ਪੈਰਿਸ, (ਸੁਖਵੀਰ ਸਿੰਘ ਸੰਧੂ) – ਪਿਛਲੇ ਦਿੱਨੀ ਪੁਲਿਸ ਨੇ ਇੱਕ 44 ਸਾਲ ਦੇ ਆਦਮੀ ਨੂੰ ਗ੍ਰਿਫਤਾਰ ਕੀਤਾ ਹੈ।ਘਟਨਾ ਇਸ ਤਰ੍ਹਾਂ ਵਾਪਰੀ ਕਿ ਇਥੇ ਸਟੇਡੀਅਮ (ਸਟਾਡ ਦਾ ਫਰਾਂਸ) ਵਿੱਚ ਵੈਕਸੀਨੇਸ਼ਨ ਸੈਂਟਰ ਖੁੱਲਿਆ ਹੋਇਆ ਹੈ।ਉਥੇ ਇੱਕ ਆਦਮੀ ਨੇ ਕਰੋਨਾ ਵੈਕਸੀਨ ਲਵਾਉਣ ਲਈ ਸਮਾਂ ਨੀਅਤ ਕੀਤਾ ਅਤੇ ਸਮੇਂ ਮੁਤਾਬਕ ਵੈਕਸੀਨ ਲਵਾਉਣ ਲਈ ਲੱਗੀ ਹੋਈ ਲਾਈਨ ਵਿੱਚ ਆਕੇ ਆਪਣੀ ਵਾਰੀ ਦੀ ਉਡੀਕ ਕਰਨ ਲੱਗ ਪਿਆ।ਥੋੜੀ ਦੇਰ ਬਾਅਦ ਉਸ ਨੇ ਛਾਤੀ ਵਿੱਚ ਘਬਰਾਹਟ ਹੋਣ ਦੀ ਐਕਟਿੰਗ ਸ਼ੁਰੂ ਕਰ ਦਿੱਤੀ।ਉਸ ਨੇ ਸਕਿਉਰਟੀ ਗਾਰਡ ਨੂੰ ਕਿਹਾ ਕਿ “ਮੈਂ ਘਰ ਜਾ ਰਿਹਾ ਹਾਂ,ਅਰਾਮ ਕਰਕੇ ਦੁਬਾਰਾ ਫਿਰ ਆਵਾਂਗਾ”।ਉਸ ਦਾ ਨਾਮ ਐਂਟਰੀ ਰਜ਼ਿਸਟਰ ਵਿੱਚ ਦਰਜ਼ ਹੋ ਚੁੁੱਕਿਆ ਸੀ।ਉਹ ਆਦਮੀ ਅਗਲੇ ਦਿੱਨ ਆਇਆ ਤੇ ਬੋਲਿਆ ਕਿ “ਮੇਰਾ ਟੀਕਾਕਰਣ ਹੋ ਚੁੱਕਿਆ ਹੈ।ਮੈਂ ਕੱਲ ਆਪਣਾ ਵੈਕਸੀਨ ਪਾਸ ਇੱਥੇ ਭੁੱਲ ਗਿਆ ਸੀ”।”ਅੱਜ ਮੈਂ ਲੈਣ ਆਇਆਂ ਹਾਂ”।ਸਟਾਫ ਨੇ ਪੂਰੀ ਜਾਣਛੀਣ ਕੀਤੀ ਉਸ ਦਾ ਨਾਮ ਰਜ਼ਿਸਟ੍ਰੇਸ਼ਨ ਵਿੱਚ ਜਰੂਰ ਬੋਲਦਾ ਸੀ।ਪਰ ਵੈਕਸੀਨ ਲੱਗੇ ਹੋਣ ਦਾ ਕੋਈ ਸਬੂਤ ਨਹੀ ਮਿਲ ਰਿਹਾ ਸੀ।ਉਹ ਪਾਸ ਲੈਣ ਲਈ ਜਿੱਦ ਕਰਨ ਲੱਗ ਪਿਆ।ਗੱਲ ਵਧਦੀ ਵੇਖ ਕੇ ਸਟਾਫ ਨੇ ਪੁਲਿਸ ਬੁਲਾ ਲਈ।ਜਦੋਂ ਉਸ ਦੀ ਚੰਗੀ ਤਰਾਂ ਘੋਖ ਕੀਤੀ ਗਈ ਤਾਂ ਪਤਾ ਲੱਗਿਆ ਕਿ ਵੈਕਸੀਨ ਲੱਗੇ ਹੋਣ ਦਾ ਸਬੂਤ ਉਹ ਜਾਅਲੀ ਬਣਾ ਕੇ ਲੈ ਆਇਆ ਸੀ।ਹੇਰਾਫੇਰੀ ਕਰਨ ਦੇ ਦੋਸ਼ ਤਹਿਤ ਪੁਲਿਸ ਨੇ ਗ੍ਰਿਫਤਾਰ ਕਰਕੇ ਅਗਲੀ ਪੇਸ਼ੀ ਤੱਕ ਹਵਾਲਾਤ ਵਿੱਚ ਬੰਦ ਕਰ ਦਿੱਤਾ।ਅਦਾਲਤ ਵਲੋਂ ਇਸ ਦੋਸ਼ ਤਹਿਤ ਉਸ ਨੂੰ ਹਜ਼ਾਰ ੲੈਰੋ ਜੁਰਮਾਨਾ ਅਤੇ ਚਾਰ ਮਹੀਨੇ ਤੱਕ ਦੀ ਕੈਦ ਹੋ ਸਕਦੀ ਹੈ।
ਟੀਕਾਕਰਣ ਸੈਂਟਰ ਨਾਲ ਧੋਖਾਧੜੀ ਕਰਨ ਦੇ ਦੋਸ ਤਹਿਤ ਇੱਕ ਆਦਮੀ ਗ੍ਰਿਫਤਾਰ
This entry was posted in ਅੰਤਰਰਾਸ਼ਟਰੀ.