ਸੌਦਾ ਸਾਧ ਦੀ ਜਾਨ ਨੂੰ ਜ਼ੇਕਰ ਖਤਰਾ ਹੈ ਤਾ ਓਸ ਨੂੰ ਸੁਰੱਖਿਆ ਦੇਣ ਦੀ ਥਾਂ ਜੇਲ੍ਹ ਡੱਕਿਆ ਜਾਏ: ਅਖੰਡ ਕੀਰਤਨੀ ਜੱਥਾ (ਦਿੱਲੀ)

IMG-20220222-WA0013.resizedਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ):- ਸੌਦਾ ਸਾਧ ਰਾਮ ਰਹੀਮ ਜੋ ਕਿ ਗੰਭੀਰ ਅਪਰਾਧਾਂ ਅਤੇ ਸਿੱਖ ਕੌਮ ਦਾ ਦੋਖੀ ਹੈ ਜਿਸਨੂੰ ਪੰਜਾਬ ਅਤੇ ਹੋਰ ਰਾਜਾ ਵਿਚ ਹੋ ਰਹੀਆਂ ਚੋਣਾਂ ਵਿਚ ਆਪਣਾ ਵੋਟ ਬੈੰਕ ਪੱਕਾ ਕਰਣ ਲਈ ਇਕ ਸਾਜ਼ਿਸ਼ ਤਹਿਤ ਚੋਣਾਂ ਤੋਂ ਪਹਿਲਾਂ ਫਰਲੋ ਦੇ ਕੇ ਬਾਹਰ ਲਿਆਂਦਾ ਗਿਆ ਸੀ ਤੇ ਹੁਣ ਓਸ ਦੀ ਜਾਨ ਨੂੰ ਖਾਲਿਸਤਾਨੀਆਂ ਕੋਲੋਂ ਖਤਰਾ ਦਸ ਕੇ ਜ਼ੈਡ ਪਲੱਸ ਸੁਰੱਖਿਆ ਦਿੱਤੀ ਗਈ ਜਿਸ ਦਾ ਅਖੰਡ ਕੀਰਤਨੀ ਜੱਥਾ (ਦਿੱਲੀ) ਪੁਰਜ਼ੋਰ ਵਿਰੋਧ ਕਰਦਾ ਹੈ । ਜੱਥੇ ਦੇ ਕੰਨਵੀਨਰ ਭਾਈ ਅਰਵਿੰਦਰ ਸਿੰਘ ਰਾਜਾ ਨੇ ਕਿਹਾ ਕਿ ਜ਼ੇਕਰ ਸਾਧ ਦੀ ਜਾਨ ਨੂੰ ਖਤਰਾ ਹੈ ਤਾ ਤੁਰੰਤ ਉਸਦੀ ਫਰਲੋ ਰੱਦ ਕਰਕੇ ਓਸ ਨੂੰ ਵਾਪਿਸ ਸੁਨਾਰੀਆਂ ਜੇਲ੍ਹ ਡੱਕਿਆ ਜਾਏ ।ਉਨ੍ਹਾਂ ਕਿਹਾ ਕਿ ਓਹਦੇ ਅਪਰਾਧ ਇਤਨੇ ਗੰਭੀਰ ਹਨ ਕਿ ਓਹ ਤਾ ਉਮਰ ਜੇਲ੍ਹ ਡੱਕਿਆ ਹੀ ਚੰਗਾ ਲਗਦਾ ਹੈ ਤੇ ਜੇਲ੍ਹ ਦੀ ਚਾਰਦੀਵਾਰੀ ਹੀ ਓਹਦੇ ਲਾਇਕ ਹੈ । ਉਨ੍ਹਾਂ ਕਿਹਾ ਕਿ ਉਸਦੇ ਬਾਹਰ ਰਹਿਣ ਨਾਲ ਆਮ ਲੋਕਾਂ ਦੇ ਜੀਵਨ ਦੇ ਨਾਲ ਓਸਤੇ ਚਲ ਰਹੇ ਵੱਖ ਵੱਖ ਅਦਾਲਤਾਂ ਅੰਦਰ ਕੇਸ ਪ੍ਰਭਾਵਿਤ ਹੋ ਸਕਦੇ ਹਨ ।  ਇਸ ਲਈ ਅਸੀ ਕੇਂਦਰ ਸਰਕਾਰ ਅਤੇ ਹਰਿਆਣਾ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਰਾਮ ਰਹੀਮ ਦੀ ਫਰਲੋ ਰੱਦ ਕਰਕੇ ਇਸਨੂੰ ਮੁੜ ਜੇਲ੍ਹ ਡੱਕਿਆ ਜਾਏ । ਇਸ ਮੌਕੇ ਭਾਈ ਰਾਜਾ ਦੇ ਨਾਲ ਭਾਈ ਮਲਕੀਤ ਸਿੰਘ, ਭਾਈ ਹਰਜਿੰਦਰ ਸਿੰਘ, ਭਾਈ ਜਸਪ੍ਰੀਤ ਸਿੰਘ ਲਵਲੀ, ਭਾਈ ਗੁਰਮੀਤ ਸਿੰਘ, ਭਾਈ ਹਰਮੀਤ ਸਿੰਘ ਅਤੇ ਹੋਰ ਬਹੁਤ ਸਾਰੇ ਜੱਥੇ ਦੇ ਸਿੰਘ ਹਾਜ਼ਿਰ ਸਨ ।

This entry was posted in ਭਾਰਤ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>