ਬਾਬਾ ਬੰਦਾ ਸਿੰਘ ਬਹਾਦਰ ਜੀ ਵੱਲੋ ਕਾਇਮ ਕੀਤੀ ਕੌਮੀ ਬਾਦਸ਼ਾਹੀ ਦੀ ਤਰ੍ਹਾਂ ਆਜ਼ਾਦ ਸਿੱਖ ਸਟੇਟ ਬਣਾਉਣ ਲਈ ਦ੍ਰਿੜ : ਮਾਨ

ਫ਼ਤਹਿਗੜ੍ਹ ਸਾਹਿਬ – “ਸ਼ਹੀਦ ਬਾਬਾ ਜੋਰਾਵਰ ਸਿੰਘ, ਸ਼ਹੀਦ ਬਾਬਾ ਫ਼ਤਹਿ ਸਿੰਘ, ਸ਼ਹੀਦ ਮਾਤਾ ਗੁਜਰ ਕੌਰ ਅਤੇ ਸ਼ਹੀਦ ਬਾਬਾ ਮੋਤੀ ਸਿੰਘ ਮਹਿਰਾ ਜੀ ਦੀਆਂ 1705 ਵਿਚ ਹੋਈਆ ਮਹਾਨ ਸ਼ਹਾਦਤਾਂ ਸਾਨੂੰ ਜਿਥੇ ਹਰ ਤਰ੍ਹਾਂ ਦੇ ਜ਼ਬਰ ਜੁਲਮ ਜਾਂ ਹੋਣ ਵਾਲੇ ਵਿਤਕਰਿਆ ਵਿਰੁੱਧ ਦ੍ਰਿੜਤਾ ਨਾਲ ਆਵਾਜ਼ ਬੁਲੰਦ ਕਰਨ ਦੀ ਪ੍ਰੇਰਣਾ ਦਿੰਦੀਆ ਹਨ, ਉਥੇ ਉਨ੍ਹਾਂ ਦੀ ਸ਼ਹਾਦਤ ਤੋ ਬਾਅਦ 1708 ਵਿਚ ਬਾਬਾ ਬੰਦਾ ਸਿੰਘ ਬਹਾਦਰ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੋ ਰੁਹਾਨੀਅਤ ਪੱਖੀ ਆਸੀਰਵਾਦ ਪ੍ਰਾਪਤ ਕਰਦੇ ਹੋਏ ਸਰਹਿੰਦ ਦੀ ਇੱਟ ਨਾਲ ਇੱਟ ਖੜ੍ਹਾਕੇ ਜਾਬਰ ਹੁਕਮਰਾਨਾਂ ਦਾ ਨਾਸ਼ ਕਰਕੇ ਪਹਿਲੀ ਆਜ਼ਾਦ ਸਿੱਖ ਬਾਦਸਾਹੀ ਕਾਇਮ ਕੀਤੀ ਸੀ । ਬਾਬਾ ਬੰਦਾ ਸਿੰਘ ਬਹਾਦਰ ਦੇ ਇਹ ਬਹਾਦਰੀ ਵਾਲੇ ਅਤੇ ਕੌਮੀ ਸੋਚ ਵਾਲੇ ਉਸ ਸਮੇ ਹੋਇਆ ਵੱਡਮੁੱਲਾ ਅਮਲ ਸਾਨੂੰ ਹਰ ਕੀਮਤ ਤੇ ਆਪਣੀ ਆਜਾਦ ਬਾਦਸਾਹੀ ਸਿੱਖ ਰਾਜ ਕਾਇਮ ਕਰਨ ਦੀ ਆਵਾਜ ਦੇ ਰਿਹਾ ਹੈ । ਜਿਸ ਉਤੇ ਸਮੁੱਚੀ ਸਿੱਖ ਕੌਮ ਨੂੰ ਪਹਿਰਾ ਦਿੰਦੇ ਹੋਏ ਅੱਜ ਆਪਣੇ ਮਹਾਨ ਸ਼ਹੀਦਾਂ ਨੂੰ ਨਤਮਸਤਕ ਹੁੰਦੇ ਹੋਏ ਇਹ ਪ੍ਰਣ ਕਰਨਾ ਬਣਦਾ ਹੈ ਕਿ ਅਸੀਂ ਉਸ ਸਮੇ ਤੱਕ ਚੈਨ ਨਾਲ ਨਹੀਂ ਬੈਠਾਂਗੇ ਜਦੋ ਤੱਕ ਹਰ ਤਰ੍ਹਾਂ ਦੀ ਬੇਇਨਸਾਫ਼ੀ, ਵਿਤਕਰੇ ਆਦਿ ਨੂੰ ਖਤਮ ਕਰਕੇ ਆਪਣੀ ਆਜਾਦ ਸਿੱਖ ਬਾਦਸਾਹੀ ਕਾਇਮ ਨਹੀਂ ਕਰ ਲੈਦੇ । ਸਾਨੂੰ ਆਪਣੇ ਗੁਰੂ ਸਾਹਿਬਾਨ ਜੀ ਦੀ ਮਨੁੱਖਤਾ ਪੱਖੀ ਸਰਬੱਤ ਦੇ ਭਲੇ ਵਾਲੀ ਸੋਚ ਅਤੇ ‘ਨਾ ਅਸੀ ਹਿੰਦੂ, ਨਾ ਮੁਸਲਮਾਨ’ ‘ਤੇ ਅਧਾਰਿਤ ਆਪਣੀ ਆਜਾਦ ਬਾਦਸ਼ਾਹੀ ਸਿੱਖ ਰਾਜ ਕਾਇਮ ਕਰਨ ਉਤੇ ਸੰਜ਼ੀਦਗੀ ਨਾਲ ਕੇਦਰਿਤ ਹੋ ਕੇ ਆਉਣ ਵਾਲੇ ਸਮੇ ਵਿਚ ਜਦੋ ਵੀ ਪੰਜਾਬ ਅਸੈਬਲੀ ਦੀ ਚੋਣ ਹੋਵੇ ਤਾਂ ਪੰਜਾਬ, ਪੰਜਾਬੀ, ਪੰਜਾਬੀਅਤ ਅਤੇ ਸਿੱਖ ਕੌਮ ਵਿਰੋਧੀ ਦੁਸ਼ਮਣ ਜਮਾਤਾਂ ਕਾਂਗਰਸ, ਬੀਜੇਪੀ-ਆਰ.ਐਸ.ਐਸ, ਬਾਦਲ ਦਲ, ਆਮ ਆਦਮੀ ਪਾਰਟੀ ਆਦਿ ਸਭਨਾਂ ਨੂੰ ਆਪਣੇ ਵੋਟ ਹੱਕ ਦੀ ਸਹੀ ਵਰਤੋ ਕਰਦੇ ਹੋਏ ਪਛਾੜਦੇ ਹੋਏ, ਪੰਜਾਬ ਸੂਬੇ, ਪੰਜਾਬੀਆਂ, ਪੰਜਾਬੀਅਤ ਅਤੇ ਸਿੱਖ ਕੌਮ ਦੇ ਹੱਕ-ਹਕੂਕਾ ਦੀ ਦ੍ਰਿੜਤਾ ਤੇ ਸੰਜ਼ੀਦਗੀ ਨਾਲ ਰੱਖਿਆ ਕਰਨ ਵਾਲੀ ਅਤੇ ਆਪਣੀ ਆਜਾਦ ਬਾਦਸਾਹੀ ਕਾਇਮ ਕਰਨ ਤੇ ਦ੍ਰਿੜ ਰਹਿਣ ਵਾਲੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੂੰ ਸਹਿਯੋਗ ਕੀਤਾ ਜਾਵੇ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਅੱਜ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ, ਰੌਜਾ ਸਰੀਫ਼ ਦੇ ਸਾਹਮਣੇ ਆਪਣੀ ਪਾਰਟੀ ਦੀ ਭਰਵੀ ਸ਼ਹੀਦੀ ਕਾਨਫਰੰਸ ਦੇ ਠਾਠਾ ਮਾਰਦੇ ਇਕੱਠ ਨੂੰ ਸੁਬੋਧਿਤ ਹੁੰਦੇ ਹੋਏ ਅਤੇ ਉਪਰੋਕਤ ਮਹਾਨ ਸ਼ਹੀਦਾਂ ਨੂੰ ਸਰਧਾ ਦੇ ਫੁੱਲ ਭੇਟ ਕਰਦੇ ਹੋਏ ਉਨ੍ਹਾਂ ਦੀ ਸੋਚ ਰਾਹੀ ਆਜਾਦ ਬਾਦਸਾਹੀ ਸਿੱਖ ਰਾਜ ਨੂੰ ਕਾਇਮ ਕਰਨ ਦਾ ਸੱਦਾ ਦਿੰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਬੇਸ਼ੱਕ ਸੈਂਟਰ ਦੀ ਮੋਦੀ ਹਕੂਮਤ ਨੇ 3 ਕਿਸਾਨ ਮਾਰੂ ਕਾਲੇ ਕਾਨੂੰਨਾਂ ਨੂੰ ਰੱਦ ਕਰਕੇ ਅੱਛਾ ਕੰਮ ਕੀਤਾ ਹੈ, ਪਰ ਜਦੋ ਤੱਕ ਕਿਸਾਨੀ ਫਸਲਾਂ ਦੀ ਐਮ.ਐਸ.ਪੀ. ਨੂੰ ਕਾਨੂੰਨੀ ਮਾਨਤਾ ਨਹੀਂ ਦਿੱਤੀ ਜਾਂਦੀ ਅਤੇ ਪੰਜਾਬ ਦੀਆਂ ਸਰਹੱਦਾਂ ਖੋਲ੍ਹਕੇ ਕਿਸਾਨੀ ਫਸਲਾਂ ਅਤੇ ਵਪਾਰੀਆ ਦੇ ਉਤਪਾਦਾਂ ਨੂੰ ਅਰਬ ਮੁਲਕਾਂ, ਮੱਧ ਏਸੀਆ ਦੇ ਮੁਲਕਾਂ ਵਿਚ ਖੁੱਲ੍ਹੀ ਮੰਡੀ ਰਾਹੀ ਵਪਾਰ ਕਰਨ ਹਿੱਤ ਸਰਹੱਦਾਂ ਖੋਲ੍ਹਣ ਦਾ ਪ੍ਰਬੰਧ ਨਹੀਂ ਹੁੰਦਾ, ਉਸ ਸਮੇ ਤੱਕ ਕਿਸਾਨਾਂ, ਮਜਦੂਰਾਂ, ਟਰਾਸਪੋਰਟਰਾਂ, ਆੜਤੀਆ, ਵਪਾਰੀਆ, ਉਦਯੋਗਪਤੀਆਂ ਆਦਿ ਦੀ ਮਾਲੀ ਹਾਲਤ ਬਿਹਤਰ ਨਹੀਂ ਹੋ ਸਕਦੀ । ਇਸ ਲਈ ਇਨ੍ਹਾਂ ਸਰਹੱਦਾਂ ਨੂੰ ਅਸੀਂ ਤੁਰੰਤ ਬਿਨ੍ਹਾਂ ਸ਼ਰਤ ਖੋਲ੍ਹਣ ਦੇ ਨਾਲ-ਨਾਲ ਆਪਣੇ ਪਾਕਿਸਤਾਨ ਸਥਿਤ ਗੁਰਧਾਮਾਂ ਦੇ ਖੁੱਲ੍ਹੇ ਦਰਸ਼ਨ-ਦੀਦਾਰੇ ਦੀ ਅਰਦਾਸ ਤਹਿਤ ਬਿਨ੍ਹਾਂ ਪਾਸਪੋਰਟ ਤੋ ਆਧਾਰ ਕਾਰਡ, ਵੋਟਰ ਕਾਰਡ ਆਦਿ ਉਤੇ ਫੌਰੀ ਦਰਸ਼ਨ ਕਰਨ ਦੀ ਖੁੱਲ੍ਹ ਦੇਣ ਦੀ ਇਜਾਜਤ ਦਿੱਤੀ ਜਾਵੇ । ਸ. ਮਾਨ ਨੇ ਅੱਗੇ ਕਿਹਾ ਕਿ ਇੰਡੀਆਂ ਆਪਣੇ ਆਪ ਨੂੰ ਜਮਹੂਰੀਅਤ ਪਸ਼ੰਦ ਮੁਲਕ ਅਖਵਾਉਦਾ ਹੈ, ਲੇਕਿਨ ਸਾਡੀ ਏਸੀਆ ਦੀ ਸਭ ਤੋ ਪਹਿਲੀ ਬਣੀ ਸਿੱਖ ਪਾਰਲੀਮੈਟ ਐਸ।ਜੀ।ਪੀ।ਸੀ। ਦੀਆਂ ਬੀਤੇ 10 ਸਾਲਾਂ ਤੋ ਚੋਣਾਂ ਨਾ ਕਰਵਾਕੇ ਸਾਡੀ ਕੌਮੀ ਜਮਹੂਰੀਅਤ ਉਤੇ ਡਾਕਾ ਮਾਰਿਆ ਹੋਇਆ ਹੈ । ਜਿਸਦੀ ਚੋਣ ਤੁਰੰਤ ਹੋਣੀ ਚਾਹੀਦੀ ਹੈ । ਅੱਜ ਦੇ ਇਸ ਸ਼ਹੀਦੀ ਇਕੱਠ ਵਿਚ ਪਾਰਟੀ ਵੱਲੋ 18 ਦੇ ਕਰੀਬ ਪੰਜਾਬ ਸੂਬੇ ਅਤੇ ਪੰਜਾਬੀਆਂ ਨਾਲ ਸੰਬੰਧਤ ਸਰਬਸੰਮਤੀ ਨਾਲ ਮਤੇ ਪਾਸ ਕੀਤੇ ਗਏ ਜਿਨ੍ਹਾਂ ਵਿਚ ਸ਼ਹੀਦਾਂ ਦੀ ਸੋਚ ਉਤੇ ਦ੍ਰਿੜਤਾ ਨਾਲ ਪਹਿਰਾ ਦੇਣ, ਬੇਅਦਬੀਆਂ ਦਾ ਇਨਸਾਫ਼ ਮਿਲਣ ਤੱਕ ਬਰਗਾੜੀ ਮੋਰਚਾ ਜਾਰੀ ਰੱਖਣ, ਦਰਬਾਰ ਸਾਹਿਬ, ਕੇਸਗੜ੍ਹ ਸਾਹਿਬ, ਕਪੂਰਥਲਾ ਵਿਖੇ ਹੋਈਆ ਬੇਅਦਬੀਆਂ ਦੀ ਨਿਰਪੱਖ ਜਾਂਚ ਕਰਨ, ਐਸ.ਜੀ.ਪੀ.ਸੀ. ਦੀ ਤੁਰੰਤ ਜਰਨਲ ਚੋਣਾਂ ਕਰਵਾਉਣ, ਲਾਪਤਾ ਕੀਤੇ ਗਏ 328 ਪਾਵਨ ਸਰੂਪਾਂ ਦੀ ਭਾਲ ਅਤੇ ਦੋਸ਼ੀਆਂ ਵਿਰੁੱਧ ਕਾਰਵਾਈ, ਰੀਪੇਰੀਅਨ ਕਾਨੂੰਨ ਅਨੁਸਾਰ ਪੰਜਾਬ ਦੇ ਪਾਣੀਆ ਨੂੰ ਪੰਜਾਬ ਦੇ ਹਵਾਲੇ ਕਰਨ, ਯੂ.