁੱਚੇ ਪੰਜਾਬ ਵਿਚ ਮਿਊਸੀਪਲ ਕੌਂਸਲਾ ਦੇ ਮੁਲਾਜ਼ਮ ਹਨ, ਉਨ੍ਹਾਂ ਨੂੰ ਨਾ ਤਾਂ ਬਣਦੀਆਂ ਤਨਖਾਹਾਂ ਦਾ ਸਮੇਂ ਸਿਰ ਭੁਗਤਾਨ ਕੀਤਾ ਜਾ ਰਿਹਾ ਹੈ ਅਤੇ ਨਾ ਹੀ ਠੇਕੇਦਾਰੀ ਪ੍ਰਣਾਲੀ ਨੂੰ ਖ਼ਤਮ ਕਰਕੇ ਉਨ੍ਹਾਂ ਨੂੰ ਬਰਾਬਰਤਾ ਦੇ ਤਨਖਾਹ ਸਕੇਲ ਦਿੱਤੇ ਜਾ ਰਹੇ ਹਨ ਅਤੇ ਨਾ ਹੀ 31 ਦਸੰਬਰ 2011 ਨੂੰ ਆਪਸਨ ਦੇ ਹੋਏ ਫੈਸਲੇ ਅਨੁਸਾਰ ਪੈਨਸਨਾਂ ਲਗਾਈਆ ਜਾ ਰਹੀਆ ਹਨ । ਇਥੋਂ ਤੱਕ ਜੋ ਮੁਲਾਜ਼ਮ ਨਿਰੰਤਰ 15-15 ਸਾਲਾ ਤੋਂ ਆਪਣੀਆ ਇਮਾਨਦਾਰੀ ਅਤੇ ਮਿਹਨਤ ਨਾਲ ਸੇਵਾਵਾਂ ਨਿਭਾਉਦੇ ਆ ਰਹੇ ਹਨ, ਉਨ੍ਹਾਂ ਨੂੰ ਸੰਬੰਧਤ ਨਿਯਮਾਂ ਅਨੁਸਾਰ ਤਰੱਕੀਆ ਦੇਣ ਤੋਂ ਵੀ ਵਾਂਝੇ ਰੱਖਿਆ ਜਾ ਰਿਹਾ ਹੈ ਜੋ ਕਿ ਇਸ ਮੁਲਾਜਮ ਵਰਗ ਨਾਲ ਬਹੁਤ ਵੱਡੀ ਬੇਇਨਸਾਫ਼ੀ ਹੈ । ਇਹ ਮੁਲਾਜ਼ਮ ਵਰਗ 13 ਮਈ ਤੋਂ ਆਪਣੀਆ ਮੰਗਾਂ ਮਨਵਾਉਣ ਲਈ ਹੜਤਾਲ ਕਰਨ ਲਈ ਮਜ਼ਬੂਰ ਹੋ ਕੇ ਬੈਠਾ ਹੈ । ਸਰਕਾਰ ਵੱਲੋਂ ਮੁਲਾਜ਼ਮ ਯੂਨੀਅਨਾਂ ਨਾਲ ਕੋਈ ਗੱਲ ਨਾ ਕਰਨਾ ਹੋਰ ਵੀ ਵੱਡਾ ਵਿਤਕਰਾ ਹੈ । ਅੰਤ ਦੀ ਗਰਮੀ ਵਿਚ ਇਨ੍ਹਾਂ ਮੁਲਾਜ਼ਮਾਂ ਨੂੰ ਜੋ ਸੰਘਰਸ਼ ਕਰਨ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ, ਉਸ ਲਈ ਪੰਜਾਬ ਸਰਕਾਰ ਦੀਆਂ ਮੁਲਾਜਮਾਂ ਪ੍ਰਤੀ ਅਪਣਾਈਆ ਦਿਸ਼ਾਹੀਣ ਕੰਮਜੋਰ ਨੀਤੀਆ ਜ਼ਿੰਮੇਵਾਰ ਹਨ । ਜਿਸ ਲਈ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਜਥੇਬੰਦੀ ਜੋ ਹਰ ਵਰਗ ਦੇ ਸੱਚ-ਹੱਕ ਅਤੇ ਇਨਸਾਫ਼ ਪ੍ਰਾਪਤੀ ਨੂੰ ਲੈਕੇ ਕੰਮ ਕਰਦੀ ਆ ਰਹੀ ਹੈ, ਉਨ੍ਹਾਂ ਮੁਲਾਜ਼ਮਾਂ ਦੀਆਂ ਮੰਗਾਂ ਦਾ ਜਿਥੇ ਪੂਰਨ ਸਮਰਥਨ ਕਰਦੇ ਹਨ, ਉਥੇ ਇਨ੍ਹਾਂ ਦੇ ਧਰਨੇ ਵਿਚ ਸਮੂਲੀਅਤ ਕਰਕੇ ਸਰਕਾਰ ਨੂੰ ਖ਼ਬਰਦਾਰ ਕਰਦੀ ਹੈ ਕਿ ਇਨ੍ਹਾਂ ਦੀਆਂ ਜਾਇਜ ਮੰਗਾਂ ਤੁਰੰਤ ਪੂਰੀਆ ਕੀਤੀਆ ਜਾਣ ਤਾਂ ਕਿ ਇਸ ਸੰਘਰਸ਼ ਨੂੰ ਮੁਲਾਜ਼ਮ ਵਰਗ ਅਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਪਾਰਟੀ ਹੋਰ ਤੇਜ਼ ਕਰਨ ਲਈ ਅਤੇ ਹਾਲਾਤਾਂ ਨੂੰ ਵਿਸਫੋਟਕ ਬਣਾਉਣ ਲਈ ਮਜਬੂਰ ਨਾ ਹੋਣਾ ਪਵੇ । ਇਸ ਲਈ ਅਫ਼ਸਰਸ਼ਾਹੀ ਤੇ ਸਰਕਾਰ ਜ਼ਿੰਮੇਵਾਰ ਹੋਵੇਗੀ ।”

ਇਹ ਵਿਚਾਰ ਅੱਜ ਇਥੇ ਮਿਊਸੀਪਲ ਕੌਂਸਲ ਫ਼ਤਹਿਗੜ੍ਹ ਸਾਹਿਬ (ਸਰਹਿੰਦ) ਦੇ ਦਫ਼ਤਰ ਸਾਹਮਣੇ ਸਮੁੱਚੇ ਮੁਲਾਜਮ ਵਰਗ ਵੱਲੋਂ ਦਿੱਤੇ ਜਾ ਰਹੇ ਧਰਨੇ ਵਿਚ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਸਮੁੱਚੀ ਜ਼ਿਲ੍ਹਾ ਜਥੇਬੰਦੀ ਨੇ ਸ. ਇਮਾਨ ਸਿੰਘ ਮਾਨ ਸਰਪ੍ਰਸਤ ਯੂਥ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਅਗਵਾਈ ਵਿਚ ਸਮੂਲੀਅਤ ਕਰਦੇ ਹੋਏ ਅਤੇ ਇਨ੍ਹਾਂ ਮੰਗਾਂ ਦਾ ਸਮਰਥਨ ਕਰਕੇ ਸਰਕਾਰ ਨੂੰ ਇਸ ਵਿਸ਼ੇ ਤੇ ਗੰਭੀਰ ਰੂਪ ਵਿਚ ਖ਼ਬਰਦਾਰ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਆਪਣੀ ਤਕਰੀਰ ਨੂੰ ਜਾਰੀ ਰੱਖਦੇ ਹੋਏ ਕਿਹਾ ਕਿ ਸਫ਼ਾਈ ਸੇਵਕ, ਸਿਵਲ ਮੈਨ, ਮਾਲੀ, ਬੇਲਦਾਰ, ਕਲਰਕ, ਡਰਾਈਵਰ, ਫਾਇਰਬ੍ਰਿਗੇਡ, ਓਪਰੇਟਰ ਆਦਿ ਸਭ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇ । ਲੋੜ ਅਨੁਸਾਰ ਭਰਤੀ ਕਰਕੇ ਕੰਮ ਦੇ ਬੋਝ ਨੂੰ ਸਹੀ ਕੀਤਾ ਜਾਵੇ । ਤਨਖਾਹ ਅਤੇ ਹੋਰ ਬਕਾਇਆ ਦਾ ਭੁਗਤਾਨ ਸਮੇਂ ਨਾਲ ਕਰਕੇ ਇਨ੍ਹਾਂ ਪਰਿਵਾਰਾਂ ਦਾ ਸਹਿਯੋਗ ਕੀਤਾ ਜਾਵੇ । ਬਰਾਬਰਤਾ ਦੇ ਆਧਾਰ ਤੇ ਤਨਖਾਹ ਦਿੱਤੀ ਜਾਵੇ । 31 ਦਸੰਬਰ 2011 ਤੱਕ ਆਪਸਨ ਅਨੁਸਾਰ ਪੈਨਸਨਾਂ ਲਗਾਈਆ ਜਾਣ । 1-1-2004 ਦੀ ਦੋਸ਼ਪੂਰਨ ਪੈਨਸਨ ਨੀਤੀ ਸ਼ਕੀਮ ਰੱਦ ਕੀਤੀ ਜਾਵੇ । 15-15 ਸਾਲ ਦੀ ਸਰਵਿਸ ਪੂਰੀ ਕਰਨ ਵਾਲੇ ਮੁਲਾਜਮਾਂ ਨੂੰ ਨਿਯਮਾਂ ਅਨੁਸਾਰ ਤਰੱਕੀਆ ਦਾ ਐਲਾਨ ਹੋਵੇ । ਸਫ਼ਾਈ ਕਰਮਚਾਰੀਆ ਨੂੰ 1000 ਰੁਪਏ ਸਫ਼ਾਈ ਭੱਤਾ ਵਿਸ਼ੇਸ਼ ਤੌਰ ਤੇ ਦਿੱਤਾ ਜਾਵੇ । ਸੰਬੰਧਤ ਵਿਭਾਗ ਦੇ ਮੁਲਾਜਮਾਂ ਅਤੇ ਪੰਚਾਇਤਾ ਦੇ ਮੁਲਾਜਮਾਂ ਨੂੰ ਪਾਣੀ ਅਤੇ ਸੀਵਰੇਜ ਦੇ ਬਿਲਾਂ ਤੋਂ ਛੋਟ ਦਿੱਤੀ ਜਾਵੇ । ਤਨਖਾਹ ਕਮਿਸ਼ਨ ਦੀ ਰਿਪੋਰਟ ਤੁਰੰਤ ਲਾਗੂ ਕਰਕੇ ਮਹਿੰਗਾਈ ਭੱਤੇ ਦੀਆਂ ਕਿਸਤਾਂ ਜਾਰੀਆ ਕੀਤੀਆ ਜਾਣ । ਤਰਸ ਦੇ ਆਧਾਰ ਤੇ ਸੰਬੰਧਤ ਪੀੜਤ ਪਰਿਵਾਰ ਨੂੰ ਨੌਕਰੀ ਦੇਣ ਦੇ ਨਾਲ-ਨਾਲ ਮਜ਼ਦੂਰ ਵਿਰੋਧੀ ਬਣਾਏ ਕਾਨੂੰਨ ਰੱਦ ਕੀਤੇ ਜਾਣ ।

ਸ. ਇਮਾਨ ਸਿੰਘ ਮਾਨ ਨੇ ਹਾਜ਼ਰੀਨ ਮਿਊਸੀਪਲ ਕੌਂਸਲ ਦੇ ਮੁਲਾਜਮਾਂ ਅਤੇ ਮੁਲਾਜਮ ਯੂਨੀਅਨਾਂ ਨੂੰ ਪਾਰਟੀ ਵੱਲੋਂ ਵਿਸ਼ਵਾਸ ਦਿਵਾਇਆ ਕਿ ਇਨਸਾਫ਼ ਮਿਲਣ ਤੱਕ ਪਾਰਟੀ ਇਸੇ ਤਰ੍ਹਾਂ ਕੇਵਲ ਫ਼ਤਹਿਗੜ੍ਹ ਸਾਹਿਬ ਜ਼ਿਲ੍ਹੇ ਵਿਚ ਹੀ ਨਹੀਂ ਬਲਕਿ ਸਮੁੱਚੇ ਜ਼ਿਲਿ੍ਹਆ ਵਿਚ ਮਿਊਸੀਪਲ ਕੌਸਲਾਂ ਦੇ ਦਫ਼ਤਰਾਂ ਅੱਗੇ ਦਿੱਤੇ ਜਾ ਰਹੇ ਇਨਸਾਫ਼ ਪ੍ਰਾਪਤੀ ਦੇ ਧਰਨਿਆ ਵਿਚ ਮੰਗਾਂ ਪੂਰੀਆਂ ਹੋਣ ਤੱਕ ਸਮਰਥਨ ਵੀ ਕਰਦੀ ਰਹੇਗੀ ਅਤੇ ਹਰ ਤਰ੍ਹਾਂ ਸਹਿਯੋਗ ਵੀ ਕਰੇਗੀ । ਉਨ੍ਹਾਂ ਇਹ ਵੀ ਅਪੀਲ ਕੀਤੀ ਕਿ ਕਿਸੇ ਸੂਬੇ, ਮੁਲਕ, ਸ਼ਹਿਰ-ਪਿੰਡ ਦੇ ਚੰਗੇਰੇ ਭਵਿੱਖ ਨੂੰ ਕਾਇਮ ਕਰਨ ਵਿਚ ਮੁਲਾਜਮ ਵਰਗ ਦਾ ਬਹੁਤ ਵੱਡਾ ਹੱਥ ਹੁੰਦਾ ਹੈ । ਕਿਉਂਕਿ ਉਹ ਚਹੁਤਰਫੀ ਵਿਕਾਸ ਤੇ ਸਰਕਾਰੀ ਨੀਤੀਆ ਅਨੁਸਾਰ ਕੰਮ ਕਰਕੇ ਜਿਥੇ ਲੋਕਾਈ ਦੀ ਵੱਡੀ ਸੇਵਾ ਕਰ ਰਹੇ ਹੁੰਦੇ ਹਨ, ਉਥੇ ਇਹ ਮੁਲਾਜਮ ਸੰਬੰਧਤ ਇਲਾਕੇ ਦੇ ਸਮਾਜਿਕ ਅਤੇ ਸਿਆਸੀ ਮਾਹੌਲ ਨੂੰ ਹਾਂਪੱਖੀ ਬਣਾਉਣ ਵਿਚ ਹਮੇਸ਼ਾਂ ਬਹੁਤ ਵੱਡਾ ਯੋਗਦਾਨ ਪਾਉਦੇ ਹਨ । ਜਦੋਂ ਵੀ ਆਉਣ ਵਾਲੇ ਸਮੇਂ ਵਿਚ ਪੰਜਾਬ ਦੀ ਸਿਆਸੀ ਫਿਜਾ ਨੂੰ ਪ੍ਰਭਾਵਿਤ ਕਰਦੀ ਪੰਜਾਬ ਸੂਬੇ ਦੀ ਵਿਧਾਨ ਸਭਾ ਦੀ ਜਾਂ ਕੋਈ ਹੋਰ ਚੋਣ ਹੋਵੇ ਤਾਂ ਇਹ ਮੁਲਾਜ਼ਮ ਵਰਗ ਆਪਣੀ ਇਖਲਾਕੀ ਜ਼ਿੰਮੇਵਾਰੀ ਨਿਭਾਉਦੇ ਹੋਏ ਹਰ ਪਿੰਡ ਅਤੇ ਸ਼ਹਿਰ ਵਿਚ ਬੀਤੇ ਸਮੇਂ ਦੀਆਂ ਬਾਦਲ-ਬੀਜੇਪੀ ਅਤੇ ਕਾਂਗਰਸ ਪੰਜਾਬ ਦੀਆਂ ਹਕੂਮਤਾਂ ਵੱਲੋਂ ਪੰਜਾਬੀਆ ਤੇ ਸਿੱਖ ਕੌਮ ਦੀ ਬਿਹਤਰੀ ਲਈ ਅਤੇ ਸਮੁੱਚੇ ਪੰਜਾਬ ਦੇ ਵਿਕਾਸ ਲਈ ਕੀਤੀਆ ਵੱਡੀਆ ਅਣਗਹਿਲੀਆ, ਪੰਜਾਬ ਵਿਚ ਉੱਚੇ ਪੱਧਰ ਤੇ ਫੈਲਾਈ ਗਈ ਰਿਸਵਤਖੋਰੀ, ਨਸ਼ੀਲੀਆ ਵਸਤਾਂ ਦੇ ਕਾਰੋਬਾਰ, ਰੇਤ, ਡਰੱਗ ਮਾਫੀਆ ਦੇ ਰਾਹੀ ਇਥੋਂ ਦੇ ਮਾਹੌਲ ਨੂੰ ਗੰਧਲਾ ਕਰਨ ਵਾਲੇ ਸਿਆਸਤਦਾਨਾਂ ਅਤੇ ਸਰਕਾਰਾਂ ਦੀਆਂ ਗੈਰ ਜ਼ਿੰਮੇਵਰਾਨਾਂ ਕਾਰਵਾਈਆ ਤੋਂ ਜਾਣੂ ਕਰਵਾਉਣ ਦੇ ਨਾਲ-ਨਾਲ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਜੋ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਸੁਚੱਜੀ ਤੇ ਦੂਰਅੰਦੇਸ਼ੀ ਵਾਲੀ ਅਗਵਾਈ ਵਿਚ, ਜਾਤ-ਪਾਤ, ਊਚ-ਨੀਚ, ਅਮੀਰ-ਗਰੀਬ ਆਦਿ ਸਭ ਸਮਾਜਿਕ ਵਿਤਕਰਿਆ ਤੋਂ ਉਪਰ ਉੱਠਕੇ ਸਮੁੱਚੀ ਮਨੁੱਖਤਾ ਦੀ ਬਿਹਤਰੀ ਲਈ ਬੀਤੇ ਲੰਮੇ ਸਮੇਂ ਤੋਂ ਉਦਮ ਤੇ ਸੰਘਰਸ਼ ਕਰਦੀ ਆ ਰਹੀ ਹੈ ਅਤੇ ਹਰ ਲੋੜਵੰਦ, ਮਜਲੂਮ, ਪੀੜਤ ਨਾਲ ਖੜ੍ਹਕੇ ਇਨਸਾਫ਼ ਦਿਵਾਉਣ ਦੀ ਜ਼ਿੰਮੇਵਾਰੀ ਨਿਭਾਉਦੀ ਹੈ, ਉਸ ਪਾਰਟੀ ਵੱਲੋਂ ਖੜ੍ਹੇ ਕੀਤੇ ਜਾਣ ਵਾਲੇ ਉੱਚੇ-ਸੁੱਚੇ ਇਖਲਾਕ ਵਾਲੇ ਉਮੀਦਵਾਰਾਂ ਨੂੰ ਜਿਤਾਉਣ ਲਈ ਅਤੇ ਸ. ਮਾਨ ਦੀ ਸਖਸ਼ੀਅਤ ਦੇ ਹੱਕ ਵਿਚ ਇਕ ਸਾਜਗਰ ਮਾਹੌਲ ਬਣਾਉਣ ਲਈ ਆਪੋ-ਆਪਣੀਆ ਜ਼ਿੰਮੇਵਾਰੀਆ ਨਿਭਾਉਣ ਤਾਂ ਕਿ ਸ. ਮਾਨ ਦੀ ਸਖਸ਼ੀਅਤ ਹੇਠ ਬਣਨ ਵਾਲੀ ਪੰਜਾਬ ਦੀ ਸਰਕਾਰ ਵਿਚ ਕਿਸੇ ਵੀ ਮੁਲਾਜ਼ਮ, ਵਿਦਿਆਰਥੀ, ਮਜ਼ਦੂਰ, ਕਿਸਾਨ, ਟਰਾਸਪੋਰਟਰ, ਆੜਤੀਏ ਆਦਿ ਨੂੰ ਇਸ ਤਰ੍ਹਾਂ ਸੰਘਰਸ਼ ਕਰਨ ਅਤੇ ਆਪਣੇ ਭਵਿੱਖ ਲਈ ਚਿੰਤਾ ਵਿਚ ਰਹਿਣ ਦੀ ਗੱਲ ਹੀ ਸਾਹਮਣੇ ਨਾ ਆ ਸਕੇ । ਸਭ ਨਿਵਾਸੀ ਬਰਾਬਰਤਾ ਅਤੇ ਇਨਸਾਫ਼ ਦੇ ਬਿਨ੍ਹਾਂ ਤੇ ਪੂਰਨ ਆਜ਼ਾਦੀ, ਅਣਖ਼-ਗੈਰਤ ਨਾਲ ਜ਼ਿੰਦਗੀ ਜੀ ਸਕਣ ਅਤੇ ਕਿਸੇ ਨੂੰ ਵੀ ਆਪਣੇ ਪਰਿਵਾਰ ਦੇ ਮੈਬਰਾਂ ਦੇ ਭਵਿੱਖ ਬਾਰੇ ਚਿੰਤਾ ਕਰਨ ਦਾ ਡਰ ਸਤਾਅ ਨਾ ਸਕੇ । ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਸਮੁੱਚਾ ਮੁਲਾਜਮ ਵਰਗ ਆਉਣ ਵਾਲੇ ਸਮੇਂ ਵਿਚ ਆਪੋ-ਆਪਣੀਆ ਇਨਸਾਨੀ ਅਤੇ ਇਖਲਾਕੀ ਜ਼ਿੰਮੇਵਾਰੀਆ ਨਿਭਾਕੇ ਪੰਜਾਬ ਵਿਚ ਇਨਸਾਫ਼ ਪਸ਼ੰਦ ਹਲੀਮੀ ਰਾਜ ਵਾਲੀ ਹਕੂਮਤ ਕਾਇਮ ਕਰਨ ਵਿਚ ਯੋਗਦਾਨ ਪਾਉਣ ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>