ਸਕਾਟਲੈਂਡ : 50 ਫੀਸਦੀ ਤੋਂ ਵੱਧ ਲੋਕਾਂ ਨੂੰ ਲੱਗੀ ਪੂਰੀ ਕੋਰੋਨਾ ਵੈਕਸੀਨ

IMG-20210703-WA0007.resizedਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ) – ਸਕਾਟਲੈਂਡ ਵਿੱਚ ਕੋਰੋਨਾ ਟੀਕਾਕਰਨ ਮੁਹਿੰਮ ਦੌਰਾਨ 50% ਤੋਂ ਵੱਧ ਲੋਕਾਂ ਨੂੰ ਕੋਰੋਨਾ ਵਾਇਰਸ ਦੇ ਟੀਕੇ ਦੀਆਂ ਦੋਵੇਂ ਖੁਰਾਕਾਂ ਮਿਲ ਚੁੱਕੀਆਂ ਹਨ। ਸਕਾਟਲੈਂਡ ਦੀ ਫਸਟ ਮਨਿਸਟਰ ਨਿਕੋਲਾ ਸਟਰਜਨ ਨੇ ਸ਼ੁੱਕਰਵਾਰ ਨੂੰ ਟੀਕਾਕਰਨ ਸਬੰਧੀ ਅਪਡੇਟ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਕਾਟਲੈਂਡ ਦੇ 50% ਤੋਂ ਵੱਧ ਲੋਕਾਂ ਨੂੰ  ਕੋਵਿਡ -19 ਦੀ ਵੈਕਸੀਨ ਦੇ ਦੋਵੇਂ ਟੀਕੇ ਲਗਾਏ ਜਾ ਚੁੱਕੇ ਹਨ। ਅੰਕੜਿਆਂ ਅਨੁਸਾਰ ਹੁਣ ਤੱਕ ਤਕਰੀਬਨ 3,831,770 ਲੋਕਾਂ ਨੇ ਕੋਵਿਡ ਵੈਕਸੀਨ ਦੀ ਪਹਿਲੀ ਅਤੇ 2,737,347 ਨੇ ਆਪਣੀ ਦੂਜੀ ਖੁਰਾਕ ਪ੍ਰਾਪਤ ਕੀਤੀ ਹੈ, ਜਦਕਿ ਸਕਾਟਲੈਂਡ ਵਿੱਚ ਕੋਰੋਨਾ ਕਾਰਨ ਚਾਰ ਮੌਤਾਂ ਅਤੇ ਵਾਇਰਸ ਦੇ 3823 ਨਵੇਂ ਕੇਸ ਦਰਜ ਕੀਤੇ ਗਏ ਹਨ। ਇਸਦੇ ਇਲਾਵਾ ਕੋਰੋਨਾ ਵਾਇਰਸ ਦੇ ਨਵੇਂ 285 ਮਰੀਜ਼ ਹਸਪਤਾਲ ਵਿੱਚ ਹਨ, ਜਿਨ੍ਹਾਂ ਵਿੱਚੋਂ 19 ਵਿਅਕਤੀ ਗੰਭੀਰ ਦੇਖਭਾਲ ਵਿੱਚ ਹਨ। ਇਸਦੇ ਇਲਾਵਾ ਸਰਕਾਰ ਨੇ ਡਰਾਪ-ਇਨ ਕੋਰੋਨਾ ਵਾਇਰਸ ਟੀਕਾਕਰਨ ਕਲੀਨਿਕਾਂ ਦਾ ਵੀ ਪ੍ਰਬੰਧ ਕੀਤਾ ਹੈ, ਜੋ ਕਿ ਸਕਾਟਲੈਂਡ ਦੇ ਸਾਰੇ ਮੁੱਖ ਸਿਹਤ ਬੋਰਡਾਂ ਦੁਆਰਾ ਸੋਮਵਾਰ ਤੋਂ ਚਲਾਏ ਜਾ ਰਹੇ ਹਨ। ਇਹ ਟੀਕਾਕਰਨ 18 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਹਰੇਕ ਵਿਅਕਤੀ ਨੂੰ ਆਪਣੀ ਪਹਿਲੀ ਖੁਰਾਕ ਅਤੇ ਜੇਕਰ ਅੱਠ ਹਫ਼ਤੇ ਲੰਘ ਗਏ ਹਨ ਤਾਂ ਵੈਕਸੀਨ ਦੀ ਦੂਜੀ ਖੁਰਾਕ ਪੇਸ਼ ਕਰਨਗੇ।

This entry was posted in ਅੰਤਰਰਾਸ਼ਟਰੀ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>