ਚੰਡੀਗੜ੍ਹ ਯੂਨੀਵਰਸਿਟੀ ਵਿਖੇ ਭਾਰਤ ਦਾ ਸੱਭ ਤੋਂ ਵੱਡਾ ਤਕਨੀਕੀ ਮੇਲਾ 2 ਤੋਂ 4 ਸਤੰਬਰ ਤੱਕ

ਚੰਡੀਗੜ੍ਹ ਯੂਨੀਵਰਸਿਟੀ ਵੱਲੋਂ ਕਰਵਾਏ ਜਾ ਰਹੇ ‘ਟੈਕ ਇਨਵੈਂਟ-2021’ ’ਚ ਸ਼ਮੂਲੀਅਤ ਕਰਨ ਵਾਲੀਆਂ ਪ੍ਰਮੁੱਖ ਸਖ਼ਸ਼ੀਅਤਾਂ।

ਚੰਡੀਗੜ੍ਹ ਯੂਨੀਵਰਸਿਟੀ ਵੱਲੋਂ ਕਰਵਾਏ ਜਾ ਰਹੇ ‘ਟੈਕ ਇਨਵੈਂਟ-2021’ ’ਚ ਸ਼ਮੂਲੀਅਤ ਕਰਨ ਵਾਲੀਆਂ ਪ੍ਰਮੁੱਖ ਸਖ਼ਸ਼ੀਅਤਾਂ।

ਸੰਯੁਕਤ ਰਾਸ਼ਟਰ ਦੇ 17 ਸਥਿਰ ਵਿਕਾਸ ਟੀਚਿਆਂ ਪ੍ਰਤੀ ਵਚਨਬੱਧਤਾ ਦੀ ਪੂਰਤੀ ਲਈ ਸਾਂਝਾ ਦਿ੍ਰਸ਼ਟੀਕੋਣ ਪੈਦਾ ਕਰਨ ਦੇ ਨਾਲ-ਨਾਲ ਤਕਨੀਕੀ ਸਿੱਖਿਆ ’ਚ ਵਿਦਿਆਰਥੀਆਂ ਦੇ ਹੁਨਰ ਨੂੰ ਤਰਾਸ਼ਣ ਦੇ ਉਦੇਸ਼ ਨਾਲ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਵੱਲੋਂ 2 ਤੋਂ 4 ਸਤੰਬਰ ਨੂੰ ‘ਟੈੱਕ ਇਨਵੈਂਟ-2021’ ਕਰਵਾਇਆ ਜਾ ਰਿਹਾ ਹੈ। ਇਸ ਦੌਰਾਨ ਦੇਸ-ਵਿਦੇਸ਼ ਤੋਂ ਬਹੁਗਿਣਤੀ ਵਿਦਿਆਰਥੀ ਜਿੱਥੇ ਵੱਖ-ਵੱਖ ਮੁਕਾਬਲਿਆਂ ’ਚ ਸ਼ਮੂਲੀਅਤ ਕਰਦਿਆਂ ਆਪਣੇ ਹੁਨਰ ਦਾ ਪ੍ਰਗਟਾਵਾ ਕਰਨਗੇ ਉਥੇ ਦੇਸ਼ ਦੀਆਂ ਪ੍ਰਮੁੱਖ ਸੰਸਥਾਵਾਂ ਤੋਂ ਉੱਘੀਆਂ ਸਖ਼ਸ਼ੀਅਤਾਂ ਵੱਖ-ਵੱਖ ਵਿਸ਼ਿਆਂ ’ਤੇ ਆਧਾਰਿਤ ਵਿਚਾਰ ਗੋਸ਼ਟੀਆਂ, ਸੰਮੇਲਨਾਂ ਅਤੇ ਵਰਕਸ਼ਾਪਾਂ ਦੌਰਾਨ ਵਿਚਾਰਾਂ ਦੀ ਸਾਂਝ ਪਾਉਣਗੀਆਂ। ਇਹ ਜਾਣਕਾਰੀ ਚੰਡੀਗੜ੍ਹ ਯੂਨੀਵਰਸਿਟੀ ਦੇ ਪ੍ਰੋ-ਚਾਂਸਲਰ ਡਾ. ਆਰ. ਐਸ ਬਾਵਾ ਨੇ ਪੱਤਰਕਾਰਾਂ ਨਾਲ ਸਾਂਝੀ ਕੀਤੀ। ਉਨ੍ਹਾਂ ਦੱਸਿਆ ਕਿ ਮੁੱਖ ਮਹਿਮਾਨ ਵਜੋਂ ਪ੍ਰੋਗਰਾਮ ਦਾ ਉਦਘਾਟਨ ਇੰਡੀਅਨ ਸਾਇੰਸ ਕਾਂਗਰਸ ਐਸੋਸੀਏਸ਼ਨ ਕੋਲਕੱਤਾ ਦੀ ਜਨਰਲ ਪ੍ਰੈਜੀਡੈਂਟ ਡਾ. ਵਿਜੈ ਲਕਸ਼ਮੀ ਸਕਸੇਨਾ ਕਰਨਗੇ ਜਦਕਿ ਟਰਮੀਨਸ ਸਰਕਟਸ ਦੇ ਸੀ.ਈਓ ਸੰਕਰ ਰੈਡੀ, ਯੂ.ਐਨ.ਓ ਮੈਂਬਰ ਏਸ਼ੀਆ ਪੈਸੀਫਿਕ ਐਮ.ਓ.ਓ.ਸੀ.ਐਸ ਕਮੇਟੀ ਡਾ. ਮਨਪ੍ਰੀਤ ਸਿੰਘ ਮੰਨਾ, ਪ੍ਰਸਿੱਧ ਲੇਖਕ ਅਤੇ ਕਾਲਮਨਵੀਸ ਚੇਤਨ ਭਗਤ, ਆਲ ਇੰਡੀਆ ਕਾਊਂਸਲ ਫਾਰ ਟੈਕਨੀਕਲ ਐਜੂਕੇਸ਼ਨ (ਏ.ਆਈ.ਸੀ.ਟੀ.ਈ) ਦੇ ਚੇਅਰਮੈਨ ਸ਼੍ਰੀ ਅਨਿਲ ਡੀ ਸਹਿਰਸਬੁਧੇ, ‘ਫ਼ਾਦਰ ਆਫ਼ ਮਾਡਰਨ ਮਾਰਕੀਟਿੰਗ’ ਅਤੇ ਪ੍ਰਸਿੱਧ ਅੰਤਰਰਾਸ਼ਟਰੀ ਲੇਖਕ ਪ੍ਰੋ. ਫਿਲਪ ਕੋਟਲਰ,ਯੂਨੈਸਕੋ ਡਾਇਰੈਕਟਰ ਪ੍ਰੋ. ਅਨੰਤ ਦੁਰੈਪਾ, ਐਫ਼.ਟੀ ਸੀਨੀਅਰ ਮੈਂਬਰ ਆਈ.ਈ.ਈ.ਈ ਲੈਫ਼ਟੀਨੈਂਟ ਏ.ਟੀ ਕਿਸ਼ੋਰ, ਡਾਇਰੈਕਟਰ ਪੇਡਾ ਐਮ.ਪੀ ਸਿੰਘ, ਪੌਰਫ਼ਜ਼ਿਮ ਯੂਨੀਵਰਸਿਟੀ ਦੇ ਇੰਟਰਨੈਸ਼ਨਲ ਬਿਜ਼ਨਸ ਲਈ ਪ੍ਰੋਫੈਸਰ ਐਮਰੀਟਸ ਡਾ. ਵਾਲਡੇਮਰ ਏ ਪਫ਼ਰਟਸ ਵੱਖ-ਵੱਖ ਵਿਸ਼ਿਆਂ ’ਤੇ ਆਧਾਰਿਤ ਵਿਚਾਰਾਂ ਦੀ ਸਾਂਝ ਪਾਉਣਗੇ।

ਡਾ. ਬਾਵਾ ਨੇ ਕਿਹਾ ਕਿ 6ਵੇਂ ਅਡੀਸ਼ਨ ਤਹਿਤ ਕਰਵਾਏ ਜਾ ਰਹੇ ਟੈਕ-ਇਨਵੈਂਟ ਨੂੰ ਦੇਸ਼ ਭਰ ’ਚੋਂ ਭਰਵਾਂ ਹੁੰਗਾਰਾਂ ਮਿਲਿਆ ਹੈ, ਜਿਸ ਦੇ ਅੰਤਰਗਤ ਆਈ.ਆਈ.ਟੀ, ਐਨ.ਆਈ.ਟੀ, ਆਈ.ਆਈ.ਆਈ.ਟੀਜ਼ ਅਤੇ ਆਈ.ਆਈ.ਐਮ ਵਰਗੇ ਪ੍ਰਮੁੱਖ ਅਦਾਰਿਆਂ ਤੋਂ ਪ੍ਰੋਗਰਾਮ ’ਚ ਸ਼ਮੂਲੀਅਤ ਲਈ ਹੁਣ ਤੱਕ 50 ਹਜ਼ਾਰ ਤੋਂ ਵੱਧ ਆਨਲਾਈਨ ਰਜਿਸਟ੍ਰੇਸ਼ਨਾਂ ਹੋ ਚੁੱਕੀਆਂ ਹਨ। ਉਨ੍ਹਾਂ ਦੱਸਿਆ ਕਿ ਟੈਕ ਇਨਵੈਂਟ-21 ਦੌਰਾਨ ਇੰਜੀਨੀਅਰਿੰਗ, ਮੈਨੇਜਮੈਂਟ, ਮਾਸ ਕਮਿਊਨੀਕੇਸ਼ਨ, ਹੋਟਲ ਮੈਨੇਜਮੈਂਟ, ਫਾਈਨ ਆਰਟਸ, ਲਾੱਅ, ਸਾਇੰਸ ਐਂਡ ਤਕਨਾਲੋਜੀ ਆਦਿ ਖੇਤਰਾਂ ਨਾਲ ਸਬੰਧਿਤ ਕੁੱਲ 59 ਗਤੀਵਿਧੀਆਂ ਇਸ ਪ੍ਰੋਗਰਾਮ ਨੂੰ ਵਿਲੱਖਣ ਬਣਾਉਣਗੇ।ਵੱਖੋ-ਵੱਖਰੇ ਵਿਸ਼ਿਆਂ ’ਤੇ ਆਧਾਰਿਤ 12 ਫਲੈਗਸ਼ਿਪ ਪ੍ਰੋਗਰਾਮ, 21 ਵਰਕਸ਼ਾਪਾਂ, 6 ਵਿਚਾਰ ਗੋਸ਼ਟੀਆਂ ਅਤੇ 3 ਮਹੱਤਵਪੂਰਨ ਸੰਮੇਲਨ ਕਰਵਾਏ ਜਾਣਗੇ। ਇਸ ਦੌਰਾਨ ਸ਼ਹਿਰੀਕਰਨ ਅਤੇ ਜੈਵ-ਵਭਿੰਨਤਾ, ਔਰਗੈਨਿਕ ਖੇਤੀਬਾੜੀ, ਊਰਜਾ ਪ੍ਰਬੰਧਨ, ਮੀਡੀਆ ਅਤੇ ਫ਼ਿਲਮ ਖੇਤਰ ’ਚ ਔਰਤਾਂ ਦੀ ਸ਼ਮੂਲੀਅਤ ਅਤੇ ਸਾਈਬਰ ਸੁਰੱਖਿਆ ਆਦਿ ਵਿਸ਼ਿਆਂ ’ਤੇ ਵਿਚਾਰ ਗੋਸ਼ਟੀਆਂ ਦਾ ਆਯੋਜਨ ਕਰਵਾਇਆ ਜਾਵੇਗਾ।

ਇਸ ਤੋਂ ਇਲਾਵਾ ਆਈ.ਓ.ਟੀ, ਇਮਾਰਤਾਂ ਦਾ ਨਿਰਮਾਣ ’ਚ ਊਰਜਾ ਕੁਸ਼ਲਤਾ ਸਬੰਧੀ ਜਾਗਰੂਕਤਾ, ਜੀ.ਆਈ.ਐਸ/ਰਿਮੋਰਟ ਸੈਂਸਿੰਗ, ਵਿੱਤੀ ਯੋਜਨਾਬੰਦੀ ਅਤੇ ਆਰਥਿਕ ਵਿਕਾਸ ਲਈ ਤਕਨਾਲੋਜੀ ਦੀ ਮਹੱਤਤਾ, ਫੈਸ਼ਨ, ਸੱਭਿਆਚਾਰ, ਇਲੈਕਟਿ੍ਰਕ ਵਾਹਨ, ਖੇਤੀਬਾੜੀ ਵਿਕਾਸ ਅਤੇ ਕੋਰੋਨਾ ਵਾਇਰਸ ਸਬੰਧੀ ਮੁੱਦਿਆਂ ’ਤੇ ਵਰਕਸ਼ਾਪਾਂ ਕਰਵਾਈਆਂ ਜਾਣਗੀਆਂ। ਇਸ ਦੌਰਾਨ ਭਵਿੱਖਮੁਖੀ ਸਿੱਖਿਆ, ਤਕਨਾਲੋਜੀ ਅਤੇ ਜਲਵਾਯੂ ਤਬਦੀਲੀਆਂ ਵਰਗੇ ਅਹਿਮ ਮੁੱਦਿਆਂ ’ਤੇ ਵਿਚਾਰ ਸੰਮੇਲਨ ਕਰਵਾਏ ਜਾਣਗੇ। ਉਨ੍ਹਾਂ ਦੱਸਿਆ ਕਿ ਵੱਖ-ਵੱਖ ਸੈਸ਼ਨਾਂ ਦੌਰਾਨ ਮਨਿਸਟਰੀ ਆਫ਼ ਪਾਵਰ, ਮਨਿਸਟਰੀ ਆਫ਼ ਅਰਥ ਸਾਇੰਸਿਜ਼, ਯੂਨੈਸਕੋ, ਪੀ.ਈ.ਡੀ.ਏ (ਪੇਡਾ), ਯੂ-ਟਰੇਡ, ਨੈਟ ਸਲਿਊਸ਼ਨਜ਼, ਏਸ਼ੀਆ ਕਲਾਈਮੰਟ ਚੇਂਜ਼ ਐਜੂਕੇਸ਼ਨ ਸੈਂਟਰ ਅਤੇ ਏ.ਆਈ.ਸੀ.ਟੀ.ਈ, ਡੀ.ਆਰ.ਡੀ.ਓ ਆਦਿ ਅਦਾਰਿਆਂ ਤੋਂ ਪ੍ਰਮੁੱਖ ਸਖਸ਼ੀਅਤਾਂ ਆਪਣੇ ਵਿਚਾਰਾਂ ਦੀ ਸਾਂਝ ਪਾਉਣਗੀਆਂ।

ਟੈਕ ਇਨਵੈਂਟ ਅਧੀਨ ਹੋਣ ਵਾਲੇ ਵੱਖ-ਵੱਖ ਮੁਕਾਬਲਿਆਂ ਸਬੰਧੀ ਜਾਣਕਾਰੀ ਦਿੰਦਿਆਂ ਡਾ. ਆਰ.