ਯੂਕੇ : ਮਹਾਰਾਣੀ ਐਲਿਜਾਬੈਥ ਨੇ ਐੱਨ ਐੱਚ ਐੱਸ ਨੂੰ ਕੀਤਾ ਜਾਰਜ ਕਰਾਸ ਨਾਲ ਸਨਮਾਨਿਤ

IMG-20210705-WA0011.resizedਗਲਾਸਗੋ/ ਲੰਡਨ, (ਮਨਦੀਪ ਖੁਰਮੀ ਹਿੰਮਤਪੁਰਾ) – ਬਰਤਾਨੀਆ ਦੀ ਮਹਾਰਾਣੀ ਐਲਿਜਾਬੈਥ ਨੇ ਕੋਰੋਨਾ ਸੰਕਟ ਦੌਰਾਨ ਲੋਕ ਸੇਵਾ ਕਰਨ ਦੇ ਬਦਲੇ ਐੱਨ ਐੱਚ ਐੱਸ ਨੂੰ ਜਾਰਜ ਕਰਾਸ ਨਾਲ ਸਨਮਾਨਿਤ ਕੀਤਾ ਹੈ। ਇਸ ਸਬੰਧੀ ਬਕਿੰਘਮ ਪੈਲੇਸ ਨੇ ਜਾਣਕਾਰੀ ਦਿੱਤੀ ਹੈ ਕਿ ਮਹਾਰਾਣੀ ਨੇ ਸੱਤ ਦਹਾਕਿਆਂ ਤੋਂ ਜਨਤਕ ਸੇਵਾ ਕਰਨ ਅਤੇ ਮਹਾਂਮਾਰੀ ਦੌਰਾਨ ਪਾਏ ਯੋਗਦਾਨ ਲਈ ਐੱਨ ਐੱਚ ਐੱਸ ਨੂੰ ਯੂਕੇ ਦੇ ਸਰਵਉੱਚ ਪੁਰਸਕਾਰ ਜਾਰਜ ਕਰਾਸ ਨਾਲ ਸਨਮਾਨਿਤ ਕੀਤਾ ਹੈ। ਇੱਕ ਸਾਲ ਦੀਆਂ ਚੁਣੌਤੀਆਂ ਤੋਂ ਬਾਅਦ ਐੱਨ ਐੱਚ ਐੱਸ ਸੋਮਵਾਰ ਨੂੰ ਆਪਣਾ 73 ਵਾਂ ਸਥਾਪਨਾ ਦਿਨ ਮਨਾ ਰਿਹਾ ਹੈ। ਜਾਰਜ ਕਰਾਸ ਦੇ ਇਸ ਪੁਰਸਕਾਰ ਨੂੰ 1940 ਵਿੱਚ  ਮਹਾਰਾਣੀ ਦੇ ਪਿਤਾ, ਜਾਰਜ ੜੀ ਦੁਆਰਾ ਸਥਾਪਿਤ ਕੀਤੇ ਜਾਣ ਤੋਂ ਬਾਅਦ ਇਹ ਤੀਜਾ ਮੌਕਾ ਹੈ, ਜਦੋਂ ਜਾਰਜ ਕਰਾਸ ਕਿਸੇ ਵਿਅਕਤੀ ਦੀ ਬਜਾਏ ਸਮੂਹਕ ਸੰਸਥਾ ਨੂੰ ਦਿੱਤਾ ਗਿਆ ਹੈ। IMG-20210705-WA0010.resizedਆਪਣੀ ਇੱਕ ਹੱਥ ਲਿਖਤ ਦੇ ਨਿੱਜੀ ਸੰਦੇਸ਼ ਵਿਚ ਰਾਣੀ ਨੇ ਜਾਰਜ ਕਰਾਸ ਨੂੰ ਯੂਨਾਈਟਿਡ ਕਿੰਗਡਮ ਦੀ ਰਾਸ਼ਟਰੀ ਸਿਹਤ ਸੇਵਾਵਾਂ ਨੂੰ ਪ੍ਰਦਾਨ ਕਰਨ ‘ਤੇ ਖੁਸ਼ੀ ਮਹਿਸੂਸ ਕਰਨ ਦੀ ਗੱਲ ਕਹੀ। ਇਹ ਅਵਾਰਡ ਯੂਕੇ ਦੇ ਸਾਰੇ ਭਾਗਾਂ ਵਿੱਚ ਐੱਨ ਐੱਚ ਐੱਸ ਦੇ ਸਾਰੇ ਸਾਬਕਾ ਅਤੇ ਮੌਜੂਦਾ ਸਟਾਫ ਨੂੰ ਮਿਲਿਆ ਮਾਣ ਹੈ। ਇਸ ਦੇ ਇਲਾਵਾ ਪ੍ਰਿੰਸ ਵਿਲੀਅਮ ਅਤੇ ਕੈਥਰੀਨ, ਕੋਵਿਡ -19 ਨਾਲ ਨਜਿੱਠਣ ਵਿੱਚ ਸਿਹਤ ਸੇਵਾ ਦੇ ਕੰਮ ਨੂੰ ਸਨਮਾਨ ਦੇਣ ਲਈ ਸੋਮਵਾਰ ਨੂੰ ਲੰਡਨ ਵਿੱਚ ਸੇਂਟ ਪੌਲਜ਼ ਗਿਰਜਾਘਰ ਵਿੱਚ ਐੱਨ ਐੱਚ ਐੱਸ ਦੇ ਸੀਨੀਅਰ ਅਧਿਕਾਰੀਆਂ, ਫਰੰਟਲਾਈਨ ਸਟਾਫ ਅਤੇ ਮਰੀਜ਼ਾਂ ਨਾਲ ਸ਼ਾਮਲ ਹੋਣਗੇ। ਬਾਅਦ ਵਿੱਚ ਇਹ ਸ਼ਾਹੀ ਜੋੜਾ ਪੈਲੇਸ ਦੇ ਬਗੀਚਿਆਂ ਵਿੱਚ ਐੱਨ ਐੱਚ ਐੱਸ ਲਈ ਚਾਹ ਪਾਰਟੀ ਦੀ ਮੇਜ਼ਬਾਨੀ ਕਰੇਗਾ ਅਤੇ ਐੱਨ ਐੱਚ ਐੱਸ ਕਰਮਚਾਰੀਆਂ, ਵਾਰਡ ਨਰਸਾਂ, ਸਲਾਹਕਾਰਾਂ, ਕੈਟਰਿੰਗ ਮੈਨੇਜਰਾਂ ਅਤੇ ਹਾਊਸ ਕੀਪਿੰਗ ਕੋਆਰਡੀਨੇਟਰਾਂ ਆਦਿ ਨਾਲ ਮੁਲਾਕਾਤ ਵੀ ਕਰੇਗਾ।

This entry was posted in ਅੰਤਰਰਾਸ਼ਟਰੀ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>