ਏ.ਪੀ.ਏ, ਸੀ.ਏ.ਏ. ਅਫਸਪਾ, ਪਬਲਿਕ ਸੇਫਟੀ ਐਕਟ ਵਰਗੇ ਕਾਲੇ ਕਾਨੂੰਨ ਰੱਦ ਕਰਨ, ਜੇਲ੍ਹਾਂ ਵਿਚ ਬੰਦੀ ਸਮੁੱਚੇ ਸਿੱਖਾਂ ਦੀ ਤੁਰੰਤ ਰਿਹਾਈ, ਗੁਰੂਘਰਾਂ ਵਿਚ ਚਿੱਟ ਕੱਪੜੀਏ ਪੁਲਿਸ ਦੇ ਦਾਖਲੇ ਉਤੇ ਮੁਕੰਮਲ ਪਾਬੰਦੀ ਲਗਾਉਣ, ਪੰਜਾਬ ਵਿਚ ਲਗਾਈਆ ਗਈਆ ਸੈਟਰਲ ਫੋਰਸਾਂ ਨੂੰ ਵਾਪਸ ਭੇਜਕੇ ਪੰਜਾਬ ਦੇ ਮਾਲੀ ਬੋਝ ਨੂੰ ਖਤਮ ਕਰਨ, ਪੰਜਾਬ ਸਿਰ ਚੜ੍ਹੇ 3 ਲੱਖ ਕਰੋੜ ਦੇ ਕਰਜੇ ਨੂੰ ਵਾਰ ਇੰਨਡੈਮਨਿਟੀ ਅਧੀਨ ਲੀਕ ਮਾਰਨ, ਕਸ਼ਮੀਰ, ਨਾਗਾਲੈਡ, ਲਖੀਮਪੁਰ ਖੀਰੀ (ਯੂਪੀ) ਅਤੇ ਹੋਰ ਸੂਬਿਆਂ ਵਿਚ ਮਨੁੱਖਤਾ ਦੇ ਹੋ ਰਹੇ ਘਾਣ ਫੋਰੀ ਬੰਦ ਕਰਨ, ਪੰਜਾਬ ਦੀਆਂ ਵਪਾਰ ਲਈ ਸਰਹੱਦਾਂ ਖੋਲ੍ਹਣ, ਬੀ।ਐਸ।ਐਫ। ਦੇ ਵਧਾਏ 50 ਕਿਲੋਮੀਟਰ ਦੇ ਅਧਿਕਾਰ ਰੱਦ ਕਰਨ, ਟਰੱਕ ਆਪ੍ਰੇਟਰਾਂ ਦੀਆਂ ਜਾਇਜ ਮੰਗਾਂ ਪੂਰਨ ਕਰਨ, ਅੰਮ੍ਰਿਤਸਰ ਸ਼ਹਿਰ ਨੂੰ ਵੈਟੀਕਨ ਸ਼ਹਿਰ ਐਲਾਨਿਆ ਜਾਵੇ ਅਤੇ 1834 ਵਿਚ ਲਦਾਖ ਦੇ ਖ਼ਾਲਸਾ ਰਾਜ ਦਰਬਾਰ ਵੱਲੋ ਫਤਹਿ ਕੀਤੇ ਇਲਾਕਿਆ ਜਿਨ੍ਹਾਂ ਉਤੇ ਚੀਨ ਨੇ ਕਬਜਾ ਕੀਤਾ ਹੋਇਆ ਹੈ ਉਹ ਤੁਰੰਤ ਵਾਪਸ ਲੈਣ ਅਤੇ ਸਿੱਖਾਂ ਦੀ ਫ਼ੌਜ ਵਿਚ ਭਰਤੀ 33% ਭਰਤੀ ਕਰਨ ਦੇ ਮਤਿਆ ਨੂੰ ਜੈਕਾਰਿਆ ਦੀ ਗੂੰਜ ਵਿਚ ਪਾਸ ਕੀਤਾ ਗਿਆ ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>