ਫ਼ਤਹਿਗੜ੍ਹ ਸਾਹਿਬ – “ਬੀਤੇ ਦਿਨੀਂ ਜੋ ਤਾਮਿਲਨਾਡੂ ਦੇ ਕੁੰਨੂਰ ਵਿਖੇ ਇਕ ਹੈਲੀਕਪਟਰ ਹੋਏ ਹਾਦਸੇ ਵਿਚ ਇੰਡੀਆ ਦੇ ਸੀ.ਡੀ.ਐਸ. ਜਰਨਲ ਰਾਵਤ ਅਤੇ 13 ਹੋਰਨਾਂ ਦੀ ਮੌਤ ਹੋ ਗਈ ਹੈ, ਜਿਸਦਾ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਜਿਥੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਾ ਹੈ, ਉਥੇ ਸਾਨੂੰ ਇਹ ਵੱਡੀ ਸ਼ੰਕਾ ਹੈ ਕਿ ਇਹ ਹਾਦਸਾ ਕੁਦਰਤੀ ਨਹੀਂ ਹੋਇਆ, ਬਲਕਿ ਇਸ ਪਿੱਛੇ ਉਸੇ ਤਰ੍ਹਾਂ ਕੋਈ ਵੱਡੀ ਸਾਜਿਸ ਹੋਣ ਤੋ ਇਨਕਾਰ ਨਹੀਂ ਕੀਤਾ ਜਾ ਸਕਦਾ ਜਿਵੇ ਬੀਤੇ ਸਮੇ ਵਿਚ ਪਾਕਿਸਤਾਨ ਦੇ ਮਰਹੂਮ ਪ੍ਰੈਜੀਡੈਟ ਜਿਆ-ਉਲ-ਹੱਕ ਦਾ ਅਮਰੀਕਨ ਜਹਾਜ ਵਿਚ ਸਫ਼ਰ ਕਰਦੇ ਹੋਏ ਹਾਦਸਾ ਹੋਇਆ ਸੀ, ਉਸੇ ਤਰ੍ਹਾਂ ਦੀ ਕੋਈ ਡੂੰਘੀ ਸਾਜਿਸ ਹੋਈ ਜਾਪਦੀ ਹੈ । ਉਸ ਸਮੇਂ ਜਿਆ-ਉਲ-ਹੱਕ ਦੇ ਹਾਦਸਾਗ੍ਰਸਤ ਹੋਣ ਵਿਚ ਰੂਸ ਦੀ ਕੇ.ਜੀ.ਬੀ, ਇਜਰਾਈਲ ਦੀ ਮੁਸਾਦ ਅਤੇ ਇੰਡੀਆ ਦੀ ਰਾਅ ਦੇ ਨਾਮ ਸਾਹਮਣੇ ਆਏ ਸਨ । ਇਸ ਲਈ ਬੀਤੇ ਦਿਨੀ ਤਾਮਿਲਨਾਡੂ ਵਿਖੇ ਹੋਏ ਹੈਲੀਕਪਟਰ ਹਾਦਸੇ ਦੀ ਦੁੱਖਦਾਇਕ ਘਟਨਾ ਦੀ ਨਿਰਪੱਖਤਾ ਨਾਲ ਕਿਸੇ ਕੌਮਾਂਤਰੀ ਏਜੰਸੀ ਤੋ ਜਾਂਚ ਹੋਣੀ ਚਾਹੀਦੀ ਹੈ । ਤਾਂ ਕਿ ਇਸਦਾ ਸੱਚ ਸਾਹਮਣੇ ਆ ਸਕੇ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਤਾਮਿਲਨਾਡੂ ਵਿਖੇ ਫੌਜੀ ਅਫ਼ਸਰਾਂ ਨਾਲ ਲੈਸ ਇਕ ਹੈਲੀਕਪਟਰ ਦੇ ਕੋਈ 14 ਦੇ ਕਰੀਬ ਫ਼ੌਜੀ ਅਫ਼ਸਰ ਅਤੇ ਇਕ ਤਰਨਤਾਰਨ ਦੇ ਨਾਇਕ ਹਾਦਸਾਗ੍ਰਸਤ ਹੋਣ ਦੀ ਘਟਨਾ ਉਤੇ ਕਿਸੇ ਸਾਜਿਸ ਹੋਣ ਦੀ ਡੂੰਘੀ ਸ਼ੰਕਾਂ ਜਾਹਰ ਕਰਦੇ ਹੋਏ ਅਤੇ ਇਸਦੀ ਕੌਮਾਂਤਰੀ ਪੱਧਰ ਤੇ ਨਿਰਪੱਖ ਏਜੰਸੀ ਕੋਲੋ ਜਾਂਚ ਕਰਵਾਉਣ ਦੀ ਮੰਗ ਕਰਦੇ ਹੋਏ, ਮ੍ਰਿਤਕ ਪਰਿਵਾਰਾਂ ਨਾਲ ਡੂੰਘੀ ਹਮਦਰਦੀ ਜਾਹਰ ਕਰਦੇ ਹੋਏ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਇਨ੍ਹਾਂ ਵਿਚ ਇਕ ਤਰਨਤਾਰਨ ਦਾ ਨਾਇਕ ਮਾਰਿਆ ਗਿਆ ਹੈ ਜੋ ਕਿ ਬੇਹੱਦ ਗਰੀਬ ਪਰਿਵਾਰ ਵਿਚੋ ਹੈ । ਜਰਨਲ ਰਾਵਤ ਤੋ ਇਲਾਵਾ ਉਨ੍ਹਾਂ ਦੀ ਪਤਨੀ ਮਧੁਲਿਕਾ ਰਾਵਤ, ਬ੍ਰਿਗੇਡੀਅਰ ਐਲ.