ਕਿਸਾਨ ਸੰਘਰਸ਼ ਦੀ ਫ਼ਤਿਹਯਾਬੀ ਲਈ ਸ੍ਰੀ ਸਹਿਜ ਪਾਠ ਦੀ ਲੜੀ ਮਾਨਾਵਾਲਾ ਤੋਂ ਮਾਲ-ਮੰਡੀ ਜੀ ਟੀ ਰੋਡ ਤਬਦੀਲ

ਅੰਮ੍ਰਿਤਸਰ – ਕਿਸਾਨ ਸੰਘਰਸ਼ ਦੀ ਫ਼ਤਿਹਯਾਬੀ ਲਈ ਸ੍ਰੀ ਸਹਿਜ ਪਾਠਾਂ ਦੀ ਸੰਤ ਬਾਬਾ ਜਸਪਾਲ ਸਿੰਘ ਮੰਜੀ ਸਾਹਿਬ ਵਾਲਿਆਂ ਦੀ ਅਗਵਾਈ ‘ਚ ਚਲਾਈ ਗਈ ਲੜੀ ਦੌਰਾਨ ਅੱਜ 13 ਪਾਠ ਦਾ ਭੋਗ ਪਾਇਆ ਗਿਆ 14ਵੇਂ ਸਹਿਜ ਪਾਠ ਦੀ ਆਰੰਭਤਾ ਕੀਤੀ ਗਈ।

ਸੰਤ ਬਾਬਾ ਸਜਣ ਸਿੰਘ ਗੁਰੂ ਕੀ ਬੇਰ , ਪ੍ਰੋ: ਸਰਚਾਂਦ ਸਿੰਘ ਖਿਆਲਾ, ਭਾਈ ਇਕਬਾਲ ਸਿੰਘ ਤੁੰਗ ਸ੍ਰੀ ਸਹਿਜ ਪਾਠ ਦੀ ਲੜੀ ਸਮਾਗਮ ਮੌਕੇ ਪਤਵੰਤੇ ਸੱਜਣਾਂ ਨੂੰ ਸਨਮਾਨਿਤ ਕਰਦੇ ਹੋਏ  ਤੇ ਹੋਰ।

ਸੰਤ ਬਾਬਾ ਸਜਣ ਸਿੰਘ ਗੁਰੂ ਕੀ ਬੇਰ , ਪ੍ਰੋ: ਸਰਚਾਂਦ ਸਿੰਘ ਖਿਆਲਾ, ਭਾਈ ਇਕਬਾਲ ਸਿੰਘ ਤੁੰਗ ਸ੍ਰੀ ਸਹਿਜ ਪਾਠ ਦੀ ਲੜੀ ਸਮਾਗਮ ਮੌਕੇ ਪਤਵੰਤੇ ਸੱਜਣਾਂ ਨੂੰ ਸਨਮਾਨਿਤ ਕਰਦੇ ਹੋਏ ਤੇ ਹੋਰ।

ਇਸ ਸਬੰਧੀ ਸਹਿਜ ਪਾਠ ਲੜੀ ਦੇ ਸੰਚਾਲਕ ਭਾਈ ਇਕਬਾਲ ਸਿੰਘ ਤੁੰਗ ਅਤੇ ਪ੍ਰੋ: ਸਰਚਾਂਦ ਸਿੰਘ ਨੇ ਦੱਸਿਆ ਕਿ ਇਹ ਸਹਿਜ ਪਾਠਾਂ ਦੀ ਲੜੀ ਜੋ ਜੀ ਟੀ ਰੋਡ, ਮਾਨਾਵਾਲੇ ਚਲਦੀ ਰਹੀ, ਉਸ ਨੂੰ ਕੁਝ ਸੁਰੱਖਿਆ ਕਾਰਨਾਂ ਕਾਰਨ ਹੁਣ ਗੁਰਦੁਆਰਾ ਧਰਮਸ਼ਾਲਾ ਭਾਈ ਹਿੰਮਤ ਸਿੰਘ ਸ਼ਹੀਦ ( ਪੰਜ ਪਿਆਰੇ) ਦੇ ਅਸਥਾਨ ਮਾਲ-ਮੰਡੀ ਜੀ ਟੀ ਰੋਡ ਵਿਖੇ ਤਬਦੀਲ ਕਰ ਲਈ ਗਈ ਹੈ। ਜਿੱਥੇ ਕਿਸਾਨ ਸੰਘਰਸ਼ ਦੀ ਫ਼ਤਿਹਯਾਬੀ ਤਕ ਸੰਗਤ ਦੇ ਸਹਿਯੋਗ ਨਾਲ ਲੜੀ ਨਿਰੰਤਰ ਚਲਾਈ ਜਾਵੇਗੀ। ਇਸ ਮੌਕੇ ਸ੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਸਿਮਰਨ ਸਿੰਘ ਦੇ ਜਥੇ ਨੇ ਰਸਭਿੰਨਾ ਕੀਰਤਨ ਸਰਵਣ ਕਰਾ ਕੇ ਸੰਗਤਾਂ ਨੂੰ ਨਿਹਾਲ ਕੀਤਾ।  