ਰੂਸ ਦੇ ਪ੍ਰੈਜੀਡੈਟ ਨੂੰ ਇੰਡੀਆ ਦੌਰੇ ਦੌਰਾਨ ਮੋਦੀ ਹਕੂਮਤ ਵੱਲੋਂ 1 ਬਿਲੀਅਨ ਡਾਲਰ ਦੇਣ ਦੀ ਕਾਰਵਾਈ ਅਚੰਭੇ ਵਾਲੀ : ਮਾਨ

mannsaab.resizedਫ਼ਤਹਿਗੜ੍ਹ ਸਾਹਿਬ – “ਰੂਸ ਦੇ ਪ੍ਰੈਜੀਡੈਟ ਸ੍ਰੀ ਵਲਾਦੀਮੀਰ ਪੁਤਿਨ ਦੇ ਇੰਡੀਆਂ ਦੇ ਅੱਜ ਦੇ ਦੌਰੇ ਸਮੇ ਜੋ ਮੋਦੀ ਹਕੂਮਤ ਵੱਲੋ ਇਕ ਬਿਲੀਅਨ ਡਾਲਰ ਜੋ ਰੂਸ ਨੂੰ ਦਿੱਤਾ ਗਿਆ ਹੈ, ਉਸਦੀ ਸਾਨੂੰ ਸਮਝ ਨਹੀਂ ਆਈ ਕਿ ਇਹ ਇਕ ਬਿਲੀਅਨ ਡਾਲਰ ਕਿਸ ਮਕਸਦ ਦੀ ਪ੍ਰਾਪਤੀ ਲਈ ਦਿੱਤਾ ਗਿਆ ਹੈ । ਇਸ ਪਿੱਛੇ ਇੰਡੀਆ ਦੀ ਮੋਦੀ ਮੁਤੱਸਵੀ ਹਕੂਮਤ ਦੀ ਕੀ ਗੁੱਝੀ ਸੋਚ ਹੈ ? ਕਿਉਂਕਿ ਰੂਸ ਤਾਂ ਇਕ ਬਹੁਤ ਅਮੀਰ ਮੁਲਕ ਹੈ, ਜੋ ਦੂਸਰੇ ਮੁਲਕਾਂ ਨੂੰ ਮਦਦ ਕਰਦਾ ਹੈ । ਜਦੋਕਿ ਇੰਡੀਆਂ ਵਿਚ ਤਾਂ ਵੱਡੀ ਭੁੱਖਮਰੀ ਅਤੇ ਗਰੀਬੀ ਹੈ । ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਇਹ ਮਹਿਸੂਸ ਕਰਦਾ ਹੈ ਕਿ ਜਦੋ ਮਰਹੂਮ ਇੰਦਰਾ ਗਾਂਧੀ ਨੇ ਮੰਦਭਾਵਨਾ ਅਧੀਨ ਸਰਬੱਤ ਦਾ ਭਲਾ ਲੋੜਨ ਵਾਲੀ ਸਿੱਖ ਕੌਮ ਦੇ ਸਰਬਉੱਚ ਅਸਥਾਂਨ ਸ੍ਰੀ ਦਰਬਾਰ ਸਾਹਿਬ, ਸ੍ਰੀ ਅਕਾਲ ਤਖ਼ਤ ਸਾਹਿਬ ਉਤੇ ਬਲਿਊ ਸਟਾਰ ਦਾ ਫ਼ੌਜੀ ਹਮਲਾ 1984 ਵਿਚ ਕੀਤਾ ਸੀ, ਤਾਂ ਉਸ ਸਮੇਂ ਦੋ ਮੁਲਕਾਂ ਵੀਅਤਨਾਮ ਅਤੇ ਫਲਸਤੀਨੀਆ ਦੇ ਆਗੂ ਯਾਸਰ ਅਰਾਫਤ ਨੇ ਮਰਹੂਮ ਇੰਦਰਾ ਗਾਂਧੀ ਦੇ ਇਸ ਮਨੁੱਖਤਾ ਵਿਰੋਧੀ ਹਮਲੇ ਦੀ ਪਿੱਠ ਥਾਪੜੀ ਸੀ । ਦੂਸਰਾ ਇਸ ਹਮਲੇ ਸਮੇ ਰੂਸ ਅਤੇ ਬਰਤਾਨੀਆ ਦੀਆਂ ਫ਼ੌਜਾਂ ਨੇ ਇਥੇ ਆ ਕੇ ਮਰਹੂਮ ਇੰਦਰਾ ਗਾਂਧੀ ਤੇ ਇੰਡੀਅਨ ਫ਼ੌਜ ਨੂੰ ਇਸ ਹਮਲੇ ਵਿਚ ਸਹਿਯੋਗ ਕੀਤਾ ਸੀ । ਜਦੋਕਿ ਸਿੱਖ ਰਾਜ ਖਤਮ ਹੋਣ ਸਮੇ ਮਹਾਰਾਜਾ ਦਲੀਪ ਸਿੰਘ ਨੇ ਰੂਸ ਦੇ ਠਡਅਰ (ਬਾਦਸ਼ਾਹ) ਨੂੰ ਪਹੁੰਚ ਕੀਤੀ ਸੀ ਕਿ ਜੇਕਰ ਉਹ ਸਾਡੀ ਮਦਦ ਕਰਨ ਤਾਂ ਅਸੀਂ ‘ਖ਼ਾਲਸਾ ਰਾਜ’ ਫਿਰ ਤੋ ਸਥਾਪਿਤ ਕਰ ਸਕਦੇ ਹਾਂ । ਪਰ ਬਾਦਸ਼ਾਹ ਨੇ ਪਤਾ ਨਹੀਂ ਕਿਸ ਕਾਰਨ ਇਸ ਤਜਵੀਜ ਨੂੰ ਪ੍ਰਵਾਨ ਨਹੀਂ ਸੀ ਕੀਤਾ । ਇਥੇ ਇਹ ਵੀ ਵਰਣਨ ਕਰਨਾ ਜ਼ਰੂਰੀ ਹੈ ਕਿ ਫ਼ਰਾਂਸ ਅਤੇ ਰੂਸ ਨਾਲ ਤਾਂ ਸਾਡੇ ਸਿੱਖ ਕੌਮ ਦੇ ਖਾਲਸਾ ਰਾਜ ਸਮੇ ਦੇ ਡੂੰਘੇ ਪੁਰਾਤਨ ਸੰਬੰਧ ਹਨ । ਪਰ ਇਸਦੇ ਬਾਵਜੂਦ ਵੀ ਰੂਸ ਨੇ 1984 ਵਿਚ ਬਲਿਊ ਸਟਾਰ ਸਮੇ ਇੰਡੀਆ ਦਾ ਕਿਉਂ ਸਾਥ ਦਿੱਤਾ ? ਸ੍ਰੀ ਪੁਤਿਨ ਨੂੰ ਇਸ ਬਾਰੇ ਸਪੱਸਟ ਜਾਣਕਾਰੀ ਦੇਣੀ ਪਵੇਗੀ । ਕਿਉਂਕਿ ਸਿੱਖ ਕੌਮ ਨਾ ਤਾਂ ਆਪਣੇ ਦੁਸ਼ਮਣਾਂ ਨੂੰ ਕਦੇ ਮੁਆਫ਼ ਕਰਦੀ ਹੈ ਅਤੇ ਨਾ ਹੀ ਕਦੇ ਭੁੱਲਦੀ ਹੈ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਰੂਸ ਦੇ ਪ੍ਰੈਜੀਡੈਟ ਦੇ ਇੰਡੀਆ ਦੌਰੇ ਦੇ ਦੌਰਾਨ ਇੰਡੀਆ ਵੱਲੋ ਦਿੱਤੇ ਗਏ ਇਕ ਬਿਲੀਡਨ ਡਾਲਰ ਦੇ ਭੇਦ ਅਤੇ 1984 ਵਿਚ ਬਲਿਊ ਸਟਾਰ ਸਮੇ ਇੰਡੀਆ ਨੂੰ ਸਹਿਯੋਗ ਕਰਨ ਦੇ ਅਤਿ ਗੰਭੀਰ ਮੁੱਦੇ ਉਤੇ ਕੌਮਾਂਤਰੀ ਕਚਹਿਰੀ ਵਿਚ ਖੜ੍ਹਾ ਕਰਦੇ ਹੋਏ ਅਤੇ ਸਿੱਖ ਕੌਮ ਨੂੰ ਇਸ ਸੰਬੰਧੀ ਸਪੱਸਟ ਕਰਨ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਇੰਡੀਆ ਨੇ ਰੂਸ ਤੋ ਐਸ-400 ਮਿਜਾਇਲਾ ਪ੍ਰਾਪਤ ਕੀਤੀਆ ਹਨ । ਦੂਸਰੇ ਪਾਸੇ ਇਸੇ ਤਰ੍ਹਾਂ ਦਾ ਜੰਗੀ ਸਮਾਨ ਰੂਸ ਚੀਨ ਨੂੰ ਵੀ ਦੇ ਰਿਹਾ ਹੈ । ਫਿਰ ਪ੍ਰਸ਼ਨ ਇਹ ਉੱਠਦਾ ਹੈ ਕਿ ਇਕੋ ਮੁਲਕ ਵੱਲੋ ਆਪਣੇ ਤੌਰ ਤੇ ਬਣਾਏ ਹਥਿਆਰਾਂ ਦੀ ਕਾਟ ਉਸੇ ਮੁਲਕ ਦੇ ਹਥਿਆਰ ਕਿਵੇ ਕਰ ਸਕਦੇ ਹਨ ? ਫਿਰ ਇਹ ਵੀ ਗੱਲ ਸਾਹਮਣੇ ਆਉਦੀ ਹੈ ਕਿ ਇੰਡੀਆ ਦੀ ਚੀਨ ਨਾਲ ਦੁਸ਼ਮਣੀ ਹੈ । ਇੰਡੀਆ ਕੋਲ ਤੇਜਸ ਫਾਇਟਰ ਹਨ, ਜੋ ਸਟੈਲਥ ਨਹੀਂ ਹਨ । ਕਿਉਂਕਿ ਇਹ ਰਡਾਰ ਦੀ ਮਾਰ ਵਿਚ ਆ ਜਾਂਦੇ ਹਨ । ਜਦੋਕਿ ਚੀਨ ਕੋਲ ਰੂਸ ਦੇ ਸਟੈਲਥ ਫਾਇਟਰ ਹਨ, ਜੋ ਰਡਾਰ ਤੇ ਨਹੀਂ ਆਉਦੇ, ਫਿਰ ਇੰਡੀਆ ਚੀਨ ਦਾ ਮੁਕਾਬਲਾ ਕਿਵੇ ਕਰ ਸਕੇਗਾ? ਉਨ੍ਹਾਂ ਕਿਹਾ ਕਿ ਇਹ ਵੀ ਵੱਡੇ ਦੁੱਖ ਦੀ ਗੱਲ ਹੈ ਕਿ ਇੰਡੀਆ ਰੂਸ ਤੋ 5 ਲੱਖ ਏ.ਕੇ. 203 ਰਾਈਫਲਾਂ 5000 ਕਰੋੜ ਰੁਪਏ ਦੀ ਲੈ ਰਿਹਾ ਹੈ । ਜੋ ਮੁਲਕ ਆਪਣੀ ਫ਼ੌਜ ਲਈ ਖੁਦ ਹੀ ਰਾਈਫਲਾਂ ਹੀ ਨਹੀਂ ਬਣਾ ਸਕਦਾ, ਉਹ ਕਿਸੇ ਦੁਸ਼ਮਣ ਦਾ ਮੁਕਾਬਲਾ ਕਿਵੇ ਕਰੇਗਾ ? ਉਨ੍ਹਾਂ ਨੇ ਇਕ ਹੋਰ ਤੌਖਲੇ ਤੋ ਪਰਦਾ ਉਠਾਉਦੇ ਹੋਏ ਕਿਹਾ ਕਿ ਇੰਡੀਆਂ ਅਤੇ ਅਮਰੀਕਾ ਦੀ ਪ੍ਰਮਾਣੂ ਹਥਿਆਰਾਂ, ਮਿਜਾਇਲਾਂ ਆਦਿ ਸੰਬੰਧੀ ਸੰਧੀ ਪਹਿਲੋ ਹੀ ਹੋਈ ਪਈ ਹੈ । ਜੋ ਹੁਣ ਤਾਜਾ ਬੀਤੇ ਦਿਨੀਂ ਇੰਡੀਆਂ ਦੀ ਰੂਸ ਨਾਲ ਹਥਿਆਰਾਂ ਸੰਬੰਧੀ ਹੋਈ ਗੱਲਬਾਤ ਰਾਹੀ ਰੂਸ ਤੋ ਪ੍ਰਮਾਣੂ ਮਿਜਾਇਲਾਂ ਅਤੇ ਪਣਡੁੱਬੀਆ ਪ੍ਰਾਪਤ ਕੀਤੀਆ ਜਾ ਰਹੀਆ ਹਨ, ਉਸ ਸੰਬੰਧੀ ਅਮਰੀਕਨ ਕਾਂਗਰਸ ਨੇ ਇੰਡੀਆ ਕੋਲ ਰੋਸ ਵੀ ਜਾਹਰ ਕੀਤਾ ਹੈ । ਲੇਕਿਨ ਇੰਡੀਆ ਨੇ ਅਮਰੀਕਾ ਨੂੰ ਵਿਸਵਾਸ ਵਿਚ ਰੱਖਣ ਲਈ ਰੂਸ ਤੋ ਪ੍ਰਾਪਤ ਹੋਣ ਵਾਲੀਆ ਮਿਜਾਇਲਾਂ ਤੇ ਪਣਡੁੱਬੀਆ ਦਾ ਨਿਰੀਖਣ ਅਮਰੀਕਨਾਂ ਤੋ ਕਰਵਾਉਣ ਦੀ ਗੱਲ ਕਰਕੇ ਵਿਸਵਾਸ ਵਿਚ ਲਿਆ ਹੈ । ਅਜਿਹਾ ਕਰਦੇ ਹੋਏ ਤਾਂ ਅਮਰੀਕਾ ਰੂਸ ਦੀ ਪ੍ਰਮਾਣੂ ਤਕਨੀਕ ਨੂੰ ਪੂਰੀ ਤਰ੍ਹਾਂ ਚੁਰਾ ਲਵੇਗਾ, ਇਸ ਸੰਬੰਧੀ ਰੂਸ ਦਾ ਕੀ ਪੱਖ ਹੈ ? ਇਥੇ ਇਹ ਵੀ ਵਰਣਨ ਕਰਨਾ ਜ਼ਰੂਰੀ ਹੈ ਕਿ ਦੱਖਣੀ ਚੀਨ ਮਹਾਂਸਾਗਰ ਵਿਚ ਚੀਨ ਅਤੇ ਰੂਸ ਸਾਂਝੀਆ ਨੇਵੀ ਮਸਕਾਂ ਕਰ ਰਹੇ ਹਨ । ਕੀ ਇੰਡੀਆ ਸ੍ਰੀ ਪੁਤਿਨ ਨੂੰ ਇਹ ਕਹਿਣਗੇ ਕਿ ਲਦਾਖ ਵਿਚੋ ਚੀਨੀ ਫ਼ੌਜਾਂ ਨੂੰ ਵਾਪਸ ਕਰਵਾਇਆ ਜਾਵੇ ? ਕਿਉਂਕਿ ਲਦਾਖ ਖ਼ਾਲਸਾ ਰਾਜ ਦਰਬਾਰ ਦਾ ਹਿੱਸਾ ਹੈ ਜੋ ਖ਼ਾਲਸਾਈ ਫ਼ੌਜਾਂ ਨੇ 1834 ਵਿਚ ਫ਼ਤਹਿ ਕੀਤਾ ਸੀ, ਜੋ ਸਿੱਖ ਕੌਮ ਦਾ ਇਲਾਕਾ ਹੈ ।

