ਚੰਡੀਗੜ੍ਹ ਯੂਨੀਵਰਸਿਟੀ ਵਿਖੇ ਨਾਰਥ ਜ਼ੋਨ ਕਰਾਟੇ ਚੈਂਪੀਅਨਸ਼ਿਪ ਦਾ ਜ਼ੋਸ਼ੋ-ਖਰੋਸ਼ ਨਾਲ ਆਗ਼ਾਜ਼

Press Pic-6.resizedਚੰਡੀਗੜ੍ਹ – ਨੈਸ਼ਨਲ ਕਰਾਟੇ ਫੈਡਰੇਸ਼ਨ ਆਫ਼ ਇੰਡੀਆ (ਐਨ.ਕੇ.ਐਫ਼.ਆਈ) ਦੇ ਸਹਿਯੋਗ ਨਾਲ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਵਿਖੇ ਅੱਜ ਨਾਰਥ ਜ਼ੋਨ ਕਰਾਟੇ ਚੈਂਪੀਅਨਸ਼ਿਪ ਦਾ ਜ਼ੋਸ਼ੋ-ਖਰੋਸ਼ੀ ਨਾਲ ਆਗ਼ਾਜ਼ ਹੋਇਆ। ਦੋ ਰੋਜ਼ਾ ਚੈਂਪੀਅਨਸ਼ਿਪ ਦੌਰਾਨ ਦੇਸ਼ ਉੱਤਰੀ ਹਿੱਸੇ ਦੇ 10 ਸੂਬਿਆਂ ਤੋਂ 500 ਤੋਂ ਵੱਧ ਖਿਡਾਰੀ ਭਾਗ ਲੈ ਰਹੇ ਹਨ, ਜਿਸ ’ਚ 350 ਪੁਰਸ਼ ਅਤੇ 150 ਮਹਿਲਾ ਖਿਡਾਰਣਾਂ ਸ਼ਾਮਲ ਹਨ। ਚੈਂਪੀਅਨਸ਼ਿਪ ਦੇ ਉਦਘਾਟਨੀ ਸਮਾਗਮ ਦੌਰਾਨ ਐਨ.ਕੇ.ਐਫ਼.ਆਈ ਦੇ ਪ੍ਰੈਜੀਡੈਂਟ ਡਾ. ਅਜੇ ਸ਼ਰਮਾ, ਐਨ.ਕੇ.ਐਫ਼.ਆਈ ਦੇ ਜਨਰਲ ਸਕੱਤਰ ਯੋਗੇਸ਼ ਕਾਲੜਾ ਅਤੇ ਚੰਡੀਗੜ੍ਹ ਯੂਨੀਵਰਸਿਟੀ ਦੇ ਪ੍ਰੋ-ਚਾਂਸਲਰ ਡਾ. ਆਰ.ਐਸ ਬਾਵਾ ਉਚੇਚੇ ਤੌਰ ’ਤੇ ਹਾਜ਼ਰ ਰਹੇ। ਜ਼ਿਕਰਯੋਗ ਹੈ ਕਿ ਸਮੁੱਚੀ ਚੈਂਪੀਅਨਸ਼ਿਪ ਦੌਰਾਨ ਸਬ-ਜੂਨੀਅਰ, ਜੂਨੀਅਰ, ਕੈਡਿਟ ਅਤੇ ਸੀਨੀਅਰ ਮੁਕਾਬਲਿਆਂ ਅਧੀਨ ਵਿਅਕਤੀਗਤ ਅਤੇ 58 ਭਾਰ ਵਰਗਾਂ ਦੀਆਂ ਸ਼੍ਰ੍ਰੇਣੀਆਂ ਅਧੀਨ ਮੁਕਾਬਲੇ ਖੇਡੇ ਜਾਣਗੇ।

