ਯੂਕੇ : ਸਿਹਤ ਮੰਤਰੀ ਹੋਏ ਕੋਰੋਨਾ ਪੀੜਤ, ਪ੍ਰਧਾਨ ਮੰਤਰੀ ਸਮੇਤ ਹੋਰ ਹੋ ਸਕਦੇ ਹਨ ਇਕਾਂਤਵਾਸ

IMG-20210718-WA0009.resizedਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ) – ਯੂਕੇ ਦੇ ਨਵੇਂ ਨਿਯੁਕਤ ਕੀਤੇ ਗਏ ਸਿਹਤ ਮੰਤਰੀ ਸਾਜਿਦ ਜਾਵਿਦ ਦਾ ਕੋਰੋਨਾ ਟੈਸਟ ਸ਼ਨੀਵਾਰ ਨੂੰ ਪਾਜੇਟਿਵ ਆਇਆ ਹੈ। ਇਸ ਲਈ ਸੁਰੱਖਿਆ ਕਾਰਨਾਂ ਕਰਕੇ ਸਿਹਤ ਮੰਤਰੀ ਅਤੇ ਹੋਰ ਸੀਨੀਅਰ ਮੰਤਰੀ ਇਕਾਂਤਵਾਸ ਹੋ ਸਕਦੇ ਹਨ। ਸਿਹਤ ਸਕੱਤਰ ਨੇ ਸ਼ਨੀਵਾਰ ਸਵੇਰੇ ਕੋਰੋਨਾ ਵਾਇਰਸ ਪੌਜੇਟਿਵ ਹੋਣ ਦਾ ਖੁਲਾਸਾ ਕੀਤਾ। ਉਹਨਾਂ ਦੱਸਿਆ ਕਿ ਉਹ ਸਿਰਫ ‘ਹਲਕੇ ਲੱਛਣਾਂ’ ਨਾਲ ਹੀ ਪੀੜਤ ਸਨ ਅਤੇ ਉਹ ਪੂਰੀ ਤਰ੍ਹਾਂ ਵੈਕਸੀਨ ਲਗਵਾ ਚੁੱਕੇ ਹਨ। ਸਾਜਿਦ ਜਾਵਿਦ ਨੂੰ ਸਵੇਰੇ ਲੇਟਰਲ ਫਲੋਅ ਟੈਸਟ ਦੇ ਨਤੀਜੇ ਪ੍ਰਾਪਤ ਹੋਏ ਸਨ ਪਰ ਸ਼ਾਮ ਨੂੰ ਪੀ ਸੀ ਆਰ ਟੈਸਟ ਨੇ ਵੀ ਵਾਇਰਸ ਦੀ ਪੁਸ਼ਟੀ ਕੀਤੀ। ਜਿਸਦੇ ਬਾਅਦ ਐੱਨ ਐੱਚ ਐੱਸ ਟੈਸਟ ਐਂਡ ਟਰੇਸ ਪ੍ਰਣਾਲੀ ਸਿਹਤ ਮੰਤਰੀ ਦੇ  ਨਜ਼ਦੀਕੀ ਸੰਪਰਕਾਂ ਨੂੰ ਲੱਭਣ ਅਤੇ ਇਕਾਂਤਵਾਸ ਕਰਨ ਲਈ ਕਹਿਣ ਦੀ ਪ੍ਰਕਿਰਿਆ ਸ਼ੁਰੂ ਕਰੇਗੀ। ਜਾਵਿਦ ਦੁਆਰਾ ਸ਼ੁੱਕਰਵਾਰ ਨੂੰ ਡਾਉਨਿੰਗ ਸਟ੍ਰੀਟ ਵਿੱਚ ਪ੍ਰਧਾਨ ਮੰਤਰੀ ਬੌਰਿਸ ਜੌਹਨਸਨ ਨਾਲ ਮੁਲਾਕਾਤ ਕੀਤੀ ਮੰਨੀ ਜਾਂਦੀ ਹੈ, ਇਸ ਲਈ ਇਹ ਸੰਭਾਵਨਾ ਹੈ ਕਿ ਪ੍ਰਧਾਨ ਮੰਤਰੀ ਨੂੰ ਵੀ ਇਕਾਂਤਵਾਸ ਲਈ ਕਿਹਾ ਜਾ ਸਕਦਾ ਹੈ। ਜਾਵਿਦ ਵਾਈਟਹਾਲ ‘ਚ ਸਿਹਤ ਵਿਭਾਗ ਦੇ ਆਪਣੇ ਦਫ਼ਤਰ ਤੋਂ ਕੰਮ ਕਰ ਰਿਹਾ ਸੀ ਅਤੇ ਪਿਛਲੇ ਹਫ਼ਤੇ ਵਿੱਚ ਤਿੰਨ ਵਾਰ ਕਾਮਨਜ਼ ਦੇ ਚੈਂਬਰ ਵਿੱਚ ਵੀ ਰਿਹਾ ਸੀ।

ਜਾਵਿਦ ਦੇ ਨੇੜਲੇ ਸੰਪਰਕਾਂ ਵਿੱਚ ਮੈਟਰੋਪੋਲੀਟਨ ਪੁਲਿਸ ਸੁਰੱਖਿਆ ਅਧਿਕਾਰੀ ਅਤੇ ਵਿਭਾਗੀ ਸਟਾਫ ਮੈਂਬਰ ਵੀ ਹੋ ਸਕਦੇ ਹਨ।

This entry was posted in ਅੰਤਰਰਾਸ਼ਟਰੀ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>