ਜਰਖੜ ਹਾਕੀ ਅਕੈਡਮੀ ਨੇ ਭਾਰਤੀ ਹਾਕੀ ਟੀਮ ਦੀ ਜਿੱਤ ਦੀ ਖ਼ੁਸ਼ੀ ਵਿਚ ਵੰਡੇ ਲੱਡੂ

ਲੁਧਿਆਣਾ – ਟੋਕੀਓ ਓਲੰਪਿਕ ਖੇਡਾਂ 2021  ਵਿੱਚ ਪੂਰੇ 49 ਸਾਲ ਬਾਅਦ ਕਾਂਸੀ ਤਗ਼ਮਾ ਜਿੱਤਣ ਤੇ ਭਾਰਤੀ ਹਾਕੀ ਟੀਮ ਦੀ ਜਿੱਤ ਦੀ ਖ਼ੁਸ਼ੀ ਵਿੱਚ  ਅੱਜ ਜਰਖੜ ਹਾਕੀ ਅਕੈਡਮੀ ਦੇ ਪ੍ਰਬੰਧਕਾਂ ਖਿਡਾਰੀਆਂ ਅਤੇ ਹਾਕੀ ਪ੍ਰੇਮੀਆਂ ਨੇ ਲੱਡੂ ਵੰਡੇ,ਜਿੱਤ ਦਾ ਜਸ਼ਨ ਮਨਾਇਆ  ,ਖਿਡਾਰੀਆਂ ਨੇ ਭੰਗੜੇ ਪਾਏ   ਅਤੇ ਭਾਰਤੀ ਹਾਕੀ ਟੀਮ ਨੂੰ ਜਿੱਤਣ ਤੇ ਕਪਤਾਨ ਮਨਪ੍ਰੀਤ ਸਿੰਘ ਅਤੇ ਉਸਦੇ ਸਾਥੀ ਖਿਡਾਰੀਆਂ ਨੂੰ   ਵਧਾਈ ਸੰਦੇਸ਼ ਵੀ  ਭੇਜਿਆ । ਟੋਕੀਓ ਓਲੰਪਿਕ ਵਿੱਚ ਭਾਰਤੀ ਹਾਕੀ ਟੀਮ ਨੇ ਅੱਜ ਦੁਨੀਆ ਦੀ ਦਿੱਗਜ ਟੀਮ ਜਰਮਨੀ ਨੂੰ 5-4 ਗੋਲਾਂ  ਨਾਲ ਹਰਾ ਕੇ ਕਾਂਸੀ ਦਾ ਤਗ਼ਮਾ ਹਾਸਲ ਕੀਤਾ ।

IMG-20210805-WA0045.resizedਇਸ ਮੌਕੇ ਜਰਖੜ ਖੇਡਾਂ ਦੇ ਚੇਅਰਮੈਨ ਨਰਿੰਦਰਪਾਲ ਸਿੰਘ ਸਿੱਧੂ ,ਮੁੱਖ ਪ੍ਰਬੰਧਕ ਜਗਰੂਪ ਸਿੰਘ ਜਰਖੜ ,ਪ੍ਰਧਾਨ ਐਡਵੋਕੇਟ ਹਰਕਮਲ ਸਿੰਘ ਨੇ ਦੱਸਿਆ ਕਿ ਅੱਜ ਪੂਰੇ ਮੁਲਕ ਦੇ ਵਿੱਚ  ਭਾਰਤੀ ਹਾਕੀ ਟੀਮ ਨੇ ਕਾਂਸੀ ਤਗਮਾ ਜਿੱਤ ਕੇ ਹਾਕੀ ਦਾ ਵਧੀਆ ਮਾਹੌਲ ਸਿਰਜਿਆ ਹੈ ਉਨ੍ਹਾਂ ਆਖਿਆ ਅੱਜ ਪੰਜਾਬੀਆਂ ਲਈ ਇਹ ਮਾਣ ਵਾਲੀ ਗੱਲ ਹੈ ਕਿ ਕਾਂਸੀ ਤਮਗਾ ਜੇਤੂ ਭਾਰਤੀ ਹਾਕੀ ਟੀਮ ਵਿੱਚ 11 ਪੰਜਾਬ ਦੇ ਖਿਡਾਰੀ ਟੀਮ ਦੀ ਪ੍ਰਤੀਨਿਧਤਾ ਕਰ ਰਹੇ ਹਨ  ।  