ਬਾਦਲ ਦਲ ਤੋਂ ਵੱਖ ਹੋਏ ਆਗੂਆਂ ਦਾ ਕੌਮੀ ਸੋਚ ਅਤੇ ਨਿਸ਼ਾਨੇ ਉਤੇ ਅਜੇ ਵੀ ਭੰਬਲਭੂਸੇ ਵਿਚ ਹੋਣਾ ਅਤਿ ਅਫ਼ਸੋਸਨਾਕ

ਫ਼ਤਹਿਗੜ੍ਹ ਸਾਹਿਬ – “ਸਿੱਖ ਕੌਮ ਵੱਲੋਂ ਜਦੋਂ ਗੁਰਦੁਆਰਾ ਸੁਧਾਰ ਲਹਿਰ ਚੱਲ ਰਹੀ ਸੀ ਤਾਂ ਉਸ ਸਮੇ ਦੀ ਸਿੱਖ ਲੀਡਰਸ਼ਿਪ ਦੇ ਸੰਘਰਸ਼ ਦੀ ਬਦੌਲਤ 1920 ਵਿਚ ਸ਼੍ਰੋਮਣੀ ਅਕਾਲੀ ਦਲ ਹੋਦ ਵਿਚ ਆਇਆ ਸੀ। ਜਿਸਦਾ ਮਕਸਦ ਸਿੱਖੀ ਸੋਚ, ਸਿਧਾਤਾਂ, ਮਰਿਯਾਦਾਵਾ ਉਤੇ ਪਹਿਰਾ ਦਿੰਦੇ ਹੋਏ ਸਿੱਖੀ ਦੇ ਕੌਮਾਂਤਰੀ ਪੱਧਰ ਤੇ ਬੋਲਬਾਲੇ ਨੂੰ ਕਾਇਮ ਕਰਨਾ ਅਤੇ ਸਿੱਖ ਧਰਮ ਦਾ ਸਹੀ ਸੇਧ ਵਿਚ ਪ੍ਰਚਾਰ ਕਰਨਾ ਸੀ । ਉਸ ਤੋਂ ਬਾਅਦ ਜਿੰਨੇ ਵੀ ਰਵਾਇਤੀ ਅਕਾਲੀ ਲੀਡਰ ਹੋਏ ਹਨ, ਉਨ੍ਹਾਂ ਨੇ ਸਿੱਖੀ ਦੇ ਬੋਲਬਾਲੇ ਅਤੇ ਆਪਣੇ ਪੰਜਾਬ ਸੂਬੇ ਨੂੰ ਧਾਰਮਿਕ, ਸਮਾਜਿਕ, ਮਾਲੀ, ਭੂਗੋਲਿਕ, ਇਖਲਾਕੀ ਤੌਰ ਤੇ ਮਜਬੂਤ ਕਰਨ ਲਈ ਤਾਂ ਕੋਈ ਸੁਹਿਰਦ ਉਦਮ ਨਹੀਂ ਕੀਤੇ । ਕੇਵਲ ਤੇ ਕੇਵਲ ਆਪਣੀ ਸਿਆਸੀ ਚੌਧਰਾਂ ਤੇ ਆਪਣੇ ਪਰਿਵਾਰਾਂ ਤੇ ਕਾਰੋਬਾਰਾਂ ਦੀ ਮਾਲੀ ਹਾਲਤ ਨੂੰ ਮਜਬੂਤ ਕਰਨ ਲਈ ਆਪਣੇ ਆਪ ਨੂੰ ਹਿੰਦੂਤਵ ਹੁਕਮਰਾਨਾਂ ਦੇ ਅੱਗੇ ਸਮਰਪਨ ਕਰਦੇ ਰਹੇ । ਇਹੀ ਵਜਹ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਅਸਲ ਮਕਸਦ ਜਿਸਨੂੰ ਲੈਕੇ ਇਸਦਾ ਜਨਮ ਹੋਇਆ ਸੀ, ਉਸਨੂੰ ਇਹ ਰਵਾਇਤੀ ਲੀਡਰਸਿਪ ਬਹੁਤ ਪਹਿਲੇ ਤੋ ਹੀ ਵਿਸਾਰ ਚੁੱਕੀ ਹੈ । ਕੇਵਲ ਤੇ ਕੇਵਲ ਵੱਡੀਆ ਕੁਰਬਾਨੀਆ ਅਤੇ ਲੰਮੇ ਸੰਘਰਸ਼ ਤੋ ਬਾਅਦ ਹੋਦ ਵਿਚ ਆਈ ਇਸ ਮਹਾਨ ਜਥੇਬੰਦੀ ਸ਼੍ਰੋਮਣੀ ਅਕਾਲੀ ਦਲ ਦੇ ਨਾਮ ਦੀ ਦੁਰਵਰਤੋ ਹੀ ਕਰਦੇ ਆ ਰਹੇ ਹਨ । ਅਜਿਹੀ ਸਿੱਖ ਕੌਮ ਅਤੇ ਸਿੱਖੀ ਸਿਧਾਤਾਂ ਨੂੰ ਪੂਰਨ ਰੂਪ ਵਿਚ ਤਿਲਾਜਲੀ ਦੇ ਚੁੱਕੀ ਰਵਾਇਤੀ ਅਕਾਲੀ ਲੀਡਰਸਿਪ ਨੂੰ ਕੋਈ ਇਖਲਾਕੀ ਹੱਕ ਹੀ ਨਹੀਂ ਰਹਿ ਜਾਂਦਾ ਕਿ ਉਹ ਸ਼੍ਰੋਮਣੀ ਅਕਾਲੀ ਦਲ ਦੇ ਜਨਮ ਦੇ 100 ਸਾਲਾ ਨੂੰ ਮਨਾਉਣ ਜਾਂ ਇਸਦੇ ਨਾਮ ਦੀ ਦੁਰਵਰਤੋ ਕਰਨ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬੀਤੇ ਦਿਨੀਂ ਚੰਡੀਗੜ੍ਹ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ 101ਵੇ ਵਰ੍ਹੇਗੰਢ ਨੂੰ ਮਨਾਉਦੇ ਹੋਏ ਰਵਾਇਤੀ ਅਕਾਲੀ ਲੀਡਰਸ਼ਿਪ ਨੂੰ ਸਿੱਖ ਕੌਮ ਦੀ ਕਚਹਿਰੀ ਵਿਚ ਖੜ੍ਹਾ ਕਰਦੇ ਹੋਏ ਅਤੇ ਸਿੱਖ ਕੌਮ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਅਸਲ ਮਕਸਦ ਸੰਬੰਧੀ, ਜਿਸ ਉਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) 1989 ਜਦੋ ਤੋ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਪਾਰਟੀ ਹੋਦ ਵਿਚ ਆਈ ਹੈ, ਦ੍ਰਿੜਤਾ ਨਾਲ ਪਹਿਰਾ ਦੇਣ ਅਤੇ ਨਿਰੰਤਰ ਸੰਘਰਸ਼ ਕਰਦੇ ਰਹਿਣ ਦੀ ਗੱਲ ਤੋ ਜਾਣੂ ਕਰਵਾਉਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਸਿੱਖ ਕੌਮ ਦੇ ਪੂਰਨ ਰੂਪ ਵਿਚ ਬੋਲਬਾਲੇ ਹੋਣ ਦੀ ਗੱਲ ਕਰਦੇ ਹੋਏ ਕਿਹਾ ਕਿ 1943 ਵਿਚ ਕਾਮਰੇਡ ਆਗੂ ਸ੍ਰੀ ਹਰਕ੍ਰਿਸ਼ਨ ਸੁਰਜੀਤ ਵੱਲੋ ‘ਖਾਲਿਸਤਾਨ’ ਦਾ ਮਤਾ ਰੱਖਕੇ ਪਾਸ ਕੀਤਾ ਗਿਆ ਸੀ । ਜਦੋਕਿ 1946 ਵਿਚ ਸਿੱਖ ਕੌਮ ਦੀ ਧਾਰਮਿਕ ਸੰਸਥਾਂ ਐਸ.ਜੀ.ਪੀ.ਸੀ. ਦੇ ਹਾਊਸ ਵਿਚ ਇਹ ਮਤਾ ਸਰਬਸੰਮਤੀ ਨਾਲ ਪਾਸ ਕੀਤਾ ਗਿਆ ਸੀ । ਲੇਕਿਨ 1947 ਤੋ ਬਾਅਦ ਜਦੋ ਮੁਲਕ ਦੀ ਵੰਡ ਹੋਈ ਇਨ੍ਹਾਂ ਕਾਮਰੇਡ ਭਰਾਵਾਂ ਵੱਲੋ ਹਿੰਦੂਤਵ ਹੁਕਮਰਾਨਾਂ ਦਾ ਸਾਥ ਦਿੱਤਾ ਗਿਆ । ਵੰਡ ਸਮੇ ਨਾ ਹਿੰਦੂ, ਨਾ ਮੁਸਲਮਾਨ, ਨਾ ਸਿੱਖ ਇਸ ਵੰਡ ਲਈ ਸਹਿਮਤ ਸਨ। ਕੇਵਲ ਨਹਿਰੂ ਜੋ ਯੂਪੀ ਦੇ ਸਨ, ਗਾਂਧੀ ਜੋ ਗੁਜਰਾਤੀ ਸਨ, ਜਿਨਾਹ ਜੋ ਬੰਬੇ ਦੇ ਸਨ ਤੇ ਸ੍ਰੀ ਮਾਊਟਬੈਟਨ ਜੋ ਲੰਡਨ ਦੇ ਸਨ, ਇਨ੍ਹਾਂ ਨੇ ਇਹ ਵੰਡ ਕਰਵਾਈ । ਉਸ ਸਮੇ ਵੀ ਜਿਹੜੀ ਰਵਾਇਤੀ ਲੀਡਰਸਿਪ ਸੀ, ਉਸਨੇ ਆਪਣੀ ਕੌਮੀ ਆਜਾਦ ਹੋਦ ਨੂੰ ਅਮਲੀ ਰੂਪ ਵਿਚ ਕਾਇਮ ਕਰਨ ਦੀ ਬਜਾਇ ਬਹੁਗਿਣਤੀ ਹਿੰਦੂ ਆਗੂਆਂ ਦਾ ਹੀ ਆਪਣੇ ਸਵਾਰਥੀ ਹਿੱਤਾ ਲਈ ਸਾਥ ਦਿੱਤਾ ।

