ਯੂਕੇ : ਤੈਰਾਕ ਐਡਮ ਪੀਟੀ ਨੇ ਟੋਕਿਓ ਉਲੰਪਿਕ ਵਿੱਚ ਹਾਸਿਲ ਕੀਤਾ ਪਹਿਲਾ ਸੋਨ ਤਗਮਾ

IMG-20210726-WA0001.resizedਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ) – ਜਪਾਨ ਦੇ ਟੋਕੀਓ ਸ਼ਹਿਰ ਵਿੱਚ ਹੋ ਰਹੀਆਂ ਉਲੰਪਿਕ ਖੇਡਾਂ ਵਿੱਚ ਮੱਲਾਂ ਮਾਰਨ ਲਈ ਦੁਨੀਆਂ ਭਰ ਦੇ ਖਿਡਾਰੀ ਆਪਣੇ ਦੇਸ਼ ਦਾ ਨਾਮ ਰੌਸ਼ਨ ਕਰਨ ਲਈ ਜ਼ੋਰ ਲਗਾ ਰਹੇ ਹਨ। ਬਰਤਾਨਵੀ ਟੀਮ ਵੀ ਆਪਣੇ ਲਈ ਦੇਸ਼ ਦਾ ਸਿਰ ਮਾਨ ਨਾਲ ਉੱਚਾ ਕਰਨ ਦੀ ਰਾਹ ‘ਤੇ ਹੈ। ਇਹਨਾਂ ਹੀ ਯਤਨਾਂ ਦੇ ਸਦਕਾ ਬਰਤਾਨਵੀ ਤੈਰਾਕ ਐਡਮ ਪੀਟੀ ਨੇ ਟੋਕਿਓ ਉਲੰਪਿਕ ਵਿੱਚ ਪੁਰਸ਼ਾਂ ਦੇ 100 ਮੀਟਰ ਬ੍ਰੈਸਟ੍ਰੋਕ ਦੇ ਫਾਈਨਲ ਵਿੱਚ ਜ਼ਬਰਦਸਤ ਪ੍ਰਦਰਸ਼ਨ ਕਰਦਿਆਂ ਗੋਲਡ ਮੈਡਲ ਪ੍ਰਾਪਤ ਕੀਤਾ ਹੈ। ਆਪਣੀ ਇਸ ਜਿੱਤ ਨਾਲ ਐਡਮ ਨੇ ਟੋਕਿਓ ਉਲੰਪਿਕ ਵਿੱਚ ਬ੍ਰਿਟੇਨ ਨੂੰ ਪਹਿਲਾ ਸੋਨ ਤਗਮਾ ਜਿਤਾਇਆ। ਇਸ ਮੁਕਾਬਲੇ ਵਿੱਚ ਐਡਮ ਆਪਣਾ ਖੁਦ ਦਾ ਵਿਸ਼ਵ ਰਿਕਾਰਡ (56.88 ਸੈਕਿੰਡ) ਨਹੀਂ ਤੋੜ ਸਕਿਆ। ਐਡਮ ਨੇ ਆਪਣਾ ਗੋਲਡ ਮੈਡਲ 57.37 ਸੈਕਿੰਡ ਦੇ ਸਮੇਂ ਵਿੱਚ ਪੱਕਾ ਕੀਤਾ ਅਤੇ ਅਰਨੋ ਕਮਿੰਗਾ 0.63 ਸੈਕਿੰਡ ਪਿੱਛੇ ਰਹਿ ਕੇ ਦੂਜੇ ਸਥਾਨ ‘ਤੇ ਆਏ ਜਦਕਿ ਨਿਕੋ ਮਾਰਟਿਨੈਂਘੀ ਨੇ 58.33 ਦੇ ਸਮੇਂ ਵਿੱਚ ਕਾਂਸੀ ਦਾ ਤਗਮਾ ਆਪਣੇ ਨਾਮ ਕੀਤਾ। ਗ੍ਰੇਟ ਬ੍ਰਿਟੇਨ ਟੀਮ ਲਈ ਗੋਲਡ ਮੈਡਲ ਦੀ ਸ਼ੁਰੂਆਤ ਤੈਰਾਕੀ ਨਾਲ ਹੋ ਚੁੱਕੀ ਹੈ ਅਤੇ ਟੀਮ ਦੁਆਰਾ ਹੋਰ ਗੋਲਡ ਮੈਡਲ ਜਿੱਤਣ ਦੀ ਵੀ ਉਮੀਦ ਕੀਤੀ ਜਾਂਦੀ ਹੈ।

This entry was posted in ਅੰਤਰਰਾਸ਼ਟਰੀ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>