ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ) -: ਦਿੱਲੀ ਹਾਈਕੋਰਟ ਨੇ ਡੀਐਸਜੀਐਮਸੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੂੰ ਕਮੇਟੀ ਚੋਂ ਬਾਹਰ ਨਿਕਾਲੇ ਜਾਣ ਦੇ ਮਾਮਲੇ ਦੀ ਸੁਣਵਾਈ ਕਰਦੇ ਹੋਏ ਫੈਸਲੇ ਦੀ ਤਰੀਕ ਅਗਲੇ ਮਹੀਨੇ ਦੇ ਦਿੱਤੀ ਹੈ।
ਦੱਸਣਯੋਗ ਹੈ ਕਿ ਸ਼੍ਰੋਮਣੀ ਅਕਾਲੀ ਦਲ, ਦਿੱਲੀ ਦੇ ਮੁੱਖੀ ਮਨਜਿੰਦਰ ਸਿੰਘ ਸਿਰਸਾ ਨੂੰ ਪਿਛਲੀ ਡੀਐਸਜੀਐਮਸੀ ਚੋਣਾਂ ਵਿੱਚ ਹਰਵਿੰਦਰ ਸਿੰਘ ਸਰਨਾ ਨੇ ਉਨ੍ਹਾਂ ਦੇ ਪੰਜਾਬੀ ਬਾਗ ਵਾਰਡ ਵਿੱਚ ਹਰਾਇਆ ਸੀ। ਇਸ ਤੋਂ ਬਾਅਦ ਗੁਰਦੁਆਰਾ ਕਮੇਟੀ ਦੇ ਸਾਬਕਾ ਪ੍ਰਧਾਨ ਸਿਰਸਾ ਨੇ ਸ਼੍ਰੋਮਣੀ ਕਮੇਟੀ ਸੀਟ ਲਈ ਪਿੱਛਲੇ ਦਰਵਾਜ਼ੇ ਰਾਹੀਂ ਐਂਟਰੀ ਕੀਤੀ। ਪਰ ਸਿਰਸਾ ਡੀਐਸਜੀਐਮਸੀ ਵੱਲੋਂ ਕਰਵਾਏ ਗੁਰਮੁਖੀ ਟੈਸਟ ਵਿੱਚ ਫੇਲ ਹੋ ਗਿਆ। ਹੁਣ ਮਾਮਲਾ ਅਦਾਲਤ ਤੱਕ ਪਹੁੰਚ ਗਿਆ ਹੈ, ਜਿੱਥੇ ਸਿਰਸਾ ‘ਤੇ ਸੁਣਵਾਈ ਦਾ ਡਰ ਘੁੰਮ ਰਿਹਾ ਹੈ।
ਇਸ ਸਮੁੱਚੇ ਮਾਮਲੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਹਰਵਿੰਦਰ ਸਿੰਘ ਸਰਨਾ ਨੇ ਜਵਾਬ ਦਿੱਤਾ। ਸਰਨਾ ਅਨੁਸਾਰ ਅਦਾਲਤ ਦੀ ਤਰੀਕ ਵਧਾਏ ਜਾਣ ਕਾਰਨ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਾਫੀ ਨੁਕਸਾਨ ਹੋ ਰਿਹਾ ਹੈ। ਸਿਰਸਾ ਅਤੇ ਇਸ ਦੀ ਪਾਰਟੀ ਦੇ ਲੋਕ ਰੋਜ਼ਾਨਾ 24 ਲੱਖ ਰੁਪਏ ਤੋਂ ਵੱਧ ਖਰਚ ਕਰਕੇ ਆਪਣੀ ਸਿਆਸੀ ਜਾਨ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਨ।
ਹੁਣ ਦਿੱਲੀ ਗੁਰਦੁਆਰਾ ਦੀ ਨਵੀਂ ਕਮੇਟੀ ਬਣਾਈ ਜਾਣੀ ਹੈ। ਬਾਦਲ ਸਿਰਸੇ ਨਾਲ ਮਿਲ ਕੇ ਬਹੁਤ ਵੱਡੀ ਰਕਮ ਉਡਾ ਰਹੇ ਹਨ। ਸਿਰਸਾ ਨੇ ਆਪਣੇ ਮੈਂਬਰਾਂ ਨੂੰ 5 ਸਿਤਾਰਾ ਮਹਿੰਗੇ ਰਿਜ਼ੋਰਟਸ ਵਿੱਚ ਬਿਠਾਇਆ, ਜਿਸ ‘ਤੇ ਕਰੋੜਾਂ ਰੁਪਏ ਉੱਡ ਰਹੇ ਹਨ ਜੋ ਕਿ ਕਾਫ਼ੀ ਸ਼ਰਮਨਾਕ ਹੈ।
ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਮੁਖੀ ਹਰਵਿੰਦਰ ਸਰਨਾ ਦਾ ਕਹਿਣਾ ਹੈ ਕਿ ਬਾਦਲਾਂ ਨੂੰ ਸੰਗਤ ਨੇ ਨਕਾਰ ਦਿੱਤਾ ਸੀ। ਉਹ ਚੋਣਾਂ ਵਿਚ ਬੁਰੀ ਤਰ੍ਹਾਂ ਹਾਰ ਗਏ ਸਨ। ਜਿਨ੍ਹਾਂ ਨੂੰ ਪੰਜਾਬੀ ਭਾਸ਼ਾ ਪੜ੍ਹਨਾ ਤੇ ਲਿਖਣਾ ਵੀ ਨਹੀਂ ਆਉਂਦਾ। ਕੀ ਉਹਨਾਂ ਨੂੰ ਡੀਐਸਜੀਐਮਸੀ ਚਲਾਉਣ ਦਾ ਹੱਕ ਹੈ?
ਸਰਨਾ ਨੇ ਬਾਦਲਾਂ ਨੂੰ ਚੇਤਾਵਨੀ ਦਿੱਤੀ ਹੈ ਕਿ ਉਹ ਗੁਰਦੁਆਰੇ ਦੇ ਫੰਡਾਂ ਦੀ ਦੁਰਵਰਤੋਂ ਰੋਕਣ, ਨਹੀਂ ਤਾਂ ਉਨ੍ਹਾਂ ਨੂੰ ਦਿੱਲੀ ਤੋਂ ਸਖਤ ਵਿਰੋਧ ਦਾ ਸਾਹਮਣਾ ਕਰਨਾ ਪਵੇਗਾ।