ਬਰਤਾਨਵੀ ਯਾਤਰੀਆਂ ਲਈ ਵੋਡਾਫੋਨ ਜਨਵਰੀ ਤੋਂ ਯੂਰਪ ਵਿੱਚ ਰੋਮਿੰਗ ਚਾਰਜ ਵਾਪਸ ਕਰੇਗੀ ਲਾਗੂ

IMG-20210810-WA0009.resizedਗਲਾਸਗੋ / ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ) – ਟੈਲੀਕਾਮ ਕੰਪਨੀ ਵੋਡਾਫੋਨ ਨੇ ਪੁਸ਼ਟੀ ਕਰਦਿਆਂ ਦੱਸਿਆ ਹੈ ਕਿ ਕੰਪਨੀ ਬ੍ਰੈਕਸਿਟ ਤਬਦੀਲੀ ਤੋਂ ਬਾਅਦ ਯੂਰਪ ਵਿੱਚ ਯਾਤਰਾ ਕਰਨ ਵਾਲੇ ਬ੍ਰਿਟਿਸ਼ ਲੋਕਾਂ ਲਈ ਰੋਮਿੰਗ ਚਾਰਜਾਂ ਨੂੰ ਜਨਵਰੀ 2022 ਵਿੱਚ ਦੁਬਾਰਾ ਪੇਸ਼ ਕਰੇਗੀ। ਜਦਕਿ ਪਹਿਲਾਂ ਕੰਪਨੀ ਦੁਆਰਾ ਅਜਿਹਾ ਨਾ ਕਰਨ ਦਾ ਵਾਅਦਾ ਕੀਤਾ ਗਿਆ ਸੀ। ਮੋਬਾਈਲ ਨੈੱਟਵਰਕ ਕੰਪਨੀ ਦੇ ਇਸ ਯੂ-ਟਰਨ ਦਾ ਮਤਲਬ ਹੈ ਕਿ ਕੁੱਝ ਗਾਹਕਾਂ ਨੂੰ ਜਨਵਰੀ ਤੋਂ ਦੂਜੇ ਯੂਰਪੀਅਨ ਦੇਸ਼ਾਂ ਵਿੱਚ ਡਾਟਾ, ਕਾਲਾਂ ਅਤੇ ਟੈਕਸਟ ਦੀ ਵਰਤੋਂ ਕਰਨ ਲਈ ਪ੍ਰਤੀ ਦਿਨ 2 ਪੌਂਡ ਦਾ ਭੁਗਤਾਨ ਕਰਨਾ ਪਵੇਗਾ। ਸੈਲਾਨੀਆਂ ਲਈ ਰੋਮਿੰਗ ਫੀਸ ਜੂਨ 2017 ਵਿੱਚ ਖਤਮ ਹੋ ਗਈ ਸੀ, ਭਾਵ ਮੋਬਾਈਲ ਫੋਨ ਉਪਭੋਗਤਾ ਬਿਨਾਂ ਕਿਸੇ ਵਾਧੂ ਕੀਮਤ ਦੇ ਈ ਯੂ ਦੇਸ਼ਾਂ ਵਿੱਚ ਆਪਣੇ ਮੋਬਾਈਲ ਦੀ ਵਰਤੋਂ ਜਾਰੀ ਰੱਖ ਸਕਦੇ ਸਨ। ਬ੍ਰੈਕਸਿਟ ਸਮਝੌਤੇ ਵਿੱਚ ਇਹ ਕਿਹਾ ਗਿਆ ਹੈ ਕਿ ਦੋਵਾਂ ਧਿਰਾਂ ਨੂੰ ਮੋਬਾਈਲ ਖਰਚਿਆਂ ਲਈ ਪਾਰਦਰਸ਼ੀ ਅਤੇ ਵਾਜਬ ਦਰਾਂ ਨੂੰ ਉਤਸ਼ਾਹਤ ਕਰਨ ‘ਤੇ ਸਹਿਯੋਗ ਕਰਨਾ ਚਾਹੀਦਾ ਹੈ ਪਰ ਇਸ ਗੱਲ ਦੀ ਗਰੰਟੀ ਨਹੀਂ ਦਿੱਤੀ ਗਈ ਕਿ ਮੁਫਤ ਰੋਮਿੰਗ ਜਾਰੀ ਰਹੇਗੀ। ਯੂਕੇ ਦੇ ਯੂਰਪੀਅਨ ਯੂਨੀਅਨ ਛੱਡਣ ਤੋਂ ਬਾਅਦ ਨੈਟਵਰਕ ਕੰਪਨੀਆਂ ਚਾਰਜ ਵਾਪਸ ਲਾਗੂ ਕਰ ਸਕਦੀਆਂ ਸਨ। ਪਰ ਪ੍ਰਮੁੱਖ ਕੰਪਨੀਆਂ ਈ ਈ, ਓ 2, ਥ੍ਰੀ ਅਤੇ ਵੋਡਾਫੋਨ ਨੇ ਅਜਿਹਾ ਕਰਨ ਦੀ ਕੋਈ ਯੋਜਨਾ ਨਹੀਂ ਹੋਣ ਦਾ ਦਾਅਵਾ ਕੀਤਾ ਸੀ। ਇਸਦੇ ਬਾਵਜੂਦ ਜੂਨ ਵਿੱਚ, ਬੀ ਟੀ ਦੀ ਮਲਕੀਅਤ ਵਾਲੀ ਈ ਈ ਕੰਪਨੀ ਰੋਮਿੰਗ ਚਾਰਜਾਂ ਨੂੰ ਦੁਬਾਰਾ ਪੇਸ਼ ਕਰਨ ਦੀ ਘੋਸ਼ਣਾ ਕਰਨ ਵਾਲੀ ਪਹਿਲਾ ਮੋਬਾਈਲ ਨੈਟਵਰਕ ਕੰਪਨੀ ਸੀ। ਜਿਸਦੇ ਬਾਅਦ ਹੁਣ ਵੋਡਾਫੋਨ ਅਜਿਹਾ ਕਰਨ ਜਾ ਰਹੀ ਹੈ। ਵੋਡਾਫੋਨ ਦੀ ਵਰਤੋਂ ਕਰਨ ਵਾਲੇ ਛੁੱਟੀਆਂ ਮਨਾਉਣ ਵਾਲੇ ਲੋਕ ਅੱਠ ਜਾਂ 15 ਦਿਨਾਂ ਲਈ ਮਲਟੀ-ਡੇ ਪਾਸ ਖਰੀਦ ਕੇ ਪ੍ਰਤੀ ਦਿਨ ਦੀ ਲਾਗਤ ਨੂੰ ਘਟਾ ਕੇ 1 ਪੌਂਡ ਕਰ ਸਕਣਗੇ।

This entry was posted in ਅੰਤਰਰਾਸ਼ਟਰੀ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>