ਗੁਲਜ਼ਾਰ ਗਰੁੱਪ ਵੱਲੋਂ ਖੇਡਾਂ ਨਾਲ ਸਬੰਧਿਤ ਵਿਦਿਆਰਥੀਆਂ ਲਈ ਇਕ ਕਰੋੜ ਦੀ ਸਕਾਲਰਸ਼ਿਪ ਦਾ ਐਲਾਨ

 ਗੁਲਜ਼ਾਰ ਗਰੁੱਪ ਵਿਚ ਭਾਰਤੀ ਹਾਕੀ ਟੀਮ ਦੇ ਖਿਡਾਰੀ ਯਾਦਗਾਰੀ ਪਲਾਂ ਦੇ ਦੌਰਾਨ।

ਗੁਲਜ਼ਾਰ ਗਰੁੱਪ ਵਿਚ ਭਾਰਤੀ ਹਾਕੀ ਟੀਮ ਦੇ ਖਿਡਾਰੀ ਯਾਦਗਾਰੀ ਪਲਾਂ ਦੇ ਦੌਰਾਨ।

ਗੁਲਜ਼ਾਰ ਗਰੁੱਪ ਆਫ਼ ਇੰਸਟੀਚਿਊਟਸ ਵਿਖੇ ਭਾਰਤੀ ਹਾਕੀ ਟੀਮ ਦੇ ਕਪਤਾਨ ਮਨਪ੍ਰੀਤ ਸਿੰਘ ਹਰਮਨਦੀਪ ਸਿੰਘ ਵਾਇਸ ਕਪਤਾਨ , ਮਿੱਡਫੀਲਡਰ ਹਾਰਦਿਕ ਸਿੰਘ ਅਤੇ ਫਾਰਵਰਡ ਖਿਡਾਰੀ ਗੁਰਜੰਟ ਸਿੰਘ ਲਈ ਇਕ ਸਨਮਾਨ ਸਮਾਰੋਹ ਦਾ ਆਯੋਜਨ ਕੀਤਾ ਗਿਆ। ਇਸ ਦੌਰਾਨ ਕੈਂਪਸ ਵਿਚ ਰੱਖੇ ਗਏ ਸਨਮਾਨ ਸਮਾਰੋਹ ਵਿਚ ਵੱਡੀ ਗਿਣਤੀ ਵਿਦਿਆਰਥੀ ਅਤੇ ਸਥਾਨਕ ਨਿਵਾਸੀ ਸ਼ਾਮਿਲ  ਹੋਏ। ਇਸ ਮੌਕੇ ਤੇ ਬੀ ਸੀ ਐੱਮ ਸਕੂਲ ਦੇ ਪ੍ਰਿੰਸੀਪਲ ਡਾ. ਪਰਮਜੀਤ ਕੌਰ ਅਤੇ ਮਸ਼ਹੂਰ ਮੌਟੀਵੇਸ਼ਨਲ ਬੁਲਾਰੇ ਗੌਰਵ ਦੀਪ ਸਿੰਘ ਖ਼ਾਸ ਮਹਿਮਾਨ ਵਜੋਂ ਸਮਾਰੋਹ ਵਿਚ ਸ਼ਾਮਿਲ ਹੋਏ। ਇਸ ਦੌਰਾਨ ਕਪਤਾਨ ਮਨਪ੍ਰੀਤ ਸਿੰਘ ਅਤੇ ਉਨ੍ਹਾਂ ਦੇ ਟੀਮ ਮੈਂਬਰਾਂ ਨੇ ਉਲਪਿੰਕ ਵਿਚ ਹਾਸਿਲ ਕੀਤੇ ਤਗਮਾ ਜਿੱਤਣ ਸਬੰਧੀ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਦੱਸਿਆਂ ਕਿ ਇਹ ਉਨ੍ਹਾਂ ਦੀ ਜ਼ਿੰਦਗੀ ਦਾ ਸਭ ਤੋਂ ਮਹੱਤਵਪੂਰਨ ਸਮਾਂ ਸੀ ਜਦ ਭਾਰਤੀ ਹਾਕੀ ਟੀਮ ਨੇ ਇਕਤਾਲੀ ਸਾਲ ਬਾਦ ਉਲਪਿੰਕ ਵਿਚ ਤਗਮਾ ਜਿੱਤਿਆ। ਉਨ੍ਹਾਂ ਦੱਸਿਆਂ ਕਿ ਤਗਮਾ ਜਿੱਤਣ ਲਈ ਉਨ੍ਹਾਂ ਦੀ ਟੀਮ ਉੱਪਰ ਕਾਫੀ ਪ੍ਰੈਸ਼ਰ ਸੀ, ਪਰ ਪੂਰੀ ਟੀਮ ਨੇ ਟੀਮ ਵਰਕ ਰਾਹੀਂ ਇਸ ਪ੍ਰੈਸ਼ਰ ਦੇ ਸਮੇਂ ਵਿਚ ਜਿੱਤ ਹਾਸਿਲ ਕੀਤੀ। ਟੀਮ ਦੇ ਜਿੱਤਣ ਤੋਂ ਬਾਅਦ ਦੇ ਸਮੇਂ ਦੀ ਖ਼ੁਸ਼ੀ ਦੇ ਪਲਾਂ ਦੌਰਾਨ ਉਨ੍ਹਾਂ ਦੱਸਿਆਂ ਕਿ ਉਹ ਜਿੱਤ ਦੀ ਖ਼ੁਸ਼ੀ ਵਿਚ ਕੁੱਝ ਸਮਾਂ ਤਾਂ ਸਾਰੀ ਦੁਨੀਆਂ ਨੂੰ ਭੁੱਲ ਗਏ ਸਨ।ਉਨ੍ਹਾਂ ਦੱਸਿਆਂ ਕਿ ਪੂਰੀ ਹਾਕੀ ਟੀਮ ਦਾ ਅਗਲਾ ਟੀਚਾ ਪੈਰਿਸ ਵਿਚ ਸੋਨੇ ਦਾ ਤਗਮਾ ਜਿੱਤਣਾ ਹੈ। ਜਦ ਕਿ ਪੂਰੀ ਹਾਕੀ ਟੀਮ ਏਸ਼ੀਆ ਹਾਕੀ ਟੀਮ ਵਿਚ ਵੀ ਬਿਹਤਰੀਨ ਪ੍ਰਦਰਸ਼ਨ ਕਰਨ ਲਈ ਉੱਤਰੇਗੀ।

