ਬਲਾਚੌਰ : ਉਮੇਸ਼ ਜੋਸ਼ੀ ਅੱਜ ਸੀ.ਪੀ.ਆਈ.(ਐਮ) ਦੀ ਟੀਮ ਵਲੋਂ ਮਾਸਟਰ ਪ੍ਰੇਮ ਚੰਦ ਰੱਕਡ਼ ਦੀ ਚੋਣ ਮੁਹਿੰਮ ਵਿੱਚ ਟਕਾਰਲਾ, ਰੱਤੇਵਾਲ, ਗੁਲਪੁਰ, ਚਣਕੋਈ, ਬਛੋਡ਼ੀ, ਬੱਗੂਵਾਲ ਚੋਣ ਮੀਟਿੰਗਾਂ ਕੀਤੀਆਂ ਗਈਆਂ। ਆਦੋਆਣਾ, ਅਟਾਲ ਮਜ਼ਾਰਾ, ਕਰਾਂਵਰ, ਗੁਲਪੁਰ, ਚਣਕੋਈ, ਬਛੋਡ਼ੀ, ਬਗੂਵਾਲ, ਟਕਾਰਲਾ, ਰੱਤੇਵਾਲ, (ਕਿਸਾਨਿਆਂ ਦੀ ਬਸਤੀ) ਵਿਚ ਹੋਏ ਭਾਰੀ ਇਕੱਠ ਵਿੱਚ ਪਿੰਡਾਂ ਦੇ ਲੋਕਾਂ ਵਲੋਂ ਵੋਟਾਂ ਪਾ ਕੇ ਜਿਤਾਉਣ ਦਾ ਭਰੋਸਾ ਮਿਲਿਆ ਹੈ। ਸੀ.ਪੀ.ਆਈ.(ਐਮ) ਦੇ ਉਮੀਦਵਾਰ ਆਪਣੇ ਚੋਣ ਇਕੱਠ ਵਿੱਚ ਬਲਾਚੌਰ ਹਲਕੇ ਅੰਦਰ ਉਨ੍ਹਾਂ ਵਲੋਂ ਲਡ਼ੇ ਸੰਘਰਸ਼ਾਂ, ਪ੍ਰਾਪਤੀਆਂ ਸਮੇ ਇਲਾਕੇ ਦੇ ਮੁੱਖ ਮੁੱਦਿਆਂ ਨੂੰ ਆਪਣੇ ਪ੍ਰਚਾਰ ਵਿੱਚ ਲੋਕਾਂ ਸਾਹਮਣੇ ਪੇਸ਼ ਕਰਦੇ ਹਨ। ਉਨ੍ਹਾਂ ਵਲੋਂ ਸਸਤੀ ਵਿੱਦਿਆ, ਗਰੀਬਾਂ ਲਈ ਸਸਤਾ ਇਲਾਜ਼ ਅਤੇ ਸਿਹਤ ਸਹੂਲਤਾਂ, ਨੌਜਵਾਨਾਂ ਲਈ ਰੁਜ਼ਗਾਰ, ਨਸ਼ਾਖੋਰੀ ਨੂੰ ਖਤਮ ਕਰਨਾ, ਪੁਰਾਣੀ ਪੈਨਸ਼ਨ ਦੀ ਬਹਾਲੀ ਮੁੱਖ ਮੁੱਦੇ ਹਨ ਅਤੇ ਆਸਰੋਂ ਇਲਾਕੇ ਦੇ ਫੈਕਟਰੀਆਂ ਦੇ ਮਜ਼ਦੂਰਾਂ, ਵਰਕਰਾਂ ਦੀ ਸਿਰਮੌਰ ਜਥੇਬੰਦੀ ਸੀਟੂ ਦੀਆਂ ਜਥੇਬੰਦੀਆਂ ਦੇ ਆਗੂਆਂ ਵਲੌਂ ਸਮਰਕਨ ਦੇਣ ਦਾ ਐਲਾਨ ਕੀਤਾ ਅਤੇ ਸਾਥੀ ਨੂੰ ਵੋਟਾਂ ਪਾ ਕੇ ਕਾਮਯਾਬ ਕਰਨ ਦਾ ਯਕੀਨ ਦਿੱਤਾ। ਬਲਾਚੌਰ ਇਲਾਕੇ ਦੇ ਪਿੰਡਾਂ ਦੇ ਮੁਲਾਜ਼ਮਾਂ, ਮਜ਼ਦੂਰਾਂ, ਡਰਾਇਵਰਾਂ ਸਵਰਾਜ ਮਾਜਦਾ ਫੈਕਟਰੀ ਵਿੱਚ ਕੰਮ ਕਰਦੇ ਹਨ, ਉਨ੍ਹਾਂ ਨੇ ਅਹਿਦ ਕੀਤਾ ਕਿ ਉਹ ਪਿੰਡਾਂ ਵਿੱਚ ਸੀ.ਪੀ.ਆਈ.(ਐਮ) ਦੇ ਉਮੀਦਵਾਰ ਜਿਹਡ਼ਾ ਬਾਕੀ ਰਾਜਨੀਤਕ ਪਾਰਟੀਆਂ ਦੇ ਉਮੀਦਵਾਰਾਂ ਤੋਂ ਸੂਝਵਾਨ, ਪਡ਼੍ਹਿਆ ਲਿਖਿਆ, ਮਜ਼ਦੂਰਾਂ, ਕਿਸਾਨਾਂ ਦੇ ਹਰ ਸੰਘਰਸ਼ ਵਿੱਚ ਸ਼ਾਮਲ ਹੋਣ ਵਾਲਾ ਮਾਸਟਰ ਪ੍ਰੇਮ ਚੰਦ ਰੱਕਡ਼ ਹੀ ਹੈ। ਮਜ਼ਦੂਰਾਂ ਵਲੋਂ ਇਲਾਕੇ ਦੇ ਪਿੰਡਾਂ ਵਿੱਚ ਭਰਵੀਂ ਹਮਾਇਤ ਲਈ ਯਕੀਨ ਦਿਤੇ ਗਏ। ਕਾਮਰੇਡ ਮਹਾਂ ਸਿੰਘ ਰੌਡ਼ੀ ਨੇ ਲੋਕਾਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦੀਆਂ ਕਾਮਰੇਡ ਮਾਸਟਰ ਪ੍ਰੇਮ ਚੰਦ ਰੱਕਡ਼ ਦੇ ਚੋਣ ਨਿਸ਼ਾਨ ਦਾ ਬਟਨ ਦਬਾ ਕੇ ਕਾਮਯਾਬ ਕਰਨ ਦੀ ਅਪੀਲ ਕੀਤੀ। ਮਾਸਟਰ ਪ੍ਰੇਮ ਚੰਦ ਰੱਕਡ਼ ਨੇ ਲੋਕਾਂ ਨੂੰ ਸੰਬੋਧਨ ਕਰਦੀਆਂ ਆਪਣੀ ਪਾਰਟੀ ਦੇ ਪ੍ਰੋਗਰਾਮ ਬਾਰੇ ਦੱਸਿਆ ਅਤੇ ਸੀ.ਪੀ.ਆਈ.(ਐਮ) ਦੇ ਉਮੀਦਵਾਰ ਨੂੰ ਵੋਟਾ ਪਾ ਕੇ ਕਾਮਯਾਬ ਕਰਨ ਦੀ ਅਪੀਲ ਕੀਤੀ ਅਤੇ ਆਏ ਲੋਕਾਂ ਦਾ ਧੰਨਵਾਦ ਕੀਤਾ। ਇਨ੍ਹਾਂ ਤੋਂ ਇਲਾਵਾ ਪ੍ਰੇਮ ਚੰਦ ਰੱਕਡ਼, ਅੱਛਰ ਸਿੰਘ ਟੋਰੋਵਾਲ, ਹੁਸ਼ਨ ਚੰਦ ਮਝੋਟ, ਬਾਬੂ ਕੱਕਡ਼ਾਂ ਆਦਿ ਟੀਮ ਵਿੱਚ ਹਾਜ਼ਰ ਸਨ।
ਮਾਸਟਰ ਪ੍ਰੇਮ ਚੰਦ ਰੱਕਡ਼ ਦੀਆਂ ਚੋਣ ਮੀਟਿੰਗਾਂ ਵਿੱਚ ਵੋਟਰਾਂ ਵਲੋਂ ਭਰਵਾਂ ਹੁੰਗਾਰਾ : ਮਹਾਂ ਸਿੰਘ ਰੌਡ਼ੀ
This entry was posted in ਪੰਜਾਬ.