Press Pic-1(19).resizedਜ਼ਿਕਰਯੋਗ ਹੈ ਕਿ ਪਹਿਲੇ ਦਿਨ ਸਬ-ਜੂਨੀਅਰ ਸ਼੍ਰੇਣੀ ਅਧੀਨ ਖੇਡੇ ਮੁਕਾਬਲਿਆਂ ’ਚ ਲੜਕਿਆਂ ’ਚੋਂ ਰਾਜਸਥਾਨ ਦੀ ਟੀਮ 2 ਸੋਨ ਤਮਗੇ, 1 ਚਾਂਦੀ ਅਤੇ 1 ਕਾਂਸੀ ਦੇ ਤਮਗ਼ੇ ਨਾਲ ਸੱਭ ਤੋਂ ਮੋਹਰੀ ਰਹੀ ਹੈ।ਲੜਕੀਆਂ ’ਚੋਂ ਯੂ.ਪੀ ਅਤੇ ਰਾਜਸਥਾਨ ਦੀਆਂ ਖਿਡਾਰਣਾਂ ਨੇ ਸ਼ਾਨਦਾਰ ਖੇਡ ਪ੍ਰਦਰਸ਼ਨ ਕਰਦਿਆਂ ਕ੍ਰਮਵਾਰ ਇੱਕ-ਇੱਕ ਗੋਲਡ ਅਤੇ 2 ਬ੍ਰਾਂਜ਼ ਮੈਡਲਾਂ ਨਾਲ ਲੀਡ ਬਣਾਈ ਹੋਈ ਹੈ।ਲੜਕਿਆਂ ਦੀ ਸ਼ੇ੍ਰਣੀ ’ਚ ਪੰਜਾਬ ਦੇ ਖਿਡਾਰੀਆਂ ਨੇ ਇੱਕ ਸਿਲਵਰ ਅਤੇ 4 ਬ੍ਰਾਂਜ਼ ਮੈਡਲ ਹਾਸਲ ਕਰਕੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕੀਤਾ ਹੈ ਜਦਕਿ ਲੜਕੀਆਂ 1 ਸਿਵਲਰ ਮੈਡਲ ਹਾਸਲ ਕਰਨ ’ਚ ਕਾਮਯਾਬ ਰਹੀਆਂ ਹਨ।

ਪਹਿਲੇ ਦਿਨ ਦੇ ਖੇਡ ਮੁਕਾਬਲਿਆਂ ਸਬੰਧੀ ਜਾਣਕਾਰੀ ਦਿੰਦਿਆਂ ਐਨ.ਕੇ.ਐਫ਼.ਆਈ ਦੇ ਪ੍ਰੈਜੀਡੈਂਟ ਡਾ. ਅਜੇ ਸ਼ਰਮਾ ਨੇ ਦੱਸਿਆ ਕਿ ਜੂਨੀਅਰ ਸ਼੍ਰੇਣੀ ਅਧੀਨ 6 ਤੋਂ 7 ਸਾਲ ਦੇ ਲੜਕਿਆਂ ਦੇ ਕਾਟਾ ਈਵੰਟ ਤਹਿਤ ਹੋਏ ਵਿਅਕਤੀਗਤ ਮੁਕਾਬਲਿਆਂ ’ਚ ਕੁਆਰਟਰ ਫਾਈਨਲ ਅਤੇ ਸੈਮੀਫਾਈਨਲ ਮੁਕਾਬਲਿਆਂ ਤੋਂ ਬਾਅਦ ਹਰਿਆਣਾ ਦੇ ਕਿ੍ਰਸ਼ਨ ਚੌਧਰੀ ਨੇ ਫਾਈਨਲ ’ਚ ਜਗ੍ਹਾ ਬਣਾਕੇ 24.22 ਅੰਕਾਂ ਨਾਲ ਪਹਿਲੇ ਸਥਾਨ ’ਤੇ ਰਹਿੰਦਿਆਂ ਗੋਲਡ ਮੈਡਲ ਹਾਸਲ ਕੀਤਾ ਜਦਕਿ 23.34 ਅੰਕਾਂ ਨਾਲ ਪੰਜਾਬ ਦੇ ਰਿਹਾਨ ਮਲਹੋਤਰਾ ਨੇ ਦੂਜੇ ਸਥਾਨ ’ਤੇ ਰਹਿੰਦਿਆਂ ਸਿਲਵਰ ਮੈਡਲ ਆਪਣੇ ਨਾਮ ਕੀਤਾ। ਇਸੇ ਤਰ੍ਹਾਂ ਬ੍ਰਾਂਜ਼ ਮੈਡਲ ਲਈ ਮੁਕਾਬਲੇ ਲੜਦਿਆਂ ਪੰਜਾਬ ਦੇ ਕਨਿਸ਼ ਗੁਪਤਾ ਨੇ 21.60 ਅਤੇ ਯੂ.ਪੀ ਦੇ ਈਸ਼ਾਨ ਉਪਾਧਿਆਏ 21.74 ਅੰਕਾਂ ਨਾਲ ਤੀਜੇ ਸਥਾਨ ’ਤੇ ਰਹਿੰਦਿਆਂ ਬ੍ਰਾਂਜ਼ ਮੈਡਲ ਆਪਣੇ ਨਾਮ ਕੀਤੇ।ਉਨ੍ਹਾਂ ਦੱਸਿਆ ਕਿ ਜੂਨੀਅਰ ਸ਼੍ਰੇਣੀ ਅਧੀਨ 8 ਤੋਂ 9 ਸਾਲ ਦੇ ਲੜਕਿਆਂ ਦੇ ਕਾਟਾ ਈਵੰਟ ਤਹਿਤ ਹੋਏ ਵਿਅਕਤੀਗਤ ਮੁਕਾਬਲਿਆਂ ’ਚ ਰਾਜਸਥਾਨ ਦੇ ਸਾਰਥਿਕ ਪਰਜਾਪਤ ਨੇ 22.66 ਅੰਕਾਂ ਨਾਲ ਪਹਿਲੇ ਸਥਾਨ ’ਤੇ ਰਹਿੰਦਿਆਂ ਸੋਨ ਤਮਗ਼ਾ ਝਟਕਿਆ ਜਦਕਿ ਯੂ.ਪੀ ਦੇ ਰੀਤਿਕ ਰੰਜਨ ਨੇ ਦੂਜੇ ਸਥਾਨ ’ਤੇ ਰਹਿੰਦਿਆਂ ਸਿਲਵਰ ਮੈਡਲ ਆਪਣੇ ਨਾਮ ਕੀਤਾ। ਇਸੇ ਤਰ੍ਹਾਂ ਪੰਜਾਬ ਦੇ ਅਯਾਂਸ਼ ਨੀਤਿਨ ਕਟਾਰੀਆ ਅਤੇ ਗੁਰਸਾਹਿਬ ਸਿੰਘ ਨੇ ਕ੍ਰਮਵਾਰ 22.44 ਅਤੇ 22.74 ਅੰਕਾਂ ਨਾਲ ਬ੍ਰਾਂਜ਼ ਮੈਡਲ ਹਾਸਲ ਕੀਤੇ।

Press Pic-4(4).resizedਜੂਨੀਅਰ ਸ਼੍ਰੇਣੀ ਅਧੀਨ 10 ਤੋਂ 11 ਸਾਲ ਦੇ ਲੜਕਿਆਂ ਦੇ ਫਾਈਨਲ ਮੁਕਾਬਲਿਆਂ ’ਚ ਸ਼ਿਖਰ ਬਾਲੀ ਨੇ 24.88 ਅੰਕਾਂ ਨਾਲ ਗੋਲਡ ਮੈਡਲ ਅਤੇ ਰਾਜਸਥਾਨ ਦੇ ਕੁਸ਼ਾਗਰਾ ਸੇਨ ਨੇ 23.88 ਅੰਕਾਂ ਨਾਲ ਸਿਲਵਰ ਮੈਡਲ ਆਪਣੇ ਨਾਮ ਕੀਤਾ।