ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਦਮਦਮੀ ਟਕਸਾਲ ਦਾ ਸਥਾਪਨਾ ਦਿਵਸ ਪੂਰੀ ਸ਼ਰਧਾ ਤੇ ਖ਼ਾਲਸਾਈ ਜਾਹੋ ਜਲਾਲ ਨਾਲ ਮਨਾਇਆ ਗਿਆ

ਤਖ਼ਤ ਸ੍ਰੀ ਦਮਦਮਾ ਸਾਹਿਬ /ਤਲਵੰਡੀ ਸਾਬੋ – ਤਖ਼ਤ ਸ੍ਰੀ ਦਮਦਮਾ ਸਾਹਿਬ ਸਾਬੋ ਕੀ ਤਲਵੰਡੀ ਵਿਖੇ ਦਮਦਮੀ ਟਕਸਾਲ ਦਾ ਸਥਾਪਨਾ ਦਿਵਸ ਪੂਰੀ ਸ਼ਰਧਾ, ਉਤਸ਼ਾਹ ਅਤੇ ਖ਼ਾਲਸਾਈ ਜਾਹੋ ਜਲਾਲ ਨਾਲ ਮਨਾਇਆ ਗਿਆ। ਇਸ ਸੰਬੰਧੀ ਛੇ ਰੋਜ਼ਾ ਧਾਰਮਿਕ ਸਮਾਗਮ ਦੇ ਅੱਜ ਅੰਤਿਮ ਦਿਹਾੜੇ ਵਿਸ਼ਾਲ ਗੁਰਮਤਿ ਸਮਾਗਮ ਮੌਕੇ ਦਮਦਮੀ ਟਕਸਾਲ ਦੇ ਪੁਰਾਣੇ ਤੇ ਮੌਜੂਦਾ ਵਿਦਿਆਰਥੀਆਂ ਤੋਂ ਇਲਾਵਾ ਵੱਡੀ ਗਿਣਤੀ ਸਿੱਖ ਸੰਗਤਾਂ ਨੇ ਹਾਜ਼ਰੀ ਲਵਾਈ।

ਤਖ਼ਤ ਸ੍ਰੀ ਦਮਦਮਾ ਸਾਹਿਬ ਵੱਲੋਂ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੂੰ ਸਨਮਾਨਿਤ ਕਰਦੇ ਹੋਏ।  ਤਖ਼ਤ ਸ੍ਰੀ ਦਮਦਮਾ ਸਾਹਿਬ ਵੱਲੋਂ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੂੰ ਸਨਮਾਨਿਤ ਕਰਦੇ ਹੋਏ।  ਤਖ਼ਤ ਸ੍ਰੀ ਦਮਦਮਾ ਸਾਹਿਬ ਵੱਲੋਂ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੂੰ ਸਨਮਾਨਿਤ ਕਰਦੇ ਹੋਏ। 

ਤਖ਼ਤ ਸ੍ਰੀ ਦਮਦਮਾ ਸਾਹਿਬ ਵੱਲੋਂ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੂੰ ਸਨਮਾਨਿਤ ਕਰਦੇ ਹੋਏ। 

