ਯੂਕੇ : ਓਮੀਕਰੋਨ ਦੇ ਖਤਰੇ ਨੂੰ ਭਾਂਪਦਿਆਂ ਫਰਾਂਸ ਨੇ ਕੀਤੇ ਬਾਰਡਰ ਬੰਦ

skynews-booster-jab-vaccine_5618429.resizedਗਲਾਸਗੋ/ ਲੰਡਨ, (ਮਨਦੀਪ ਖੁਰਮੀ ਹਿੰਮਤਪੁਰਾ) – ਯੂਕੇ ਵਿੱਚ ਕੋਰੋਨਾ ਦਾ ਕਹਿਰ ਓਮੀਕਰੋਨ ਵੇਰੀਐਂਟ ਦੇ ਰੂਪ ਵਿੱਚ ਮੁੜ ਭਿਆਨਕ ਰੂਪ ਅਖਤਿਆਰ ਕਰਦਾ ਨਜ਼ਰ ਆ ਰਿਹਾ ਹੈ। ਪਿਛਲੇ 3 ਦਿਨਾਂ ਤੋਂ ਲਗਾਤਾਰ ਵਧ ਰਹੇ ਕੇਸਾਂ ਨੇ ਸਰਕਾਰ ਦੀ ਵੀ ਚਿੰਤਾ ਵਧਾਈ ਹੋਈ ਹੈ। ਜਿਕਰਯੋਗ ਹੈ ਕਿ ਬੁੱਧਵਾਰ ਨੂੰ 78610 ਕੇਸ ਸਾਹਮਣੇ ਆਏ ਸਨ ਤੇ ਵੀਰਵਾਰ ਨੂੰ ਵਧ ਕੇ 88376 ਹੋ ਗਏ। ਇਸੇ ਤਰ੍ਹਾਂ ਹੀ ਪਿਛਲੇ 24 ਘੰਟਿਆਂ ‘ਚ 93045 ਕੇਸ ਦਰਜ਼ ਹੋਏ ਹਨ। ਸਕਾਟਲੈਂਡ ਦੀ ਫਸਟ ਮਨਿਸਟਰ ਨਿਕੋਲਾ ਸਟਰਜਨ ਅਨੁਸਾਰ ਕੋਵਿਡ ਕੇਸਾਂ ਵਿੱਚੋਂ ਲਗਭਗ 51.4% ਕੇਸ ਇਕੱਲੇ ਓਮੀਕਰੋਨ ਨਾਲ ਸਬੰਧਿਤ ਹਨ। ਦੇਸ਼ ਵਿੱਚ 900 ਦੇ ਕਰੀਬ ਮਰੀਜ਼ ਹਸਪਤਾਲਾਂ ਵਿੱਚ ਦਾਖਲ ਹੋਏ ਹਨ, ਜਿਹਨਾਂ ਦੀ 7 ਦਿਨਾਂ ਵਿੱਚ ਗਿਣਤੀ 6056 ਤੱਕ ਪਹੁੰਚੀ ਹੈ। ਇਹ ਵਾਧਾ ਪਿਛਲੇ ਹਫਤੇ ਦੇ ਮੁਕਾਬਲੇ 8.1% ਦਰਜ਼ ਹੋਇਆ ਹੈ। ਵੈਕਸੀਨੇਸ਼ਨ ਸਬੰਧੀ ਅੰਕੜਿਆਂ ਅਨੁਸਾਰ ਯੂਕੇ ਵਿੱਚ ਹੁਣ ਤੱਕ 26 ਕਰੋੜ 33 ਲੱਖ 8651 ਲੋਕਾਂ ਨੂੰ ਬੂਸਟਰ ਖੁਰਾਕ ਵੀ ਲੱਗ ਚੁੱਕੀ ਹੈ। ਯੂਕੇ ਵਿੱਚ ਵਧਦੇ ਕੇਸਾਂ ਨੂੰ ਦੇਖਦਿਆਂ ਫਰਾਂਸ ਵੱਲੋਂ ਸ਼ੁੱਕਰਵਾਰ ਰਾਤ 11 ਵਜੇ ਕਾਰੋਬਾਰ ਜਾਂ ਸੈਰ ਸਪਾਟੇ ਲਈ ਆਪਣੇ ਬਾਰਡਰ ਬੰਦ ਕਰ ਦਿੱਤੇ ਗਏ ਹਨ। ਬਾਰਡਰ ਦੇ ਬੰਦ ਹੋਣ ਤੋਂ ਪਹਿਲਾਂ ਫਰਾਂਸ ਪਹੁੰਚਣ ਵਾਲੇ ਲੋਕਾਂ ਦੀਆਂ ਲੰਮੀਆਂ ਕਤਾਰਾਂ ਪੋਰਟ ਆਫ ਡੋਵਰ ਤੇ ਯੂਰੋਸਟਾਰ ਟਰਮੀਨਲਾਂ ‘ਤੇ ਦੇਖਣ ਨੂੰ ਮਿਲੀਆਂ। ਓਮੀਕਰੋਨ ਦੇ ਵਧਦੇ ਕੇਸਾਂ ਨੇ ਹਸਪਤਾਲਾਂ ਦੇ ਸਟਾਫ ਨੂੰ ਵੀ ਪ੍ਰਭਾਵਿਤ ਕੀਤਾ ਹੈ। ਗਏਜ਼ ਐਂਡ ਸੈਂਟ ਥਾਮਸ ਟਰਸਟ ਲੰਡਨ ਅਨੁਸਾਰ ਵਧਦੇ ਕੇਸਾਂ ਕਰਕੇ ਗੈਰਜਰੂਰੀ ਸੇਵਾਵਾਂ ਬੰਦ ਕਰਕੇ ਨਵੇਂ ਸਟਾਫ ਨੂੰ ਮੁੜ ਭਰਤੀ ਕੀਤਾ ਜਾ ਰਿਹਾ ਹੈ, ਤਾਂ ਜੋ ਬਿਮਾਰੀ ਦੀ ਹਾਲਤ ਵਿੱਚ ਛੁੱਟੀ ‘ਤੇ ਗਏ ਕਾਮਿਆਂ ਦੀ ਥਾਂ ਭਰੀ ਜਾ ਸਕੇ। ਟਰਸਟ ਅਨੁਸਾਰ ਵੱਖ ਵੱਖ ਹਸਪਤਾਲਾਂ ਦੇ ਲਗਭਗ 350 ਕਰਮਚਾਰੀ ਕੋਵਿਡ ਕਰਕੇ ਇਕਾਂਤਵਾਸ ਵਿੱਚ ਹਨ ਜੋ ਕਿ ਪਿਛਲੇ ਦਿਨਾਂ ਦੇ ਮੁਕਾਬਲੇ 25 ਫੀਸਦੀ ਵੱਧ ਹਨ। ਡਾਕਟਰਜ਼ ਯੂਨੀਅਨ ਦਾ ਕਹਿਣਾ ਹੈ ਕਿ ਅਜੋਕੇ ਹਲਾਤਾਂ ਨੂੰ ਦੇਖਦਿਆਂ 32000 ਮੈਡੀਕਸ, ਨਰਸਾਂ ਤੇ ਹੋਰ ਸਟਾਫ 25 ਦਸੰਬਰ ਤੱਕ ਪ੍ਰਭਾਵਿਤ ਹੋ ਸਕਦੇ ਹਨ। 10 ਵਿੱਚੋਂ 1 ਦੇ ਅੰਕੜੇ ਅਨੁਸਾਰ ਲਗਭਗ 13000 ਸਿਹਤ ਕਾਮੇ ਵੀ ਬਿਮਾਰੀ ਦੀ ਛੁੱਟੀ ਲੈ ਸਕਦੇ ਹਨ।

This entry was posted in ਅੰਤਰਰਾਸ਼ਟਰੀ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>