ਸ. ਮਾਨ ਨੇ ਰੂਸ ਦੇ ਪ੍ਰੈਜੀਡੈਟ ਸੀ੍ਰ ਪੁਤਿਨ ਨੂੰ ਸੁਬੋਧਿਤ ਹੁੰਦੇ ਹੋਏ ਕਿਹਾ ਕਿ ਸਿੱਖ ਕੌਮ ਦੀ ਰੂਸ ਨਾਲ ਕਿਸੇ ਤਰ੍ਹਾਂ ਦੀ ਕੋਈ ਦੁਸਮਣੀ, ਵੈਰ-ਵਿਰੋਧ ਨਹੀਂ ਹੈ । ਲੇਕਿਨ 1984 ਵਿਚ ਹੋਏ ਬਲਿਊ ਸਟਾਰ ਦੇ ਫ਼ੌਜੀ ਹਮਲੇ ਦੌਰਾਨ ਰੂਸ ਦੇ ਰੱਖਿਆ ਵਜ਼ੀਰ ਸ੍ਰੀ ਡਮਿਟਰੀ ਦਿੱਲੀ ਆ ਕੇ ਬੈਠੇ ਰਹੇ ਅਤੇ ਆਪਣੀ ਫ਼ੌਜ ਨੂੰ ਇੰਡੀਆ ਫ਼ੌਜ ਦੇ ਨਾਲ ਹਮਲਾ ਕਰਨ ਲਈ ਭੇਜਿਆ । ਜਦੋ ਸ੍ਰੀ ਡਮਿਟਰੀ ਦਿੱਲੀ ਆਏ ਤਾਂ ਸੀ.ਪੀ.ਆਈ ਤੇ ਸੀ.ਪੀ.ਐਮ. ਦੇ ਕਾਮਰੇਡ ਆਗੂ ਡਮਿਟਰੀ ਨੂੰ ਮਿਲੇ। ਕਾਮਰੇਡਾਂ ਨੇ ਅਤੇ ਰੂਸ ਨੇ ਅਜਿਹਾ ਕਿਉਂ ਕੀਤਾ ? ਸਿੱਖ ਕੌਮ ਨਾਲ ਦੁਸ਼ਮਣੀ ਤੇ ਵੈਰ-ਵਿਰੋਧ ਕਿਉਂ ਪੈਦਾ ਕੀਤਾ? ਜਦੋਕਿ ਸਭ ਮੁਲਕਾਂ ਤੇ ਸਭ ਕੌਮਾਂ ਨੂੰ ਇਹ ਇਤਿਹਾਸ ਦੀ ਜਾਣਕਾਰੀ ਹੈ ਕਿ ਸਿੱਖ ਕੌਮ ਆਪਣੇ ਦੁਸ਼ਮਣਾਂ ਨੂੰ ਨਾ ਤਾਂ ਕਦੇ ਮੁਆਫ਼ ਕਰਦੀ ਹੈ ਅਤੇ ਨਾ ਹੀ ਕਦੀ ਭੁੱਲਦੀ ਹੈ । ਇਸ ਲਈ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਰੂਸ ਦੇ ਹੁਕਮਰਾਨਾਂ ਨੂੰ ਇਹ ਨੇਕ ਮਸਵਰਾ ਦੇਣਾ ਆਪਣਾ ਫਰਜ ਸਮਝਦਾ ਹੈ ਕਿ ਰੂਸ ਵੱਲੋ 1984 ਵਿਚ ਕੀਤੀ ਗਈ ਬਜਰ ਗੁਸਤਾਖੀ ਅਤੇ ਅਣਮਨੁੱਖੀ ਕਾਰਵਾਈ ਦੀ ਬਦੌਲਤ ਆਪਣੀ ਪਾਰਲੀਮੈਟ (ਡੂੰਮਾ) ਵਿਚ ਸਿੱਖ ਕੌਮ ਤੋ ਮੁਆਫ਼ੀ ਮੰਗਦੇ ਹੋਏ ਮੁਆਫ਼ੀ ਮਤਾ ਪਾਸ ਕਰੇ, ਤਦ ਹੀ ਸਿੱਖ ਕੌਮ ਦੀ ਨਜਰ ਵਿਚ ਰੂਸ ਦੇ ਹੁਕਮਰਾਨ ਸਰੂਖਰ ਹੋ ਸਕਣਗੇ ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>