ਕੇਂਦਰੀ ਪੰਜਾਬੀ ਲੇਖਕ ਸਭਾ (ਉੱਤਰੀ ਅਮਰੀਕਾ) ਦੀ ਮਾਸਿਕ ਮੀਟਿੰਗ

ਸਰੀ,(ਹਰਦਮ ਮਾਨ) – ਕੇਂਦਰੀ ਪੰਜਾਬੀ ਲੇਖਕ ਸਭਾ (ਉੱਤਰੀ ਅਮਰੀਕਾ) ਦੀ ਜ਼ੂਮ ਮੀਟਿੰਗ ਪ੍ਰਿਤਪਾਲ ਗਿੱਲ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਪ੍ਰਸਿੱਧ ਲੇਖਕ ਅਮਰੀਕ ਪਲਾਹੀ ਮੁੱਖ ਬੁਲਾਰੇ ਵਜੋਂ ਹਾਜਰ ਹੋਏ। ਸਭਾ ਵੱਲੋਂ ਸ਼ੁਰੂਆਤ ਵਿਚ ਪੇਸ਼ ਕੀਤੇ ਸ਼ੋਕ ਮਤਿਆਂ ਵਿੱਚ ਪ੍ਰਧਾਨ ਪ੍ਰਿਤਪਾਲ ਗਿੱਲ ਦੀ ਭੈਣ ਸਤਵੰਤ ਕੌਰ, ਫਲਾਇੰਗ ਸਿੱਖ ਮਿਲਖਾ ਸਿੰਘ – ਨਿਰਮਲ ਮਿਲਖਾ ਸਿੰਘ, ਮਸ਼ਹੂਰ ਅਦਾਕਾਰ ਦਲੀਪ ਕੁਮਾਰ ਅਤੇ ਕੈਨੇਡਾ ਦੇ ਮੂਲ ਨਿਵਾਸੀ ਬੱਚਿਆਂ ਦੀਆਂ ਮਾਸੂਮ ਰੂਹਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ।

KPLS(1).resized

ਮੀਟਿੰਗ ਦੇ ਮੁੱਖ ਬੁਲਾਰੇ ਅਮਰੀਕ ਪਲਾਹੀ ਬਾਰੇ ਸੁਰਜੀਤ ਸਿੰਘ ਮਾਧੋਪੁਰੀ ਨੇ ਸੰਖੇਪ ਜਾਣਕਾਰੀ ਦਿੱਤੀ ਅਤੇ ਉਨ੍ਹਾਂ ਦੀ ਇਕ ਰਚਨਾ ਸਾਂਝੀ ਕੀਤੀ। ਅਮਰੀਕ ਪਲਾਹੀ ਨੇ ਜ਼ਿੰਦਗੀ ਦੇ ਵੱਖ ਵੱਖ ਪਹਿਲੂਆਂ ਅਤੇ ਕੁਝ ਸਮਾਜਿਕ ਵਰਤਾਰਿਆਂ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਉਨ੍ਹਾਂ ਮਾਂ ਬਾਪ ਦੀ ਇੱਜ਼ਤ, ਭਰੂਣ ਹੱਤਿਆ, ਔਰਤ ਦਾ ਸਨਮਾਨ, ਪ੍ਰਦੂਸ਼ਣ, ਧਾਰਮਿਕ ਆਸਥਾ, ਪਰਵਾਸ ਤੇ ਪਹਿਚਾਣ, ਆਪਣੇ ਸਾਹਿਤਕ ਸਫ਼ਰ ਬਾਰੇ ਵਡਮੁੱਲੇ ਵਿਚਾਰ ਪੇਸ਼ ਕੀਤੇ।

ਕਵੀ ਦਰਬਾਰ ਵਿੱਚ ਪਲਵਿੰਦਰ ਸਿੰਘ ਰੰਧਾਵਾ, ਕ੍ਰਿਸ਼ਨ ਬੈਕਟਰ, ਮੰਗਤ ਕੁਲਜਿੰਦ (ਸਿਆਟਲ), ਰੂਪਿੰਦਰ ਖਹਿਰਾ ਰੂਪੀ, ਹਰਸ਼ਰਨ ਕੌਰ, ਸੁਰਜੀਤ ਕਲਸੀ, ਹਰਚੰਦ ਬਾਗੜੀ, ਇੰਦਰਪਾਲ ਸਿੰਘ ਸੰਧੂ, ਹਰਜਿੰਦਰ ਸਿੰਘ ਚੀਮਾ ਅਤੇ ਸੁੱਖੀ ਸਿੱਧੂ ਨੇ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ। ਅਮਰ ਓਛਾਨੀ ਨੇ ਅਧਿਆਤਮਿਕ ਸੋਚ ਉਪਰ ਵਿਚਾਰ ਸਾਂਝੇ ਕੀਤੇ। ਮੀਟਿੰਗ ਵਿਚ ਗੁਰਚਰਨ ਟੱਲੇਵਾਲੀਆ, ਅਮਰ ਓਛਾਨੀ ਦੀ ਧਰਮ ਪਤਨੀ ਕੋਮਲ ਵੀ ਸ਼ਾਮਿਲ ਸਨ। ਮੀਟਿੰਗ ਦਾ ਸੰਚਾਲਨ ਪਲਵਿੰਦਰ ਸਿੰਘ ਰੰਧਾਵਾ ਨੇ ਕੀਤਾ। ਪ੍ਰਿਤਪਾਲ ਗਿੱਲ ਨੇ ਅਖੀਰ ਵਿਚ ਸਭ ਦਾ ਧੰਨਵਾਦ ਕੀਤਾ।

This entry was posted in ਅੰਤਰਰਾਸ਼ਟਰੀ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>