ਪੈਰਿਸ ‘ਚ ਬਣ ਰਹੀ ‘ਜਮੀਨਦੋਜ਼ ਮੈਟਰੋ’ ਵਿੱਚ ਕਾਮੇ ਦੀ ਮੌਤ ਹੋ ਗਈ

metro chantier.resizedਫਰਾਂਸ, (ਸੁਖਵੀਰ ਸਿੰਘ ਸੰਧੂ) – ਪੈਰਿਸ ਦੀ ਸੌ ਸਾਲ ਤੋਂ ਵੱਧ ਪੁਰਾਣੀ ਮੈਟਰੋ ਨੂੰ ਹੁਣ ਦੂਰ ਦੂਰ ਤੱਕ ਪਿੰਡਾਂ ਸ਼ਹਿਰਾਂ ਨਾਲ ਜੋੜਿਆ ਜਾ ਰਿਹਾ ਹੈ।ਜਿਸ ਨੂੰ ਗਰੈਂਡ ਪੈਰਿਸ ਐਕਸਪਰੈਸ ਦੇ ਨਾਂ ਨਾਲ ਜਾਣਿਆ ਜਾਦਾਂ ਹੈ।ਪੈਰਿਸ ਦੇ ਦੁਆਲੇ ਧਰਤੀ ਦਾ ਸੀਨਾ੍ਹ ਪਾੜ੍ਹ ਕੇ ਬਣਾਈਆਂ ਜਾ ਰਹੀਆਂ ਲੰਬੀਆਂ ਲੰਬੀਆਂ ਸੁਰੰਗਾਂ ਵਿੱਚ 24 ਘੰਟੇ ਕੰਮ ਚੱਲ ਰਿਹਾ ਹੈ।ਕੱਲ ਇਥੇ ਦੇ ਇਲਾਕੇ ਸੇਂਟ ਦਨੀਜ਼ ਵਿੱਚ ਇੱਕ ਦੁਖਦਾਈ ਘਟਨਾ ਵਾਪਰੀ ਹੈ।ਜਿਥੇ ਇੱਕ ਲੋਹੇ ਦੀ ਭਾਰੀ ਚਾਦਰ ਡਿੱਗ ਜਾਣ ਕਾਰਨ ਇੱਕ ਪੁਰਤਗਾਲੀ ਮੂਲ ਦੇ ਵਰਕਰ ਦੀ ਮੌਕੇ ਉਪਰ ਹੀ ਮੌਤ ਹੋ ਗਈ।ਇਥੋਂ ਥੋੜੀ ਦੂਰੀ ਉਪਰ ਹੀ ਇਸ ਤਰ੍ਹਾਂ ਦੀ ਘਟਨਾ ਕ੍ਰਿਸਮਿਸ ਤੋਂ ਤਿੰਨ ਦਿੱਨ ਪਹਿਲਾਂ ਵੀ ਲਾ ਕੋਰਨਵ ਇਲਾਕੇ ਵਿੱਚ ਵਾਪਰੀ ਸੀ।ਜਿਥੇ ਤੀਹ ਮੀਟਰ ਡੂੰਘੇਂ ਟਨਲ ਵਿੱਚ ਮਿਕਸਰ ਕੰਕਰੀਟ ਵਿੱਚ ਇੱਕ ਆਦਮੀ ਦੀ ਮੌਤ ਹੋ ਗਈ ਸੀ।ਕੰਪਨੀ ਵਰਕਰਾਂ ਨੇ ਇਹਨਾਂ ਅਣਆਈਆਂ ਮੌਤਾਂ ਦਾ ਗਹਿਰਾ ਦੁੱਖ ਪ੍ਰਗਟ ਕੀਤਾ ਹੈ।

This entry was posted in ਅੰਤਰਰਾਸ਼ਟਰੀ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>