Men’s Indian Hockey team Player during Cake cutting cermoney at Gulzar Group of Institutes, Khanna, Ludhiana.resized

ਇਸ ਮੌਕੇ ਤੇ ਗੁਲਜ਼ਾਰ ਗਰੁੱਪ ਦੇ ਐਗਜ਼ੀਕਿਊਟਿਵ ਡਾਇਰੈਕਟਰ ਗੁਰਕੀਰਤ ਸਿੰਘ ਨੇ ਸਮੁੱਚੀ ਟੀਮ ਨੂੰ ਉਨ੍ਹਾਂ ਦੀ ਜਿੱਤ ਲਈ ਵਧਾਈ ਦਿੰਦੇ ਹੋਏ ਕਿਹਾ ਕਿ ਇਹ ਵੀ ਸਾਡੇ ਲਈ ਮਾਣ ਦੀ ਗੱਲ ਹੈ ਕਿ ਇਸ ਵਾਰ ਦੀ ਉਲਪਿੰਕ ਵਿਚ ਹਿੱਸਾ ਲੈਣ ਵਾਲੀ ਭਾਰਤੀ ਹਾਕੀ ਟੀਮ ਵਿਚ ਇਕੱਲੇ ਪੰਜਾਬ ਤੋਂ ਹੀ ਗਿਆਰਾਂ ਖਿਡਾਰੀ ਸਨ। ਇਸ ਮੌਕੇ ਤੇ ਗੁਰਕੀਰਤ ਸਿੰਘ ਨੇ ਖਿਡਾਰੀਆਂ ਲਈ ਇਕ ਕਰੋੜ ਦੀ ਸਕਾਲਰਸ਼ਿਪ ਦਾ ਵੀ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਗੁਲਜ਼ਾਰ ਗਰੁੱਪ ਵੱਲੋਂ ਪਹਿਲਾਂ ਵੀ ਖੇਡਾਂ ਵਿਚ ਯੂਨੀਵਰਸਿਟੀ ਅਤੇ ਰਾਸ਼ਟਰੀ ਪੱਧਰ ਤੇ ਖਿਡਾਰੀ ਦਿਤੇ ਗਏ ਹਨ। ਹੁਣ ਇਸ ਖੁਸੀ ਦੇ ਮੌਕੇ ਤੇ ਬਿਹਤਰੀਨ ਖਿਡਾਰੀਆਂ ਨੂੰ ਗੁਲਜ਼ਾਰ ਗਰੁੱਪ ਵਿਚ ਆਉਣ ਦਾ ਮੌਕਾ ਦਿੰਦੇ ਹੋਏ ਉਨ੍ਹਾਂ ਲਈ ਇਕ ਕਰੋੜ ਦੀ ਸਕਾਲਰਸ਼ਿਪ ਦਿਤੀ ਜਾ ਰਹੀ ਹੈ। ਜੋ ਕਿ ਕੈਂਪਸ ਵਿਚ ਦਾਖਲਾ ਲੈਣ ਵਾਲੇ ਅਤੇ ਮੈਡਲ ਜਿੱਤ ਕੇ ਲਿਆਉਣ ਵਾਲੇ ਵਿਦਿਆਰਥੀਆਂ ਨੂੰ ਹੀ ਦਿਤੀ ਜਾਵੇਗੀ। ਇਸ ਦੇ ਨਾਲ ਹੀ ਭਵਿਖ ਵਿਚ ਖੇਡ ਮੈਦਾਨਾਂ ਦਾ ਵੀ ਆਧੁਨੀਕਰਨ ਕਰਨ ਤੇ ਖ਼ਰਚ ਕੀਤਾ ਜਾਵੇਗਾ।

ਇਸ ਮੌਕੇ ਤੇ ਮੈਨੇਜਮੈਂਟ ਵੱਲੋਂ ਸਭ ਹਾਕੀ ਖਿਡਾਰੀਆਂ ਨੂੰ ਸਨਮਾਨਿਤ ਵੀ ਕੀਤਾ ਗਿਆ। ਜਦ ਕਿ ਮੈਡਲ ਜਿੱਤਣ ਦੀ ਖ਼ੁਸ਼ੀ ਵਿਚ ਕੇਕ ਕਟਿੰਗ ਸੈਰਾਮਨੀ ਦਾ ਵੀ ਆਯੋਜਨ ਹੋਇਆ।

 

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>