ਸਮਾਗਮ ਅਗਵਾਈ ਕਰ ਰਹੇ ਦਮਦਮੀ ਟਕਸਾਲ ਦੇ ਮੁਖੀ ਅਤੇ ਸੰਤ ਸਮਾਜ ਦੇ ਪ੍ਰਧਾਨ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਭਾਰੀ ਗਿਣਤੀ ਵਿਚ ਪੁੱਜੀਆਂ ਸੰਗਤਾਂ ਨੂੰ ਸੰਬੋਧਨ ਕਰਦਿਆਂ ਦਮਦਮੀ ਟਕਸਾਲ ਦੇ ਸਥਾਪਨਾ ਦਿਵਸ ਦੀ ਸੰਗਤਾਂ ਨੂੰ ਵਧਾਈ ਦਿੰਦਿਆਂ ਦੱਸਿਆ ਕਿ 1706 ਈਸਵੀ ਵਿਚ ਜਦੋਂ ਕਲਗ਼ੀਧਰ ਦਸਮੇਸ਼ ਪਿਤਾ ਨੇ ਦਮਦਮਾ ਸਾਹਿਬ ਦੀ ਧਰਤੀ ਤੇ ਭਾਈ ਮਨੀ ਸਿੰਘ ਨੂੰ ਲਿਖਾਰੀ ਥਾਪ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪੂਰਨਤਾ ਕਰਵਾਈ ਸੀ ਉਸੇ ਸਮੇਂ ਹੀ ਇਕ ਸੰਸਥਾ  ਦਮਦਮੀ ਟਕਸਾਲ ਦੀ ਸਥਾਪਨਾ ਕਰਦਿਆਂ ਸ਼ਹੀਦ ਬਾਬਾ ਦੀਪ ਸਿੰਘ ਜੀ ਨੂੰ ਪਹਿਲਾਂ ਮੁਖੀ ਥਾਪਿਆ । ਹਕੂਮਤ ਵਲੋਂ ਸਭ ਤੋਂ ਮਾਰੂ ਤੇ ਵਡੇ ਹਮਲੇ ਇਸ ਜਥੇਬੰਦੀ ਦੇ ਮੁਖੀਆਂ ਤੇ ਸੰਸਥਾ ’ਤੇ ਕੀਤਾ ਗਿਆ। ਪਰ ਦਸਮ ਪਿਤਾ ਨੇ ਜੋ ਕਲਮ ਤੇ ਸ੍ਰੀ ਸਾਹਿਬ ਫੜਾਈ ਹੈ ਦਮਦਮੀ ਟਕਸਾਲ ਵਲੋਂ ਉਨਾਂ ਦੀ ਵਰਤੋਂ ਕੀਤਾ ਜਾ ਰਹੀ ਹੈ। ਉਨਾਂ ਟਕਸਾਲ ਵੱਲੋਂ ਸਥਾਪਨਾ ਤੋਂ ਲੈ ਕੇ ਮੌਜੂਦਾ ਸਮੇਂ ਚਲਾਈਆਂ ਜਾ ਰਹੀਆਂ ਗਤੀਵਿਧੀਆਂ ਅਤੇ ਸਿੱਖੀ ਦੇ ਪ੍ਰਚਾਰ ਪ੍ਰਸਾਰ ਲਈ ਕੀਤੇ ਜਾ ਰਹੇ ਯਤਨਾਂ ’ਤੇ ਰੌਸ਼ਨੀ ਪਾਈ। ਉਨਾਂ ਕਿਹਾ ਕਿ ਟਕਸਾਲ ਦੇ ਸਿੰਘਾਂ ਨੇ ਆਪਣਾ ਜੀਵਨ ਗੁਰਬਾਣੀ ਮੁਤਾਬਕ ਢਾਲਿਆ। ਉਨ੍ਹਾਂ ਸ੍ਰੀ ਦਰਬਾਰ ਸਾਹਿਬ ਗਲਿਆਰੇ ਦੀ ਖ਼ੁਦਾਈ ਦੌਰਾਨ ਗੁਰਦੁਆਰਾ ਥੜ੍ਹਾ ਸਾਹਿਬ ਅਤੇ ਗੁ: ਯਾਦਗਾਰ ਸ਼ਹੀਦਾਂ ਕੋਲ ਦ੍ਰਿਸ਼ਟੀਗੋਚਰ ਹੋਏ ਇਮਾਰਤੀ ਅਵਸ਼ੇਸ਼ਾਂ ਨੂੰ ਦਮਦਮੀ ਟਕਸਾਲ ਦੇ ਮੁਖੀਆਂ ਨਾਲ ਸੰਬੰਧਿਤ ਇਤਿਹਾਸਕ ਵਿਰਾਸਤੀ ਇਮਾਰਤ ਬੁੰਗਾ ਗਿਆਨੀਆਂ ਹੋਣ ਦਾ ਦਾਅਵਾ ਕੀਤਾ, ਜਿਸ ਨੂੰ ਬੁਰਜ ਗਿਆਨੀਆਂ ਵੀ ਕਿਹਾ ਜਾਂਦਾ ਹੈ, ਜੋ ਕਿ ਕਿਸੇ ਸਮੇਂ ਇਕ ਵੱਡੀ ਇਮਾਰਤ ਸੀ ਜਿਸ ਨੂੰ ਮਹਾਰਾਜਾ ਰਣਜੀਤ ਸਿੰਘ ਜੀ ਦੇ ਸਮੇਂ ਦਮਦਮੀ ਟਕਸਾਲ ਦੇ ਪੰਜਵੇਂ ਮੁਖੀ ਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਸੰਤ ‌ਗਿਆਨੀ ਭਾਈ ਸੰਤ ਸਿੰਘ ਜੀ ਨੇ ਤਾਮੀਰ ਕਰਾਇਆ। ਇਸ ਅੰਦਰ ਗੁਰਬਾਣੀ ਦੀ ਸੁੱਧ ਸੰਥਿਆ ਪੜਾਉਂਦੇ ਰਹੇ ਅਤੇ ਚੂੜਾ ਮਣੀ ਕਵੀ ਭਾਈ ਸੰਤੋਖ ਸਿੰਘ ਤੋਂ ਇਲਾਵਾ ਸ਼ੇਰੇ ਪੰਜਾਬ ਦੇ ਪੁੱਤਰ ਕੰਵਰ ਨੌਨਿਹਾਲ ਸਿੰਘ ਨੇ ਵਿੱਦਿਆ ਪ੍ਰਾਪਤ ਕੀਤੀ। ਉਨ੍ਹਾਂ ਕਿਹਾ ਕਿ ਉਸ ਬੁੰਗਾ ਗਿਆਨੀਆਂ ਦੇ ਅਸਥਾਨ ’ਤੇ ਦਮਦਮੀ ਟਕਸਾਲ ਦੇ ਤਿੰਨ ਮੁਖੀਆਂ ਜਿਨ੍ਹਾਂ ’ਚ ਸ੍ਰੀ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੋਂ ਅੰਮ੍ਰਿਤਪਾਨ ਕਰਨ ਵਾਲੇ ਸੰਤ ਗਿਆਨੀ ਸੁੰਦਰ ਸਿੰਘ ਜੀ, ਉਨ੍ਹਾਂ ਦੇ ਪੁੱਤਰ ਤੇ ਟਕਸਾਲ ਦੇ ਚੌਥੇ ਮੁਖੀ ਸੰਤ ਗਿਆਨੀ ਗੁਰਦਾਸ ਸਿੰਘ ਜੀ ਅਤੇ ਪੰਜਵੇਂ ਮੁਖੀ ਸੰਤ ‌ਗਿਆਨੀ ਸੰਤ ਸਿੰਘ ਜੀ ਨਿਵਾਸ ਕਰਦੇ ਰਹੇ। ਉਨ੍ਹਾਂ ਦੱਸਿਆ ਕਿ ਦਮਦਮੀ ਟਕਸਾਲ ਦੇ 8 ਮੁਖੀ ਮਹਾਂਪੁਰਸ਼ਾਂ ਨੇ ਅੰਮ੍ਰਿਤਸਰ ਸਾਹਿਬ ਵਿਖੇ ਰਹਿ ਕੇ ਪੰਥ ਦੀ ਸੇਵਾ ਕੀਤੀ।

ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਕਿਹਾ ਕਿ ਦਮਦਮੀ ਟਕਸਾਲ ਆਗਮਨ ਸਮੇਂ ਤੋਂ ਹੀ ਸਿੱਖੀ ਦੇ ਪ੍ਰਚਾਰ ਪ੍ਰਸਾਰ ਲਈ ਅਨੇਕਾਂ ਯਤਨ ਕਰਨ ਤੋਂ ਇਲਾਵਾ ਸਿੱਖੀ ‘ਤੇ ਹੁੰਦੇ ਹਮਲਿਆਂ ਨੂੰ ਰੋਕਣ ਲਈ ਵੀ ਹਮੇਸ਼ਾਂ ਉਪਰਾਲੇ ਕਰਦੀ ਰਹੀ ਹੈ। ਦਮਦਮੀ ਟਕਸਾਲ ਵੱਲੋਂ ਪੰਥ ਅਤੇ ਪੰਜਾਬ ਦੇ ਹੱਕਾਂ ਹਿਤਾਂ ਲਈ ਵਚਨਬੱਧਤਾ ਨੂੰ ਦੁਹਰਾਉਂਦਿਆਂ ਉਨ੍ਹਾਂ ਕਿਹਾ ਕਿ ਟਕਸਾਲ ਨੇ ਜਿੱਥੇ ਕੌਮ ਨੂੰ ਵਿਦਵਾਨ ਦਿੱਤੇ ਉੱਥੇ ਸ਼ਹੀਦ ਵੀ ਦਿੱਤੇ ।  ਕੌਮੀ ਹਿਤਾਂ ਦੀ ਰਾਖੀ ਲਈ ਆਪਣੀਆਂ ਕੀਮਤੀ ਜਾਨਾਂ ਕੁਰਬਾਨ ਕਰਨ ਤੋਂ ਨਾ ਕਦੀ ਪਿੱਛੇ ਹਟੀ ਅਤੇ ਨਾ ਹੀ ਹਟੇਗੀ। ਉਨ੍ਹਾਂ ਅੰਮ੍ਰਿਤ ਵੇਲੇ ਧਾਰਮਿਕ ਦੀਵਾਨ ਵਿਚ ਹਾਜ਼ਰੀ ਭਰਦਿਆਂ ਕਥਾ ਵਿਚਾਰਾਂ ਰਾਹੀਂ ਸੰਗਤਾਂ ਨੂੰ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗਣ ਦੀ ਪ੍ਰੇਰਨਾ ਦਿੱਤੀ।

ਸੰਤ ਬਾਬਾ ਕਾਕਾ ਸਿੰਘ ਜੀ ਬੁੰਗਾ ਮਸਤੂਆਣਾ ਸਾਹਿਬ , ਸੰਤ ਬਾਬਾ ਪ੍ਰਦੀਪ ਸਿੰਘ ਬੋਰੇਵਾਲ ਬੱਧਨੀ ਕਲਾਂ ਵਾਲਿਆਂ, ਸੰਤ ਬਾਬਾ ਸੁਰਜੀਤ ਸਿੰਘ ਮਹਿਰੋਂ ਵਾਲਿਆਂ ਨੇ ਪੰਥ ਦੀ ਅਣਥੱਕ ਸੇਵਾ ਲਈ ਦਮਦਮੀ ਟਕਸਾਲ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਦੀ ਸ਼ਲਾਘਾ ਕੀਤੀ। ਉਨ੍ਹਾਂ ਦਮਦਮੀ ਟਕਸਾਲ ਦੀ ਵਿਸ਼ੇਸ਼ਤਾਈਆਂ, ਕੌਮ ਦੀ ਕੀਤੀ ਗਈ ਵਿਲੱਖਣ ਸੇਵਾ ਅਤੇ ਪਰਉਪਕਾਰ ਦੀ ਗਲ ਕਰਦਿਆਂ ਕਿਹਾ ਕਿ ਦਮਦਮੀ ਟਕਸਾਲ ਗੁਰਬਾਣੀ ਸ਼ੁੱਧ ਉਚਾਰਨ, ਅਰਥ ਪਰੰਪਰਾ ਸੰਭਾਲ ਕੇ ਰੱਖਣ, ਵਿੱਦਿਆ ਦੇ ਖੇਤਰ ਤੋਂ ਇਲਾਵਾ ਕੌਮ ਲਈ ਸ਼ਹੀਦੀਆਂ ਦੇਣ ਵਿਚ ਵੀ ਮੋਹਰੀ ਰਹੀ ਹੈ।। ਗੁਰੂ ਪੰਥ ਨੂੰ ਦਿੱਤੀ ਗਈ ਬਹੁਤ ਵੱਡੀ ਦੇਣ ਵਜੋਂ ਦਮਦਮੀ ਟਕਸਾਲ ਵੱਲੋਂ ਦਿੱਤੀਆਂ ਸ਼ਹਾਦਤਾਂ ਨੇ ਮੌਜੂਦਾ ਸਮੇਂ ਵਿਸ਼ਵ ਪੱਧਰ ’ਤੇ ਖ਼ਾਲਸਾ ਪੰਥ ਦੀ ਨਿਆਰੀ ਹਸਤੀ ਨੂੰ ਮਜ਼ਬੂਤੀ ਦਿੱਤੀ ਹੈ। ਉਨ੍ਹਾਂ ਖ਼ਾਲਸਾ ਪੰਥ ਦੀ ਮਜ਼ਬੂਤੀ ਲਈ ਇਕ ਝੰਡੇ ਹੇਠ ਇਕੱਤਰ ਹੋਣ ਦਾ ਹੋ ਕਾ ਦਿੱਤਾ। ਉਨ੍ਹਾਂ ਕਿਹਾ ਕਿ ਸਿੱਖ ਪੰਥ ਵਿਚ ਸਿੱਖ ਸੰਸਥਾਵਾਂ ਦਾ ਆਪਣਾ ਸਥਾਨ ਹੈ। ਦਮਦਮੀ ਟਕਸਾਲ ਪੰਥ ਦੀ ਇਕ ਵੱਡੀ ਸੰਸਥਾ ਹੈ, ਪਰ ਸਿੱਖ ਵਿਰੋਧੀ ਤਾਕਤਾਂ ਅਤੇ ਕੁਝ ਲੋਕ ਏਜੰਸੀਆਂ ਦੇ ਹੱਥ ਠੋਕੇ ਬਣ ਕੇ ਖ਼ਾਲਸਾ ਪੰਥ ਦੀਆਂ ਪੰਥਕ ਸੰਸਥਾਵਾਂ ਨੂੰ ਨੁਕਸਾਨ ਪਹੁੰਚਾਉਣ ਪ੍ਰਤੀ ਮਸਰੂਫ਼ ਹਨ। ਉਨ੍ਹਾਂ ਕਿਹਾ ਕਿ ਸਾਡੀਆਂ ਸੰਸਥਾਵਾਂ ਹੀ ਗੁਰੂ ਪੰਥ ਦੀ ਤਾਕਤ ਹਨ। ਉਨ੍ਹਾਂ ਕਿਹਾ ਇਹਨਾਂ ਸੰਸਥਾਵਾਂ ਦੇ ਵਜੂਦ ਨੂੰ ਖ਼ਤਮ ਕਰਨ ਦੀ ਸਾਜ਼ਿਸ਼ ਦਾ ਦਾ ਮੂੰਹ ਤੋੜਵਾਂ ਜਵਾਬ ਦਿੱਤਾ ਜਾਣਾ ਚਾਹੀਦਾ ਹੈ। ਸਮਾਗਮ ਦੌਰਾਨ ਗਿਆਨੀ ਬਾਬਾ ਜੀਵਾ ਸਿੰਘ, ਗਿਆਨੀ ਸਾਬ ਸਿੰਘ ਅਤੇ ਗਿਆਨੀ ਦੁਰਲੱਭ ਸਿੰਘ ਨੇ ਕਥਾ ਸਰਵਨ ਕਰਾਇਆ ਅਤੇ ਸਟੇਜ ਦੀ ਸੇਵਾ ਨਿਭਾਈ।

ਇਸ ਮੌਕੇ ਤਖ਼ਤ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਗੁਰਜੰਟ ਸਿੰਘ, ਬਾਬਾ ਮੇਜਰ ਸਿੰਘ ਵਾਂ, ਬਾਬਾ ਕੁਲਦੀਪ ਸਿੰਘ ਦੇਸੂ ਮਹੀਦਾ, ਬਾਬਾ ਬਚਿੱਤਰ ਸਿੰਘ ਗੁਰੂਸਰ ਜੋਧਾ, ਜਥੇ: ਸੁਖਦੇਵ ਸਿੰਘ ਅਨੰਦਪੁਰ, ਬਾਬਾ ਸੁਖਦੇਵ ਸਿੰਘ ਭੁਰੀ ਵਾਲੇ, ਬਾਬਾ ਚਮਕੌਰ ਸਿੰਘ ਭਦੌੜ ਵਾਲੇ,   ਸੰਤ ਬਾਬਾ ਦਰਸ਼ਨ ਸਿੰਘ ਮਾਲੋਕਾ ਫਤਾ,ਸੰਤ ਬਾਬਾ ਅਜੀਤ ਸਿੰਘ ਤਰਨਾ ਦਲ, ਸੰਤ ਬਾਬਾ ਗੁਰਦੇਵ ਸਿੰਘ ਤਰਸਿਕੇ ਵਾਲੇ, ਬਾਬਾ ਅਵਤਾਰ ਸਿੰਘ ਬਾਈ, ਭਾਈ ਪਿੱਪਲ ਸਿੰਘ, ਗਿਆਨੀ ਈਸ਼ਰ ਸਿੰਘ ਹੈਦਰਾਬਾਦ, ਬਾਬਾ ਆਲਮ ਸਿੰਘ ਰੋਡੇ, ਭਾਈ ਜਗਤਾਰ ਸਿੰਘ ਰੋਡੇ ਮੈਂਬਰ ਸ਼੍ਰੋਮਣੀ ਕਮੇਟੀ, ਭਾਈ. ਜਗਮੀਰ ਸਿੰਘ ਮਾਂਗੇਆਲਾ, ਗਿਆਨੀ ਬਲਵਿੰਦਰ ਸਿੰਘ ਖ਼ਾਲਸਾ, ਗਿਆਨੀ ਰਣਜੀਤ ਸਿੰਘ ਲੰਗੇਆਣਾ, ਹੀਰਾ ਸਿੰਘ ਮੁਕਤਸਰ , ਸ: ਅਮਰੀਕ ਸਿੰਘ ਕੋਟ ਸ਼ਮੀਰ, ਭਾਈ ਪੂਰਨ ਸਿੰਘ ਜਲਾਲਾਬਾਦ, ਭਾਈ ਜਸਬੀਰ ਸਿੰਘ, , ਸ: ਮੋਹਣ ਸਿੰਘ ਬੰਗੀ, ਭਾਈ ਚਮਕੌਰ ਸਿੰਘ , ਭਾਈ ਗੁਰਦੇਵ ਸਿੰਘ , ਭਾਈ ਕਰਮਜੀਤ ਸਿੰਘ, ਭਾਈ ਗੁਰਨਾਮ ਸਿੰਘ ਚੰਦੋਕਲਾਂ, ਮੁਖਜੀਤ ਸਿੰਘ ਡਪਈ, ਸਰਪੰਚ ਮੁਖਵਿੰਦਰ ਸਿੰਘ, ਜ: ਮੱਖਣ ਸਿੰਘ ਮਲਣ, ਹਰਜਿੰਦਰ ਸਿੰਘ ਫ਼ਿਰੋਜਪੁਰ, ਜ: ਬਿਕਰ ਸਿੰਘ ਢਿਲਵਾਂ, ਜ: ਜਗਤਾਰ ਸਿੰਘ, ਸਰਵਣ ਸਿੰਘ ਮਲਾਂਵਾਲਾ, ਬਾਬਾ ਬਲਦੇਵ ਸਿੰਘ ਧਰਮਪੁਰਾ, ਜਥੇ: ਗੁਰਦੀਪ ਸਿੰਘ ਬਠਿੰਡਾ,  ਮੈਨੇਜਰ ਸ: ਪਰਮਜੀਤ ਸਿੰਘ, ਗਿਆਨੀ ਬਲਵਿੰਦਰ ਸਿੰਘ ਜਨਮ ਅਸਥਾਨ ਰੋਡੇ, ਗਿਆਨੀ ਹਰਪ੍ਰੀਤ ਸਿੰਘ ਜੋਗੇ ਵਾਲਾ ਤੋਂ ਇਲਾਵਾ ਕਈ ਧਾਰਮਿਕ ਸ਼ਖ਼ਸੀਅਤਾਂ ਹਾਜ਼ਰ ਸਨ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>