ਸਕਾਟਲੈਂਡ : ਸੋਮਵਾਰ ਤੋਂ ਵੱਡੇ ਪੈਮਾਨੇ ‘ਤੇ ਬਾਹਰੀ ਸਮਾਗਮਾਂ ਸਬੰਧੀ ਕੋਵਿਡ ਨਿਯਮਾਂ ‘ਚ ਮਿਲੇਗੀ ਢਿੱਲ

IMG-20220112-WA0006.resizedਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ) – ਸਕਾਟਲੈਂਡ ਵਿੱਚ ਕੋਰੋਨਾ ਮਹਾਂਮਾਰੀ ਤੋਂ ਸੁਰੱਖਿਆ ਦੇ ਮੱਦੇਨਜ਼ਰ ਵੱਡੇ ਪੱਧਰ ‘ਤੇ ਬਾਹਰੀ ਭੀੜ ਭੜੱਕੇ ਵਾਲੇ ਸਮਾਗਮਾਂ ‘ਤੇ ਲਗਾਈਆਂ ਪਾਬੰਦੀਆਂ ਸੋਮਵਾਰ ਤੋਂ ਹਟਾ ਦਿੱਤੀਆਂ ਜਾਣਗੀਆਂ। ਜਿਸ ਨਾਲ ਖੇਡ ਸਟੇਡੀਅਮ ਪੂਰੀ ਸਮਰੱਥਾ ਨਾਲ ਕੰਮ ਕਰ ਸਕਦੇ ਹਨ। ਫਸਟ ਮਨਿਸਟਰ ਨਿਕੋਲਾ ਸਟਰਜਨ ਅਨੁਸਾਰ ਬਾਹਰੀ ਜਨਤਕ ਸਮਾਗਮਾਂ ਵਿੱਚ ਭੀੜ ਨੂੰ 500 ਤੱਕ ਸੀਮਤ ਕੀਤਾ ਹੋਇਆ ਸੀ, ਹੁਣ ਇਸ ਪਾਬੰਦੀ ਨੂੰ ਹਟਾਇਆ ਜਾ ਸਕਦਾ ਹੈ। ਮੰਗਲਵਾਰ ਨੂੰ ਕੀਤੇ ਐਲਾਨ ਵਿੱਚ ਕਿਹਾ ਗਿਆ ਹੈ ਕਿ 1000 ਜਾਂ ਇਸ ਤੋਂ ਵੱਧ ਲੋਕਾਂ ਦੇ ਵੱਡੇ ਸਮਾਗਮਾਂ ਦੇ ਆਯੋਜਕਾਂ ਨੂੰ ਮੌਜੂਦਾ 20% ਦੀ ਬਜਾਏ ਘੱਟੋ-ਘੱਟ 50% ਹਾਜ਼ਰ ਲੋਕਾਂ ਦੀ ਵੈਕਸੀਨ ਪਾਸਪੋਰਟ ਦੀ ਜਾਂਚ ਕਰਨੀ ਚਾਹੀਦੀ ਹੈ। ਸਟਰਜਨ ਨੇ ਇਹ ਵੀ ਕਿਹਾ ਕਿ ਇਹ ਸਰਕਾਰ ਦਾ ਇਰਾਦਾ 24 ਜਨਵਰੀ ਤੋਂ ਇਨਡੋਰ ਲਾਈਵ ਇਵੈਂਟਸ, ਪ੍ਰਾਹੁਣਚਾਰੀ ਵਿੱਚ ਟੇਬਲ ਸੇਵਾ ਅਤੇ ਇਨਡੋਰ ਪਬਲਿਕ ਵਿੱਚ ਦੂਰੀ ਦੀਆਂ ਸੀਮਾਵਾਂ ਨੂੰ ਹਟਾਉਣਾ ਹੈ। ਅੰਦਰੂਨੀ ਜਨਤਕ ਸਮਾਗਮਾਂ ਦੀ ਗਿਣਤੀ ਵਰਤਮਾਨ ਵਿੱਚ 100 ਖੜ੍ਹੇ ਜਾਂ 200 ਬੈਠਣ ਤੱਕ ਸੀਮਿਤ ਹੈ। ਪਰ ਇਹ ਪਾਬੰਦੀਆਂ ਨਿੱਜੀ ਸਮਾਗਮਾਂ ਜਿਵੇਂ ਕਿ ਵਿਆਹਾਂ ‘ਤੇ ਲਾਗੂ ਨਹੀਂ ਹੁੰਦੀਆਂ ਹਨ।

This entry was posted in ਅੰਤਰਰਾਸ਼ਟਰੀ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>