ਕੈਨੇਡਾ ਦੀ ਗੁਰਦੁਆਰਾ ਕੌਂਸਿਲ ਨੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਸਿੰਘੂ ਬਾਰਡਰ ਤੇ ਹੋਈ ਧਾਰਮਿਕ ਗ੍ਰੰਥ ਦੀ ਬੇਅਦਬੀ ਬਾਰੇ ਲਿਖਿਆ ਪੱਤਰ

IMG_20211022_172759.resizedਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ) :- ਸਿੰਘੂ ਸਰਹਦ ਤੇ ਹੋਈ ਧਾਰਮਿਕ ਗ੍ਰੰਥ ਦੀ ਬੇਅਦਬੀ ਤੇ ਰਣਜੀਤ ਸਿੰਘ ਢੱਡਰੀਆਂਵਾਲੇ ਵੱਲੋਂ ਸਟੇਟ ਦੇ ਹੱਕ ਵਿੱਚ ਭੁਗਤਣਾ ਅਤੇ ਸਿੱਖਾਂ ਨੂੰ ਗੁੰਮਰਾਹ ਕਰਨ ਦੇ ਵਿਸ਼ੇ ਨਾਲ ਕੈਨੇਡਾ ਦੇ ਗੁਰਦੁਆਰਾ ਕੌਂਸਿਲ ਵਲੋ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਪੱਤਰ ਲਿਖਿਆ ਗਿਆ ਹੈ । ਜਥੇਦਾਰ ਸਾਹਿਬ ਨੂੰ ਭੇਜੇ ਪੱਤਰ ਵਿਚ ਉਨ੍ਹਾਂ ਲਿਖਿਆ ਕਿ ਇਹੋ ਜਿਹੇ ਪਾਖੰਡੀ ਦਾ ਅਰਥ “ਅੰਦਰੋਂ ਹੋਰ ਬਾਹਰੋਂ ਹੋਰ” ਦਾ ਹੁੰਦਾ ਹੈ। ਲੋਕਾਂ ਅੱਗੇ ਹੋਰ, ਲੁਕ ਛਿਪ ਕੇ ਹੋਰ, ਰੱਬ ਦੇ ਨਾਂ ਤੇ ਵੀ ਪਾਖੰਡ ਇਸ ਤਰ੍ਹਾਂ ਹੀ ਹੁੰਦਾ ਜਾਪਦਾ ਹੈ।  ਇਸ ਕਿਸਮ ਦੇ ਪਾਖੰਡੀਆਂ ਕੋਲ ਲੋਕਾਂ ਨੂੰ ਭਰਮਾ ਕੇ  ਆਪਣੇ ਜਾਲ ਵਿੱਚ ਫਸਾਉਣ ਦੇ ਕਈ ਇਸ ਤਰ੍ਹਾਂ ਦੇ ਤਰੀਕਿਆਂ ਦੇ ਮਾਹਰ ਹੁੰਦੇ ਹਨ ਜਿਨ੍ਹਾਂ ਨੂੰ ਬੜੀ ਚਲਾਕੀ ਅਤੇ ਨਾਟਕੀ ਢੰਗ ਨਾਲ ਵਰਤਿਆ ਜਾਂਦਾ ਹੈ ਇਸ ਕਿਸਮ ਦੇ ਪਾਖੰਡੀਆਂ ਨੂੰ ਨੱਥ ਪਾਉਣੀ ਜ਼ਰੂਰੀ ਹੁੰਦੀ ਹੈ।

ਰਣਜੀਤ ਸਿੰਘ ਢੱਡਰੀਆਂ ਵਾਲਾ ਲੰਬੇ ਸਮੇਂ ਤੋਂ ਬਿਲਕੁਲ ਇਸੇ ਤਰ੍ਹਾਂ ਹੀ ਹਰ ਮਸਲੇ ਤੇ ਸਿੱਖਾਂ ਦੇ ਵਿਰੋਧ ਵਿੱਚ ਅਤੇ ਸਟੇਟ ਤੇ ਪੰਥ ਵਿਰੋਧੀਆਂ ਦੇ ਹੱਕ ਵਿੱਚ ਭੁਗਤਦਾ ਆ ਰਿਹਾ ਹੈ, ਹੁਣ ਫਿਰ ਰਣਜੀਤ ਸਿੰਘ ਢੱਡਰੀਆਂਵਾਲੇ ਵੱਲੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬੇਅਦਬੀ ਕਰਨ ਦੀ ਮਨਸ਼ਾ ਨਾਲ “ਸਰਬਲੋਹ ਗ੍ਰੰਥ” ਦੀ ਬੇਅਦਬੀ ਕਰਨ ਵਾਲੇ ਪੰਥ ਦੋਖੀ ਦੇ ਹੱਕ ਵਿੱਚ ਭੁਗਤ ਕੇ ਅਤੇ ਸਿੱਖ ਰਵਾਇਤਾਂ ਅਨੁਸਾਰ ਸਜ਼ਾ ਦੇਣ ਵਾਲੇ ਗੁਰੂ ਦੇ ਸਿੱਖਾਂ “ਨਿਹੰਗ ਸਿੰਘਾਂ” ਦੇ ਖ਼ਿਲਾਫ਼ ਜ਼ਹਿਰ ਉਗਲ ਰਿਹਾ ਹੈ ਜਿਸ ਨਾਲ ਦੇਸਾਂ-ਵਿਦੇਸ਼ਾਂ ਵਿਚ ਵੱਸਦੀ ਸਿੱਖ ਕੌਮ ਦੇ ਹਿਰਦੇ ਵਲੂੰਧਰੇ ਗਏ ਹਨ ਅਤੇ ਪੰਥ ਵਿਰੋਧੀਆਂ ਦੇ ਹੌਸਲੇ ਹੋਰ ਬੁਲੰਦ ਹੁੰਦੇ ਜਾ ਰਹੇ ਹਨ, ਜਿਸ ਕਾਰਨ ਭਵਿੱਖ ’ਚ ਬੇਅਦਬੀ ਦੀਆਂ ਘਟਨਾਵਾਂ ਨੂੰ ਹੋਰ ਉਤਸ਼ਾਹ ਮਿਲੇਗਾ। ਬੇਅਦਬੀ ਕਰਨ ਵਾਲਿਆਂ ਨਾਲ ਖੜ ਕੇ ਉਕਤ ਵਿਆਕਤੀ ਢੰਡਰੀਆਂ ਵਾਲਾ ਵੀ ਹੋ ਰਹੀ ਬੇਅਦਬੀ ’ਚ ਭਾਗੀਦਾਰ ਬਣ ਚੁੱਕਾ ਹੈ। ਜਿਹੜਾ ਵਿਅਕਤੀ ਸਿੱਖਾਂ ਦੇ ਪਹਿਰਾਵੇ ਵਿਚ ਸਿੱਖ ਕੌਮ ਨਾਲ ਦੁਸ਼ਮਣਾਂ ਵਾਲਾ ਵਿਹਾਰ ਕਰਦਾ ਹੈ, ਦੁਸ਼ਮਣਾਂ ਦੇ ਹੱਕ ਵਿੱਚ ਖੜ੍ਹਦਾ ਹੈ, ਵਿਵਾਦ ਖਡ਼੍ਹੇ ਕਰਦਾ ਹੈ, ਸਿੱਖਾਂ ਵਿੱਚ ਦੁਬਿਧਾ ਖੜ੍ਹੀ ਕਰਦਾ ਹੈ, ਅਤੇ ਸਿੱਖਾਂ ਨੂੰ ਆਪਸੀ ਵਿਰੋਧਤਾ ਦੇ ਮਸਲਿਆਂ ਵਿਚ ਉਲਝਾ ਕੇ ਰੱਖਦਾ ਹੈ, ਫਿਰ ਉਸ ਵਿਅਕਤੀ ਦੀ ਬਕਵਾਸ ਨੂੰ ਸਿੱਖ ਕੌਮ ਕਦੇ ਵੀ ਬਰਦਾਸ਼ਤ ਨਹੀਂ ਕਰ ਸਕਦੀ। ਜੇਕਰ ਢੱਡਰੀਆਂਵਾਲੇ ਨੂੰ ਨੱਥ ਨਾ ਪਾਈ ਆਉਣ ਵਾਲੇ ਸਮੇਂ ਵਿੱਚ ਇਹ ਵਿਅਕਤੀ ਸਰਸੇ ਵਾਲੇ, ਭਨਿਆਰੇ ਵਾਲੇ ਅਤੇ ਨਿਰੰਕਾਰੀਆਂ ਵਾਲਿਆਂ ਵਰਗਾ ਸ਼ਰੀਕ ਪੈਦਾ ਹੋਵੇਗਾ।