ਸਰਬੱਤ ਦੇ ਭਲੇ, ਕਿਸਾਨ ਸੰਘਰਸ਼ ਦੀ ਕਾਮਯਾਬੀ ਅਤੇ ਚੜ੍ਹਦੀਕਲਾ ਲਈ ਅਰਦਾਸ ਕੀਤੀ ਹੈ। ਸੰਤ ਬਾਬਾ ਸਜਣ ਸਿੰਘ ਮੁੱਖ ਸੇਵਾਦਾਰ ਗੁ: ਗੁਰੂ ਕੀ ਬੇਰ ਸਾਹਿਬ ਵੱਲੋਂ ਆਏ ਪਤਵੰਤੇ ਸੱਜਣਾਂ ਨੂੰ ਸਨਮਾਨਿਤ ਕੀਤਾ ਗਿਆ। ਗੁ: ਭਾਈ ਹਿੰਮਤ ਸਿੰਘ ਸ਼ਹੀਦ ਦੇ ਪ੍ਰਧਾਨ ਸ: ਪਰਮਜੀਤ ਸਿੰਘ ਨੇ ਸਹਿਜ ਪਾਠ ਕਮੇਟੀ ਨੂੰ ਹਰ ਤਰਾਂ ਸਹਿਯੋਗ ਦੇਣ ਦਾ ਵਾਅਦਾ ਕੀਤਾ। ਬੁਲਾਰਿਆਂ ਨੇ ਕਿਹਾ ਕਿ ਭਾਜਪਾ ਨੇ ਚੋਣਾਂ ਦੌਰਾਨ ਸਵਾਮੀਨਾਥਨ ਕਮਿਸ਼ਨ ਦੇ ਫ਼ਾਰਮੂਲੇ ਨੂੰ ਲਾਗੂ ਕਰਨ ਦਾ ਵਾਅਦਾ ਕੀਤਾ ਸੀ ਪਰ ਚੋਰ ਦਰਵਾਜ਼ੇ ਰਾਹੀਂ ਖੇਤੀ ਆਰਡੀਨੈਂਸ ਲਾਗੂ ਕਰਦਿਆਂ ਕਿਸਾਨੀ ਨੂੰ ਧੋਖਾ ਦਿੱਤਾ ਗਿਆ। ਉਨ੍ਹਾਂ ਪਿਛਲੇ ਸੱਤ ਮਹੀਨਿਆਂ ਤੋਂ ਕਿਸਾਨੀ ਅੰਦੋਲਨ ‘ਚ ਜਾਨ ਗਵਾ ਚੁੱਕੇ 500 ਤੋਂ ਵੱਧ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਬੁਲਾਰਿਆਂ ਨੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੂੰ ਕਿਸਾਨੀ ਮਾਮਲੇ ‘ਚ ਤੁਰੰਤ ਦਖ਼ਲ ਦੇਣ ਦੀ ਅਪੀਲ ਕੀਤੀ ਅਤੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਜਮਹੂਰੀਅਤ ਦਾ ਘਾਣ ਕੀਤਾ ਜਾ ਰਿਹਾ ਹੈ, ਅਜਿਹੀ ਹਾਲਤ ‘ਚ ਸੰਵਿਧਾਨਕ ਪ੍ਰਣਾਲੀ ਦੇ ਮੁਖੀ ਵਜੋਂ ਤੁਹਾਡੀ ਸਭ ਤੋਂ ਵੱਡੀ ਜÇaੰਮੇਵਾਰੀ ਬਣ ਜਾਂਦੀ ਹੈ । ਉਨ੍ਹਾਂ ਕਿਹਾ ਕਿ ਕਿਸਾਨਾਂ ਦੇ ਅੰਦੋਲਨ ਵਿਚ ਬਹੁਗਿਣਤੀ ਆਮ ਲੋਕਾਂ ਦੀ ਸ਼ਮੂਲੀਅਤ ਇਸ ਗਲ ਦੀ ਗਵਾਹੀ ਦੇ ਰਹੀ ਹੈ ਕਿ ਹੁਣ ਕੇਂਦਰ ਦੀ ਅੜੀਅਲ ਰਵੱਈਏ ਖÇaਲਾਫ਼ ਸਾਰਾ ਦੇਸ਼ ਕਿਸਾਨਾਂ ਨਾਲ ਖੜ੍ਹ ਗਿਆ ਹੈ ਅਤੇ ਹੁਣ ਕੇਂਦਰੀ ਹਕੂਮਤ ਵੱਲੋਂ ਕਿਸਾਨਾਂ ਨੂੰ ਦਬਾਉਣ ਵਾਲੇ ਕਾਲੇ ਕਾਨੂੰਨ ਵਾਪਸ ਲੈ ਲੈਣੇ ਚਾਹੀਦੇ ਹਨ . ਕਿਸਾਨ ਅੰਦੋਲਨ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਕੇਂਦਰ ਸਰਕਾਰ ਤਿੰਨੋਂ ਖੇਤੀ ਕਾਨੂੰਨਾਂ ਨੂੰ ਰੱਦ ਨਹੀਂ ਕਰਦੀ . ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਖੇਤੀ ਬਾਜ਼ਾਰਾਂ ਸੰਬੰਧੀ ਕਾਨੂੰਨ ਬਣਾਉਣ ਦਾ ਅਧਿਕਾਰ ਨਹੀਂ ਹੈ ਇਸ ਲਈ ਖੇਤੀਬਾੜੀ ਦੇ ਤਿੰਨੋਂ ਕਾਨੂੰਨ ਗ਼ੈਰ-ਸੰਵਿਧਾਨਕ ਹਨ। ਖੇਤੀ ਕਾਨੂੰਨ ਬਣਾਉਣ ਤੋਂ ਪਹਿਲਾਂ ਕਿਸਾਨਾਂ ਨਾਲ ਸਲਾਹ-ਮਸ਼ਵਰਾ ਨਹੀਂ ਕੀਤਾ ਗਿਆ। ਇਸ ਮੌਕੇ ਬੀਬੀ ਰਣਜੀਤ ਕੌਰ ਮੁਖੀ ਕਾਰਸੇਵਾ ਮੰਜੀ ਸਾਹਿਬ, ਸਰਪੰਚ ਸੁਖਰਾਜ ਸਿੰਘ ਰੰਧਾਵਾ ਮਾਨਾਵਾਲਾ, ਸਰਪੰਚ ਬਲਬੀਰ ਸਿੰਘ ਵਡਾਲੀ ਡੋਗਰਾਂ, ਅਜੀਤ ਸਿੰਘ ਤਲਵੰਡੀ ਡੋਗਰਾਂ, ਬਲਵਿੰਦਰ ਸਿੰਘ ਵਡਾਲੀ, ਪਰਮਜੀਤ ਸਿੰਘ ਪ੍ਰਧਾਨ, ਲਖਬੀਰ ਸਿੰਘ ਜਨਰਲ ਸਕੱਤਰ, ਮਾ: ਜੋਗਿੰਦਰ ਸਿੰਘ ਖਜਾਨਚੀ, ਮਨਜੀਤ ਸਿੰਘ,ਹਰਭਜਨ ਸਿੰਘ, ਜਸਵੰਤ ਸਿੰਘ, ਕਸ਼ਮੀਰ ਸਿੰਘ, ਸਤਪਾਲ ਸਿੰਘ, ਅਵਤਾਰ ਸਿੰਘ , ਸਰਪੰਚ ਹਰਦੀਪ ਸਿੰਘ ਨਵਾਂਪਿੰਡ, ਹਰਜਿੰਦਰ ਸਿੰਘ ਸਾ: ਸਰਪੰਚ ਵੀ ਮੌਜੂਦ ਸਨ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>