ਸਿੱਖ ਕੌਮ ਦਾ ਮਿਸ਼ਨ ਹੀ ਜਦੋਂ ‘ਮਾਨਸ ਕੀ ਜਾਤ ਸਬੈ ਏਕੈ ਪਹਿਚਾਨਬੋ’ ਹੈ, ਫਿਰ ਬਹੁਗਿਣਤੀ ਨਾਲ ਸੰਬੰਧਤ ਸਿਆਸਤਦਾਨ ਪੰਜਾਬ ਸੂਬੇ ਸੰਬੰਧੀ ਰੌਲਾ ਕਿਉਂ ਪਾ ਰਹੇ ਹਨ ? : ਮਾਨ

ਫ਼ਤਹਿਗੜ੍ਹ ਸਾਹਿਬ – “ਜਦੋਂ ਸਿੱਖ ਕੌਮ ਦਾ ਮਨੁੱਖਤਾ ਤੇ ਇਨਸਾਨੀਅਤ ਪੱਖੀ ਮਿਸ਼ਨ ਹੀ ‘ਮਾਨਸ ਕੀ ਜਾਤ ਸਬੈ ਏਕੈ ਪਹਿਚਾਨਬੋ’ ਅਤੇ ‘ਸਭੈ ਸਾਂਝੀਵਾਲ ਸਦਾਇਣ ਕੋਇ ਨਾ ਦਿਸੈ ਬਾਹਰਾ ਜੀਓ’ ਹੈ, ਫਿਰ ਪੰਜਾਬ ਵਿਚ ਹਕੂਮਤ ਕਰ ਰਹੀ ਕਾਂਗਰਸ ਜਾਂ ਸੈਂਟਰ ਵਿਚ ਹਕੂਮਤ ਕਰ ਰਹੀ ਬੀਜੇਪੀ-ਆਰ.ਐਸ.ਐਸ ਜਾਂ ਹੋਰਨਾਂ ਬਹੁਗਿਣਤੀ ਹਿੰਦੂਆਂ ਵੱਲੋਂ ਇਹ ਰੌਲਾ ਕਿਉਂ ਪਾਇਆ ਜਾ ਰਿਹਾ ਹੈ ਕਿ ਪੰਜਾਬ ਦਾ ਮੁੱਖ ਮੰਤਰੀ ਸਿੱਖ ਹੈ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਦਾ ਪ੍ਰਧਾਨ ਹਿੰਦੂ ਨੂੰ ਬਣਾਓ । ਪੰਜਾਬ ਸੂਬੇ ਵਿਚੋਂ ਅਜਿਹਾ ਰੌਲਾ ਪਾਉਣ ਵਾਲੇ ਲੋਕ ਜਾਂ ਬਹੁਗਿਣਤੀ ਨਾਲ ਸੰਬੰਧਤ ਫਿਰਕੂ ਲੋਕ ਸੈਂਟਰ ਦੀ ਸਰਕਾਰ ਵਿਚ ਕਿਸੇ ਫਾਰਮੂਲੇ ਨੂੰ ਲਾਗੂ ਕਰਨ ਦੀ ਗੱਲ ਕਿਉਂ ਨਹੀਂ ਕਰਦੇ ? ਜਿਥੇ ਸੈਂਟਰ ਦੀ ਸਮੁੱਚੀ ਕੈਬਨਿਟ ਵਿਚ ਕੋਈ ਇਕ ਵੀ ਸਿੱਖ ਨਹੀਂ ਹੈ, ਸੈਂਟਰ ਦੇ ਸਾਰੇ ਆਈ.ਏ.ਐਸ. ਸਕੱਤਰ ਹਿੰਦੂ ਹਨ । ਪ੍ਰੈਜੀਡੈਟ ਹਿੰਦੂ ਹੈ, ਚੋਣ ਕਮਿਸ਼ਨ ਦੇ ਮੁੱਖੀ ਤੇ ਮੈਬਰਾਂ ਵਿਚ ਕੋਈ ਵੀ ਸਿੱਖ ਨਹੀਂ ਹੈ, ਬਾਹਰਲੇ ਦੇਸ਼ਾਂ ਦੇ ਸਫੀਰਾਂ ਵਿਚ ਇਕ ਅੱਧੇ ਨੂੰ ਛੱਡਕੇ ਕੋਈ ਵੀ ਸਿੱਖ ਨਹੀਂ ਹੈ, ਇੰਡੀਆ ਦੇ 28 ਸੂਬਿਆ ਵਿਚੋਂ ਕਿਸੇ ਵੀ ਸੂਬੇ ਦਾ ਗਵਰਨਰ ਸਿੱਖ ਨਹੀਂ ਹੈ, ਸੁਪਰੀਮ ਕੋਰਟ ਦੇ ਮੁੱਖ ਜੱਜ ਤੇ ਹੋਰਨਾਂ ਜੱਜਾਂ ਵਿਚ ਕੋਈ ਸਿੱਖ ਨਹੀਂ ਹੈ, ਸਾਰੇ ਸੂਬਿਆਂ ਦੀਆਂ ਹਾਈਕੋਰਟਾਂ ਦੇ ਜੱਜਾਂ ਵਿਚ, ਕੇਵਲ ਪੰਜਾਬ, ਜੰਮੂ ਕਸ਼ਮੀਰ ਨੂੰ ਛੱਡਕੇ ਕੋਈ ਵੀ ਜੱਜ ਸਿੱਖ ਨਹੀਂ ਹੈ । ਪਾਰਲੀਮੈਂਟ ਦੇ ਦੋਵਾਂ ਸਦਨਾਂ ਵਿਚ ਲੋਕ ਸਭਾ ਤੇ ਰਾਜ ਸਭਾ ਵਿਚ ਸਿੱਖ ਨਹੀਂ ਹਨ । ਸੂਬਿਆਂ ਦੀਆਂ ਅਸੈਬਲੀਆ ਵਿਚ ਸਿੱਖ ਨਹੀਂ ਹਨ । ਫਿਰ ਪੰਜਾਬ ਵਿਚ ਮੁੱਖ ਮੰਤਰੀ ਅਤੇ ਕਾਂਗਰਸ ਦਾ ਪ੍ਰਧਾਨ ਹਿੰਦੂਆ ਨੂੰ ਦੇਣ ਦੀਆਂ ਗੱਲਾਂ ਕਰ ਰਹੇ ਹਨ । ਇਹ ਲੋਕ ਸੈਂਟਰ ਵਿਚ ਅਤੇ ਹੋਰ ਮਹੱਤਵਪੂਰਨ ਸੰਸਥਾਵਾਂ ਅਤੇ ਅਹੁਦਿਆ ਵਿਚ ਸਿੱਖਾਂ ਨੂੰ ਬਣਦਾ ਸਤਿਕਾਰ-ਮਾਣ ਦੇਣ ਦੀ ਗੱਲ ਕਿਉਂ ਨਹੀਂ ਕਰ ਰਹੇ ? ਪੰਜਾਬ ਸੂਬੇ ਨਾਲ ਸੰਬੰਧਤ ਅਹੁਦੇ ਸਿੱਖਾਂ ਨੂੰ ਦੇਣ ਉਤੇ ਇਹ ਬਹੁਗਿਣਤੀ ਮੁਤੱਸਵੀ ਹਿੰਦੂ ਨਰਾਜ ਕਿਉਂ ਹੁੰਦੇ ਹਨ ?”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪੰਜਾਬ ਸੂਬੇ ਨਾਲ ਸੰਬੰਧਤ ਸਿਆਸੀ ਅਹੁਦਿਆ ਮੁੱਖ ਮੰਤਰੀ ਜਾਂ ਸਿਆਸੀ ਜਮਾਤਾਂ ਦੇ ਪ੍ਰਧਾਨ ਵਿਚੋਂ ਇਕ ਉਤੇ ਹਿੰਦੂ ਹੋਣ ਦੀਆਂ ਨਫ਼ਰਤ ਭਰੀਆ ਗੱਲਾਂ ਕਰਨ ਵਾਲੇ ਸਿਆਸਤਦਾਨਾਂ, ਸਿਆਸੀ ਜਮਾਤਾਂ, ਮੁਤੱਸਵੀ ਹਿੰਦੂਆਂ ਉਤੇ ਤਿੱਖਾ ਪ੍ਰਤੀਕਰਮ ਜਾਹਰ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਇਹ ਮੁਤੱਸਵੀ ਸੋਚ ਵਾਲੇ ਲੋਕ ਸਾਡੇ ਸਿੱਖਾਂ ਦੇ ਵੀਜੇ ਨਹੀਂ ਲੱਗਣ ਦਿੰਦੇ, ਵਿਧਾਨ ਦੀ ਘੋਰ ਉਲੰਘਣਾ ਕਰਕੇ ਸਾਡੇ ਉਤੇ ਗੈਰ ਵਿਧਾਨਿਕ ਢੰਗ ਨਾਲ ਸੰਗੀਨ ਜੁਰਮਾਂ ਦੇ ਕੇਸ ਪਾ ਦਿੱਤੇ ਜਾਂਦੇ ਹਨ । ਸਾਨੂੰ ਕਦੀ ਗਰਮਦਲੀਏ, ਸਰਾਰਤੀ ਅਨਸਰ, ਅੱਤਵਾਦੀ, ਵੱਖਵਾਦੀ ਕਹਿਕੇ ਅਤੇ ਹੁਣ ਨਵਾਂ ਗੈਂਗਸਟਰ ਗਰਦਾਨਕੇ ਜ਼ਬਰ-ਜੁਲਮ ਕੀਤਾ ਜਾਂਦਾ ਆ ਰਿਹਾ ਹੈ ਅਤੇ ਸਿੱਖ ਕੌਮ ਦਾ ਅਣਖ਼ ਗੈਰਤ ਨਾਲ ਜਿਊਂਣਾ ਇਨ੍ਹਾਂ ਦੁਭਰ ਕੀਤਾ ਹੋਇਆ ਹੈ । ਸਿੱਖ ਕੌਮ ਇਸ ਸੱਚ ਦੀ ਆਵਾਜ਼ ਨੂੰ ਕੋਈ ਵੀ ਹੁਕਮਰਾਨ, ਅਦਾਲਤਾਂ, ਜੱਜ ਨਹੀਂ ਸੁਣਦੇ । ਸਾਡੇ ਕੀਮਤੀ ਪਾਣੀਆ ਨੂੰ ਸੈਂਟਰ ਦੇ ਹੁਕਮਰਾਨ, ਪੰਜਾਬ ਦੇ ਮੁੱਖ ਮੰਤਰੀਆ ਤੋਂ ਜ਼ਬਰੀ ਅੰਗੂਠੇ ਲਗਵਾਕੇ ਲੁੱਟਦੇ ਆ ਰਹੇ ਹਨ । ਜਦੋਂਕਿ ਰੀਪੇਰੀਅਨ ਕਾਨੂੰਨ ਅਨੁਸਾਰ ਪੰਜਾਬ ਵਿਚ ਵੱਗਦੇ ਦਰਿਆਵਾ, ਨਹਿਰਾਂ ਦੇ ਪਾਣੀ ਉਤੇ ਪੰਜਾਬ ਦਾ ਕਾਨੂੰਨੀ ਹੱਕ ਹੈ । 7 ਮਹੀਨਿਆ ਤੋਂ ਕਿਸਾਨ-ਮਜਦੂਰ ਮੋਰਚਾ ਦਿੱਲੀ ਵਿਖੇ ਚੱਲ ਰਿਹਾ ਹੈ । 500 ਦੇ ਕਰੀਬ ਕਿਸਾਨ ਮੌਤ ਦੇ ਮੂੰਹ ਵਿਚ ਜਾ ਚੁੱਕੇ ਹਨ । ਹੁਕਮਰਾਨ, ਅਦਾਲਤਾਂ, ਜੱਜ ਆਦਿ ਸੰਸਥਾਵਾਂ ਵੱਲੋਂ ਕੋਈ ਸੁਣਵਾਈ ਨਹੀਂ ਇਨਸਾਫ਼ ਨਾਮ ਦੀ ਚੀਜ ਨਜਰ ਨਹੀਂ ਆਈ । ਫੌਜ ਵਿਚ ਸਾਡੀ ਭਰਤੀ 33% ਤੋਂ ਘਟਾਕੇ ਮੰਦਭਾਵਨਾ ਅਧੀਨ 2% ਕਰ ਦਿੱਤੀ ਗਈ ਹੈ । ਚੰਡੀਗੜ੍ਹ ਪੰਜਾਬ ਦੀ ਰਾਜਧਾਨੀ ਨੂੰ ਜਬਰੀ ਯੂ.ਟੀ. ਅਧੀਨ ਕੀਤਾ ਹੋਇਆ ਹੈ । ਚੰਡੀਗੜ੍ਹ ਵਿਚ ਜਿਥੇ ਪੰਜਾਬੀ ਅਤੇ ਸਿੱਖ ਵਸੋਂ ਵੱਡੀ ਗਿਣਤੀ ਵਿਚ ਹੈ, ਉਥੇ ਪੰਜਾਬੀ ਬੋਲੀ ਨੂੰ ਸਾਜ਼ਸੀ ਢੰਗ ਨਾਲ ਦੁਰਕਾਰਿਆ ਤੇ ਅਪਮਾਨ ਕੀਤਾ ਜਾ ਰਿਹਾ ਹੈ । ਕਿਸੇ ਵੀ ਸਰਕਾਰੀ, ਪ੍ਰਾਈਵੇਟ ਅਦਾਰੇ, ਦਫ਼ਤਰ, ਸੜਕਾਂ ਦੇ ਸਾਈਨ ਬੋਰਡ ਪੰਜਾਬੀ ਵਿਚ ਨਹੀਂ ਲਿਖੇ ਗਏ । ਪੰਜਾਬ ਦੇ ਹੈੱਡਵਰਕਸਾਂ ਤੋਂ ਪੈਦਾ ਹੋਣ ਵਾਲੀ ਬਿਜਲੀ ਨੂੰ ਵੀ ਗੈਰ ਵਿਧਾਨਿਕ ਤਰੀਕੇ ਜ਼ਬਰੀ ਖੋਹਿਆ ਜਾ ਰਿਹਾ ਹੈ । ਪੰਜਾਬੀ ਬੋਲਦੇ ਇਲਾਕੇ ਜ਼ਬਰੀ ਪੰਜਾਬ ਤੋਂ ਬਾਹਰ ਹਰਿਆਣੇ, ਰਾਜਸਥਾਂਨ, ਹਿਮਾਚਲ ਪ੍ਰਦੇਸ਼ ਆਦਿ ਸੂਬਿਆ ਵਿਚ ਰੱਖੇ ਗਏ । ਚੰਡੀਗੜ੍ਹ ਪੁਲਿਸ ਵਿਚ ਕੋਈ ਸਿੱਖ ਅਫ਼ਸਰ ਨਹੀਂ ਹੈ । ਮੁਲਾਜਮਾਂ ਵਿਚ ਵੀ ਨਾਮਾਤਰ ਨਫਰੀ ਹੈ । ਜੋ ਅਫ਼ਸਰਸ਼ਾਹੀ ਦੀ 60-40% ਹਰਿਆਣਾ ਪੰਜਾਬ ਦੇ ਅਫ਼ਸਰਾਂ ਦੀ ਭਰਤੀ ਦਾ ਨਿਯਮ ਹੈ, ਉਸਨੂੰ ਵੀ ਮੰਦਭਾਵਨਾ ਅਧੀਨ ਪ੍ਰਵਾਨ ਨਹੀਂ ਕੀਤਾ ਜਾ ਰਿਹਾ । ਚੰਡੀਗੜ੍ਹ ਦੀ ਦਿੱਖ ਨੂੰ ਪੰਜਾਬੀ ਵਿਰਸੇ-ਵਿਰਾਸਤ ਅਤੇ ਇਤਿਹਾਸ ਤੋਂ ਦੂਰ ਕੀਤਾ ਜਾ ਰਿਹਾ ਹੈ, ਜਦੋਂਕਿ ਚੰਡੀਗੜ੍ਹ ਪੰਜਾਬੀਆ ਤੇ ਸਿੱਖਾਂ ਨੂੰ ਉਜਾੜਕੇ ਬਣਾਇਆ ਗਿਆ ਸੀ ਜਿਸ ਉਤੇ ਪੰਜਾਬੀਆ ਦਾ ਵੱਡਾ ਹੱਕ ਹੈ । ਕੇਵਲ ਗਵਰਨਰ ਸਾਬ ਸਾਡੇ ਨਾਲ ਜ਼ਰੂਰ ਇੱਜਤ-ਮਾਣ ਨਾਲ ਗੱਲ ਲੈਦੇ ਹਨ ਅਤੇ ਸਾਡੇ ਪੰਜਾਬੀਆ ਸਿੱਖਾਂ ਦੀ ਗੱਲਬਾਤ ਸੁਣ ਲੈਦੇ ਹਨ। ਬਾਕੀ ਨਿਜਾਮ ਵਿਚ ਤਾਂ ਪੰਜਾਬੀਆ ਤੇ ਸਿੱਖਾਂ ਦੀ ਕੋਈ ਰਤੀਭਰ ਵੀ ਸੁਣਵਾਈ ਨਹੀਂ ।

ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਅਪਮਾਨਿਤ ਕੇਸ 2015 ਤੋ ਅਤੇ ਸਿੱਖਾਂ ਦੇ ਚੱਲ ਰਹੇ ਕੇਸ ਹਨ । ਇਸ ਕੇਸ ਵਿਚ ਕਾਨੂੰਨੀ ਪ੍ਰਕਿਰਿਆ ਅਨੁਸਾਰ ਅਮਲ ਕਰਨ ਦੀ ਬਜਾਇ ਅਦਾਲਤਾਂ, ਜੱਜ ਪੱਖਪਾਤੀ ਰਵੱਈਆ ਅਪਣਾਉਦੇ ਆ ਰਹੇ ਹਨ ਜਿਵੇ ਜਸਟਿਸ ਰਾਜਵੀਰ ਸੇਰਾਵਤ, ਹਰਨਰੇਸ ਸਿੰਘ ਗਿੱਲ, ਬੀਬੀ ਮੰਜਾਰੀ ਨਹਿਰੂ ਕੌਂਲ ਨੇ ਇਸ ਅਤਿ ਗੰਭੀਰ ਕੇਸ ਵਿਚ ਸਿਆਸਤਦਾਨਾਂ ਦੇ ਪ੍ਰਭਾਵ ਨੂੰ ਕਬੂਲਦੇ ਹੋਏ ਸਿੱਖ ਕੌਮ ਨੂੰ ਇਨਸਾਫ਼ ਦੇਣ ਦੀ ਬਜਾਇ ਕਾਤਲ ਦੋਸ਼ੀਆਂ ਦੇ ਪੱਖ ਵਿਚ ਫੈਸਲੇ ਕੀਤੇ ਜਾ ਰਹੇ ਹਨ । ਕੱਲਕੱਤਾ ਵਿਖੇ ਜੈਪਾਲ ਸਿੰਘ ਭੁੱਲਰ, ਜਸਪ੍ਰੀਤ ਸਿੰਘ ਜੱਸੀ ਦੇ ਪੋਸਟਮਾਰਟਮ ਦੀਆਂ ਰਿਪੋਰਟਾਂ ਨਹੀਂ ਦਿੱਤੀਆ ਜਾ ਰਹੀਆ । ਸਾਡੀਆ ਸਰਹੱਦਾਂ ਨੂੰ ਖੋਲਣ ਤੋਂ ਜਾਣਬੁੱਝਕੇ ਰੁਕਾਵਟਾ ਪਾਈਆ ਜਾ ਰਹੀਆ ਹਨ ਤਾਂ ਕਿ ਪੰਜਾਬੀ ਤੇ ਸਿੱਖ ਮਾਲੀ ਤੌਰ ਤੇ ਆਪਣੇ ਵਪਾਰ ਨੂੰ ਪ੍ਰਫੁੱਲਿਤ ਕਰਕੇ ਮਜਬੂਤ ਨਾ ਹੋ ਸਕਣ । ਸਾਨੂੰ ਆਪਣੇ ਗੁਰਧਾਮਾਂ ਦੇ ਦਰਸ਼ਨ ਕਰਨ ਉਤੇ ਜਬਰੀ ਰੋਕਾਂ ਲਗਾ ਰਹੇ ਹਨ । ਸਾਨੂੰ ਸੁਝਾਅ ਦਿੰਦੇ ਹਨ ਕਿ ਫ਼ਸਲਾਂ ਤਬਦੀਲ ਕਰਕੇ ਬੀਜੀਆ ਜਾਣ । ਜਦੋਂ ਅਸੀ ਮੱਕੀ ਦੀ ਫ਼ਸਲ ਬੀਜਦੇ ਹਾਂ ਤਾਂ ਉਸ ਉਤੇ ਐਮ.ਐਸ.ਪੀ. ਹੀ ਨਹੀਂ ਦਿੱਤੀ ਜਾ ਰਹੀ । ਆਪਣੇ-ਆਪ ਨੂੰ ਧਰਮ ਨਿਰਪੱਖ ਮੁਲਕ ਦਾ ਪ੍ਰਚਾਰ ਕਰਨ ਵਾਲੇ ਹੁਕਮਰਾਨ ਨਿਰੰਤਰ 1947 ਤੋਂ ਸਿੱਖ ਕੌਮ ਨਾਲ ਵਿਤਕਰੇ, ਜ਼ਬਰ ਜੁਲਮ, ਬੇਇਨਸਾਫ਼ੀਆ ਕਰਦੇ ਆ ਰਹੇ ਹਨ । ਫਿਰ ਜਦੋਂ ਇਥੇ ਹਿੰਦੂਆਂ ਦੀ ਹਰ ਖੇਤਰ ਵਿਚ ਬਹੁਗਿਣਤੀ ਹੈ, ਸਾਰੇ ਮੁਲਕ, ਅਦਾਲਤਾਂ, ਜੱਜਾਂ, ਚੋਣ ਕਮਿਸ਼ਨ, ਪਾਰਲੀਮੈਟ ਆਦਿ ਅਹੁਦਿਆ ਉਤੇ ਹਾਵੀ ਹਨ, ਫਿਰ ਪੰਜਾਬ ਵਿਚ ਸਿੱਖ ਚੀਫ ਮਨਿਸਟਰ ਬਣਨ ਜਾਂ ਕਿਸੇ ਸਿਆਸੀ ਜਮਾਤ ਦਾ ਪ੍ਰਧਾਨ ਸਿੱਖ ਹੋਣ ਉਤੇ ਇਹ ਹਿੰਦੂ ਬਹੁਗਿਣਤੀ ਜਿਸਨੂੰ ਇਥੇ ਕੋਈ ਖਤਰਾ ਨਹੀਂ, ਫਿਰ ਚੀਕ ਚਿਹਾੜਾ ਕਿਉਂ ਪਾ ਰਹੇ ਹਨ ?

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>