ਸੱਤਾ ਦੀ ਰਾਜਨੀਤੀ ਲਈ ਬਾਦਲਾਂ ਵਲੋਂ ਪੰਥ ਸ਼ਬਦ ਦੀ ਵਰਤੋਂ ਕਰਣਾ ਗਲਤ : ਬੰਨੀ ਜੌਲੀ

IMG-20220104-WA0011.resizedਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ) -: 2017 ਮਗਰੋਂ ਹਰ ਚੋਣ ਵਿਚ ਪੰਜਾਬ ਵੱਲੋਂ ਸਾਮੂਹਿਕ ਤੌਰ ’ਤੇ ਬਾਦਲ ਪਰਵਾਰ ਨੂੰ ਖਾਰਿਜ ਕਰ ਦਿੱਤਾ ਗਿਆ, ਸੱਤਾ ਦੀ ਰਾਜਨੀਤੀ ’ਚ ਪ੍ਰਾਸੰਗਕ ਬਣੇ ਰਹਿਣ ਲਈ ਬਾਦਲ ਹੁਣ ਪੰਥ ਸ਼ਬਦ ਦੀ ਸ਼ਰਣ ਲੈ ਰਹੇ ਹਨ। ਇਹ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਜਨਰਲ ਸਕੱਤਰ ਹਰਪ੍ਰੀਤ ਸਿੰਘ ਬੰਨੀ ਜੋਲੀ ਨੇ ਕੀਤਾ ਹੈ।

ਬੰਨੀ ਜੋਲੀ ਨੇ ਟਿਪੱਣੀ ਕੀਤੀ ਕਿ ਸੱਤਾ ਤੋਂ ਬਾਹਰ ਹੋਣ ਦੇ ਬਾਵਜੂਦ ਸੁਰਖੀਆਂ ’ਚ ਬਣੇ ਰਹਿਣ ਲਈ ਬਾਦਲ ਹੁਣ ਪੰਥਕ ਪਲੇਟਫ਼ਾਰਮ ਦੀ ਵਰਤੋਂ ਕਰਨਾ ਇਹ ਬਾਦਲਾਂ ਦੀ ਟ੍ਰੇਡਮਾਰਕ ਰਣਨੀਤੀ ਹੈ। ਉਨ੍ਹਾਂ ਬਾਦਲ ਦਲ ਦੇ ਸੀਨੀਅਰ ਆਗੂ, ਪੁੱਤਰ ਤੇ ਨੂੰਹ ਵੱਲੋਂ ਇਕ ਪਰਵਾਰਿਕ ਸੈਮੀਨਾਰ ’ਚ ਪੰਥ ਸ਼ਬਦ ਦੀ ਦੁਰਵਰਤੋਂ ਕਰਨ ਲਈ ਫ਼ਟਕਾਰ ਲਗਾਈ।

ਅਕਾਲੀ ਆਗੂ ਨੇ ਕਿਹਾ ਕਿ ਇਹ ਬਹੁਤ ਮੰਦਭਾਗਾ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਦੇ ਇਲਾਵਾ ਕੋਈ ਵੀ ਪੰਥਕ ਮੰਚਾਂ ’ਤੇ ਰਾਜਨੀਤਕ ਵੰਸ਼ ਦੀ ਬੋਲੀ ਦਾ ਸਮਰਥਨ ਨਹੀਂ ਕਰਦਾ ਹੈ।

ਉਨ੍ਹਾਂ ਨੇ ਗੁਰਦੁਆਰਾ ਪ੍ਰਸ਼ਾਸਨ ’ਚ ਬਾਦਲ ਅਤੇ ਉਨ੍ਹਾਂ ਦੇ ਹਾਂ-ਪੁਰਖਿਆਂ ਨੂੰ ਸਲਾਹ ਦਿੱਤੀ ਕਿ ਉਹ ਧਾਰਮਕ ਮੰਚਾਂ ਰਾਹੀਂ ਖੁਦ ਦੇ ਵਿਗਿਆਪਨਾਂ ’ਤੇ ਗੁਰੂ ਦੇ ਦਸਵੰਧ ਨੂੰ ਬਰਬਾਦ ਨਾ ਕਰਨ।

ਬੰਨੀ ਜੋਲੀ ਨੇ ਐਸ.ਜੀ.ਪੀ.ਸੀ ਨੂੰ ਕੰਟ੍ਰੋਲ ਕਰਨ ਵਾਲੇ ਪੰਜਾਬ ਦੇ ਰਾਜਕੁਲਾਂ ਨੂੰ ਯਾਦ ਦੁਆਇਆ ਕਿ ਉਨ੍ਹਾਂ ਨੇ ਹੀ ਐਸ.ਜੀ.ਪੀ.ਸੀ ਅਤੇ ਡੀ.ਐਸ.ਜੀ.ਐਮ.ਸੀ ਦੇ ਮੈਂਬਰਾਂ ਅਤੇ ਅਹੁਦੇਦਾਰਾਂ ਦੇ ਰੂਪ ਵਿਚ ਆਪਣੇ ਰਾਜਨੀਤਕ ਸਹਿਯੋਗੀਆਂ, ਨਿਗਮ ਪਾਰਸ਼ਦਾਂ ਅਤੇ ਵਿਧਾਇਕਾਂ ਦੀ ਚੋਣ ਕਰਕੇ ਉਨ੍ਹਾਂ ਨੂੰ ਗੁਰਦੁਆਰਾ ਕਮੇਟੀਆਂ ਦੇ ਪੰਥਕ ਚਰਿੱਤਰ ਪ੍ਰਦਾਨ ਕਰਕੇ ਪੰਥ ਨੂੰ ਬੁਰੀ ਤਰ੍ਹਾਂ ਦੂਸ਼ਿਤ ਕੀਤਾ ਸੀ।

ਇਹ ਨਹੀਂ ਭੁਲਣਾ ਚਾਹੀਦਾ ਕਿ ਇਹ ਤੁਹਾਡੇ ਅਤੇ ਤੁਹਾਡੇ ਪਰਿਵਾਰ ਦੇ ਆਪਣੇ ਚੁਣੇ ਹੋਏ ਆਗੂਆਂ ਦੇ ਮਾਧਿਅਮ ਤੋਂ ਹੋਰ ਰਾਜਨੀਤਕ ਪਾਰਟੀਆਂ ਦੇ ਗੁਰਦੁਆਰਾ ਮਾਮਲਿਆਂ ਵਿਚ ਸਿੱਧੀ ਦਖਲਅੰਦਾਜੀ ਦਾ ਰਾਹ ਪੱਧਰਾ ਕੀਤਾ। ਉਨ੍ਹਾਂ ਨੂੰ ਨਾ ਸਿਰਫ਼ ਮੈਂਬਰਸ਼ਿਪ ਦਿੱਤੀ ਗਈ ਬਲਕਿ ਗੁਰਦੁਆਰਾ ਕਮੇਟੀਆਂ ਵਿਚ ਕਾਰਜਕਾਰੀ ਅਹੁਦੇ ਦੇ ਕੇ ਸਨਮਾਨਤ ਕੀਤਾ ਗਿਆ ਕਿਉਂਕਿ ਤੁਸੀਂ ਖੁਦ ਅਤੇ ਤੁਹਾਡੇ ਸੁਆਮੀ ਇਹੀ ਚਾਹੁੰਦੇ ਸਨ, ਬੰਨੀ ਜੋਲੀ ਨੇ ਬਾਦਲ ਸੀਨੀਅਰ ਨੂੰ ਦੱਸਿਆ।

ਪੰਥ ਦੇ ਨਾਂ ’ਤੇ ਤੁਹਾਡਾ ਯੋਗਦਾਨ ਸਿਰਫ਼ ਇੱਕ ਢਕੋਸਲਾ ਹੈ। ਅਸੀਂ ਤੁਹਾਨੂੰ ਚੁਣੋਤੀ ਦਿੰਦੇ ਹਾਂ ਕਿ ਤੁਸੀਂ ਐਸ.ਜੀ.ਪੀ.ਸੀ ’ਚ ਆਮ ਚੋਣਾ ਦਾ ਆਹਵਾਨ ਕਰੋ ਅਤੇ ਅਸਲੀ ਪੰਥ ਦਾ ਸਾਹਮਣਾ ਕਰੋ। ਕਿਸੇ ਵੀ ਫ਼ਰਜ਼ੀ ਗੈਟ-ਟੁਗੇਦਰ ਦਾ ਨਾਮਕਰਣ, ਇੱਕ ਅਧੀਨ ਜੱਥੇਦਾਰ ਦੇ ਨਾਲ ਉਨ੍ਹਾਂ ਦੀ ਮੌਜੁਦਗੀ ਨੂੰ ਨਿਸ਼ਾਨਦੇਹੀ ਕਰਨ ਨਾਲ ਉਹ ਪੰਥ ਨਹੀਂ ਬਣ ਜਾਏਗਾ। ਅਸਲੀ ਪੰਥਕ ਆਪਣੀ ਕਾਬਲੀਅਤ ਸਾਬਤ ਕਰਨ। ਜੇਕਰ ਉਹ ਕਰ ਸਕਦੇ ਹਨ ਤਾਂ ਐਸ.ਜੀ.ਪੀ.ਸੀ ਚੋਣਾ ਕਰਾਓ, ਬੰਨੀ ਜੋਲੀ ਨੇ ਪੰਜਾਬ ਦੇ ਸਾਬਕਾ ਉਪਮੁੱਖਮੰਤਰੀ ਨੂੰ ਚੁਣੌਤੀ ਦਿੱਤੀ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>