ਐਸ. ਲਿੱਧੜ, ਲੈਫ. ਕਰਨਲ ਹਰਜਿੰਦਰ ਸਿੰਘ, ਨਾਇਕ ਗੁਰਸੇਵਕ ਸਿੰਘ, ਨਾਇਕ ਜਤਿੰਦਰ ਕੁਮਾਰ, ਨਾਇਕ ਵਿਵੇਕ ਕੁਮਾਰ, ਨਾਇਕ ਬੀ. ਸਾਈ ਤੇਜਾ, ਹੌਲਦਾਰ ਸਤਪਾਲ, ਦੋ ਪਾਇਲਟ ਇਕ ਗਰੁੱਪ ਕੈਪਟਨ ਅਤੇ ਗਨਰ ਸਨ । ਇਨ੍ਹਾਂ ਦੇ ਪਰਿਵਾਰਾਂ ਨੂੰ ਫ਼ੌਜ ਤੇ ਸਰਕਾਰ ਵੱਲੋ ਘੱਟੋ-ਘੱਟ 50 ਲੱਖ ਰੁਪਏ ਦਾ ਮੁਆਵਜਾ, ਉਨ੍ਹਾਂ ਦੇ ਇਕ-ਇਕ ਬੱਚੇ ਨੂੰ ਨੌਕਰੀ ਅਤੇ ਉਨ੍ਹਾਂ ਦੀਆਂ ਪਤਨੀਆਂ ਨੂੰ ਮਹੀਨਾਵਾਰ ਪੈਨਸਨਾਂ ਦਾ ਤੁਰੰਤ ਪ੍ਰਬੰਧ ਹੋਣਾ ਚਾਹੀਦਾ ਹੈ । ਤਾਂ ਕਿ ਇਹ ਗਰੀਬ ਪਰਿਵਾਰ ਆਪਣੀ ਜਿੰਦਗੀ ਸਹੀ ਢੰਗ ਨਾਲ ਬਤੀਤ ਕਰ ਸਕੇ । ਦੂਸਰੇ ਮਾਰੇ ਗਏ ਫ਼ੌਜੀ ਅਫ਼ਸਰਾਂ ਦੇ ਪਰਿਵਾਰਾਂ ਨੂੰ ਵੀ 50-50 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਅਤੇ ਹੋਰ ਸਹੂਲਤਾਂ ਦੇਣੀਆ ਬਣਦੀਆ ਹਨ । ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਸਰਕਾਰ ਜਿਥੇ ਨਿਰਪੱਖਤਾ ਨਾਲ ਇਸ ਹਾਦਸੇ ਦੀ ਜਾਂਚ ਕਰਵਾਏਗੀ ਉਥੇ ਮਾਰੇ ਗਏ ਪਰਿਵਾਰਾਂ ਦੀ ਮਾਲੀ ਅਤੇ ਨੌਕਰੀ ਦੇਕੇ ਮਦਦ ਕਰਨ ਦੀ ਜ਼ਿੰਮੇਵਾਰੀ ਵੀ ਨਿਭਾਏਗੀ ।
ਸ. ਮਾਨ ਨੇ ਕਿਹਾ ਕਿ ਭਾਵੇ ਇਸ ਤੋ ਪਹਿਲਾ ਇਸ ਤਰ੍ਹਾਂ ਦੇ ਵਾਪਰੇ ਹਵਾਈ ਹਾਦਸਿਆ ਦੀ ਜਾਂਚ ਹੋਈ ਹੈ, ਪਰ ਦੁੱਖ ਅਤੇ ਅਫ਼ਸੋਸ ਹੈ ਕਿ ਕੁਝ ਸਮਾਂ ਪਹਿਲੇ ਇਕ ਬਹਾਦਰ ਜਰਨਲ ਗਰੇਵਾਲ ਦੀ ਕਸ਼ਮੀਰ ਦੇ ਬਨਿਹਾਲ ਪਾਸ ਵਿਖੇ ਹਵਾਈ ਜਹਾਜ ਹਾਦਸਾਗ੍ਰਸਤ ਹੋ ਗਿਆ ਸੀ । ਜਿਸ ਵਿਚ ਜਰਨਲ ਗਰੇਵਾਲ ਮਾਰੇ ਗਏ ਸਨ । ਪਰ ਅੱਜ ਤੱਕ ਉਸ ਹੋਏ ਹਾਦਸੇ ਅਤੇ ਮਾਰੇ ਗਏ ਜਰਨਲ ਗਰੇਵਾਲ ਦੀ ਘਟਨਾ ਸੰਬੰਧੀ ਸਰਕਾਰ ਤੇ ਫ਼ੌਜ ਨੇ ਕੋਈ ਜਾਂਚ ਨਹੀਂ ਕਰਵਾਈ । ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੂੰ ਜਾਪਦਾ ਹੈ ਕਿ ਜਰਨਲ ਗਰੇਵਾਲ ਨੂੰ ਵੀ ਕਿਸੇ ਸਾਜਿਸ ਅਧੀਨ ਹਾਦਸੇ ਦਾ ਨਿਸ਼ਾਨਾਂ ਬਣਾਇਆ ਗਿਆ ਸੀ, ਉਸਦੀ ਵੀ ਉੱਚ ਪੱਧਰੀ ਜਾਂਚ ਦੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਜੋਰਦਾਰ ਮੰਗ ਕਰਦਾ ਹੈ।