ਸਕਾਟਲੈਂਡ : ਅਫਗਾਨੀ ਪਰਿਵਾਰਾਂ ਨੂੰ ਕੀਤੀ ਜਾ ਰਹੀ ਹੈ ਘਰਾਂ ਦੀ ਪੇਸ਼ਕਸ਼

IMG-20210629-WA0017.resizedਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ) – ਸਕਾਟਲੈਂਡ ਦੀਆਂ ਕੌਂਸਲਾਂ ਵੱਲੋਂ ਅਫਗਾਨਿਸਤਾਨ ਦੇ ਉਨ੍ਹਾਂ ਪਰਿਵਾਰਾਂ ਲਈ ਘਰਾਂ ਦੀ ਪੇਸ਼ਕਸ਼ ਕੀਤੀ ਜਾ ਰਹੀ ਹੈ, ਜਿਹਨਾਂ ਨੇ ਬਰਤਾਨਵੀ ਫੌਜਾਂ ਦੀ ਤਾਇਨਾਤੀ ਦੌਰਾਨ ਸੈਨਿਕਾਂ ਦੀ ਸਹਾਇਤਾ ਕੀਤੀ ਸੀ ਅਤੇ ਜਿਹਨਾਂ ਵਿੱਚ ਜਿਆਦਾਤਰ ਭਾਸ਼ਾ ਤਰਜ਼ਮੇਕਾਰ ਵਜੋਂ ਮੌਜੂਦ ਹਨ। ਸਕਾਟਲੈਂਡ ਦੇ ਸਾਊਥ ਆਇਰਸ਼ਾਇਰ ਵਿੱਚ ਸਥਿਤ 3 ਘਰ ਉਹਨਾਂ ਅਫਗਾਨੀ ਲੋਕਾਂ ਨੂੰ ਮੁਹੱਈਆ ਕਰਵਾਏ ਜਾਣਗੇ ਜਿਹਨਾਂ ਨੂੰ ਆਪਣੀ ਸੁਰੱਖਿਆ ਲਈ ਆਪਣਾ ਦੇਸ਼ ਛੱਡਣ ਲਈ ਮਜਬੂਰ ਹੋਣਾ ਪਿਆ। ਇਸ ਯੋਜਨਾ ਲਈ ਖੇਤਰ ਵਿੱਚ ਘਰਾਂ ਦੀ ਮੰਗ ਦੇ ਕਾਰਨ, ਕੌਂਸਲ ਨੇ ਤਿੰਨ ਘਰ ਦੇਣ ਦਾ ਫੈਸਲਾ ਕੀਤਾ ਹੈ। ਇਸ ਸਬੰਧੀ ਕੌਂਸਲਰਾਂ ਨੇ ਵੀਰਵਾਰ ਨੂੰ ਇੱਕ ਮੀਟਿੰਗ ਵਿੱਚ ਅਫਗਾਨ ਰੀਲੋਕੇਸ਼ਨ ਸਕੀਮ ਵਿੱਚ ਹਿੱਸਾ ਲੈਣ ਲਈ ਵੋਟ ਦਿੱਤੀ। ਹਾਊਸਿੰਗ ਲਈ ਜ਼ਿੰਮੇਵਾਰ ਲੇਬਰ ਕੌਂਸਲਰ ਫਿਲਿਪ ਸੈਕਸਟਨ ਅਨੁਸਾਰ ਅਫਗਾਨੀ ਲੋਕਾਂ ਦੀ ਸਹਾਇਤਾ ਕਰਨਾ ਉਹਨਾਂ ਦਾ ਫਰਜ ਹੈ, ਕਿਉਂਕਿ ਅਫਗਾਨਿਸਤਾਨ ਵਿੱਚ ਉਹਨਾਂ ਦੀ ਜਾਨ ਨੂੰ ਖਤਰਾ ਹੈ। ਅੰਤਰਰਾਸ਼ਟਰੀ ਫੌਜਾਂ ਜੋ ਕਿ ਅਫਗਾਨਿਸਤਾਨ ਵਿੱਚ ਸਨ, ਉੱਥੋਂ ਵਾਪਸੀ ਕਰ ਰਹੀਆਂ ਹਨ। ਇਸ ਲਈ ਉਹ ਅਫਗਾਨੀ ਲੋਕ ਜਿਹਨਾਂ ਨੇ ਫੌਜਾਂ ਦੀ ਸਹਾਇਤਾ ਕੀਤੀ ਸੀ, ਉਹਨਾਂ ਨੂੰ ਤਾਲਿਬਾਨ ਵੱਲੋਂ ਮਾਰੇ ਜਾਣ ਦਾ ਡਰ ਹੈ। ਜਿਕਰਯੋਗ ਹੈ ਕਿ ਗ੍ਰਹਿ ਦਫਤਰ ਦੁਆਰਾ ਉਨ੍ਹਾਂ ਕੌਂਸਲਾਂ ਨੂੰ ਫੰਡ ਮੁਹੱਈਆ ਕਰਵਾਏ ਜਾਂਦੇ ਹਨ ਜੋ ਕਿ ਪੁਨਰਵਾਸ ਲਈ ਆਉਣ ਵਾਲੇ ਅਫਗਾਨੀ ਪਰਿਵਾਰਾਂ ਦਾ ਸਵਾਗਤ ਕਰਦੀਆਂ ਹਨ।

This entry was posted in ਅੰਤਰਰਾਸ਼ਟਰੀ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>