ਇਥੇ ਇਹ ਵਰਣਨ ਕਰਨਾ ਜ਼ਰੂਰੀ ਹੈ ਕਿ 1966 ਵਿਚ ਜਦੋ ਨਵਾਂ ਪੰਜਾਬ ਬਣਿਆ ਅਤੇ 60 ਹਜਾਰ ਦੇ ਕਰੀਬ ਪੰਜਾਬੀ ਜੇਲ੍ਹਾਂ ਵਿਚ ਤੁੰਨੇ ਗਏ, ਉਸ ਸਮੇ ਸੂਬੇ ਦੀ ਜ਼ਮੀਨੀ ਵੰਡ ਕਰਦੇ ਹੋਏ ਵੀ ਸਿੱਖ ਕੌਮ ਨਾਲ ਹੁਕਮਰਾਨਾਂ ਨੇ ਬੇਈਮਾਨੀ ਤੇ ਧੋਖੇ ਕੀਤੇ ਅਤੇ ਸਾਡੀ ਉਸ ਸਮੇ ਦੀ ਲੀਡਰਸਿਪ ਆਪਣੀ ਪੰਜਾਬ ਅਤੇ ਕੌਮ ਪ੍ਰਤੀ ਜ਼ਿੰਮੇਵਾਰੀ ਨੂੰ ਪੂਰਨ ਕਰਨ ਵਿਚ ਅਸਫਲ ਰਹੀ । ਕਿਉਂਕਿ ਉਸ ਸਮੇ ਇਕ ਸਾਜਿਸ ਤਹਿਤ ਪੰਜਾਬੀ ਬੋਲਦੇ ਇਲਾਕੇ ਹਰਿਆਣਾ, ਹਿਮਾਚਲ, ਰਾਜਸਥਾਂਨ ਨੂੰ ਦੇ ਦਿੱਤੇ ਗਏ । ਜਦੋਕਿ ਸੂਬਿਆ ਦੇ ਜਨਮ ਸਮੇ ਬੋਲੀ-ਭਾਸਾ ਨੂੰ ਮੁੱਖ ਰੱਖਕੇ ਇਲਾਕੇ ਦੀ ਵੰਡ ਹੁੰਦੀ ਹੈ। ਇਸੇ ਤਰ੍ਹਾਂ ਰੀਪੇਰੀਅਨ ਕਾਨੂੰਨ ਅਨੁਸਾਰ ਜੋ ਦਰਿਆਵਾ ਅਤੇ ਨਦੀਆ ਦੇ ਪਾਣੀ ਹੁੰਦੇ ਹਨ, ਉਹ ਜਿਸ ਸੂਬੇ ਵਿਚ ਵਹਿੰਦੇ ਹਨ, ਉਪਰੋਕਤ ਕਾਨੂੰਨ ਅਨੁਸਾਰ ਉਨ੍ਹਾਂ ਦਰਿਆਵਾ ਅਤੇ ਨਦੀਆ ਦੇ ਪਾਣੀਆ ਉਤੇ ਉਸ ਸੰਬੰਧਤ ਸੂਬੇ ਦਾ ਕਾਨੂੰਨੀ ਹੱਕ ਹੁੰਦਾ ਹੈ । ਪਰ ਇਥੇ ਵੀ ਰਵਾਇਤੀ ਲੀਡਰਸਿਪ ਦੀ ਸਵਾਰਥੀ ਸੋਚ ਦੀ ਬਦੌਲਤ ਸਾਡੇ ਪਾਣੀ ਹਰਿਆਣਾ, ਹਿਮਾਚਲ, ਦਿੱਲੀ, ਰਾਜਸਥਾਂਨ ਨੂੰ ਦੇ ਦਿੱਤੇ ਗਏ । ਸਾਡੀ ਰਾਜਧਾਨੀ ਚੰਡੀਗੜ੍ਹ ਅਤੇ ਸਾਡੇ ਬਿਜਲੀ ਪੈਦਾ ਕਰਨ ਵਾਲੇ ਹੈੱਡਵਰਕਸ ਵੀ ਗੈਰ ਕਾਨੂੰਨੀ ਢੰਗ ਨਾਲ ਖੋਹ ਲਗੇ ਗਏ ਅਤੇ ਸਾਡੀ ਅਕਾਲੀ ਦਲ ਤੇ ਹੱਕ ਜਮਾਉਣ ਵਾਲੀ ਲੀਡਰਸਿਪ ਨੇ ਇਥੇ ਵੀ ਆਪਣੀ ਜ਼ਿੰਮੇਵਾਰੀ ਨਾ ਨਿਭਾਈ । ਪੰਜਾਬ ਵਿਚ ਪੰਜਾਬੀ ਬੋਲੀ ਨੂੰ ਪ੍ਰਫੁੱਲਿਤ ਕਰਨ ਵਿਚ ਵੀ ਇਹ ਰਵਾਇੱਤੀ ਲੀਡਰਸਿਪ ਅੱਜ ਤੱਕ ਅਸਫਲ ਰਹੀ ।

1984 ਵਿਚ ਮਰਹੂਮ ਇੰਦਰਾ ਗਾਂਧੀ ਨੇ ਰੂਸ ਅਤੇ ਬਰਤਾਨੀਆ ਦੀ ਫ਼ੌਜ ਦੀ ਸਹਾਇਤਾ ਨਾਲ ਜਦੋ ਸਾਡੇ ਸ੍ਰੀ ਦਰਬਾਰ ਸਾਹਿਬ, ਸ੍ਰੀ ਅਕਾਲ ਤਖਤ ਸਾਹਿਬ ਉਤੇ ਬਲਿਊ ਸਟਾਰ ਦਾ ਫ਼ੌਜੀ ਹਮਲਾ ਕੀਤਾ ਤਾਂ ਇਹ ਸਮੁੱਚੀ ਰਵਾਇਤੀ ਲੀਡਰਸਿਪ ਜਿਸਦਾ ਫਰਜ ਹਿੰਦੂਤਵ ਹੁਕਮਰਾਨਾਂ ਦੀ ਇਸ ਸਾਜਿਸ ਨੂੰ ਅਸਫਲ ਬਣਾਉਣਾ ਸੀ, ਇਹ ਖੁਦ ਉਸ ਸਾਜਿਸ ਵਿਚ ਸਾਮਿਲ ਹੋ ਗਏ ਅਤੇ ਸਿੱਖ ਕੌਮ ਦੀਆਂ ਅੱਖਾਂ ਵਿਚ ਘੱਟਾ ਪਾਉਣ ਲਈ ਇਹ ਬਿਆਨ ਦਿੰਦੇ ਰਹੇ ਕਿ ਜੇਕਰ ਫ਼ੌਜ ਨੇ ਹਮਲਾ ਕੀਤਾ ਤਾਂ ਸਾਡੀਆ ਲਾਸਾ ਉਤੇ ਚੱਲਕੇ ਆਉਣਾ ਪਵੇਗਾ, ਲੇਕਿਨ ਇਨ੍ਹਾਂ ਸਭਨਾਂ ਨੇ ਸ੍ਰੀ ਦਰਬਾਰ ਸਾਹਿਬ ਦੇ ਅੰਦਰੋ ਹੱਥ ਖੜ੍ਹੇ ਕਰਕੇ ਫ਼ੌਜ ਦੀਆਂ ਬਖਤਰ ਬੰਦ ਗੱਡੀਆ ਵਿਚ ਸੁਰੱਖਿਅਤ ਕਰਕੇ ਬਾਹਰ ਕੱਢਿਆ ਗਿਆ । ਪਰ ਦੁੱਖ ਅਤੇ ਅਫ਼ਸੋਸ ਹੈ ਕਿ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆ, ਜਰਨਲ ਸੁਬੇਗ ਸਿੰਘ ਜਿਨ੍ਹਾਂ ਨੇ ਸਿਧਾਤਾਂ ਤੇ ਸੋਚ ਉਤੇ ਦ੍ਰਿੜਤਾ ਨਾਲ ਜੰਗ ਲੜਦੇ ਹੋਏ ਸ਼ਹੀਦੀਆਂ ਪਾਈਆ, ਉਨ੍ਹਾਂ ਦੇ ਸਰੀਰ ਸਿੱਖ ਕੌਮ ਨੂੰ ਆਪਣੀਆ ਰਵਾਇਤਾ ਅਨੁਸਾਰ ਸਸਕਾਰ ਕਰਨ ਲਈ ਨਹੀਂ ਦਿੱਤੇ ਗਏ । ਸਾਨੂੰ ਇਹ ਵੀ ਨਹੀਂ ਦੱਸਿਆ ਗਿਆ ਕਿ ਉਨ੍ਹਾਂ ਦਾ ਸੰਸਕਾਰ ਕਿਥੇ ਕੀਤਾ, ਉਨ੍ਹਾਂ ਦੀਆਂ ਅਸਥੀਆ ਕਿਥੇ ਪਾਈਆ, ਉਨ੍ਹਾਂ ਦੇ ਭੋਗ ਰਸਮ ਕਿਥੇ ਪੂਰਨ ਕੀਤੀ ਗਈ । ਜਦੋਕਿ ਜਰਨਲ ਸੁਬੇਗ ਸਿੰਘ ਜਿਨ੍ਹਾਂ ਨੇ 1948, 1962, 1965 ਅਤੇ 1971 ਦੀਆਂ ਜੰਗਾਂ ਸਮੇ ਦ੍ਰਿੜਤਾ ਨਾਲ ਫ਼ੌਜ ਦੀ ਅਗਵਾਈ ਕੀਤੀ ਅਤੇ ਬੰਗਲਾਦੇਸ ਦੀ ਲੜਾਈ ਵਿਚ 90 ਹਜਾਰ ਮੁਕਤੀ ਬਹਿਣੀ ਫੌਜ ਤੋ ਸਮਰਪਨ ਕਰਵਾਇਆ। ਉਨ੍ਹਾਂ ਨਾਲ ਵੀ ਅਜਿਹਾ ਵਿਵਹਾਰ ਕੀਤਾ ਗਿਆ ਜਦੋਕਿ ਫ਼ੌਜ ਦੀ ਰਵਾਇਤ ਹੈ ਕਿ ਦੁਸਮਣ ਦਾ ਜਰਨੈਲ ਮਰਨ ਤੇ ਵੀ ਫੌਜੀ ਰਵਾਇਤਾ ਅਨੁਸਾਰ ਸੰਸਕਾਰ ਕੀਤਾ ਜਾਂਦਾ ਹੈ । 25 ਹਜਾਰ ਦੇ ਕਰੀਬ ਸਾਡੇ ਨਿਹੱਥੇ ਨਿਰਦੋਸ਼ ਸਰਧਾਲੂ ਜੋ ਸ੍ਰੀ ਗੁਰੁ ਅਰਜਨ ਦੇਵ ਸਾਹਿਬ ਜੀ ਦੀ ਸਹੀਦੀ ਨੂੰ ਨਤਮਸਤਕ ਹੋਣ ਗਏ ਸਨ, ਉਨ੍ਹਾਂ ਨੂੰ ਸਹੀਦ ਕਰ ਦਿੱਤਾ ਗਿਆ । ਸ੍ਰੀ ਦਰਬਾਰ ਸਾਹਿਬ ਦੇ ਸਰੋਵਰ ਨੂੰ ਸਿੱਖਾਂ ਦੇ ਖੂਨ ਨਾਲ ਲਾਲ ਕਰ ਦਿੱਤਾ ਗਿਆ । ਅੰਮ੍ਰਿਤਸਰ ਦੀ ਲੋਕਲ ਮਿਊਸੀਪਲ ਕਾਰਪੋਰੇਸਨ ਦੇ ਮੁਲਾਜਮਾਂ ਨੇ ਦਰਬਾਰ ਸਾਹਿਬ ਵਿਚੋ ਲਾਸਾ ਚੁੱਕਣ ਤੋ ਨਾਹ ਕਰ ਦਿੱਤੀ । ਫਿਰ ਫੌLਜ ਨੇ ਬਿਹਾਰੀ ਭੱਈਆ ਨੂੰ ਇਹ ਲਾਲਚ ਦੇਕੇ ਕਿ ਲਾਸਾ ਦੇ ਹੱਥਾਂ ਵਿਚ ਪਾਏ ਕੜੇ, ਮੁੰਦੀਆ ਜਾਂ ਬਟੂਏ ਉਹ ਰੱਖ ਸਕਦੇ ਹਨ, ਫਿਰ ਇਹ ਲਾਸਾ ਚੁੱਕਵਾਈਆ ਗਈਆ । ਇਸ ਸਮੇ ਵੀ ਇਸ ਰਵਾਇਤੀ ਲੀਡਰਸਿਪ ਨੇ ਸ਼੍ਰੋਮਣੀ ਅਕਾਲੀ ਦਲ ਦੇ ਸਿਧਾਤਾਂ ਤੇ ਸੋਚ ਦੀ ਰੱਖਿਆ ਕਰਨ ਦੀ ਕੋਈ ਜ਼ਿੰਮੇਵਾਰੀ ਨਾ ਨਿਭਾਈ ।

ਇਸ ਉਪਰੰਤ 1992 ਵਿਚ ਸਮੁੱਚੀ ਲੀਡਰਸਿਪ ਜਿਨ੍ਹਾਂ ਵਿਚ ਸ. ਪ੍ਰਕਾਸ਼ ਸਿੰਘ ਬਾਦਲ, ਗੁਰਚਰਨ ਸਿੰਘ ਟੋਹੜਾ, ਜਥੇਦਾਰ ਜਗਦੇਵ ਸਿੰਘ ਤਲਵੰਡੀ, ਬੱਬਰ ਅਕਾਲੀ ਦਲ, ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਦਿ ਸਮੁੱਚੀਆ ਸਿੱਖ ਸੰਸਥਾਵਾਂ ਦੇ ਨੁਮਾਇੰਦਿਆ ਨੇ ‘ਖ਼ਾਲਿਸਤਾਨ’ ਨੂੰ ਕਾਇਮ ਕਰਨ ਦੇ ਮਤੇ ਉਤੇ ਦਸਤਖਤ ਕਰਕੇ ਦਿੱਲੀ ਵਿਖੇ ਪਹੁੰਚੇ ਯੂ.ਐਨ. ਦੇ ਸਕੱਤਰ ਜਰਨਲ ਬੁਟਰੋਸ-ਬੁਟਰੋਸ ਘਾਲੀ ਨੂੰ ਯਾਦ ਪੱਤਰ ਦਿੱਤਾ । ਪਰ ਇਹ ਸਮੁੱਚੀ ਰਵਾਇੱਤੀ ਅਕਾਲੀ ਲੀਡਰਸਿਪ ਇਕ ਵਾਰੀ ਫਿਰ ਆਪਣੇ ਕੀਤੇ ਗਏ ਦਸਤਖਤੀ ਦਸਤਾਵੇਜ ਅਤੇ ਕੌਮੀ ਪ੍ਰਣ ਤੋ ਆਪਣੇ ਸਵਾਰਥੀ ਹਿੱਤਾ ਲਈ ਪਿੱਠ ਦੇ ਗਈ । ਫਿਰ 1994 ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਮਹਾਨ ਅਸਥਾਂਨ `ਤੇ ਸਮੁੱਚੀ ਸਿੱਖ ਲੀਡਰਸਿਪ ਜਿਨ੍ਹਾਂ ਵਿਚ ਕੈਪਟਨ ਅਮਰਿੰਦਰ ਸਿੰਘ, ਜਥੇਦਾਰ ਗੁਰਚਰਨ ਸਿੰਘ ਟੋਹੜਾ, ਜਗਦੇਵ ਸਿੰਘ ਤਲਵੰਡੀ, ਸੁਰਜੀਤ ਸਿੰਘ ਬਰਨਾਲਾ, ਕਰਨਲ ਜਸਮੇਰ ਸਿੰਘ ਬਾਲਾ, ਭਾਈ ਮਨਜੀਤ ਸਿੰਘ ਅਤੇ ਦਾਸ ਸਭਨਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜੂਰੀ ਵਿਚ ਉਸ ਸਮੇ ਦੇ ਐਕਟਿੰਗ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਪ੍ਰੋ. ਮਨਜੀਤ ਸਿੰਘ ਦੀ ਹਾਜਰੀ ਵਿਚ ‘ਅੰਮ੍ਰਿਤਸਰ ਐਲਾਨਨਾਮੇ’ ਜਿਸਦਾ ਮਕਸਦ ਵੀ ਸਿੱਖੀ ਦੇ ਬੋਲਬਾਲੇ ਅਤੇ ਕੌਮੀ ਆਜਾਦੀ ਪ੍ਰਾਪਤ ਕਰਨਾ ਸੀ, ਉਤੇ ਦਸਤਖਤ ਕੀਤੇ ਸਨ । ਪਰ ਇਥੇ ਵੀ ਇਹ ਸਮੁੱਚੀ ਲੀਡਰਸਿਪ ਸਿੱਖੀ ਸਿਧਾਤਾਂ, ਸੋਚ ਅਤੇ ਅੰਮ੍ਰਿਤਸਰ ਐਲਾਨਨਾਮੇ ਵਿਚ ਪ੍ਰਗਟਾਏ ਗਏ ਸਿੱਖ ਕੌਮ ਤੇ ਪੰਜਾਬੀਆ ਦੀ ਅੰਤਰ ਆਤਮਾ ਦੀ ਆਵਾਜ ਨੂੰ ਪਿੱਠ ਦੇ ਗਏ । 1996 ਵਿਚ ਜਦੋ ਰਵਾਇਤੀ ਅਕਾਲੀਆ ਨੇ ਮੋਗੇ ਵਿਖੇ ਮੋਗਾ ਰੈਲੀ ਕੀਤੀ ਤਾਂ ਸੈਂਟਰ ਦੇ ਹੁਕਮਰਾਨਾਂ ਦੀ ਗੁਲਾਮੀਅਤ ਵਾਲੀ ਸੋਚ ਨੂੰ ਪ੍ਰਵਾਨ ਕਰਦੇ ਹੋਏ ਇਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਧਰਮ ਨਿਰਪੱਖ ਪਾਰਟੀ ਕਰਾਰ ਦਿੰਦੇ ਹੋਏ ਸਿੱਖ ਕੌਮ ਦੇ ਸਿਧਾਤਾਂ, ਸੋਚ ਅਤੇ ਅਕਾਲੀ ਦਲ ਦੇ ਮਕਸਦ ਦਾ ਹੀ ਭੋਗ ਪਾ ਦਿੱਤਾ ।

1999 ਵਿਚ ਜਦੋ ਮੈਂ ਸੰਗਰੂਰ ਤੋ ਪਾਰਲੀਮੈਟ ਮੈਬਰ ਚੁਣਿਆ ਗਿਆ ਤਾਂ ਉਸ ਸਮੇ ਪਾਰਲੀਮੈਟ ਵਿਚ ਪੋਟਾ ਕਾਨੂੰਨ ਪਾਸ ਕਰਨ ਲਈ ਰੱਖਿਆ ਗਿਆ ਮੈ ਇਨ੍ਹਾਂ ਸਾਰੇ ਰਵਾਇਤੀ ਅਕਾਲੀ ਆਗੂਆ ਨੂੰ ਵੋਟ ਨਾ ਪਾਉਣ ਲਈ ਨਿੱਜੀ ਤੌਰ ਤੇ ਮੁਲਾਕਾਤ ਕੀਤੀ । ਲੇਕਿਨ ਇਨ੍ਹਾਂ ਨੇ ਉਸ ਪੋਟਾ ਕਾਨੂੰਨ ਦੇ ਹੱਕ ਵਿਚ ਵੋਟਾ ਪਾਈਆ ਜਦੋਕਿ ਕੋਈ ਕਾਂਗਰਸ ਤੇ ਦਾਸ ਨੇ ਇਸ ਕਾਲੇ ਕਾਨੂੰਨ ਦੇ ਵਿਰੁੱਧ ਵੋਟ ਪਾਈ । ਇਸ ਲਈ ਇਨ੍ਹਾਂ ਨੇ ਤਾਂ ਕਿਸੇ ਵੀ ਖੇਤਰ ਵਿਚ ਸਿੱਖ ਕੌਮ ਦੀ ਸੋਚ ਦੀ ਨੁਮਾਇੰਦਗੀ ਹੀ ਨਹੀਂ ਕੀਤੀ । ਇਹ ਹੋਰ ਵੀ ਦੁੱਖ ਅਤੇ ਅਫ਼ਸੋਸਨਾਕ ਕਾਰਵਾਈ ਹੈ ਕਿ ਜਿਨ੍ਹਾਂ ਰਵਾਇਤੀ ਆਗੂਆ ਨੇ ਬਾਦਲ ਦਲ ਦੀਆਂ ਆਪਹੁਦਰੀਆ ਅਤੇ ਕੌਮ ਵਿਰੋਧੀ ਅਮਲਾਂ ਦੀ ਬਦੌਲਤ ਆਪਣੇ ਆਪ ਨੂੰ ਬਾਦਲ ਅਕਾਲੀ ਦਲ ਤੋ ਵੱਖ ਕਰਕੇ ਸੰਯੁਕਤ ਅਕਾਲੀ ਦਲ, ਡੈਮੋਕ੍ਰੇਟਿਕ ਅਕਾਲੀ ਦਲ, ਟਕਸਾਲੀ ਅਕਾਲੀ ਦਲ ਅਤੇ ਹੋਰ ਨਾਮ ਦਿੱਤੇ ਹਨ, ਉਹ ਵੀ ਸ੍ਰLੋਮਣੀ ਅਕਾਲੀ ਦਲ ਦੇ ਜਨਮ ਦੇ 101ਵੇ ਵਰ੍ਹੇਗੰਢ ਸਮੇ ਵੀ ਅਜੇ ਵੀ ਵੱਡੇ ਭੰਬਲਭੂਸੇ ਵਿਚ ਘਿਰੇ ਹੋਏ ਹਨ ਅਤੇ ਕੋਈ ਵੀ ਸਿਧਾਂਤ, ਸੋਚ, ਕੌਮੀ ਆਜਾਦੀ, ਸਿੱਖੀ ਦੇ ਬੋਲਬਾਲੇ, ਪੰਜਾਬ, ਪੰਜਾਬੀ, ਪੰਜਾਬੀਅਤ ਤੇ ਇਨਸਾਨੀਅਤ ਪੱਖੀ ਉਦਮਾਂ ਨੂੰ ਅਮਲੀ ਰੂਪ ਵਿਚ ਸਾਹਮਣੇ ਲਿਆਉਣ ਅਤੇ ਇਥੇ ਸਹੀ ਮਾਇਨਿਆ ਵਿਚ ਗੁਰੂ ਸਾਹਿਬਾਨ ਜੀ ਦੀ ਸੋਚ ਤੇ ਹਲੀਮੀ ਰਾਜ ਕਾਇਮ ਕਰਨ ਲਈ ਕੋਈ ਅਮਲ ਨਹੀਂ ਦਿਖਾਈ ਦੇ ਰਿਹਾ । ਬਲਕਿ ਮੌਕਾਪ੍ਰਸਤੀ ਦੀ ਸੋਚ ਅਧੀਨ ਪੰਜਾਬ, ਖ਼ਾਲਸਾ ਪੰਥ ਅਤੇ ਇਨਸਾਨੀਅਤ ਵਿਰੋਧੀ ਅਮਲ ਕਰਨ ਵਾਲੀਆ ਜਾਬਰ ਜਮਾਤਾਂ ਬੀਜੇਪੀ, ਕਾਂਗਰਸ ਜਾਂ ਉਨ੍ਹਾਂ ਦੀ ਬੀ-ਟੀਮ ਬਣੀ ਆਮ ਆਦਮੀ ਪਾਰਟੀ ਨਾਲ ਸਿਆਸੀ ਸਮਝੌਤੇ ਕਰਨ ਦੀ ਤਾਕ ਵਿਚ ਹੀ ਉਲਝੇ ਹੋਏ ਹਨ । ਅਜਿਹੀ ਰਵਾਇਤੀ ਲੀਡਰਸਿਪ ਤੋ ਕੀ ਉਮੀਦ ਰੱਖੀ ਜਾ ਸਕਦੀ ਹੈ ਕਿ ਉਹ ਪੰਜਾਬ ਸੂਬੇ, ਪੰਜਾਬੀ ਅਤੇ ਸਿੱਖੀ ਦੇ ਬੋਲਬਾਲੇ ਲਈ ਕੁਝ ਕਰ ਸਕਣਗੇ ? ਪੰਜਾਬੀਆ ਤੇ ਸਿੱਖ ਕੌਮ ਨੂੰ ਇਹ ਯਾਦ ਕਰਵਾਉਣਾ ਜਰੂਰੀ ਹੈ ਕਿ ਬੀ.