ਇਸ ਮੌਕੇ ਜਰਖੜ ਹਾਕੀ ਅਕੈਡਮੀ ਦੇ ਬੱਚਿਆਂ ਨੇ ਚੱਕ ਦੇ ਇੰਡੀਆ ਦੇ ਨਾਹਰਿਆਂ  ਨਾਲ ਜਿੱਤ ਦੀ ਖੁਸ਼ੀ ਨੂੰ ਅਸਮਾਨ ਵਿਚ ਗੂੰਜਣ ਲਾ ਦਿੱਤਾ ।   ਚੇਅਰਮੈਨ ਸ: ਸਿੱਧੂ ਨੇ ਦੱਸਿਆ ਕਿ ਜੇਤੂ ਖਿਡਾਰੀਆਂ ਨੂੰ ਜਰਖੜ ਖੇਡਾਂ ਦੇ ਫਾਈਨਲ ਸਮਾਰੋਹ ਤੇ ਦਸੰਬਰ ਮਹੀਨੇ  ਵਿਸ਼ੇਸ਼ ਅੈਵਾਰਡਾਂ ਦੇ ਨਾਲ ਅਤੇ ਨਗਦ ਰਾਸ਼ੀ ਦੇ ਕੇ ਸਨਮਾਨਿਤ ਕੀਤਾ ਜਾਵੇਗਾ  । ਜਰਖੜ ਖੇਡਾਂ ਦਸੰਬਰ ਮਹੀਨੇ ਦੇ ਦੂਜੇ ਜਾਂ ਤੀਜੇ ਹਫ਼ਤੇ ਕਰਵਾਈਆਂ ਜਾਣਗੀਆਂ ਇਸ ਮੌਕੇ  ਅਮਰੀਕ ਸਿੰਘ ਮਿਨਹਾਸ ਐਸ ਪੀ, ਇੰਸਪੈਕਟਰ ਬਲਵੀਰ ਸਿੰਘ  ,ਕਮਾਂਡੈਂਟ ਹਰਤਾਸ ਸਿੰਘ ,ਪ੍ਰੋ ਰਜਿੰਦਰ ਸਿੰਘ ਖਾਲਸਾ ਕਾਲਜ  , ਸਰਪੰਚ ਬਲਵਿੰਦਰ ਸਿੰਘ ਮਹਿਮੂਦਪੁਰਾ  , ਗੁਰਸਤਿੰਦਰ ਸਿੰਘ ਪਰਗਟ, ,ਸਚਿਨ ਕੁਮਾਰ ,ਸੰਨੀ ਥਾਪਰ ਸੰਜੇ ਸ਼ਰਮਾ   ,ਰਵਿੰਦਰ ਸਿੰਘ ਕਾਲਾ ਘਵੱਦੀ  ਸਰਬਜੀਤ ਸਿੰਘ ਸਾਬੀ ,  ਯਾਦਵਿੰਦਰ ਸਿੰਘ ਤੂਰ, ਸਰਪੰਚ ਬਲਜੀਤ ਸਿੰਘ ਗਿੱਲ ਬਿੱਟੂ, ਦਰਬਾਰਾ  ਸਿੰਘ ਸਰੀਹ, ਇਕਬਾਲ ਸਿੰਘ ਗਰੇਵਾਲ ਬਾਡ਼ੇਵਾਲ  , ਜਗਦੇਵ ਸਿੰਘ ਜਰਖੜ  , ਸਪੂੰਰਨ ਸਿੰਘ ਘਵੱਦੀ, ਕਲਵਿੰਦਰ ਸਿੰਘ ਟੋਨੀ ਘਵੱਦੀ, ਆਦਿ ਹੋਰ ਇਲਾਕੇ ਦੀਆਂ ਉੱਘੀਆਂ ਸ਼ਖ਼ਸੀਅਤਾਂ ਜਰਖੜ ਅਕੈਡਮੀ ਦੇ ਖਿਡਾਰੀ ਅਤੇ ਹਾਕੀ ਪ੍ਰੇਮੀ ਵੱਡੀ ਗਿਣਤੀ ਵਿਚ ਹਾਜ਼ਰ ਸਨ  ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>