ਇਸੇ ਤਰ੍ਹਾਂ ਕਾਂਸੀ ਦੇ ਤਮਗ਼ੇ ਲਈ ਹੋਏ ਮੁਕਾਬਲੇ ਦੌਰਾਨ ਰਾਜਸਥਾਨ ਦੇ ਯੋਵਾਂਸ਼ ਵਆਸ ਨੇ 23.9 ਅੰਕਾਂ ਅਤੇ ਯੂ.ਪੀ ਦੇ ਸ਼ਕਸ਼ਮ ਪ੍ਰਕਾਸ਼ ਨੇ 23.2 ਅੰਕਾਂ ਨਾਲ ਬ੍ਰਾਂਜ ਮੈਡਲ ਹਾਸਲ ਕੀਤਾ। ਇਸੇ ਤਰ੍ਹਾਂ 12 ਤੋਂ 13 ਸਾਲ ਦੇ ਲੜਕਿਆਂ ਦੇ ਫਾਈਨਲ ਮੁਕਾਬਲੇ ’ਚ ਰਾਜਸਥਾਨ ਦੇ ਮੋਹੀਉਦੀਨ ਸ਼ੇਖ਼ ਨੇ 24.48 ਅੰਕਾਂ ਨਾਲ ਗੋਲਡ ਅਤੇ ਯੂ.ਪੀ ਦੇ ਅਭੀਨਵ ਕੁਮਾਰ ਨੇ 24.4 ਅੰਕਾਂ ਨਾਲ ਸਿਲਵਰ ਮੈਡਲ ਝਟਕਿਆ। ਬ੍ਰਾਂਜ਼ ਮੈਡਲ ਲਈ ਖੇਡਦਿਆਂ ਮੋਹਿਤ ਕੁਮਾਰ ਨੇ 22.88 ਅੰਕਾਂ ਨਾਲ ਅਤੇ ਹਰਿਆਣਾ ਦੇ ਅਦਿਤਿਆ ਸ਼ਰਮਾ ਨੇ 24.46 ਅੰਕਾਂ ਨਾਲ ਕਾਂਸੀ ਦਾ ਤਮਗ਼ਾ ਹਾਸਲ ਕੀਤਾ।

Press Pic-3(3).resizedਉਨ੍ਹਾਂ ਦੱਸਿਆ ਕਿ ਜੂਨੀਅਰ ਸ਼੍ਰੇਣੀ ਅਧੀਨ 6 ਤੋਂ 7 ਸਾਲ ਦੀਆਂ ਲੜਕੀਆਂ ਦੇ ਕਾਟਾ ਈਵੰਟ ਤਹਿਤ ਹੋਏ ਵਿਅਕਤੀਗਤ ਮੁਕਾਬਲਿਆਂ ’ਚ ਇਕਮਾਤਰ ਭਾਗੀਦਾਰ ਵਜੋਂ ਸ਼ਮੂਲੀਅਤ ਕਰਦਿਆਂ ਯੂ.ਪੀ ਦੀ ਦਰਿਸ਼ਾ ਸਿੰਘ ਨੇ 16.04 ਅੰਕਾਂ ਨਾਲ ਗੋਲਡ ਮੈਡਲ ਆਪਣੇ ਨਾਮ ਕੀਤਾ। ਜੂਨੀਅਰ ਸ਼੍ਰੇਣੀ ਅਧੀਨ 8 ਤੋਂ 9 ਸਾਲ ਦੀਆਂ ਲੜਕੀਆਂ ਦੇ ਕਾਟਾ ਈਵੰਟ ਤਹਿਤ ਹੋਏ ਵਿਅਕਤੀਗਤ ਕੁਆਟਰ ਫਾਈਨਲ ਅਤੇ ਸੈਮੀਫਾਈਨਲ ਮੁਕਾਬਲਿਆਂ ’ਚ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ’ਚ ਫਾਈਨਲ ’ਚ ਜਗ੍ਹਾ ਬਣਾਕੇ ਰਾਜਸਥਾਨ ਦੀ ਕਾਨਿਕਸ਼ਾ ਸਾਰਸਵਤ ਨੇ 20.32 ਅੰਕਾਂ ਨਾਲ ਗੋਲਡ ਮੈਡਲ ਆਪਣੇ ਨਾਮ ਕੀਤਾ ਜਦਕਿ ਪੰਜਾਬ ਦੀ ਸਹਿਜੀਨ ਕੌਰ ਨੇ 19.58 ਅੰਕਾਂ ਨਾਲ ਦੂਜੇ ਸਥਾਨ ’ਤੇ ਰਹਿੰਦਿਆਂ ਸਿਲਵਰ ਮੈਡਲ ਆਪਣੇ ਨਾਮ ਕੀਤਾ। ਇਸੇ ਤਰ੍ਹਾਂ ਬ੍ਰਾਂਜ਼ ਮੈਡਲ ਲਈ ਹੋਏ ਮੁਕਾਬਲੇ ਦੌਰਾਨ ਹਰਿਆਣਾ ਦੀ ਸਿਧੀ ਸ਼੍ਰੀਵਾਸਤਵ ਨੇ 21.02 ਅੰਕਾਂ ਨਾਲ ਅਤੇ ਯੂ.ਪੀ ਦੀ ਉਨਤੀ ਸਿੰਘ 19.3 ਅੰਕਾਂ ਨਾਲ ਬ੍ਰਾਂਜ਼ ਮੈਡਲ ਆਪਣੇ ਨਾਮ ਕਰਨ ’ਚ ਕਾਮਯਾਬ ਰਹੀ। ਜੂਨੀਅਰ ਸ਼੍ਰੇਣੀ ਅਧੀਨ 10 ਤੋਂ 11 ਸਾਲ ਦੀਆਂ ਲੜਕੀਆਂ ਦੇ ਕਾਟਾ ਈਵੰਟ ਤਹਿਤ ਹੋਏ ਫਾਈਨਲ ਮੁਕਾਬਲੇ ਦੌਰਾਨ 21.90 ਅੰਕਾਂ ਨਾਲ ਹਿਮਾਚਲ ਪ੍ਰਦੇਸ਼ ਦੀ ਕ੍ਰੀਤਿਕਾ ਜੁਨੇਜਾ ਨੇ ਪਹਿਲੇ ਸਥਾਨ ’ਤੇ ਰਹਿੰਦਿਆਂ ਸੋਨ ਤਮਗ਼ਾ ਆਪਣੇ ਨਾਮ ਕੀਤਾ ਜਦਕਿ ਹਿਮਾਚਲ ਪ੍ਰਦੇਸ਼ ਦੀ ਅਨਵੀ ਪਨਵਾਰ 21.28 ਅੰਕਾਂ ਨਾਲ ਸਿਲਵਰ ਮੈਡਲ ਹਾਸਲ ਕਰਨ ’ਚ ਕਾਮਯਾਬ ਰਹੀ।ਇਸੇ ਤਰ੍ਹਾਂ ਯੂ.ਪੀ ਦੀ ਆਰਿਹਾਈ ਕੁਮਾਰ ਨੇ 22.1 ਅੰਕਾਂ ਅਤੇ ਰਾਜਸਥਾਨ ਦੀ ਸਵਾਰਨਿਮ ਰਾਏ ਨੇ 21.9 ਅੰਕਾਂ ਨਾਲ ਬ੍ਰਾਂਜ ਮੈਡਲ ਆਪਣੇ ਨਾਮ ਕੀਤਾ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>