ਸਾਡੇ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਬੇਨਤੀ ਹੈ ਕਿ ਰਣਜੀਤ ਸਿੰਘ ਢੱਡਰੀਆਂਵਾਲੇ ਨੂੰ ਅਕਾਲ ਤਖ਼ਤ ਸਾਹਿਬ ਤੇ ਤਲਬ ਕੀਤਾ ਜਾਵੇ। ਇਸ ਦੇ ਡੇਰੇ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਸਾਹਿਬਾਨਾਂ ਨੂੰ ਸਤਿਕਾਰ ਸਹਿਤ ਹੋਰ ਅਸਥਾਨਾਂ’ਤੇ ਲਿਆਂਦਾ ਜਾਵੇ। ਕਿਉਂਕਿ ਇਸ ਵੱਲੋੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ’ਚ ਬੈਠ ਕੇ ਇਸ ਤਰਾਂ ਦਾ ਕੂੜ ਪ੍ਰਚਾਰ ਕਰਨਾ ਗੁਰੂ ਸਾਹਿਬ ਦੀ ਬੇਅਦਬੀ ਹੀ ਹੈ। ਇਸ ਵੱਲੋਂ ਕੀਤੇ ਜਾ ਰਹੇ ਸਿੱਖ ਵਿਰੋਧੀ ਕੂੜ ਪ੍ਰਚਾਰ ਤੇ ਪੂਰਨ ਤੌਰ ਤੇ ਪਾਬੰਦੀ ਲਾਈ ਜਾਵੇ ਅਤੇ ਕੋਈ ਵੀ ਗੁਰੂ ਦਾ ਸਿੱਖ ਇਸ ਨਾਲ ਕਿਸੇ ਵੀ ਤਰ੍ਹਾਂ ਦਾ ਮੇਲ-ਮਿਲਾਪ ਅਤੇ ਫ਼ਤਹਿ ਦੀ ਸਾਂਝ ਤਕ ਨਾ ਰੱਖੇ ਜਿੰਨਾ ਚਿਰ ਇਹ ਵਿਅਕਤੀ ਅਕਾਲ ਤਖ਼ਤ ਸਾਹਿਬ ਦੀ ਸ਼ਰਨ ਵਿਚ ਜਾ ਕੇ ਆਪਣੀਆਂ ਭੁੱਲਾਂ ਗਲਤੀਆਂ ਲਈ ਮੁਆਫੀ ਮੰਗ ਕੇ ਅਹਿਸਾਸ ਨਹੀਂ ਕਰ ਲੈਂਦਾ। ਆਪ ਜੀ ਅੱਗੇ ਇਹ ਬੇਨਤੀ ਅਸੀਂ ਕਨੇਡਾ ਦੀ ਸੰਗਤ ਦੀਆਂ ਭਾਵਨਾਵਾਂ ਅਨੁਸਾਰ ਕਰ ਰਹੇ ਹਾਂ।
ਭਾਰਤੀ ਏਜੰਸੀਆਂ ਵੱਲੋਂ ਲੰਬੇ ਸਮੇਂ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਪੋਥੀਆਂ ਅਤੇ ਗੁਟਕਾ ਸਾਹਿਬ ਦੀਆਂ ਬੇਅਦਬੀਆਂ ਕਰਕੇ ਸਿੱਖਾਂ ਦੀ ਆਤਮਾ ਨੂੰ ਤੜਫਾਇਆ ਜਾ ਰਿਹਾ ਹੈ। ਕਈ ਥਾਵਾਂ ਤੇ ਦੋਸ਼ੀ ਵਿਅਕਤੀਆਂ ਨੂੰ ਫੜ ਕੇ ਪੁਲੀਸ ਦੇ ਹਵਾਲੇ ਕੀਤਾ ਗਿਆ ਹੈ ਜਿਸ ਤੇ ਸਰਕਾਰ ਅਤੇ ਪੁਲੀਸ ਨੇ ਉਨ੍ਹਾਂ ਵਿਅਕਤੀਆਂ ਨੂੰ ਕਾਨੂੰਨੀ ਸਜ਼ਾ ਦੇਣ ਦੀ ਬਜਾਏ ਮਾਨਸਿਕ ਰੋਗੀ ਕਹਿ ਕੇ ਸਾਜਿਸ਼ ਅਧੀਨ ਫਿਰ ਛੱਡ ਦਿੱਤਾ ਜਾਂਦਾ ਹੈ।

