ਸਰਕਾਰੀ ਹਾਈ ਸਕੂਲ ਕਰਹਾਲੀ ਵਿਖੇ ਸਲਾਨਾ ਖੇਡ ਸਮਾਰੋਹ ਕਰਵਾਇਆ

Screenshot_2021-12-07_21-41-37.resizedਪਟਿਆਲਾ – ਵਿਦਿਆਰਥੀਆਂ ਵਿੱਚ ਖੇਡਾਂ ਪ੍ਰਤੀ ਪ੍ਰੇਮ ਤੇ ਸਮਰਪਣ ਪੈਦਾ ਕਰਨ ਲਈ ਜ਼ਿਲ੍ਹਾ ਪਟਿਆਲਾ ਦੇ ਸਰਕਾਰੀ ਹਾਈ ਸਕੂਲ ਕਰਹਾਲੀ ਵਿਖੇ ਸਲਾਨਾ ਇੱਕ ਰੋਜ਼ਾ ਖੇਡ ਸਮਾਰੋਹ ਸਕੂਲ ਮੁਖੀ ਗੁਰਪ੍ਰੀਤ ਸਿੰਘ ਢਿੱਲੋਂ ਦੀ ਅਗਵਾਈ ਵਿੱਚ ਕਰਵਾਇਆ ਗਿਆ । ਇਸ ਸਮਾਰੋਹ ਦਾ ਉਦਘਾਟਨ ਮੁੱਖ ਮਹਿਮਾਨ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿ.) ਪਟਿਆਲਾ ਸ੍ਰੀ ਸੁਖਵਿੰਦਰ ਕੁਮਾਰ ਖੋਸਲਾ ਵਲੋਂ ਕੀਤਾ ਗਿਆ । ਉਨ੍ਹਾਂ ਅਸਮਾਨ ਵਿੱਚ ਰੰਗ ਬਿਰੰਗੁ ਗੁਬਾਰੇ ਛੱਡ ਕੇ ਈਵੈਂਟ ਕਰਵਾਉਣ ਦੀ ਹਰੀ ਝੰਡੀ ਦਿੱਤੀ । ਖੇਡ ਸਮਾਰੋਹ ਵਿੱਚ ਵਾਲੀਬਾਲ, ਬੈਡਮਿੰਟਨ, ਸ਼ਾੱਟ ਪੁੱਟ, ਲੰਬੀ ਛਾਲ, 100 ਮੀਟਰ, 200 ਮੀਟਰ, 400 ਮੀਟਰ ਅਤੇ ਰਿਲੇਅ ਦੌੜਾਂ ਲੜਕੇ ਅਤੇ ਲੜਕੀਆਂ ਦੀਆਂ ਵੱਖਰੇ ਵੱਖਰੇ ਤੌਰ ‘ਤੇ ਕਰਵਾਈਆਂ ਗਈਆਂ । ਜੇਤੂ ਵਿਦਿਆਰਥੀਆਂ ਨੂੰ ਮੁੱਖ ਮਹਿਮਾਨ ਸੁਖਵਿੰਦਰ ਕੁਮਾਰ ਖੋਸਲਾ ਜੀ ਵਲੋਂ ਇਨਾਮ ਵੀ ਤਕਸੀਮ ਕੀਤੇ ਗਏ । ਅੰਤਰ ਹਾਊਸ ਮੁਕਾਬਲਿਆਂ ਵਿੱਚ ਜੇਤੂ ਹਾਊਸ ਨੂੰ ਟਰਾਫੀ ਵੀ ਸੌਂਪੀ ਗਈ । ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ (ਐ.ਸਿ.) ਪਟਿਆਲਾ ਸ੍ਰੀ ਅਮਰਜੀਤ ਸਿੰਘ, ਪ੍ਰਿੰਸੀਪਲ ਗੁਰੂ ਹਰਿਗੋਬਿੰਦ ਕਾਲਜ ਕਰਹਾਲੀ, ਪ੍ਰਿੰਸੀਪਲ ਸਸਸਸ ਡਕਾਲਾ ਸ੍ਰੀਮਤੀ ਸੁਦੇਸ਼ ਕੁਮਾਰੀ, ਪ੍ਰਿੰਸੀਪਲ ਸਸਸਸ ਬਲਵੇੜ੍ਹਾ ਸ੍ਰੀਮਤੀ ਸ਼ਾਲੂ ਮਹਿਰਾ, ਪ੍ਰਿੰਸੀਪਲ ਸ੍ਰੀਮਤੀ ਦਮਨਜੀਤ ਕੌਰ, ਪ੍ਰਿੰਸੀਪਲ ਗੁਰੂ ਤੇਗ਼ ਬਹਾਦਰ ਸਕੂਲ ਕਰਹਾਲੀ ਸ੍ਰੀ ਅਮਰਜੀਤ ਸਿੰਘ, ਹੈਡਮਿਸਟ੍ਰੈਸ ਸਹਸ ਰਾਮਗੜ੍ਹ ਮੋਤੀਬਾਗ ਸ੍ਰੀਮਤੀ ਨਰੇਸ਼ , ਸਰਪੰਚ ਕਰਹਾਲੀ ਸ੍ਰੀ ਰਣਜੀਤ ਸਿੰਘ, ਸਰਪੰਚ ਨਨਾਨਸੂੰ ਸ੍ਰੀ ਰਾਂਝਾ ਰਾਮ, ਸਰਪੰਚ ਮਵੀ ਸੱਪਾਂ ਸ੍ਰੀ ਕ੍ਰਿਸ਼ਨ, ਅਜਾਇਬ ਬਠੋਈ, ਜੱਥੇਦਾਰ ਭਜਨ ਸਿੰਘ ਕਰਹਾਲੀ, ਗੁਰਸੇਵਕ ਸਿੰਘ ਕਰਹਾਲੀ, ਗੁਰਪ੍ਰੀਤ ਸਿੰਘ ਕਰਹਾਲੀ, ਚਰਨਜੀਤ ਸਿੰਘ, ਅਮਨਦੀਪ ਸਿੰਘ ਵਿਸ਼ੇਸ਼ ਤੌਰ ‘ਤੇ ਹਾਜ਼ਰ ਰਹੇ । ਸਾਰੇ ਈਵੈਂਟ ਲੈਕਚਰਾਰ ਰਾਜੇਸ਼ ਕੁਮਾਰ, ਰਾਮ ਕੁਮਾਰ ਪੀਟੀਆਈ, ਕੋਚ ਰਿੰਕੂ ਕੁਮਾਰ ਦੀ ਰਹਿਨੁਮਾਈ ਵਿੱਚ ਕਰਵਾਏ ਗਏ । ਰਿਫਰੈਸ਼ਮੈਂਟ ਦੀ ਸਾਰੀ ਜ਼ਿੰਮੇਵਾਰੀ ਸ੍ਰੀ ਕੇਸ਼ਵ ਕੁਮਾਰ ਵਲੋਂ ਅਤੇ ਮੈਡਲ, ਟਰਾਫੀਆਂ ਦੀ ਸਾਰੀ ਜ਼ਿੰਮੇਵਾਰੀ ਸ੍ਰੀ ਨਵਨੀਤ ਸਿੰਘ ਢਿੱਲੋਂ ਵਲੋਂ ਨਿਭਾਈ ਗਈ । ਸਟੇਜ ਸੰਚਾਲਨ ਦੀ ਜ਼ਿੰਮੇਵਾਰੀ ਸ੍ਰੀ ਗਗਨਦੀਪ ਸਿੰਘ ਰਾਣੂ ਵਲੋਂ ਬਾਖੂਬੀ ਨਿਭਾਈ ਗਈ । ਇਸ ਸਮਾਰੋਹ ਨੂੰ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹਨ ਵਿੱਚ ਮਨਦੀਪ ਸਿੰਘ, ਲਖਵੀਰ ਸਿੰਘ, ਸੁਖਜਿੰਦਰ ਸਿੰਘ, ਬਲਜਿੰਦਰ ਸਿੰਘ, ਪ੍ਰੀਤਇੰਦਰ ਸਿੰਘ, ਹਰਪ੍ਰੀਤ ਕੌਰ, ਰੁਪਿੰਦਰ ਕੌਰ, ਰਣਦੀਪ ਕੌਰ, ਰਮਨਪ੍ਰੀਤ ਕੌਰ, ਅੰਜੂ ਸ਼ਰਮਾ, ਕੁਲਵਿੰਦਰ ਕੌਰ, ਮੋਨਿਕਾ ਸਿੰਗਲਾ, ਚਰਨਜੀਤ ਕੌਰ, ਹਰਪ੍ਰੀਤ ਕੌਰ ਰਾਣੂ, ਕਿਰਨਜੀਤ ਕੌਰ, ਸੋਨੀਆ ਲੁਥਰਾ, ਵੀਰਪਾਲ ਕੌਰ ਆਦਿ ਨੇ ਬਾਖੂਬੀ ਭੂਮਿਕਾ ਨਿਭਾਈ ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>