ਬਲਾਚੌਰ, (ਉਮੇਸ਼ ਜੋਸ਼ੀ) : ਜਿਉ ਜਿਉ ਵੋਟਾ ਦਾ ਸਮ੍ਹਾਂ ਨਜ਼ਦੀਕ ਆ ਰਿਹਾ ਹੈ, ਤਿਊ ਤਿਊ ਵਿਧਾਨ ਸਭਾ ਹਲਕਾ ਬਲਾਚੌਰ ਵਿੱਚ ਕਾਂਗਰਸ ਦੇ ਵਿਧਾਇਕ ਚੌ. ਦਰਸ਼ਨ ਲਾਲ ਮੰਗੂਪੁਰ ਦੀ ਲੋਕਪ੍ਰਿਅਤਾ ਵੱਧਦੀ ਜਾ ਰਹੀ ਹੈ, ਉਸ ਦੇ ਨਾਲ ਨਾਲ ਇਲਾਕੇ ਦੇ ਵੱਖ ਵੱਖ ਪਿੰਡਾਂ ਵਿੱਚ ਚੋਣ ਪ੍ਰਚਾਰ ਸਮੇਂ ਬਜੁਰਗਾ , ਨੌਜਵਾਨਾ, ਬੱਚਿਆ ਵਲੋਂ ਮਣਾ ਮੂੰਹੀ ਪਿਆਰ ਤੇ ਸਤਿਕਾਰ ਵੀ ਦਿੱਤਾ ਜਾ ਰਿਹਾ ਹੈ। ਕਈ ਪਿੰਡਾਂ ਵਿੱਚ ਤਾਂ ਇਹ ਵੀ ਵੇਖਣ ਨੂੰ ਮਿਲਦਾ ਹੈ ਕਿ ਬਜੁਰਗਾ ਔਰਤਾਂ ਵਲੋਂ ਵਿਧਾਇਕ ਮੰਗੂਪੁਰ ਨੂੰ ਮਮਤਾ ਦੀਆਂ ਛਾਵਾਂ ਕਰਦਿਆ ਦੂਜੀ ਵਾਰੀ ਜਿੱਤਣ ਅਤੇ ਲੋਕਾਂ ਦੀ ਇਸੇ ਤਰ੍ਹਾਂ ਸੇਵਾ ਕਰਨ ਦਾ ਅਸ਼ੀਰਵਾਦ ਦਿੱਤਾ ਜਾ ਰਿਹਾ ਹੈ।ਜਿਕਰਯੋਗ ਹੈ ਕਿ ਵਿਧਾਨ ਸਭਾ ਹਲਕਾ ਬਲਾਚੌਰ ਵਿੱਚ ਵਿਧਾਇਕ ਦਰਸ਼ਨ ਲਾਲ ਮੰਗੂਪੁਰ ਦੇ ਮਜਬੂਤ ਆਧਾਰ ਅਤੇ ਮਕਬੂਲੀਅਤ ਨੂੰ ਦੇਖਦੇ ਹੋਏ ਕਾਂਗਰਸ ਪਾਰਟੀ ਹਾਈ ਕਮਾਂਡ ਵਲੋਂ ਅੱਖਾ ਮੀਚ ਕੇ ਦੂਜੀਵਾਰ ਵਿਧਾਨ ਸਭਾ ਚੋਣਾ ਲਈ ਮੈਦਾਨ ਵਿੱਚ ਉਤਾਰਿਆ ਹੈ ਉਥੇ ਹੀ ਵਿਧਾਇਕ ਮੰਗੂਪੁਰ ਸਮੁੱਚੇ ਪਾਰਟੀ ਵਰਕਰਾ ਸਮੇਤ ਢੁਕਵੀਂ ਤੇ ਦੂਰ ਅੰਦੇਸ਼ੀ ਰਣਨੀਤੀ ਮਾਹਿਰਾ ਦੀ ਟੀਮ ਨਾਲ ਚੋਣ ਪ੍ਰਚਾਰ ਚਲਾਇਆ ਹੋਇਆ ਹੈ। ਜਿਸ ਦੌਰਾਨ ਉਨ੍ਹਾਂ ਵਲੋਂ ਨਿਮਰਤਾ ਨਾਲ ਵੋਟਰਾਂ ਤੱਕ ਆਪਣੀ ਗੱਲ ਨੂੰ ਪਹੁੰਚਾਇਆ ਜਾ ਰਿਹੈ , ਉਥੇ ਹੀ ਪਿੰਡਾਂ ਵਿੱਚ ਵੱਡੇ ਪੱਧਰ ਤੇ ਚੋਣ ਮੀਟਿੰਗਾਂ ਵੀ ਕੀਤੀਆ ਜਾ ਰਹੀਆ ਹਨ, ਜਿੱਥੇ ਕਿ ਦਿਨ ਪ੍ਰਤੀ ਦਿਨ ਲੋਕ ਖਾਸ ਕਰ ਨੌਜਵਾਨਾ ਵਿੱਚ ਉਨ੍ਹਾਂ ਦਾ ਕਰੇਜ਼ ਵੱਧਦਾ ਹੀ ਜਾ ਰਿਹੈ ਹੈ।
ਪਿਛਲੇ ਲੰਮੇ ਸਮੇਂ ਤੋਂ ਉਹਨ੍ਹਾਂ ਦੀ ਹਲਕੇ ਦੇ ਲੋੜਵੰਦ ਪਰਿਵਾਰਾ ,ਧਾਰਮਿਕ ਸਥਾਨਾ ਦੀ ਖੁੱਲੇ ਦਿਲ ਨਾਲ ਕੀਤੀ ਮੱਦਦ ਅਤੇ ਪਿੰਡਾਂ ਦੀਆਂ ਪੰਚਾਇਤਾ ਅਤੇ ਨਗਰ ਕੌਸਲ ਨੂੰ ਵਿਕਾਸ ਲਈ ਦਿੱਤੀਆ ਗਰਾਂਟਾ ਉਹਨਾਂ ਨੂੰ ਇਸ ਵਾਰ ਲੋਕਾਂ ਦੇ ਦਿਲਾ ਦੇ ਹੋਰ ਵੀ ਨੇੜੇ ਲੈ ਆਈਆਂ ਹਨ । ਇਸੇ ਦੌਰਾਨ ਲੋਕਾਂ ਵਿਧਾਇਕ ਦਰਸ਼ਨ ਲਾ ਮੰਗੂਪੁਰ ਦਾ ਜਿੱਥੇ ਹਰ ਜਗ੍ਹਾਂ ਭਰਵਾਂ ਸਵਾਗਤ ਕੀਤਾ ਜਾ ਰਿਹੈ ਉਥੇ ਹੀ ਦੂਜੀ ਵਾਰੀ ਵੀ ਭਾਰੀ ਬਹੁਮਤ ਨਾਲ ਜਿਤਾਉਣ ਦਾ ਭਰੋਸਾ ਦਵਾਇਆ ਜਾ ਰਿਹੇ ਹੈ।