ਲੰਡਨ ਵਿੱਚ ਤਕਰੀਬਨ 70 ਸਾਲਾਂ ਤੋਂ ਬੰਦ ਇਸ ਟਰਾਮ ਸਟੇਸ਼ਨ ਨੂੰ ਮੁੜ ਖੋਲ੍ਹਿਆ ਜਾਵੇਗਾ

IMG-20210705-WA0008.resizedਗਲਾਸਗੋ/ ਲੰਡਨ, (ਮਨਦੀਪ ਖੁਰਮੀ ਹਿੰਮਤਪੁਰਾ) – ਸੈਂਟਰਲ ਲੰਡਨ ਵਿੱਚ ਆਵਾਜਾਈ ਲਈ ਵਰਤਿਆ ਜਾਣ ਵਾਲਾ ਇੱਕ ਟਰਾਮ ਸਟੇਸ਼ਨ ਦੁਬਾਰਾ ਖੋਲ੍ਹਿਆ ਜਾ ਰਿਹਾ ਹੈ। ਇਹ ਸਟੇਸ਼ਨ ਤਕਰੀਬਨ 70 ਸਾਲਾਂ ਤੋਂ ਦੂਜੇ ਵਿਸ਼ਵ ਯੁੱਧ ਦੇ ਬਾਅਦ ਬੰਦ ਕਰ ਦਿੱਤਾ ਗਿਆ ਸੀ। ਰਿਪੋਰਟਾਂ ਅਨੁਸਾਰ ਇਹ ਜ਼ਮੀਨਦੋਜ਼ ਟ੍ਰਾਮ ਸਟੇਸ਼ਨ ਲੱਗਭਗ 70 ਸਾਲਾਂ ਬਾਅਦ ਲੋਕਾਂ ਲਈ ਦੁਬਾਰਾ ਖੋਲ੍ਹਣ ਲਈ ਤਿਆਰ ਹੈ। ਲੰਡਨ ਦਾ ਇਹ ਕਿੰਗਜ਼ਵੇ ਸਟੇਸ਼ਨ, ਹੋਲੋਬਨ ਖੇਤਰ ਵਿੱਚ ਲੋਕਾਂ ਲਈ ਆਵਾਜਾਈ ਵਾਸਤੇ ਖੋਲ੍ਹਿਆ ਜਾਵੇਗਾ ਅਤੇ ਯਾਤਰੀ ਇਸਦੇ  ਪਲੇਟਫਾਰਮਾਂ ਅਤੇ ਹਾਲਾਂ ਨੂੰ ਉਸੇ ਤਰ੍ਹਾਂ ਚੱਲਣ ਲਈ ਵਰਤੋਂ ਕਰਨਗੇ ਜਿਵੇਂ ਕਿ 1952 ਵਿੱਚ ਬੰਦ ਹੋਣ ਤੋਂ ਪਹਿਲਾਂ ਹੁੰਦੀ ਸੀ। ਇਸ ਕਿੰਗਜ਼ਵੇ ਸਟੇਸ਼ਨ ਨੂੰ ਲੰਡਨ ਕਾਉਂਟੀ ਕੌਂਸਲ ਦੁਆਰਾ, ਹੋਲਬਰਨ ਅਤੇ ਐਲਡਵਿਚ ਖੇਤਰਾਂ ਵਿੱਚ ਝੁੱਗੀ ਝੌਂਪੜੀ ਦੀ ਸਫਾਈ ਅਤੇ ਨਵੀਨੀਕਰਨ ਪ੍ਰੋਗਰਾਮ ਦੇ ਹਿੱਸੇ ਵਜੋਂ ਬਣਾਇਆ ਗਿਆ ਸੀ ਅਤੇ ਇਸਨੂੰ 1906 ਵਿੱਚ ਖੋਲ੍ਹਿਆ ਗਿਆ ਸੀ। ਇਸ ਸਟੇਸ਼ਨ ਨੇ ਡਬਲ-ਡੇਕਰ ਟ੍ਰਾਮਾਂ ਦੇ ਵਿਚਕਾਰ ਭੂਮੀਗਤ ਅਦਾਨ ਪ੍ਰਦਾਨ ਲਈ 46 ਸਾਲਾਂ ਤੱਕ ਸੇਵਾ ਕੀਤੀ। ਪਿਛਲੇ 69 ਸਾਲਾਂ ਤੋਂ ਇਸ ਟ੍ਰਾਮ ਇੰਟਰਚੇਂਜ ਦਾ ਹਿੱਸਾ ਸੜਕੀ ਸੁਰੰਗ ਨੂੰ ਦੇ ਦਿੱਤਾ ਗਿਆ ਸੀ ਅਤੇ ਬਾਕੀ ਕੁੱਝ ਪਲੇਟਫਾਰਮਾਂ ਦੀ ਵਰਤੋਂ ਕੈਮਡੇਨ ਕੌਂਸਲ ਨੇ ਪੁਰਾਣੀਆਂ ਗਲੀਆਂ ਦੇ ਚਿੰਨ੍ਹ ਅਤੇ ਵਾਧੂ ਸਮਾਨ ਦੇ ਭੰਡਾਰਨ ਲਈ ਕੀਤੀ ਹੈ।

This entry was posted in ਅੰਤਰਰਾਸ਼ਟਰੀ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>