ਗੁਰੂ ਸਾਹਿਬ ਦਾ ਓਟ ਆਸਰਾ ਲੈ ਕੇ ਕੁਲਦੀਪ ਸਿੰਘ ਵੈਦ ਨੇ ਸੁਰੂ ਕੀਤਾ ਚੋਣ ਪ੍ਰਚਾਰ

ਲੁਧਿਆਣਾ – ਵਿਧਾਨ ਸਭਾ ਹਲਕਾ ਗਿੱਲ ਤੋ ਕਾਂਗਰਸ ਪਾਰਟੀ ਦੀ ਟਿਕਟ ਤੇ ਚੋਣ ਲੜ੍ਹ ਰਹੇ ਰਿਟਾਇਰਡ ਆਈ ਏ ਐਸ ਅਫਸਰ ਕੁਲਦੀਪ ਸਿੰਘ ਵੈਦ ਨੇ ਅੱਜ ਆਪਣਾ ਚੋਣ ਪ੍ਰਚਾਰ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋ ਓਟ ਆਸਰਾ ਲੈ ਕੇ ਸੁਰੂ ਕੀਤਾ। ਅੱਜ ਸਵੇਰੇ ਉਹਨਾਂ ਆਪਣੇ ਮੁੱਖ ਦਫਤਰ ਫਲਾਵਰ ਚੌਂਕ ਨੇੜੇ ਫੁੱਲਾਂਵਾਲ ਵਿਖੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਜਾਪ ਕਰਵਾਏ ਉਪਰੰਤ ਪੰਥ ਪ੍ਰਸਿੱਧ ਕੀਰਤਨੀ ਜੱਥੇ ਨੇ ਮਨੋਹਰ ਕੀਰਤਨ ਰਾਹੀ ਸੰਗਤਾਂ ਨੂੰ ਨਿਹਾਲ ਕੀਤਾ। ਇਸ ਉਦਘਾਟਨੀ ਸਮਾਗਮ ਵਿੱਚ ਰਵਨੀਤ ਸਿੰਘ ਬਿੱਟੂ ਮੈਂਬਰ ਪਾਰਲੀਮੈਂਟ ਲੁਧਿਆਣਾ ਅਤੇ ਭਾਰਤ ਭੂਸਣ ਆਸੂ ਕੈਬਨਿਟ ਮੰਤਰੀ ਨੇ ਵਿਸੇਸ ਤੌਰ ਤੇ ਸਿਰਕਤ ਕੀਤੀ। ਉਦਘਾਟਨੀ ਸਮਾਰੋਹ ਨੂੰ ਸੰਬੋਧਨ ਕਰਦਿਆਂ ਮੈਂਬਰ ਪਾਰਲੀਮੈਂਟ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਕਾਂਗਰਸ ਹਾਈਕਮਾਂਡ ਨੇ ਜੋ ਸਾਨੂੰ ਗਿੱਲ ਹਲਕੇ ਲਈ ਉਮੀਦਵਾਰ ਕੁਲਦੀਪ ਸਿੰਘ ਵੈਦ ਦੇ ਰੂਪ ਵਿੱਚ ਦਿੱਤਾ ਹੈ ਉਹ ਪਾਰਟੀ ਦੀ ਹਰ ਕਸੋਟੀ ਤੇ ਖਰਾ ਉਤਰਦੇ ਰਹੇ ਹਨ। ਇੰਨਾਂ ਨੇ ਆਪਣੇ 5 ਸਾਲ ਦੇ ਕਾਰਜਕਾਲ ਵਿੱਚ ਜੋ ਹਲਕਾ ਗਿੱਲ ਅੰਦਰ ਵਿਕਾਸ ਦੇ ਕਾਰਜ ਕਰਵਾਏ ਹਨ ਉਹ ਆਪਣ ਆਪ ਵਿੱਚ ਮਿਸਾਲ ਤਾਂ ਹਨ ਹੀ ਪਰ ਵਿਰੋਧੀਆਂ ਕੋਲ ਉਹਨਾਂ ਦਾ ਕੋਈ ਵੀ ਤੋੜ੍ਹ ਨਹੀ ਹੈ। ਇਸ ਲਈ ਹਲਕਾ ਗਿੱਲ ਦੀ ਬਿਹਤਰੀ ਲਈ ਅਤੇ ਹਲਕੇ ਨੂੰ ਵਿਕਾਸ ਦੀਆਂ ਨਵੀਆਂ ਬੁਲੰਦੀਆਂ ਤੇ ਲਿਜਾਣ ਲਈ ਇਸ ਵਾਰ ਵੀ ਇੱਕ ਵਾਰ ਫਿਰ ਕੁਲਦੀਪ ਸਿੰਘ ਵੈਦ ਨੂੰ ਕਾਮਯਾਬ ਕਰਨਾ ਜਰੂਰੀ ਹੈ। ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸੂ ਨੇ ਹਾਜਰ ਸੰਗਤਾਂ ਅਤੇ ਕਾਂਗਰਸੀ ਵਰਕਰਾਂ ਨੂੰ ਅਪੀਲ ਕੀਤੀ ਕਿ ਹਲਕਾ ਗਿੱਲ ਤੋ ਕਾਂਗਰਸ ਪਾਰਟੀ ਦੇ ਉਮੀਦਵਾਰ ਕੁਲਦੀਪ ਸਿੰਘ ਵੈਦ ਵੱਲੋਂ ਹਲਕੇ ਅੰਦਰ ਕੀਤੇ ਵਿਕਾਸ ਕਾਰਜਾਂ ਦਾ ਮੁੱਲ 20 ਫਰਵਰੀ ਨੂੰ ਉਹਨਾਂ ਦੇ ਹੱਕ ਵਿੱਚ ਵੋਟਾਂ ਪਾ ਕੇ ਜਰੂਰ ਮੋੜਿਆ ਜਾਵੇ। ਅੰਤ ਵਿੱਚ ਕੁਲਦੀਪ ਸਿੰਘ ਵੈਦ ਨੇ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ ਅਤੇ ਹਲਕੇ ਦੇ ਲੋਕਾਂ ਨੂੰ ਵਿਸਵਾਸ ਦਿਵਾਇਆ ਜਿਸ ਤਰ੍ਹਾਂ ਪਹਿਲਾਂ ਮੈ ਤੁਹਾਡੇ ਭਰੋਸੇ ਨੂੰ ਬਰਕਰਾਰ ਰੱਖ ਕੇ ਹਲਕੇ ਅੰਦਰ ਵਿਕਾਸ ਕਾਰਜਾਂ ਦੀ ਹਨੇਰੀ ਲਿਆਂਦੀ ਸੀ ਤੁਹਾਡੇ ਵੱਲੋਂ ਦਿੱਤੇ ਜਾ ਰਹੇ ਪਿਆਰ ਅਤੇ ਸਤਿਕਾਰ ਦੀ ਬਦੌਲਤ ਅੱਗੇ ਨਾਲੋ ਵੀ ਦੁੱਗਣੇ ਕੰਮ ਕਰਵਾਏ ਜਾਣਗੇ। ਇਸ ਲਈ 20 ਫਰਵਰੀ ਨੂੰ ਇੱਕ ਇੱਕ ਵੋਟ ਪੰਜੇ ਦੇ ਨਿਸਾਨ ਤੇ ਲਾ ਕੇ ਕਾਂਗਰਸ ਪਾਰਟੀ ਨੂੰ ਮਜਬੂਤ ਜਿਤਾਉਣਾ ਹੈ। ਇਸ ਮੌਕੇ ਗੁਰਦੇਵ ਸਿੰਘ ਲਾਪਰਾਂ ਮੈਂਬਰ ਜਿਲ੍ਹਾਂ ਪ੍ਰੀਸ਼ਦ, ਕਰਨਜੀਤ ਸਿੰਘ ਸੋਨੀ ਗਾਲਿਬ ਪ੍ਰਧਾਨ ਜਿਲ੍ਹਾਂ ਕਾਂਗਰਸ ਕਮੇਟੀ ਲੁਧਿਆਣਾ ਦਿਹਾਤੀ, ਰਣਜੀਤ ਸਿੰਘ ਮਾਂਗਟ ਚੇਅਰਮੈਨ ਮਾਰਕਿਟ ਕਮੇਟੀ ਕਿਲ੍ਹਾਂ ਰਾਏਪੁਰ, ਸੁਖਦੇਵ ਸਿੰਘ ਮਨਸੂਰਾਂ ਚੇਅਰਮੈਨ ਬਲਾਕ ਸੰਮਤੀ ਲੁਧਿਆਣਾ 1, ਵਰਿੰਦਰ ਕੌਰ ਘਵੱਦੀ ਚੇਅਰਪਰਸਨ ਬਲਾਕ ਸੰਮਤੀ ਡੇਹਲੋ, ਸਰਪੰਚ ਬਲਜਿੰਦਰ ਸਿੰਘ ਮਲਕਪੁਰ ਚੇਅਰਮੈਨ ਪੰਚਾਇਤ ਯੂਨੀਅਨ ਬਲਾਕ ਲੁਧਿਆਣਾ 1, ਕੁਲਦੀਪ ਸਿੰਘ ਖੰਗੂੜਾ ਸਰਪੰਚ ਬਾਰਨਹਾੜ੍ਹਾ, ਬਲਵੀਰ ਸਿੰਘ ਸਰਪੰਚ ਝੱਮਟ, ਜਸਵਿੰਦਰ ਸਿੰਘ ਰਾਣਾ ਸਰਪੰਚ ਸਿੰਘਪੁਰਾ, ਸੁਖਦੇਵ ਸਿੰਘ ਸਰਪੰਚ ਗੋਸਪੁਰ, ਸੁਖਵੰਤ ਸਿੰਘ ਸਰਪੰਚ ਕ੍ਰਿਸ਼ਨਾ ਨਗਰ, ਧਰਮਵੀਰ ਸਿੰਘ ਸਰਪੰਚ ਦਸਮੇਸ਼ ਨਗਰ,  ਇੰਦਰ ਸਿੰਘ ਸਰਪੰਚ ਰਜਾਪੁਰ ਪੱਤੀ, ਕੇਵਲ ਕ੍ਰਿਸ਼ਨ ਪੱਪੂ ਸਰਪੰਚ ਇਆਲੀ ਕਲਾਂ, ਗੁਰਪ੍ਰੀਤ ਸਿੰਘ ਗਿੱਲ ਸਰਪੰਚ ਪਤੀ ਨਿਊ ਰਾਜਗੁਰੂ ਨਗਰ, ਦਲਵੀਰ ਸਿੰਘ ਗੋਲਡੀ ਸਰਪੰਚ ਥਰੀਕੇ, ਮਾ ਬਲਵੰਤ ਸਿੰਘ ਸਰਪੰਚ ਝਾਂਡੇ, ਗੁਰਜਗਦੀਪ ਸਿੰਘ ਲਾਲੀ ਸਰਪੰਚ ਲਲਤੋ ਖੁਰਦ, ਮਨਜੀਤ ਸਿੰਘ ਸਰਪੰਚ ਲਲਤੋ ਕਲਾਂ, ਅਮਰਜੀਤ ਸਿੰਘ ਮਿੱਠਾ ਸਰਪੰਚ ਠੱਕਰਵਾਲ, ਓਮ ਪ੍ਰਕਾਸ਼ ਸਰਪੰਚ ਮਨਸੂਰਾਂ, ਮਨਦੀਪ ਸਿੰਘ ਸਰਪੰਚ ਸਹਿਜਾਦ, ਰਾਜਾ ਸਰਪੰਚ ਖੇੜੀ, ਸੁਖਵਿੰਦਰ ਸਿੰਘ ਸੁੱਖੀ ਸਰਪੰਚ ਦੋਲੋ ਖੁਰਦ, ਸੁਖਦੇਵ ਸਿੰਘ ਸਰਪੰਚ ਦੋਲੋ ਕਲਾਂ,ਗੁਰਜੀਤ ਸਿੰਘ ਸਰਪੰਚ ਧਾਂਦਰਾ, ਕੇ ਪੀ ਰਾਣਾ ਸਰਪੰਚ ਪ੍ਰੀਤ ਵਿਹਾਰ, ਮੋਹਣ ਸਿੰਘ ਸਰਪੰਚ, ਸਤਨਾਮ ਸਿੰਘ ਸਰਪੰਚ ਹਿੰਮਤ ਸਿੰਘ ਨਗਰ, ਗੁਰਮਖ ਸਿੰਘ ਸਰਪੰਚ, ਲਾਲ ਸਿੰਘ ਸਰਪੰਚ, ਸੁਖਵੀਰ ਸਿੰਘ ਸਰਪੰਚ, ਸਰਪੰਚ ਗੁਰਮੀਤ ਸਿੰਘ, ਮਨਜੀਤ ਸਿੰਘ ਹੰਬੜਾ, ਜੱਗਾ ਸਿੰਘ ਸਰਪੰਚ ਹੰਬੜਾ, ਰਵਦੀਪ ਸਿੰਘ ਬਿੱਟੂ ਸਰਪੰਚ ਪੋਹੀੜ, ਮਹਾਂ ਸਿੰਘ ਸਰਪੰਚ, ਸਰਪੰਚ ਅਮਨਦੀਪ ਸਿੰਘ ਬੂਲ, ਸੁਰਪੰਚ ਨੋਨੀ ਸੀਲੋ ਕਲਾਂ, ਸਰਪੰਚ ਤੇਜਿੰਦਰ ਸਿੰਘ ਲਾਡੀ ਜੱਸੜ, ਸਰਪੰਚ ਬਲਜਿੰਦਰ ਸਿੰਘ ਮਲਕਪੁਰ, ਬਾਦਸ਼ਾਹ ਸਰਪੰਚ ਲਾਡੂਵਾਲ, ਭਜਨ ਸਿੰਘ ਸਰਪੰਚ ਫਾਗਲਾ, ਬਿੱਟੂ ਸਰਪੰਚ ਆਲੋਵਾਲ, ਦਮਨਦੀਪ ਸਿੰਘ ਸਰਪੰਚ ਲਾਦੀਆਂ, ਦਲਜੀਤ ਸਿੰਘ ਸਰਪੰਚ ਚਾਹੜ੍ਹ, ਦਿਲਬਾਗ ਸਿੰਘ ਸਰਪੰਚ ਜਸਦੇਵ ਨਗਰ, ਗੁਰਦੀਪ ਸਿੰਘ ਸਰਪੰਚ ਮੱਝ ਫੱਗੂਵਾਲ, ਗੁਰਮਖ ਸਿੰਘ ਸਰਪੰਚ ਗੁਰੂ ਤੇਗ ਬਹਾਦਰ ਨਗਰ, ਜਗਜੀਤ ਸਿੰਘ ਸਰਪੰਚ ਭੋਲੇਵਾਲ, ਜਤਿੰਦਰ ਸਿੰਘ ਗਿੱਲ ਸਰਪੰਚ ਰਣੀਆਂ, ਮੋਹਣ ਸਿੰਘ ਸਰਪੰਚ ਭਗਤ ਸਿੰਘ ਨਗਰ, ਪੱਪੀ ਸਰਪੰਚ ਸ਼ਹੀਦ ਬਾਬਾ ਦੀਪ ਸਿੰਘ ਨਗਰ, ਅਜੈ ਮਹਿਤਾ ਸਰਪੰਚ ਬਸੰਤ ਐਵਨਿਊ, ਸੁਰਿੰਦਰ ਸਿੰਘ ਛਿੰਦਾ ਸਰਪੰਚ ਇਆਲੀ ਖੁਰਦ, ਮੰਗਾ ਸਿੰਘ ਸਰਪੰਚ ਬੱਲੋਕੇ, ਕੌਰ ਸਿੰਘ ਸਰਪੰਚ ਦੇਵ ਨਗਰ, ਗੁਰਮੇਜ ਸਿੰਘ ਸਰਪੰਚ ਪ੍ਰਤਾਪ ਸਿੰਘ ਵਾਲਾ, ਸਤਨਾਮ ਸਿੰਘ ਛੋਅਲੇ, ਨਰਿੰਦਰ ਸਿੰਘ ਸਰਪੰਚ ਬਚਨ ਸਿੰਘ ਨਗਰ, ਯੁਵਰਾਜ ਸਰਪੰਚ ਨਿਸਾਂਤ ਬਾਗ, ਸੁਖਦੇਵ ਸਿੰਘ ਸਰਪੰਚ ਸਤਜੋਤ ਨਗਰ, ਸੁਰਿੰਦਰ ਭਾਟੀਆ ਸਰਪੰਚ, ਕੁਲਵਿੰਦਰ ਕੌਰ ਸਰਪੰਚ ਬੀਹਲਾ ਤੋ ਇਲਾਵਾ ਵੱਡੀ ਗਿਣਤੀ ਵਿੱਚ ਸੰਗਤਾਂ ਹਾਜਰ ਸਨ। ਸਟੇਜ ਸਕੱਤਰ ਦੀ ਭੂਮਿਕਾ ਰਣਜੀਤ ਸਿੰਘ ਮਾਂਗਟ ਨੇ ਨਿਭਾਈ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>