ਕੇਜਰੀਵਾਲ ਪੰਜਾਬੀਆਂ ‘ਤੇ ਸਿੱਖ ਕੌਮ ਲਈ ਕਤਈ ਸੁਹਿਰਦ ਨਹੀਂ ਹੋ ਸਕਦੇ, ਲੁਭਾਣੇ ਐਲਾਨਾਂ ਰਾਹੀ ਗੁੰਮਰਾਹ ਕਰਨ ਦੀ ਅਸਫ਼ਲ ਕੋਸ਼ਿਸ਼ ਕਰ ਰਹੇ ਹਨ : ਮਾਨ

download (1)(4).resized.resizedਫ਼ਤਹਿਗੜ੍ਹ ਸਾਹਿਬ – “ਸ੍ਰੀ ਅਰਵਿੰਦ ਕੇਜਰੀਵਾਲ ਜਿਸਦੇ ਮਾਂ-ਬਾਪ ਅਤੇ ਉਹ ਖੁਦ ਜਨਸੰਘ ਆਰ.ਐਸ.ਐਸ. ਅਤੇ ਬੀਜੇਪੀ ਆਦਿ ਕੱਟੜਵਾਦੀ ਜਮਾਤਾਂ ਦੇ ਮੈਂਬਰ ਰਹੇ ਹਨ ਅਤੇ ਜਿਸਨੂੰ ਉਹ ਖੁਦ ਪ੍ਰਵਾਨ ਵੀ ਕਰਦੇ ਹਨ, ਭਾਵੇ ਉਨ੍ਹਾਂ ਨੇ ਆਪਣੀ ਆਮ ਆਦਮੀ ਪਾਰਟੀ ਨੂੰ ਨਵੀ ਸਿਆਸੀ ਰੰਗਤ ਦੇ ਕੇ ਕਾਂਗਰਸ, ਬੀਜੇਪੀ-ਆਰ.ਐਸ.ਐਸ. ਹੋਰ ਫਿਰਕੂ ਜਮਾਤਾਂ ਤੋਂ ਆਪਣੇ ਆਪ ਨੂੰ ਵੱਖਰਾਂ ਰੱਖਕੇ ਸਿਆਸਤ ਵਿਚ ਕਦਮ ਰੱਖਿਆ, ਪਰ ਉਨ੍ਹਾਂ ਦੇ ਅਮਲਾਂ ਉਤੇ ਜੇਕਰ ਨਿਰਪੱਖਤਾ ਨਾਲ ਨਜ਼ਰ ਮਾਰੀ ਜਾਵੇ, ਉਹ ਸੁਰੂ ਤੋਂ ਹੀ ਆਰ.ਐਸ.ਐਸ. ਜਨਸੰਘ ਬੀਜੇਪੀ ਕੱਟੜਵਾਦੀ ਜਮਾਤਾਂ ਦੀਆਂ ਹਿੰਦੂਤਵ ਨੀਤੀਆਂ ਵਾਲੇ ਅਮਲ ਰਹੇ ਹਨ । ਜਿਵੇਂਕਿ ਸਿੱਖ ਕੌਮ ਤੇ ਸਿੱਖ ਧਰਮ ਵਿਰੁੱਧ ਪ੍ਰਚਾਰ ਕਰਨ ਵਾਲੇ ਨਿਰੰਕਾਰੀ ਮੁੱਖੀ ਗੁਰਬਚਨੇ ਦਾ 250 ਫੁੱਟ ਉੱਚਾ ਬੁੱਤ ਲਗਾਉਣ ਦੀ ਗੱਲ ਕਰਦੇ ਰਹੇ ਹਨ । ਇਸੇ ਤਰ੍ਹਾਂ ਪੰਜਾਬ ਦੇ ਬਿਜਲੀ ਪੈਦਾ ਕਰਨ ਵਾਲੇ ਥਰਮਲ ਪਲਾਟਾਂ ਦੀ ਧੂੜ ਦਿੱਲੀ ਆਉਣ ਦੀ ਗੱਲ ਕਰਕੇ ਇਨ੍ਹਾਂ ਪਲਾਟਾਂ ਨੂੰ ਬੰਦ ਕਰਨ ਦੀ ਗੱਲ ਵੀ ਕਰ ਰਹੇ ਹਨ । ਹੁਣੇ ਹੀ ਪੰਜਾਬ ਵਿਚ ਵਿਸ਼ੇਸ਼ ਤੌਰ ਤੇ ਸਿੱਖ ਕੌਮ ਨਾਲ ਧੋਖਾ ਕਰਨ ਵਾਲੇ ਗਾਂਧੀ ਦੀਆਂ ਆਪਣੇ ਸਰਕਾਰੀ ਖ਼ਰਚੇ ਵਿਚੋਂ ਫੋਟੋਆਂ ਸਹਿਤ ਇਸਤਿਹਾਰਬਾਜੀ ਕਰ ਰਹੇ ਹਨ । ਜਦੋਂਕਿ ਇਸੇ ਗਾਂਧੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਬਾਰੇ ‘ਭੁੱਲੜ ਦੇਸ਼ਭਗਤ’ ਕਹਿਕੇ ਸਾਡੇ ਗੁਰੂ ਸਾਹਿਬਾਨ ਦਾ ਅਪਮਾਨ ਕਰਨ ਦੀ ਕੋਸ਼ਿਸ਼ ਕੀਤੀ ਸੀ । ਅਜਿਹੇ ਉਪਰੋਕਤ ਲਫਜ ਗਾਂਧੀ, ਸ਼ਹੀਦ ਉਧਮ ਸਿੰਘ ਸੰਬੰਧੀ ਵੀ ਵਰਤਦੇ ਰਹੇ ਹਨ । ਫਿਰ ਜਿਸ ਕੇਜਰੀਵਾਲ ਨੇ ਆਪਣੀ ਪਾਰਟੀ ਦੀ ਹੋਂਦ ਤੋਂ ਲੈਕੇ ਅੱਜ ਤੱਕ ਪੰਜਾਬ ਵਿਚ ਕਿਸੇ ਵੀ ਸਿੱਖ ਚਿਹਰੇ ਉਤੇ ਵਿਸਵਾਸ ਹੀ ਨਹੀਂ ਕੀਤਾ ਅਤੇ ਨਾ ਹੀ ਕਿਸੇ ਪੰਜਾਬੀ ਸਿੱਖ ਚਿਹਰੇ ਨੂੰ ਸਿਆਸੀ ਸਰਕਾਰੀ ਵੱਡੇ ਅਹੁਦੇ ਉਤੇ ਨਹੀਂ ਦੇਖਣਾ ਚਾਹੁੰਦੇ, ਅਜਿਹੇ ਆਗੂ ਉਤੇ ਪੰਜਾਬ ਨਿਵਾਸੀ ਅਤੇ ਸਿੱਖ ਕੌਮ ਕਿਵੇਂ ਵਿਸਵਾਸ ਕਰ ਸਕਦੇ ਹਨ ਕਿ ਉਹ ਬੀਜੇਪੀ-ਆਰ.ਐਸ.ਐਸ. ਦੀ ਫਿਰਕੂ ਸੋਚ ਨੂੰ ਤਿਆਗਕੇ ਪੰਜਾਬੀਆਂ, ਸਿੱਖ ਕੌਮ ਅਤੇ ਪੰਜਾਬ ਸੂਬੇ ਲਈ ਕੋਈ ਬਿਹਤਰੀ ਕਰਨ ਦੇ ਅਮਲ ਕਰ ਸਕੇਗਾ ?”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਆਮ ਆਦਮੀ ਪਾਰਟੀ ਦੇ ਮੁੱਖੀ ਸ੍ਰੀ ਅਰਵਿੰਦ ਕੇਜਰੀਵਾਲ ਵੱਲੋ ਪੰਜਾਬ ਸੂਬੇ ਦੀ ਸਿਆਸਤ ਅਤੇ ਸਰਕਾਰ ਉਤੇ ਕਬਜਾ ਕਰਨ ਦੀ ਸੋਚ ਅਧੀਨ ਪੰਜਾਬੀਆਂ ਅਤੇ ਸਿੱਖ ਕੌਮ ਨੂੰ ਲੁਭਾਉਣੇ ਨਾਅਰਿਆ ਅਤੇ ਪੰਜਾਬੀਆਂ ਨੂੰ ਸਹੂਲਤਾਂ ਦੇਣ ਦੇ ਕੀਤੇ ਜਾ ਰਹੇ ਗੁੰਮਰਾਹਕੁੰਨ ਪ੍ਰਚਾਰ ਅਤੇ ਇਸੇ ਸੋਚ ਅਧੀਨ ਗਾਂਧੀ ਵਰਗੇ ਆਗੂ ਦੀਆਂ ਫੋਟੋਆਂ ਲਗਾਕੇ ਸਰਕਾਰੀ ਖਰਚੇ ਉਤੇ ਪੰਜਾਬ ਵਿਚ ਕੀਤੀ ਜਾ ਰਹੀ ਇਸਤਿਹਾਰਬਾਜੀ ਉਤੇ ਤਿੱਖਾ ਪ੍ਰਤੀਕਰਮ ਜਾਹਰ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜਿਸ ਅਰਵਿੰਦ ਕੇਜਰੀਵਾਲ ਵਰਗੇ ਮੁਤੱਸਵੀ ਆਗੂ ਨੇ ਅੱਜ ਤੱਕ ਪੰਜਾਬੀਆਂ ਅਤੇ ਸਿੱਖ ਕੌਮ ਦੇ ਦਰਦ ਦੀ ਨਬਜ ਨੂੰ ਹੀ ਨਹੀਂ ਪਹਿਚਾਣਿਆ ਅਤੇ ਜੋ ਪੰਜਾਬ ਵਿਚ ਆਪਣੀ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣ ਦੇ ਸੇਖ ਚਿੱਲੀ ਦੀ ਤਰ੍ਹਾਂ ਸੁਪਨੇ ਲੈ ਰਿਹਾ ਹੈ, ਉਹ ਪੰਜਾਬੀਆਂ ਜਾਂ ਸਿੱਖ ਕੌਮ ਉਤੇ ਵਿਸਵਾਸ ਨਾ ਕਰਕੇ ਖੁਦ ਜਾਂ ਆਪਣੀ ਪਤਨੀ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਉਣ ਦਾ ਭਰਮ ਪਾਲੀ ਬੈਠਾਂ ਹੈ । ਇਸ ਸੱਚ ਬਾਰੇ ਜਾਣਕਾਰੀ ਦੇਣਾ ਅਸੀਂ ਆਪਣਾ ਫਰਜ ਸਮਝਦੇ ਹਾਂ ਕਿ ਸ੍ਰੀ ਅਰਵਿੰਦ ਕੇਜਰੀਵਾਲ ਜਿਸਦਾ ਪੰਜਾਬ ਵਿਚ ਕੁਝ ਵੀ ਨਹੀਂ ਅਤੇ ਨਾ ਹੀ ਉਹ ਇਥੋਂ ਦਾ ਬਸਿੰਦਾ ਹੈ ਅਤੇ ਨਾ ਹੀ ਕੋਈ ਜ਼ਾਇਦਾਦ, ਉਸਨੇ ਆਪਣੀ ਮੁੱਖ ਮੰਤਰੀਸਿਪ ਦੀ ਮੰਦਭਾਵਨਾ ਭਰੀ ਪੰਜਾਬ ਅਤੇ ਸਿੱਖ ਵਿਰੋਧੀ ਸੋਚ ਉਤੇ ਚੱਲਦਿਆ ਆਪਣੀ ਸਪਤਨੀ ਦੀ ਵੋਟ ਬਰਨਾਲਾ ਵਿਖੇ ਬਣਾਈ ਹੈ । ਜਿਸ ਤੋਂ ਪੰਜਾਬੀਆਂ ਅਤੇ ਸਿੱਖ ਕੌਮ ਨੂੰ ਗਿਆਨ ਹੋ ਜਾਣਾ ਚਾਹੀਦਾ ਹੈ ਕਿ ਪੰਜਾਬੀਆ ਤੇ ਸਿੱਖ ਕੌਮ ਉਤੇ ਰਤੀਭਰ ਵੀ ਵਿਸਵਾਸ ਨਾ ਕਰਨ ਵਾਲਾ ਕੇਜਰੀਵਾਲ ਆਪਣੇ ਫਿਰਕੂ ਤੇ ਮੁਤੱਸਵੀ ਚੇਹਰੇ ਉਤੇ ‘ਸਿਰਾਫਤ’ ਦਾ ਮੁਖੋਟਾ ਚਾੜਕੇ ਪੰਜਾਬੀਆ ਤੇ ਸਿੱਖ ਕੌਮ ਨੂੰ ਗੁੰਮਰਾਹ ਕਰਨ ਦੀ ਤਾਕ ਵਿਚ ਹੈ ਜਿਸ ਤੋਂ ਸਮੁੱਚੇ ਪੰਜਾਬੀ ਅਤੇ ਸਿੱਖ ਕੌਮ ਦਾ ਸੁਚੇਤ ਰਹਿਣਾ ਅਤਿ ਜ਼ਰੂਰੀ ਹੈ ਤਾਂ ਕਿ ਪੰਜਾਬੀ ਅਤੇ ਸਿੱਖ ਕੌਮ ਕਾਂਗਰਸ, ਬੀਜੇਪੀ-ਆਰ.ਐਸ.ਐਸ, ਬਾਦਲ ਦਲ ਅਤੇ ਹੋਰ ਫਿਰਕੂ ਜਮਾਤਾਂ ਦੇ ਬਦਲ ਵੱਜੋ ਸ੍ਰੀ ਕੇਜਰੀਵਾਲ ਦੇ ਗੁੰਮਰਾਹਕੁੰਨ ਪ੍ਰਚਾਰ ਵਿਚ ਉਲਝਕੇ ਆਪਣੀ ਸਿਆਸਤ ਦੇ ਘੋੜੇ ਦੀ ਲਗਾਮ ਗੈਰਾਂ ਦੇ ਹੱਥਾਂ ਵਿਚ ਫੜਾਉਣ ਦੀ ਬਜਰ ਗੁਸਤਾਖੀ ਨਾ ਕਰ ਸਕਣ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>