ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ) – ਸਕਾਟਲੈਂਡ ਵਿੱਚ ਸਰਕਾਰ ਵੱਲੋਂ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਲਗਾਈਆਂ ਹੋਈਆਂ ਪਾਬੰਦੀਆਂ ਵਿੱਚ ਪੜਾਅਵਾਰ ਢਿੱਲ ਦਿੱਤੀ ਜਾ ਰਹੀ ਹੈ। ਜਿਸ ਦੀ ਲੜੀ ਤਹਿਤ ਸਕੂਲਾਂ ਲਈ ਮਾਸਕ ਪਹਿਨਣ ਦੇ ਨਿਯਮਾਂ ‘ਚ ਫਰਵਰੀ ਦੇ ਅੰਤ ਤੋਂ ਢਿੱਲ ਦਿੱਤੀ ਜਾਵੇਗੀ ਅਤੇ ਸਕਾਟਲੈਂਡ ਵਿੱਚ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਨੂੰ 28 ਫਰਵਰੀ ਤੋਂ ਕਲਾਸਰੂਮ ਵਿੱਚ ਚਿਹਰੇ ਨੂੰ ਢਕਣ ਦੀ ਲੋੜ ਨਹੀਂ ਹੋਵੇਗੀ। ਫ਼ਸਟ ਮਨਿਸਟਰ ਨਿਕੋਲਾ ਸਟਰਜਨ ਨੇ ਕਿਹਾ ਕਿ ਵਿਗਿਆਨਕ ਸਲਾਹਕਾਰਾਂ ਨੇ ਪੜਾਅਵਾਰ ਪਾਬੰਦੀਆਂ ਹਟਾਉਣ ਦੇ ਹਿੱਸੇ ਵਜੋਂ ਇਸ ਕਦਮ ਦਾ ਸਮਰਥਨ ਕੀਤਾ ਹੈ। ਹਾਲਾਂਕਿ ਵਿਦਿਆਰਥੀਆਂ ਨੂੰ ਕਈ ਸਕੂਲੀ ਖੇਤਰਾਂ ਵਿੱਚ ਅਤੇ ਸਕੂਲ ਦੀਆਂ ਇਮਾਰਤਾਂ ਦੇ ਅੰਦਰ ਘੁੰਮਣ ਵੇਲੇ ਮਾਸਕ ਪਹਿਨਣ ਦੀ ਜ਼ਰੂਰਤ ਹੋਵੇਗੀ। ਇਸਦੇ ਇਲਾਵਾ ਸਕੂਲ ਅਸੈਂਬਲੀਆਂ, ਮੁਲਾਕਾਤਾਂ ਤੇ ਬਾਕੀ ਪਾਬੰਦੀਆਂ ਨੂੰ ਵੀ ਹਟਾਇਆ ਜਾਣਾ ਹੈ ਅਤੇ ਹੋਰ ਪਾਬੰਦੀਆਂ ਨੂੰ “ਨਿਯਮਿਤ ਸਮੀਖਿਆ ਅਧੀਨ” ਰੱਖਿਆ ਜਾਵੇਗਾ। ਸਟਰਜਨ ਅਨੁਸਾਰ ਇਹ ਤਬਦੀਲੀਆਂ ਵਿਦਿਆਰਥੀਆਂ ਅਤੇ ਸਟਾਫ ‘ਤੇ ਲਾਗੂ ਹੋਣਗੀਆਂ।
ਸਕਾਟਲੈਂਡ: ਸਕੂਲਾਂ ਵਿੱਚ ਫੇਸ ਮਾਸਕ ਦੇ ਨਿਯਮਾਂ ਵਿੱਚ ਮਿਲੇਗੀ ਢਿੱਲ
This entry was posted in ਅੰਤਰਰਾਸ਼ਟਰੀ.