ਐਸ.ਪੀ. ਦੇ ਸੁਪਰੀਮੋ ਬਾਬੂ ਕਾਂਸੀ ਰਾਮ ਜੀ ਤੋ ਜਦੋ ਪਾਰਲੀਮੈਟ ਵਿਚ ਪੁੱਛਿਆ ਗਿਆ ਕਿ ਉਨ੍ਹਾਂ ਦੀ ਸਰਕਾਰ ਆਉਣ ਤੇ ਉਨ੍ਹਾਂ ਦਾ ਮੈਨੀਫੈਸਟੋ ਕੀ ਹੋਵੇਗਾ, ਤਾਂ ਉਨ੍ਹਾਂ ਦਾ ਜੁਆਬ ਸੀ ‘ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ’ । ਦੂਸਰੇ ਪਾਸੇ ਇਹ ਰਵਾਇਤੀ ਅਕਾਲੀ ਆਪਣੇ ਸੌੜੇ ਹਿੱਤਾ ਦੀ ਪੂਰਤੀ ਲਈ ਉਸੇ ਬੀ.ਐਸ.ਪੀ. ਨਾਲ ਸਿਆਸੀ ਸਮਝੋਤੇ ਕਰ ਰਹੇ ਹਨ, ਜਦੋਕਿ ਇਹ ਸਮਝੋਤੇ ਕਰਨ ਵਾਲੇ ਰਵਾਇਤੀ ਅਕਾਲੀ ਤਾਂ ਖੁਦ ਸਿਰਸੇਵਾਲੇ ਬਲਾਤਕਾਰੀ ਤੇ ਕਾਤਲ ਸਾਧ, ਸੁਮੇਧ ਸੈਣੀ, ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ ਹੁਣ ਤੱਕ ਹੋਈਆ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆ ਦੀਆਂ ਸਾਜ਼ਿਸਾਂ ਦੇ ਭਾਈਵਾਲ ਹੋਣ ਦੇ ਨਾਲ-ਨਾਲ ਬਹਿਬਲ ਕਲਾਂ, ਬੁਰਜ ਜਵਾਹਰ ਸਿੰਘ ਵਾਲਾ, ਬਰਗਾੜੀ, ਕੋਟਕਪੂਰਾ ਵਿਖੇ ਸਿੱਖਾਂ ਤੇ ਹੋਏ ਹਮਲੇ ਅਤੇ ਸ਼ਹੀਦੀਆਂ ਲਈ ਜ਼ਿੰਮੇਵਾਰ ਹਨ । ਇਕ ਪਾਸੇ ਤਾਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਚੋਣ ਮੈਨੀਫੈਸਟੋ ਮੰਨਣ ਵਾਲੀ ਬੀਐਸਪੀ ਹੈ ਅਤੇ ਦੂਸਰੇ ਪਾਸੇ ਉਸੇ ਗੁਰੂ ਗ੍ਰੰਥ ਸਾਹਿਬ ਦਾ ਅਪਮਾਨ ਕਰਨ ਵਾਲੇ ਅਤੇ ਗੈਰ-ਇਨਸਾਨੀਅਤ, ਗੈਰ ਕਾਨੂੰਨੀ ਢੰਗ ਨਾਲ ਸਿੱਖਾਂ ਦਾ ਕਤਲੇਆਮ ਕਰਵਾਉਣ ਵਾਲੇ, ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 328 ਸਰੂਪ ਗਾਇਬ ਕਰਨ ਵਾਲੇ, ਐਸ.ਜੀ.ਪੀ.ਸੀ. ਦੀ ਸੰਸਥਾਂ ਦੀਆਂ ਜਰਨਲ ਚੋਣਾਂ ਨੂੰ 11 ਸਾਲਾਂ ਤੋ ਨਾ ਕਰਵਾਉਣ ਵਾਲੇ ਅਤੇ ਪੰਜਾਬ ਦੇ ਸਮੁੱਚੇ ਕੁਦਰਤੀ ਸੋਮਿਆ ਨੂੰ ਲੁਟਾਉਣ ਵਾਲੇ ਅਤੇ ਪੰਜਾਬ ਵਿਚ ਸਿੱਖ ਨੌਜ਼ਵਾਨੀ ਦਾ ਸਾਜਸੀ ਢੰਗ ਨਾਲ ਕਤਲੇਆਮ ਕਰਵਾਉਣ ਵਾਲੇ ਹਨ । ਫਿਰ ਇਸ ਸਮਝੋਤੇ ਦਾ ਕੀ ਇਖਲਾਕੀ ਆਧਾਰ ਹੈ ਅਤੇ ਇਹ ਪੰਜਾਬ ਸੂਬੇ, ਇਥੋ ਦੇ ਨਿਵਾਸੀਆ ਅਤੇ ਸਿੱਖ ਕੌਮ ਦੀ ਬਿਹਤਰੀ ਕਰਨ ਲਈ ਕਿਵੇ ਸਮਰੱਥ ਹੋ ਸਕਦੇ ਹਨ ?