ਭਾਰਤ ਦੇਸ਼ ਵਿੱਚ ਸਿੱਖਾਂ ਲਈ ਹੋਰ ਅਤੇ ਬਹੁ ਗਿਣਤੀ ਲੋਕਾਂ ਲਈ ਕਾਨੂੰਨ ਹੋਰ ਹੈ। ਸਿੱਖ ਕੌਮ ਵਲੋਂ ਲੰਬੇ ਸਮੇਂ ਤੋ ਇਨਸਾਫ਼ ਦੇ ਨਾਮ ਤੇ ਧਰਨੇ ਮੁਜ਼ਾਹਰੇ ਕੀਤੇ ਜਾ ਰਹੇ ਹਨ ਪਰ ਸਰਕਾਰ ਦੀ ਸਿਹਤ ਤੇ ਕੋਈ ਅਸਰ ਨਾ ਹੋਇਆ। ਜਿਸ ਕਾਰਨ ਸਿੱਖ ਕੌਮ ਦੇ ਨਿਹੰਗ ਸਿੰਘਾਂ ਨੇ ਹੁਣ ਬੇਅਦਬੀ ਕਰਨ ਵਾਲੇ ਪੰਥ ਦੋਖੀਆਂ ਨੂੰ ਸਿੱਖ ਰਵਾਇਤਾਂ ਅਨੁਸਾਰ ਸਜ਼ਾ ਦੇਣੀ ਸ਼ੁਰੂ ਕਰ ਦਿੱਤੀ ਹੈ।
ਇਨ੍ਹਾਂ ਨਿਹੰਗ ਸਿੰਘਾਂ ਨੇ ਆਪਣੇ ਆਪ ਨੂੰ ਬਚਾਉਣ ਜਾ ਭੱਜਣ ਦੀ ਬਜਾਏ ਸਗੋਂ ਆਪਣੇ ਆਪ ਨੂੰ ਕਾਨੂੰਨ ਦੇ ਹਵਾਲੇ ਕਰਕੇ ਪੰਥ ਦੋਖੀ ਦੇ ਸੋਧਣ ਨੂੰ ਹਿੱਕ ਠੋਕ ਕੇ ਸਵੀਕਾਰ ਕਿ ਸਿੱਖ ਰਵਾਇਤਾਂ ਤੇ ਪਹਿਰਾ ਦਿੱਤਾ ਹੈ। ਕੈਨੇਡਾ ਦੀ ਸਿੱਖ ਸੰਗਤ ਨਿਹੰਗ ਸਿੰਘਾਂ ਦੇ ਨਾਲ ਪੰਥਕ ਮਸਲਿਆਂ ਤੇ ਪਹਿਰਾ ਦਿੰਦਿਆ ਹਰ ਵਾਰ ਦੀ ਤਰਾਂ ਨਾਲ ਖਡ਼੍ਹੀ ਹੈ ਅਤੇ ਇਨ੍ਹਾਂ ਸਿੰਘਾਂ ਦੇ ਕੇਸਾਂ ਦੀ ਪੈਰਵਾਈ ਅਤੇ ਪਰਿਵਾਰਾਂ ਦੀ ਸਾਂਭ-ਸੰਭਾਲ ਵਿੱਚ ਆਪਣਾ ਹਿੱਸਾ ਵੀ ਪਾਉਣਗੇ।

ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਗੁਰੂ ਵੱਲੋਂ ਬਖਸ਼ੀ ਹੋਈ ਆਪਣੀ ਤਾਕਤ ਦਿਖਾਉਣ ਦੀ ਅੱਜ ਲੋੜ ਹੈ ਜੋ ਕਿ ਸਿਰਫ਼ ਜਿਹੜੇ ਸਿੱਖ ਉਸ ਦੇ ਅਹੁਦੇਦਾਰ ਹਨ ਉਨ੍ਹਾਂ ਵੱਲੋਂ ਖ਼ਾਲਸਾ ਪੰਥ ਨੂੰ ਸਮਰਪਿਤ ਹੋਕੇ ਅਤੇ ਨਿਡਰਤਾ ਨਾਲ ਪੰਥ ਪ੍ਰਤੀ ਫ਼ੈਸਲੇ ਲਏ ਜਾਣ। ਲੰਬੇ ਸਮੇਂ ਤੋਂ ਸਿੱਖ ਸੰਗਤਾਂ ਇਹ ਆਸ ਲੈ ਕੇ ਬੈਠੀਆਂ ਹਨ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਪੰਥ ਦੋਖੀਆਂ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਅੱਜ ਫਿਰ ਉਹ ਸਮਾਂ ਆ ਗਿਆ ਹੈ।

This entry was posted in ਭਾਰਤ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>