ਖੇਡ ਪ੍ਰੋਮੋਟਰ ਜਗਰੂਪ ਸਿੰਘ ਜਰਖੜ ਦੀ ਬੇਟੀ ਪਰਨੀਤ ਕੌਰ ਅਤੇ ਕਾਕਾ ਹਰਸਿਮਰਤ ਸਿੰਘ ਚਾਹਿਲ ਵਿਆਹ ਦੇ ਬੰਧਨ ਵਿੱਚ ਬੱਝੇ

1635226584042.resized ਸਿਆਟਲ – ਉੱਘੇ ਖੇਡ ਲੇਖਕ ਤੇ ਖੇਡ ਪ੍ਰਮੋਟਰ ਜਗਰੂਪ ਸਿੰਘ ਜਰਖੜ ਅਤੇ ਪਰਮਜੀਤ ਕੌਰ ਸਰਾਂ  ਦੀ ਬੇਟੀ ਪਰਨੀਤ ਕੌਰ ਸਰਾਂ ਦਾ ਸ਼ੁੱਭ ਵਿਆਹ ਕਾਕਾ ਹਰਸਿਮਰਤ ਸਿੰਘ ਚਾਹਿਲ  ਸਪੁੱਤਰ ਲਾਭ ਸਿੰਘ ਚਹਿਲ ( ਰਿਟਾਇਰਡ ਡਿਪਟੀ ਟਰਾਂਸਪੋਰਟ ਕਮਿਸ਼ਨਰ ਪੰਜਾਬ ਸਰਕਾਰ ) ਮਾਤਾ ਸੁਖਵਿੰਦਰ ਕੌਰ ਚਾਹਿਲ ਵਾਸੀ ਸਿਆਟਲ ਦੇ ਨਾਲ  ਹੋਇਆ । ਇਸ ਮੌਕੇ ਅਨੰਦ ਕਾਰਜ ਦੀ ਰਸਮ ਸਿੱਖ ਰਵਾਇਤਾ ਮੁਤਾਬਿਕ   ਗੁਰਦੁਆਰਾ ਸਿੰਘ ਸਭਾ ਰੈਂਟਨ ਸਿਆਟਲ   ਵਿਖੇ ਹੋਈ ।ਗੁਰੂ ਘਰ ਦਾ ਓਟ ਆਸਰਾ ਲੈਣ ਤੋਂ ਬਾਅਦ  ਆਏ ਮਹਿਮਾਨਾਂ ਲਈ ਸਵਾਗਤੀ ਪਾਰਟੀ ਪਾਬਲਾ ਹਾਓੂਸ ਫ਼ੈਡਲ ਵੇਅ ਸਿਆਟਲ ਵਿਖੇ ਹੋਈ, ਇਸ ਮੌਕੇ ਅਮਰੀਕਾ ਅਤੇ ਕਨੇਡਾ ਤੋਂ ਆਈਆਂ ਸਮਾਜਿਕ ਅਤੇ ਖੇਡ ਜਗਤ ਦੀਆਂ ਉੱਘੀਆਂ ਸ਼ਖ਼ਸੀਅਤਾਂ ਨੇ ਸੁਭਾਗੀ ਜੋੜੀ ਨੂੰ ਆਪਣਾ ਅਸ਼ੀਰਵਾਦ ਦਿੱਤਾ ।

This entry was posted in ਅੰਤਰਰਾਸ਼ਟਰੀ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>