ਹਿੰਦੂਤਵ ਮੁਲਕ ਵਿਚ ਵੱਸਦੇ ਹੋਏ ਵੀ ਸਿੱਖ ਕੌਮ ਨੂੰ ਆਪਣੀ ਅਣਖ਼-ਗੈਰਤ ਅਤੇ ਅਣਖ਼ੀਲੀ ਪਹਿਚਾਣ ਨੂੰ ਕਾਇਮ ਰੱਖਣ ਚਾਹੀਦੈ : ਮਾਨ

ਫ਼ਤਹਿਗੜ੍ਹ ਸਾਹਿਬ – “ਅਫ਼ਗਾਨਿਸਤਾਨ ਦੀ ਹਕੂਮਤ ਨੇ ਆਪਣੇ ਮਰਦ ਨਿਵਾਸੀਆਂ ਨੂੰ ਇਹ ਹੁਕਮ ਕੀਤੇ ਹਨ ਕਿ ਉਹ ਆਪੋ-ਆਪਣੀਆਂ ਦਾਹੜੀਆਂ ਬਿਲਕੁਲ ਨਾ ਮਨਾਉਣ । ਇਸੇ ਤਰ੍ਹਾਂ ਜੇਕਰ ਸਾਡੀ ਸਿੱਖ ਕੌਮ ਦੇ ਸੰਤ ਮਹਾਪੁਰਖ, ਡੇਰਿਆਂ ਦੇ ਮੁੱਖੀ, ਕਥਾਵਾਚਕ, ਪ੍ਰਚਾਰਕ ਆਪਣੇ ਬਚਨਾਂ ਰਾਹੀ ਅਜਿਹੀ ਪ੍ਰਭਾਵਸ਼ਾਲੀ ਢੰਗ ਨਾਲ ਪ੍ਰਚਾਰ ਕਰ ਸਕਣ ਕਿ ਸਿੱਖ ਪਰਿਵਾਰਾਂ ਦੇ ਬੱਚੇ ਆਪੋ-ਆਪਣੀਆ ਦਾਹੜੀਆਂ, ਕੇਸ ਕਤਲ ਨਾ ਕਰਵਾਕੇ ਹਿੰਦੂਤਵ ਸੋਚ ਵਿਚ ਬਿਲਕੁਲ ਪ੍ਰਵੇਸ਼ ਨਾ ਕਰਨ, ਤਾਂ ਇਹ ਇਨਸਾਨੀਅਤ ਮਨੁੱਖਤਾ ਅਤੇ ਸਿੱਖ ਸਮਾਜ ਦੀ ਬਹੁਤ ਵੱਡੀ ਅਰਥ ਭਰਪੂਰ ਸੇਵਾ ਹੋਵੇਗੀ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਅਫ਼ਗਾਨਿਸਤਾਨ ਦੀ ਹਕੂਮਤ ਵੱਲੋ ਆਪਣੇ ਮਰਦ ਨਾਗਰਿਕਾਂ ਨੂੰ ਦਾਹੜੀਆਂ ਨਾ ਕਟਾਉਣ ਦਾ ਹਵਾਲਾ ਦੇ ਕੇ ਸਿੱਖ ਕੌਮ ਦੇ ਸੰਤ-ਮਹਾਪੁਰਖਾਂ, ਪ੍ਰਚਾਰਕਾਂ, ਕਥਾਵਾਚਕਾਂ ਆਦਿ ਨੂੰ ਸਿੱਖ ਨੌਜ਼ਵਾਨੀ ਨੂੰ ਆਪਣੀ ਅਣਖ-ਗੈਰਤ ਅਤੇ ਅਣਖ਼ੀਲੀ ਪਹਿਚਾਣ ਨੂੰ ਕਾਇਮ ਰੱਖਣ ਦੇ ਪ੍ਰਚਾਰ ਕਰਨ ਦੀ ਅਪੀਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਇਹ ਠੀਕ ਹੈ ਕਿ ਅਸੀਂ ਬਹੁਗਿਣਤੀ ਹਿੰਦੂਤਵ ਮੁਲਕ ਵਿਚ ਵੱਸਦੇ ਹਾਂ । ਪਰ ਦੇਖਣ ਵਿਚ ਆਇਆ ਹੈ ਕਿ ਸਾਡੀ ਨੌਜ਼ਵਾਨੀ ਉਤੇ ਬੀਜੇਪੀ-ਆਰ.