ਪੰਜਾਬ ਨੂੰ ਰਿਮੋਟ ਕੰਟਰੋਲ ਰਾਹੀ ਚੱਲਣ ਵਾਲਾ ਮੁੱਖ ਮੰਤਰੀ ਨਹੀਂ ਚਾਹੀਦਾ – ਮਾਨ

51562135_2119841124774929_5527068738911731712_n.resized.resized.resized.resized.resized.resized.resized.resized.resized.resized.resizedਫ਼ਤਹਿਗੜ੍ਹ ਸਾਹਿਬ – “ਪੰਜਾਬ ਸੂਬੇ ਅਤੇ ਪੰਜਾਬੀਆਂ ਨੂੰ ਸਿਆਸੀ ਜਮਾਤਾਂ ਦੇ ਸੈਂਟਰ ਦੇ ਮੁੱਖੀਆਂ ਜਾਂ ਰਾਹੁਲ ਗਾਂਧੀ ਅਤੇ ਪ੍ਰਿੰਯਿਕਾ ਗਾਂਧੀ ਦੇ ਹੁਕਮਾਂ ਅੱਗੇ ਦਿਨ ਵਿਚ ਦੋ-ਦੋ ਵਾਰ ਦਿੱਲੀ ਭੱਜਣ ਵਾਲੇ ਰਿਮੋਟ ਕੰਟਰੋਲ ਰਾਹੀ ਚੱਲਣ ਵਾਲਾ ਮੁੱਖ ਮੰਤਰੀ ਨਹੀਂ ਚਾਹੀਦਾ । ਬਲਕਿ ਜਿਹੜੀ ਬਿੱਲੀ ਚੂਹੇ (ਅਪਰਾਧੀਆ, ਸਮੱਗਲਰਾਂ, ਕਾਤਲਾਂ, ਦੋਸ਼ੀ ਸਿਆਸਤਦਾਨਾਂ ਅਤੇ ਪੁਲਿਸ ਅਫ਼ਸਰਾਂ) ਬੁਰਜ ਜਵਾਹਰ ਸਿੰਘ ਵਾਲਾ, ਬਹਿਬਲ ਕਲਾਂ, ਕੋਟਕਪੂਰਾ, ਬਰਗਾੜੀ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਅਤੇ ਮੌੜ ਬੰਬ ਕਾਂਡ ਦੇ ਦੋਸ਼ੀਆਂ ਨੂੰ ਫੜਕੇ ਤੁਰੰਤ ਕਾਨੂੰਨ ਅਨੁਸਾਰ ਸਜ਼ਾਵਾਂ ਦੇਣ ਦੇ ਸਮਰੱਥ ਹੋਵੇ, ਉਹ ਮੁੱਖ ਮੰਤਰੀ ਅਤੇ ਪੰਜਾਬ ਦਾ ਡੀਜੀਪੀ ਚਾਹੀਦਾ ਹੈ, ਨਾ ਕਿ ਸੈਂਟਰ ਦੇ ਆਗੂਆਂ ਦੀ ਗੁਲਾਮੀਅਤ ਨੂੰ ਪ੍ਰਵਾਨ ਕਰਕੇ ਪੰਜਾਬ ਦੇ ਅਣਖ਼ੀਲੇ ਅਤੇ ਹਰ ਚੁਣੋਤੀ ਦਾ ਮੁਕਾਬਲਾ ਕਰਨ ਵਾਲੇ ਫਖ਼ਰ ਵਾਲੇ ਇਤਿਹਾਸ ਤੋਂ ਮੁਨਕਰ ਹੋਣ ਵਾਲਾ ਮੁੱਖ ਮੰਤਰੀ ਜਾਂ ਡੀਜੀਪੀ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪੰਜਾਬ ਦੇ ਚਮਕੌਰ ਸਾਹਿਬ ਦੀ ਮਹਾਨ ਧਰਤੀ ਉਤੇ ਜਨਮੇ, ਆਪਣੀ ਮਿਹਨਤ ਅਤੇ ਸੰਜ਼ੀਦਗੀ ਨਾਲ ਅੱਗੇ ਆਏ ਪੰਜਾਬ ਦੇ ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ ਨੂੰ ਸੈਂਟਰ ਦੇ ਹੁਕਮਰਾਨਾਂ ਵੱਲੋਂ ਦਿਨ ਵਿਚ ਦੋ-ਦੋ ਵਾਰ ਬੁਲਾਕੇ ਉਨ੍ਹਾਂ ਨੂੰ ਗੁਲਾਮ ਮਾਨਸਿਕਤਾ ਵਿਚ ਉਲਝਾਉਣ ਅਤੇ ਆਪਣੀ ਆਜ਼ਾਦੀ ਨਾਲ ਪੰਜਾਬ ਸੂਬੇ ਅਤੇ ਪੰਜਾਬੀਆਂ ਸੰਬੰਧੀ ਫੈਸਲੇ ਨਾ ਲੈਣ ਸੰਬੰਧੀ ਦਿਸ਼ਾਹੀਣ ਨੀਤੀਆ ਅਤੇ ਅਮਲਾਂ ਦੀ ਪੁਰਜੋਰ ਸ਼ਬਦਾਂ ਵਿਚ ਨਿਖੇਧੀ ਕਰਦੇ ਹੋਏ ਅਤੇ ਗਾਂਧੀ ਪਰਿਵਾਰ ਦੇ ਰਾਹੁਲ ਗਾਂਧੀ ਅਤੇ ਪ੍ਰਿੰਯਿਕਾ ਗਾਂਧੀ ਨਾਮ ਦੇ ਬੱਚਿਆਂ ਵੱਲੋਂ ਪੰਜਾਬ ਸੂਬੇ ਨੂੰ ਆਪਣੀ ਸਿਆਸੀ ਪ੍ਰਯੋਗਸਾਲਾ ਬਣਾਉਣ ਦੇ ਅਮਲਾਂ ਦੀ ਕਰੜੀ ਨਿੰਦਾ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਜੇਕਰ ਰਾਹੁਲ ਜਾਂ ਪ੍ਰਿੰਯਿਕਾ ਵੱਲੋ ਪੰਜਾਬ ਦੇ ਮੁੱਖ ਮੰਤਰੀ ਨੂੰ ਕੋਈ ਸਲਾਹ ਦੇਣ ਦੀ ਲੋੜ ਮਹਿਸੂਸ ਹੋਵੇ, ਤਾਂ ਉਹ ਉਨ੍ਹਾਂ ਨੂੰ ਦਿੱਲੀ ਬੁਲਾਉਣ ਦੀ ਬਜਾਇ ਪੰਜਾਬ ਆ ਕੇ ਅਜਿਹਾ ਕਰਨ । ਨਾ ਕਿ ਪੰਜਾਬ ਅਤੇ ਪੰਜਾਬੀਆਂ ਦੀ ਅਣਖ ਨੂੰ ਵੰਗਾਰਨ ਦੀ ਗੁਸਤਾਖੀ ਕਰਨ । ਉਨ੍ਹਾਂ ਇਸ ਗੱਲ ਤੇ ਵੀ ਗਹਿਰਾ ਦੁੱਖ ਜਾਹਰ ਕੀਤਾ ਕਿ ਹਿੰਦੂਤਵ ਪ੍ਰੈਸ ਅਤੇ ਮੰਨੂਵਾਦੀ ਸੋਚ ਵਾਲੇ ਹੁਕਮਰਾਨ 2022 ਦੀ ਚੋਣ ਨੂੰ ਮੁੱਖ ਰੱਖਕੇ ਆਪਣੀ ਸਵਾਰਥੀ ਸਿਆਸੀ ਰਣਨੀਤੀ ਰਾਹੀ ਇਨਸਾਨੀਅਤ ਅਤੇ ਮਨੁੱਖਤਾ ਵਿਰੋਧੀ ਜਾਤ-ਪਾਤ, ਊਚ-ਨੀਚ ਦੀਆਂ ਗੱਲਾਂ ਨੂੰ ਹਵਾ ਦੇ ਕੇ ਪੰਜਾਬੀਆਂ ਅਤੇ ਸਿੱਖ ਕੌਮ ਵਿਚ ਪਾੜੋ ਅਤੇ ਰਾਜ ਕਰੋ ਦੇ ਅਮਲ ਕਰਕੇ ਅੱਜ ਵੀ ਸੈਂਟਰ ਤੇ ਪੰਜਾਬ ਦੇ ਹੁਕਮਰਾਨ, ਅਖ਼ਬਾਰਾਂ, ਮੀਡੀਏ ਵਿਚ ”ਦਲਿਤ” ਨਾਮ ਦਾ ਪ੍ਰਚਾਰ ਕਰਕੇ ਸਮਾਜ ਵਿਚ ਅਰਾਜਕਤਾ ਫੈਲਾਉਣ ਦੀ ਵੱਡੀ ਗੁਸਤਾਖੀ ਕਰ ਰਹੇ ਹਨ । ਜਿਸਦੇ ਨਤੀਜੇ ਕਦੀ ਵੀ ਲਾਹੇਵੰਦ ਸਾਬਤ ਨਹੀਂ ਹੋ ਸਕਣਗੇ ।

ਉਨ੍ਹਾਂ ਇਸ ਗੱਲ ਤੇ ਵੀ ਡੂੰਘਾਂ ਦੁੱਖ ਜਾਹਰ ਕਰਦੇ ਹੋਏ ਹੁਕਮਰਾਨਾਂ ਨੂੰ ਅਤਿ ਸੰਜ਼ੀਦਗੀ ਨਾਲ ਖ਼ਬਰਦਾਰ ਕਰਦੇ ਹੋਏ ਕਿਹਾ ਕਿ ਹੁਣੇ ਹੀ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਅੱਜ ਲੁਧਿਆਣਾ ਅਤੇ ਤਰਨਤਾਰਨ ਜ਼ਿਲ੍ਹੇ ਦੇ ਖਾਲੜਾ ਵਿਖੇ ਸਿਰਸੇ ਵਾਲੇ ਸਾਧ ਦੇ ਚੇਲਿਆ, ਸੈਂਟਰ ਦੇ ਹੁਕਮਰਾਨਾਂ, ਬਾਦਲ ਦਲੀਆ, ਸਾਜ਼ਿਸਾਂ ਵਿਚ ਉਲਝੀ ਪੁਲਿਸ ਅਫ਼ਸਰਸਾਹੀ ਅਤੇ ਸਿਆਸਤਦਾਨਾਂ ਦੀ ਸਾਂਝੀ ਮੰਦਭਾਵਨਾ ਭਰੀ ਸੋਚ ਅਧੀਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਪਮਾਨ ਕਰਨ ਦੇ ਨਿਰੰਤਰ ਬੇਅਦਬੀਆ ਹੁੰਦੀਆ ਆ ਰਹੀਆ ਹਨ । ਹੁਕਮਰਾਨਾਂ ਦੀ ਸਰਪ੍ਰਸਤੀ ਦੀ ਵਜਹ ਕਾਰਨ ਸਿੱਖ ਕੌਮ ਦੇ ਮਨਾਂ ਨੂੰ ਡੂੰਘੀ ਠੇਸ ਪਹੁੰਚਾਉਣ ਵਾਲੀਆ ਕਾਰਵਾਈਆ ਦਾ ਖਾਤਮਾ ਕਰਨ ਲਈ ਕੋਈ ਸੁਹਿਰਦ ਨਹੀਂ ਹੈ । ਜੋ ਹੁਣ ਸਿੱਖ ਕੌਮ ਵੱਲੋਂ ਅਜਿਹੀਆ ਦੁੱਖਦਾਇਕ ਕਾਰਵਾਈਆ ਕਰਨ ਵਾਲਿਆ ਦੇ ‘ਗਾਟੇ ਲਾਹੁਣ’ ਦੀ ਜੋਰਦਾਰ ਆਵਾਜ਼ ਉੱਠਣੀ ਸੁਰੂ ਹੋ ਗਈ ਹੈ, ਜੇਕਰ ਹੁਕਮਰਾਨਾਂ, ਸਿਆਸਤਦਾਨਾਂ, ਪੁਲਿਸ ਅਧਿਕਾਰੀਆਂ ਨੇ ਅਜਿਹੀਆ ਕਾਰਵਾਈਆ ਕਰਨ ਵਾਲਿਆ ਨੂੰ ਸਖਤੀ ਨਾਲ ਨੱਥ ਨਾ ਪਾਈ ਤਾਂ ਪੰਜਾਬ ਵਿਚ ਖਾਨਾਜੰਗੀ ਵਾਲੇ ਹਾਲਾਤ ਉਤਪੰਨ ਹੋਣ ਤੋਂ ਕੋਈ ਨਹੀਂ ਰੋਕ ਸਕੇਗਾ ਅਤੇ ਸਿੱਖ ਕੌਮ ਨੂੰ ਮਜਬੂਰ ਹੋ ਕੇ ਆਪਣੇ ਪਿਤਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੁਰੱਖਿਆ ਲਈ ਇਹ ਰਾਹ ਚੁਣਨਾ ਪਵੇਗਾ । ਜਿਸ ਨਾਲ ਹੁਕਮਰਾਨ ਤੇ ਸਿਆਸਤਦਾਨਾਂ ਦੇ ਹੱਥੋਂ ਕਾਨੂੰਨੀ ਵਿਵਸਥਾਂ ਨੂੰ ਕਾਇਮ ਰੱਖਣ ਦੀ ਗੱਲ ਨਿਕਲ ਜਾਵੇਗੀ । ਜਿਸ ਲਈ ਅਜਿਹੀਆ ਕਾਰਵਾਈਆ ਕਰਨ ਵਾਲੇ ਸਿਰਸੇ ਡੇਰੇ ਦੇ ਮੁੱਖੀ ਗੁਰਮੀਤ ਰਾਮ ਰਹੀਮ, ਸੈਂਟਰ ਤੇ ਪੰਜਾਬ ਦੇ ਹੁਕਮਰਾਨ, ਇਨ੍ਹਾਂ ਦੀ ਗੁਲਾਮ ਬਣੀ ਪੁਲਿਸ ਅਫ਼ਸਰਸ਼ਾਹੀ ਅਤੇ ਫਿਰਕੂ ਆਗੂ ਆਪਣੀ ਜ਼ਿੰਮੇਵਾਰੀ ਤੋਂ ਨਹੀਂ ਬਚ ਸਕਣਗੇ ਅਤੇ ਇਨ੍ਹਾਂ ਵੱਲੋ ਲਗਾਈ ਜਾ ਰਹੀ ਖ਼ਤਰਨਾਕ ਅੱਗ ਤੋਂ ਇਨ੍ਹਾਂ ਦੇ ਆਪਣੇ ਮਹਿਲ ਵੀ ਨਹੀ ਬਚ ਸਕਣਗੇ । ਇਸ ਲਈ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਸੈਂਟਰ ਦੀ ਮੋਦੀ ਹਕੂਮਤ, ਪੰਜਾਬ ਦੀ ਕਾਂਗਰਸ ਹਕੂਮਤ, ਉਪਰੋਕਤ ਕਾਰਵਾਈਆ ਵਿਚ ਸਾਜ਼ਸੀ ਢੰਗ ਨਾਲ ਸਾਥ ਦੇ ਰਹੇ ਬਾਦਲ ਦਲੀਏ ਅਤੇ ਪੁਲਿਸ ਅਫ਼ਸਰਸਾਹੀ ਨੂੰ ਸਮੇਂ ਦੀ ਨਜਾਕਤ ਨੂੰ ਸਮਝਦੇ ਹੋਏ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਪਮਾਨ ਹੋਣ ਦੀਆਂ ਵੱਧਦੀਆ ਜਾ ਰਹੀਆ ਕਾਰਵਾਈਆ ਨੂੰ ਸਮੇਂ ਨਾਲ ਕਾਬੂ ਕਰਕੇ ਇਥੋਂ ਦੇ ਮਾਹੌਲ ਨੂੰ ਸਹੀ ਰੱਖਣ, ਤਾਂ ਬਿਹਤਰ ਹੋਵੇਗਾ ।

ਜੋ ਸੁਖਬੀਰ ਸਿੰਘ ਬਾਦਲ ਅਤੇ ਬਾਦਲ ਦਲੀਆ ਵੱਲੋਂ ਬੇਅਬਦੀਆਂ ਦੇ ਮਾਮਲਿਆ ਵਿਚ ਆਪਣੇ-ਆਪ ਨੂੰ ਗ੍ਰਿਫ਼ਤਾਰੀ ਲਈ ਪੇਸ਼ ਕਰਨ ਦੇ ਸਿਆਸੀ ਦਗਮਜੇ ਮਾਰੇ ਜਾ ਰਹੇ ਹਨ, ਉਸ ਸੰਬੰਧੀ ਉਨ੍ਹਾਂ ਕਿਹਾ ਕਿ ਜੈਡ ਸੁਰੱਖਿਆ ਅਤੇ ਦੁਨਿਆਵੀ ਸਹੂਲਤਾਂ ਵਿਚ ਆਨੰਦ ਲੈਣ ਵਾਲੇ ਸਿਆਸਤਦਾਨਾਂ ਨੂੰ ਜੇਲ੍ਹਾਂ ਦੀਆਂ ਕਾਲਕੋਠੜੀਆ ਦੇ ਹੇਠਲੇ ਦਰਜੇ ਦੇ ਸਰੀਰਕ ਅਤੇ ਮਾਨਸਿਕ ਤਸੀਹਿਆ ਦਾ ਗਿਆਨ ਨਹੀਂ । ਕਿਉਂਕਿ ਇਹ ਸਾਜ਼ਿਸਕਾਰ ਆਗੂ ਜੇਲ੍ਹਾਂ ਦੇ ਤਸੀਹੇ ਸਹਿਣ ਨਹੀਂ ਕਰ ਸਕਣਗੇ । ਜਿਵੇਂਕਿ ਮੈਨੂੰ ਅਦਾਲਤੀ ਪੇਸੀਆ ਸਮੇਂ ਸਰੀਰਕ ਅਤੇ ਮਾਨਸਿਕ ਤੌਰ ਤੇ ਸ. ਸੁਖਬੀਰ ਸਿੰਘ ਬਾਦਲ ਦੇ ਬਾਪੂ ਬਖਸ਼ੀਖਾਨਿਆ ਵਿਚ ਰੱਖਕੇ ਕਰਦੇ ਰਹੇ ਹਨ ਅਤੇ ਤੀਜੇ ਦਰਜੇ ਦਾ ਸਰੀਰਕ ਕਸਟ ਦਿੰਦੇ ਰਹੇ ਹਨ । ਸ. ਮਾਨ ਨੇ ਇਸ ਗੱਲ ਤੇ ਵੀ ਗਹਿਰੀ ਚਿੰਤਾ ਅਤੇ ਅਫ਼ਸੋਸ ਜਾਹਰ ਕੀਤਾ ਕਿ ਜਦੋਂ ਇੰਡੀਆ ਦੀ ਫਿਰਕੂ ਸੋਚ ਦੇ ਮਾਲਕ ਵਜ਼ੀਰ-ਏ-ਆਜ਼ਮ ਸ੍ਰੀ ਮੋਦੀ ਕੁਆਡ ਮੁਲਕਾਂ ਦੀ ਮੀਟਿੰਗ ਵਿਚ ਸਮੂਲੀਅਤ ਕਰਨ ਲਈ ਅਮਰੀਕਾ ਗਏ ਹਨ, ਜੋ ਅਮਰੀਕਾ ਅਤੇ ਦੂਸਰੇ ਜਮਹੂਰੀਅਤ ਤੇ ਅਮਨ ਪਸ਼ੰਦ ਮੁਲਕ ਵੱਡੇ ਪੱਧਰ ਤੇ ਜਮਹੂਰੀਅਤ ਕਦਰਾਂ-ਕੀਮਤਾਂ ਅਤੇ ਮਨੁੱਖੀ ਅਧਿਕਾਰਾਂ ਦੀ ਪੈਰਵੀ ਕਰਦੇ ਹਨ, ਪੈ੍ਰਜੀਡੈਟ ਜੋ ਬਾਇਡਨ ਵੱਲੋ ਸ੍ਰੀ ਮੋਦੀ ਨਾਲ ਗੱਲਬਾਤ ਕਰਦੇ ਹੋਏ ਸਿੱਖ ਕੌਮ ਦੀ ਪਾਰਲੀਮੈਂਟ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ 10 ਸਾਲਾਂ ਤੋਂ ਜਰਨਲ ਚੋਣ ਨਾ ਕਰਵਾਉਣ ਅਤੇ ਸਿੱਖ ਕੌਮ ਦੀ ਜਮਹੂਰੀਅਤ ਬਹਾਲ ਕਰਨ ਲਈ ਸ੍ਰੀ ਮੋਦੀ ਨਾਲ ਇਕ ਵੀ ਸ਼ਬਦ ਸਾਂਝਾ ਨਹੀਂ ਕੀਤਾ, ਜੋ ਅਤਿ ਦੁੱਖਦਾਇਕ ਅਤੇ ਅਫ਼ਸੋਸਨਾਕ ਵਰਤਾਰਾ ਹੈ । ਜਦੋਂਕਿ ਉਨ੍ਹਾਂ ਨੂੰ ਚਾਹੀਦਾ ਸੀ ਕਿ ਉਹ ਮੋਦੀ ਹਕੂਮਤ ਵੱਲੋ ਜੰਮੂ-ਕਸ਼ਮੀਰ ਵਿਚ ਕਸ਼ਮੀਰੀਆਂ ਦੇ ਕੁੱਚਲੇ ਵਿਧਾਨਿਕ ਹੱਕਾਂ ਅਤੇ ਪੰਜਾਬ ਤੇ ਇੰਡੀਆਂ ਵਿਚ ਸਿੱਖ ਕੌਮ ਦੇ ਕੁੱਚਲੇ ਜਾ ਰਹੇ ਹੱਕਾਂ, ਅਧਿਕਾਰਾਂ, ਇਨ੍ਹਾਂ ਦੋਵਾਂ ਕੌਮਾਂ ਦੀ ਵਿਧਾਨਿਕ ਆਜ਼ਾਦੀ, ਅਣਖ਼ ਗੈਰਤ ਨੂੰ ਕਾਇਮ ਰੱਖਣ ਲਈ ਮਨੁੱਖੀ ਅਧਿਕਾਰਾਂ ਦੇ ਬਿਨ੍ਹਾਂ ਤੇ ਸ੍ਰੀ ਮੋਦੀ ਨੂੰ ਬਾਦਲੀਲ ਢੰਗ ਨਾਲ ਜ਼ਰੂਰ ਲਾਹਨਤ ਪਾਉਦੇ ਪਰ ਅਜਿਹਾ ਨਹੀਂ ਕੀਤਾ ਗਿਆ, ਜੋ ਕੌਮਾਂਤਰੀ ਪੱਧਰ ਦੀ ਵੱਡੀ ਤਾਕਤ ਅਤੇ ਪ੍ਰੈਜੀਡੈਟ ਜੋ ਬਾਇਡਨ ਉਤੇ ਇਕ ਗੰਭੀਰ ਵੱਡਾ ਪ੍ਰਸ਼ਨ ਚਿੰਨ੍ਹ ਹੈ । ਲੇਕਿਨ ਇਸ ਗੱਲ ਦੀ ਥੋੜੀ ਸੰਤੁਸਟੀ ਹੋਈ ਹੈ ਕਿ ਅਮਰੀਕਾ ਦੀ ਵਾਇਸ ਪ੍ਰੈਜੀਡੈਟ ਬੀਬੀ ਕਮਲਾ ਹੈਰਿਸ ਵੱਲੋ ਸ੍ਰੀ ਮੋਦੀ ਨਾਲ ਗੱਲਬਾਤ ਕਰਦੇ ਹੋਏ ਸ੍ਰੀ ਮੋਦੀ ਨੂੰ ਇੰਡੀਆਂ ਦੀ ਜ਼ਮਹੂਰੀਅਤ ਨੂੰ ਬਹਾਲ ਕਰਨ ਅਤੇ ਮਨੁੱਖੀ ਅਧਿਕਾਰਾਂ ਦੀ ਰੱਖਿਆ ਕਰਨ ਦੀ ਜੋ ਗੱਲ ਕਹੀ ਹੈ, ਉਹ ਬਿਲਕੁਲ ਸਿੱਖ ਕੌਮ ਦੀ ਪਾਰਲੀਮੈਂਟ ਐਸ.ਜੀ.ਪੀ.ਸੀ. ਦੀ ਸਹੀ ਸਮੇ ਤੇ ਜਰਨਲ ਚੋਣ ਕਰਵਾਉਣ ਅਤੇ ਕਸ਼ਮੀਰੀਆਂ ਤੇ ਹੋਰ ਵਰਗਾਂ ਦੇ ਕੁੱਚਲੇ ਜਾ ਰਹੇ ਹੱਕਾਂ ਨੂੰ ਬਹਾਲ ਕਰਨ ਵੱਲ ਇਸਾਰਾ ਹੈ । ਜਿਸ ਲਈ ਅਸੀਂ ਜਿਥੇ ਬੀਬੀ ਹੈਰਿਸ ਦਾ ਪੰਜਾਬੀਆ ਅਤੇ ਸਿੱਖ ਕੌਮ ਦੇ ਬਿਨ੍ਹਾਂ ਤੇ ਧੰਨਵਾਦ ਕਰਦੇ ਹਾਂ, ਉਥੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਮਰੀਕਾ ਦੀ ਯੂਨਿਟ ਵੱਲੋ ਅਮਰੀਕਾ ਦੇ ਵਾਈਟਹਾਊਂਸ ਵਸਿੰਗਟਨ ਡੀਸੀ ਸਾਹਮਣੇ ਸ. ਬੂਟਾ ਸਿੰਘ ਖੜੌਦ ਦੀ ਅਗਵਾਈ ਹੇਠ ਮਾਟੋਆ ਅਤੇ ਨਾਅਰਿਆ ਨਾਲ ਵੱਡਾ ਇਕੱਠ ਕਰਕੇ ਪੰਜਾਬ ਸੂਬੇ, ਸਿੱਖ ਕੌਮ, ਕਿਸਾਨਾਂ ਨਾਲ ਹੁਕਮਰਾਨਾਂ ਵੱਲੋ ਕੀਤੀਆ ਜਿਆਦਤੀਆ ਨੂੰ ਕੌਮਾਂਤਰੀ ਪੱਧਰ ਤੇ ਉਠਾਉਦੇ ਹੋਏ ਸ੍ਰੀ ਮੋਦੀ ਦੇ ਖੂੰਖਾਰ ਚਿਹਰੇ ਨੂੰ ਨੰਗਾਂ ਕਰਨ ਦੀ ਜ਼ਿੰਮੇਵਾਰੀ ਨਿਭਾਈ ਅਤੇ ਉਥੋ ਦੇ ਨਿਵਾਸੀਆ ਨੇ ਇਸਨੂੰ ਮਹਿਸੂਸ ਕਰਕੇ ਸ੍ਰੀ ਮੋਦੀ ਦੀ ਆਓ-ਭਗਤ ਕਰਨ ਵਿਚ ਕੋਈ ਦਿਲਚਸਪੀ ਨਹੀਂ ਦਿਖਾਈ ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>