ਐਸ ਬਾਵਾ ਨੇ ਦੱਸਿਆ ਕਿ ਨਿਆਂਪਾਲਿਕਾ, ਖੋਜ, ਰਾਈਟਿੰਗ ਆਦਿ ਖੇਤਰਾਂ ’ਚ ਨੌਜਵਾਨ ਵਕੀਲਾਂ ਨੂੰ ਅੰਤਰਰਾਸ਼ਟਰੀ ਪੱਧਰ ’ਤੇ ਮੌਕੇ ਪ੍ਰਦਾਨ ਕਰਵਾਉਣ ਦੇ ਉਦੇਸ਼ ਨਾਲ 2 ਸਤੰਬਰ ਤੋਂ 4 ਸਤੰਬਰ ਤੱਕ ਅੰਤਰਰਾਸ਼ਟਰੀ ਵਰਚੂਅਲ ਮੂਟ ਕੋਰਟ ਮੁਕਾਬਲੇ ਕਰਵਾਏ ਜਾਣਗੇ ਜਦਕਿ ਇਨੋਵੇਸ਼ਨ ਅਤੇ ਸਵੈ-ਰੋਜ਼ਗਾਰ ਦੇ ਖੇਤਰ ’ਚ ਨਵੇਂ ਵਿਚਾਰਾਂ ਨੂੰ ਪ੍ਰੋਤਸ਼ਾਹਿਤ ਕਰਨ ਲਈ 4 ਸਤੰਬਰ ਤੱਕ ਟੂਰਿਜ਼ਮ ਇੰਟਰਪਿ੍ਰਨਿਊਰਸ਼ਿਪ ਡਿਵੈਲਪਮੈਂਟ ਮੁਕਾਬਲੇ ਕਰਵਾਏ ਜਾਣਗੇ। ਇਸੇ ਤਰ੍ਹਾਂ 4 ਸਤੰਬਰ ਨੂੰ ਸਿਹਤਮੰਦ ਜ਼ਿੰਦਗੀ ਪ੍ਰਤੀ ਉਤਸ਼ਾਹਿਤ ਕਰਨ ਲਈ ਹੈਲਥਾਕਾੱਨ ਮੁਕਾਬਲੇ ਕਰਵਾਏ ਜਾਣਗੇ, ਜੋ ਸਥਿਰ ਵਿਕਾਸ ਟੀਚਿਆਂ ’ਤੇ ਆਧਾਰਿਤ ਹੋਣਗੇ।ਮਾਰਕਟਿੰਗ ਉਤਪਾਦਾਂ ਅਤੇ ਸੇਵਾਵਾਂ ’ਚ ਰਚਨਾਤਮਕਤਾ ਪ੍ਰਦਰਸ਼ਿਤ ਕਰਨ ਲਈ 3 ਸਤੰਬਰ ਨੂੰ ‘ਐਨ-ਵਿਜ਼ਿਨ’ ਤਹਿਤ ਐਡ ਮੇਕਿੰਗ ਮੁਕਾਬਲੇ ਜਾਣਗੇ। ਉਨ੍ਹਾਂ ਦੱਸਿਆ ਕਿ 3 ਸਤੰਬਰ ਨੂੰ ਸੱਭਿਆਚਾਰ, ਕੁਦਰਤ, ਨੌਜਵਾਨੀ ਅਤੇ ਵਾਤਾਵਰਣ ਆਦਿ ਵਿਸ਼ਿਆਂ ’ਤੇ ਆਧਾਰਿਤ ਅੰਤਰਰਾਸ਼ਟਰੀ ਫ਼ੋਟੋਗ੍ਰਾਫ਼ੀ ਅਤੇ ਲਘੂ ਫ਼ਿਲਮ ਮੁਕਾਬਲੇ ਕਰਵਾਏ ਜਾਣਗੇ। 3 ਸਤੰਬਰ ਨੂੰ ਐਲਗੋਮੈਨਿਆਕ-2021 ਤਹਿਤ ਵੱਖ-ਵੱਖ ਕੋਡਿੰਗ ਮੁਕਾਬਲੇ ਹੋਣਗੇ ਜਦਕਿ 2 ਸਤੰਬਰ ਨੂੰ ਹੈਕ ਫ਼ਾਰ ਮੈਨਕਾਈਂਡ ਤਹਿਤ ਹੈਕਾਥਨ ਮੁਕਾਬਲੇ ਕਰਵਾਏ ਜਾਣਗੇ।