ਐਸ.ਐਸ. ਦੀ ਹਿੰਦੂਤਵ ਸੋਚ ਭਾਰੂ ਹੋ ਰਹੀ ਹੈ ਅਤੇ ਉਹ ਆਪੋ-ਆਪਣੀਆਂ ਦਾਹੜੀਆਂ, ਕੇਸ ਕਟਵਾਉਣ ਦੇ ਦੁੱਖਦਾਇਕ ਅਮਲ ਕਰਨ ਲੱਗ ਪਏ ਹਨ । ਅਸੀਂ ਪੁੱਛਣਾ ਚਾਹਵਾਂਗੇ ਕਿ ਫਰਜ ਕਰੋ ਜੇਕਰ ਸਿੱਖ ਕੌਮ ਇਸਲਾਮਿਕ ਮੁਲਕ ਪਾਕਿਸਤਾਨ ਵਿਚ ਵੱਸਦੀ ਹੋਵੇ ਜਿਥੇ ਮੁਸਲਿਮ ਕੌਮ ਆਪਣੀ ਸੁੰਨਤ ਕਰਦੀ ਹੈ, ਕੀ ਅਸੀਂ ਉਥੇ ਸੁੰਨਤ ਕਰਵਾਵਾਂਗੇ ? ਸਾਡੇ ਗੁਰੂ ਸਾਹਿਬਾਨ ਨੇ ਆਪਣੇ ਸਿੱਖੀ ਰਹਿਤ-ਮਰਿਯਾਦਾ ਅਤੇ ਵੱਖਰੀ ਪਹਿਚਾਣ ਨੂੰ ਕਾਇਮ ਰੱਖਣ ਲਈ ਵੱਡੀਆਂ ਕੁਰਬਾਨੀਆਂ ਦਿੱਤੀਆਂ ਹਨ । ਦਸਵੇਂ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਸਰਬੰਸ ਵਾਰਿਆ, ਮਾਸੂਮ ਬੱਚਿਆਂ ਨੂੰ ਖੁਦ ਸ਼ਹਾਦਤਾਂ ਦੇਣ ਲਈ ਤੋਰਿਆ । ਪਰ ਸਿੱਖੀ ਰਹਿਤ-ਮਰਿਯਾਦਾ, ਪਹਿਰਾਵੇ ਅਤੇ ਪੰਜੇ ਕਕਾਰਾਂ ਨੂੰ ਆਂਚ ਨਹੀਂ ਆਉਣ ਦਿੱਤੀ । ਦੂਸਰੇ ਪਾਸੇ ਜਦੋਂ ਅਮਰੀਕਾ ਵਿਚ ਸਿੱਖਾਂ ਉਤੇ ਦਹਿਸਤਗਰਦੀ ਹਮਲੇ ਹੁੰਦੇ ਹਨ, ਜਿਥੇ ਸਾਡੀ ਸਿੱਖ ਕੌਮ ਦੇ ਝੰਡੇ ਬਰਾਬਰ ਝੂਲਦੇ ਹਨ, ਉਥੇ ਉਸ ਹਕੂਮਤ ਨੇ ਸਿੱਖਾਂ ਉਤੇ ਹਮਲੇ ਕਰਨ ਵਾਲਿਆ ਵਿਰੁੱਧ ਫੌਰੀ ਕਾਨੂੰਨੀ ਅਮਲ ਕੀਤੇ । ਜਿਸ ਨਾਲ ਕੌਮਾਂਤਰੀ ਪੱਧਰ ਉਤੇ ਸਾਡੀ ਸਿੱਖ ਕੌਮ ਦੀ ਵੱਖਰੀ ਤੇ ਅਣਖੀਲੀ ਪਹਿਚਾਣ ਕਾਇਮ ਹੋਣ ਦੇ ਨਾਲ-ਨਾਲ ਸਾਨੂੰ ਇਨ੍ਹਾਂ ਬਾਹਰਲੇ ਮੁਲਕਾਂ ਵਿਚ ਵੀ ਉਨ੍ਹਾਂ ਦੇ ਵਿਧਾਨ ਅਨੁਸਾਰ ਤੁਰੰਤ ਇਨਸਾਫ਼ ਪ੍ਰਾਪਤ ਹੋ ਰਿਹਾ ਹੈ ।

ਪਰ ਦੁੱਖ ਅਤੇ ਅਫ਼ਸੋਸ ਹੈ ਕਿ ਬਰਗਾੜੀ, ਬੁਰਜ ਜਵਾਹਰ ਸਿੰਘ ਵਾਲਾ, ਬਹਿਬਲ ਕਲਾਂ, ਕੋਟਕਪੂਰਾ ਵਿਖੇ ਹੋਏ ਦੁਖਾਂਤ ਨੂੰ ਵਾਪਰਿਆ 6 ਸਾਲ ਦਾ ਸਮਾਂ ਹੋ ਗਿਆ ਹੈ, ਸਾਨੂੰ ਕੋਈ ਵੀ ਇਸ ਦਿਸ਼ਾ ਵੱਲ ਇਨਸਾਫ਼ ਨਹੀਂ ਮਿਲਿਆ ਅਤੇ ਨਾ ਹੀ ਹਿੰਦੂਤਵ ਹੁਕਮਰਾਨ ਅਤੇ ਉਨ੍ਹਾਂ ਦੇ ਆਦੇਸ਼ਾਂ ਉਤੇ ਕੰਮ ਕਰਨ ਵਾਲੀਆਂ ਪੰਜਾਬ ਦੀਆਂ ਸਰਕਾਰਾਂ, ਰਿਸ਼ਵਤਖੋਰ ਅਫਸਰਸ਼ਾਹੀ ਆਦਿ ਸਿੱਖ ਕੌਮ ਨੂੰ ਇਨਸਾਫ਼ ਦੇਣ ਲਈ ਸੁਹਿਰਦ ਹਨ । ਸਿੱਖ ਕੌਮ ਨੂੰ ਆਪਣੇ ਇਤਿਹਾਸ ਤੋਂ ਅਗਵਾਈ ਲੈਦੇ ਹੋਏ ਔਖੀ ਤੋ ਔਖੀ ਘੜੀ ਵਿਚ ਵੀ ਆਪਣੇ ਕੇਸ-ਦਾਹੜੀਆਂ ਨੂੰ ਕਤਲ ਕਰਨ ਜਾਂ ਆਪਣੇ ਗੁਰੂ ਸਾਹਿਬਾਨ ਵੱਲੋ ਬਖਸ਼ਿਸ ਹੋਏ ਮਹਾਨ ਕਕਾਰਾਂ ਨੂੰ ਕਿਸੇ ਵੀ ਕੀਮਤ ਤੇ ਨਹੀਂ ਵਿਸਰਣ ਦੇਣਾ ਚਾਹੀਦਾ । ਬਲਕਿ ਆਪਣੀ ਅਣਖ ਗੈਰਤ ਨੂੰ ਕਾਇਮ ਰੱਖਦੇ ਹੋਏ ਸਿੱਖੀ ਅਸੂਲਾਂ, ਨਿਯਮਾਂ, ਸਿਧਾਤਾਂ ਉਤੇ ਪਹਿਰਾ ਦਿੰਦੇ ਹੋਏ ਕੀਤੇ ਜਾ ਰਹੇ ਸੰਘਰਸ਼ ਦੀ ਮੰਜਿਲ ਵੱਲ ਵੱਧਦੇ ਰਹਿਣਾ ਚਾਹੀਦਾ ਹੈ । ਸਾਡੀ ਫ਼ਤਹਿ ਅਵੱਸ ਹੋਵੇਗੀ ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>