ਇਸ ਵੇਲੇ ਕੇਵਲ ਤੇ ਕੇਵਲ ਪੰਜਾਬ ਸੂਬੇ, ਪੰਜਾਬੀਆ, ਸਿੱਖ ਕੌਮ, ਸਿੱਖ ਸੋਚ, ਸਿਧਾਤਾਂ ਉਤੇ ਨਿਰੰਤਰ ਦ੍ਰਿੜਤਾ ਨਾਲ ਪਹਿਰਾ ਦਿੰਦੀ ਆ ਰਹੀ ਅਤੇ ਪੰਜਾਬ ਸੂਬੇ ਨੂੰ ਧਾਰਮਿਕ, ਸਮਾਜਿਕ, ਇਖਲਾਕੀ, ਮਾਲੀ, ਭੂਗੋਲਿਕ ਤੌਰ ਤੇ ਮਜਬੂਤ ਕਰਨ ਦੀ ਦ੍ਰਿੜ ਇੱਛਾਂ ਸ਼ਕਤੀ ਰੱਖਣ ਵਾਲੀ ਅਤੇ ਇਥੋ ਦੇ ਨਿਵਾਸੀਆ ਦੀ ਸਹੀ ਰੂਪ ਵਿਚ ਆਵਾਜ ਬਣਕੇ ਹਲੀਮੀ ਰਾਜ ਨੂੰ ਕਾਇਮ ਕਰਨ ਵਾਲੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਪਾਰਟੀ ਹੀ ਹੈ ਜਿਸਨੂੰ ਸਿਧਾਤਿਕ ਤੇ ਸੋਚਕ ਰੂਪ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਜਨਮ ਅਤੇ ਹੋਰ ਇਤਿਹਾਸਿਕ ਦਿਹਾੜਿਆ ਨੂੰ ਮਨਾਉਣ ਦਾ ਇਖਲਾਕੀ ਤੇ ਸਿਧਾਤਿਕ ਹੱਕ ਹੈ। ਇਸ ਲਈ ਸਮੁੱਚੇ ਪੰਜਾਬੀਆ, ਸਿੱਖ ਕੌਮ ਨੂੰ ਬੀਤੇ ਸਮੇ ਦੇ ਹੋਏ ਉਪਰੋਕਤ ਵਰਤਾਰੇ ਅਤੇ ਦੁਖਾਂਤ ਨੂੰ ਮੁੱਖ ਰੱਖਦੇ ਹੋਏ ਜਿਸ ਲਈ ਇਹ ਜ਼ਿੰਮੇਵਾਰ ਹਨ, ਇਨ੍ਹਾਂ ਨੂੰ ਸਦਾ ਲਈ ਸਿਆਸੀ, ਧਾਰਮਿਕ, ਸਮਾਜਿਕ ਤੌਰ ਤੇ ਇਸ ਪੰਜਾਬ ਦੀ ਪਵਿੱਤਰ ਧਰਤੀ ਤੋ ਪਛਾੜਨ ਦੀ ਵੱਡੀ ਜ਼ਿੰਮੇਵਾਰੀ ਬਣਦੀ ਹੈ ਜੋ ਫਰਵਰੀ 2022 ਵਿਚ ਆਉਣ ਵਾਲੀਆ ਪੰਜਾਬ ਅਸੈਬਲੀ ਚੋਣਾਂ ਦਾ ਬਹੁਤ ਹੀ ਵਧੀਆ ਮੌਕਾ ਬਣ ਚੁੱਕਾ ਹੈ ਇਸ ਸਮੇ ਸਭ ਪੰਜਾਬੀ ਅਤੇ ਸਿੱਖ ਕੌਮ ਆਪਣੀ ਇਖਲਾਕੀ ਜ਼ਿੰਮੇਵਾਰੀ ਨਿਭਾਉਦੇ ਹੋਏ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੂੰ ਸਿਆਸੀ ਤੌਰ ਤੇ ਪੰਜਾਬ ਦੀ ਹਕੂਮਤ ਤੇ ਲਿਆਉਣ ਅਤੇ ਧਾਰਮਿਕ ਤੌਰ ਤੇ ਐਸ.ਜੀ.ਪੀ.ਸੀ. ਦੇ ਪ੍ਰਬੰਧ ਵਿਚ ਅੱਗੇ ਲਿਆਉਣ ਦੀ ਜ਼ਿੰਮੇਵਾਰੀ ਨਿਭਾਉਣ ਤਾਂ ਕਿ 1920 ਵਿਚ ਹੋਦ ਵਿਚ ਆਏ ਸ਼੍ਰੋਮਣੀ ਅਕਾਲੀ ਦਲ ਦੇ ਅਸਲ ਮਕਸਦ ਦੀ ਅਮਲੀ ਰੂਪ ਵਿਚ ਪ੍ਰਾਪਤੀ ਹੋ ਸਕੇ ਅਤੇ ਇਥੇ ਸਦਾ ਲਈ ਅਮਨ-ਚੈਨ ਤੇ ਜਮਹੂਰੀਅਤ ਦਾ ਬੋਲਬਾਲਾ ਹੋ ਸਕੇ ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>