ਮੁਕਾਬਲਿਆਂ ’ਚ ਜੇਤੂ ਰਹਿਣ ਵਾਲੇ ਵਿਦਿਆਰਥੀਆਂ ਨੂੰ ਜਿੱਥੇ ਕੁੱਲ 20 ਲੱਖ ਦੇ ਇਨਾਮ ਪ੍ਰਦਾਨ ਕੀਤੇ ਜਾਣਗੇ ਉਥੇ ਹੀ ਹੁਨਰਮੰਦ ਵਿਦਿਆਰਥੀਆਂ ਨੂੰ ਉਦਯੋਗਾਂ ’ਚ ਇਟਰਨਸ਼ਿਪਾਂ ਸਮੇਤ ਉਤਪਾਦ ਡਿਜ਼ਾਇਨ ਕਰਨ ਸਬੰਧੀ ਮੌਕੇ ਮੁਹੱਈਆ ਕਰਵਾਏ ਜਾਣਗੇ।ਵਧੇਰੇ ਜਾਣਕਾਰੀ ਅਤੇ ਰਜਿਸਟ੍ਰੇਸ਼ਨ ਲਈ ਟੈਕ ਇਨਵੈਂਟ-2021 ਸਬੰਧੀ ਵੈਬਸਾਈਟ techinvent.cuchd.in ’ਤੇ ਪਹੁੰਚ ਕੀਤੀ ਜਾ ਸਕਦੀ ਹੈ।

ਡਾ. ਬਾਵਾ ਨੇ ਕਿਹਾ ਕਿ ਪ੍ਰੋਗਰਾਮ ਵਿਦਿਆਰਥੀਆਂ ਲਈ ਵਿਲੱਖਣ ਮੰਚ ਸਥਾਪਿਤ ਕਰੇਗਾ, ਜਿਸ ਦਾ ਉਦੇਸ਼ ਸਥਿਰ ਵਿਕਾਸ ਟੀਚਿਆਂ ਦੀ ਪ੍ਰਾਪਤੀ ਲਈ ਦੁਨੀਆਂ ਵਿਚੋਂ ਗ਼ਰੀਬੀ, ਭੁੱਖਮਰੀ, ਬਿਮਾਰੀਆਂ, ਸਮਾਜਿਕ ਅਸਮਾਨਤਾਵਾਂ ਅਤੇ ਵਾਤਾਵਰਣ ਵਿਗਾੜਾ ਦੇ ਖਾਤਮੇ ਸਬੰਧੀ ਨੌਜਵਾਨਾਂ ਦੇ ਵਿਚਾਰਾਂ ਨੂੰ ਪ੍ਰੋਤਸ਼ਾਹਿਤ ਕਰਨਾ ਹੈ।ਇਸ ਦੌਰਾਨ ਕਰਵਾਏ ਜਾਣ ਵੱਖ-ਵੱਖ ਫਲੈਗਸ਼ਿਪ ਪ੍ਰੋਗਰਾਮ, ਵਰਕਸ਼ਾਪਾਂ, ਵਿਚਾਰ ਗੋਸ਼ਟੀਆਂ, ਸੰਮੇਲਨਾਂ ਅਤੇ ਤਕਨੀਕੀ ਮੁਕਾਬਲਿਆਂ ਰਾਹੀਂ ਸਾਡੀ ਜੀਵਨ ਸ਼ੈਲੀ ਨੂੰ ਮੁੜ ਤਿਆਰ ਕਰਨ, ਮੁੜ ਸੁਰਜੀਤ ਕਰਨ ਅਤੇ ਬਦਲਣ ਦਾ ਮੌਕਾ ਮਿਲੇਗਾ।

 

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>