ਆਲ ਇੰਡੀਆ ਅੰਤਰ ਯੂਨੀਵਰਸਿਟੀ ਆਰਚਰੀ ਚੈਂਪੀਅਨਸ਼ਿਪ ਦੀ ਓਵਰਆਲ ਟਰਾਫ਼ੀ ’ਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਤੀਰਅੰਦਾਜ਼ਾਂ ਦਾ ਕਬਜ਼ਾ

Press Pic 1(8).resizedਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਵਿਖੇ ਭਾਰਤੀ ਤੀਰਅੰਦਾਜ਼ੀ ਐਸੋਸੀਏਸ਼ਨ ਦੇ ਸਹਿਯੋਗ ਨਾਲ ਕਰਵਾਈ ਗਈ ਆਲ ਇੰਡੀਆ ਅੰਤਰ ਯੂਨੀਵਰਸਿਟੀ ਆਰਚਰੀ ਚੈਂਪੀਅਨਸ਼ਿਪ 2021-22 ਅੱਜ ਅਮਿੱਟ ਯਾਦਾਂ ਛੱਡਦੀ ਸੰਪੰਨ ਹੋਈ। 24 ਤੋਂ 28 ਫਰਵਰੀ ਤੱਕ ਚੱਲੀ ਚੈਂਪੀਅਨਸ਼ਿਪ ਦੀ ਓਵਰਆਲ ਟਰਾਫ਼ੀ ’ਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਤੀਰਅੰਦਾਜ਼ਾਂ ਨੇ ਕਬਜ਼ਾ ਕੀਤਾ, ਪੰਜਾਬੀ ਯੂਨੀਵਰਸਿਟੀ ਦੇ ਤੀਰਅੰਦਾਜ਼ਾਂ ਨੇ 8 ਗੋਲਡ, 4 ਸਿਲਵਰ, 5 ਬ੍ਰਾਂਜ਼ ਮੈਡਲਾਂ ਸਮੇਤ ਕੁੱਲ 17 ਮੈਡਲਾਂ ’ਤੇ ਕਬਜ਼ਾ ਕੀਤਾ। ਇਸੇ ਤਰ੍ਹਾਂ ਰਾਣੀ ਦੁਰਗਾਵਤੀ ਯੂਨੀਵਰਸਿਟੀ ਜਬਲਪੁਰ ਦੇ ਟੀਮ ਨੇ 5 ਗੋਲਡ, 5 ਸਿਲਵਰ, 4 ਬ੍ਰਾਂਜ਼ ਮੈਡਲਾਂ ਨਾਲ ਕੁੱਲ 14 ਮੈਡਲ ਹਾਸਲ ਕਰਦਿਆਂ ਰਨਰਅੱਪ ਟਰਾਫ਼ੀ ’ਤੇ ਕਬਜ਼ਾ ਕੀਤਾ ਜਦਕਿ 4 ਗੋਲਡ, 2 ਸਿਲਵਰ ਮੈਡਲਾਂ ਸਮੇਤ ਕੁੱਲ 6 ਮੈਡਲ ਹਾਸਲ ਕਰਕੇ ਸਾਵਿਤਰੀ ਬਾਈ ਫੂਲੇ ਯੂਨੀਵਰਸਿਟੀ ਪੂਨੇ ਤੀਜੇ ਸਥਾਨ ’ਤੇ ਰਹੀ। ਸਮਾਪਤੀ ਸਮਾਗਮ ਦੌਰਾਨ ਜੇਤੂ ਰਹੀਆਂ ਟੀਮਾਂ ਨੂੰ ਇਨਾਮਾਂ ਦੀ ਵੰਡ ਚੰਡੀਗੜ੍ਹ ਯੂਨੀਵਰਸਿਟੀ ਦੇ ਪ੍ਰੋ-ਚਾਂਸਲਰ ਡਾ. ਆਰ.ਐਸ ਬਾਵਾ ਅਤੇ ਟੂਰਨਾਮੈਂਟ ਡਾਇਰੈਕਟਰ ਸ਼੍ਰੀ ਐਲ. ਮੂਰਤੀ ਵੱਲੋਂ ਕੀਤੀ ਗਈ। ਇਸ ਮੌਕੇ ਚੀਫ਼ ਜੱਜ ਸ਼੍ਰੀ ਬੀ. ਸ਼ਾਰਵਨ ਕੁਮਾਰ, ਸ਼ੂਟਿੰਗ ਡਾਇਰੈਕਟਰ ਸ਼੍ਰੀ ਸਨਦੀਪ ਕੁਮਾਰ ਸਮੇਤ 9 ਜੱਜਾਂ ਦੀ ਟੀਮ ਉਚੇਚੇ ਤੌਰ ’ਤੇ ਹਾਜ਼ਰ ਰਹੀ।

Press Pic 5(2).resizedਚੈਂਪੀਅਨਸ਼ਿਪ ਦੇ ਚੌਥੇ ਦਿਨ ਪੁਰਸ਼ ਵਰਗ ਦੇ ਕੰਪਾਉਂਡ (50 ਮੀਟਰ) ਈਵੈਂਟ ਦੇ ਪਹਿਲੇ ਦੌਰ ਵਿੱਚ ਦਿੱਲੀ ਯੂਨੀਵਰਸਿਟੀ ਦੇ ਤਨਿਸ਼ ਦੀਪ ਸਿੰਘ ਨੇ 355 ਅੰਕਾਂ ਨਾਲ ਪਹਿਲਾ ਅਤੇ ਸਾਗਰ ਚੋਪੜਾ ਨੇ 352 ਅੰਕਾਂ ਨਾਲ ਦੂਜਾ ਸਥਾਨ ਹਾਸਲ ਕੀਤਾ। ਜਦਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ ਅਮਨ ਸੈਣੀ 350 ਅੰਕਾਂ ਨਾਲ ਤੀਜੇ ਸਥਾਨ ’ਤੇ ਰਿਹਾ।ਕੰਪਾਊਂਡ (50 ਮੀਟਰ) ਦੇ ਦੂਜੇ ਗੇੜ ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸੰਗਮਪ੍ਰੀਤ ਸਿੰਘ ਨੇ 352 ਅੰਕਾਂ ਨਾਲ ਪਹਿਲਾ, ਯੂਨੀਵਰਸਿਟੀ ਆਫ਼ ਸਪੋਰਟਸ ਬੋਰਡ (ਯੂਨੀਵਰਸਿਟੀ ਆਫ਼ ਰਾਜਸਥਾਨ) ਦੇ ਮੁਕੁਲ ਸ਼ਰਮਾ ਨੇ 347 ਅੰਕਾਂ ਨਾਲ ਦੂਜਾ ਅਤੇ ਕੁਰੂਕਸ਼ੇਤਰ ਯੂਨੀਵਰਸਿਟੀ ਦੇ ਪ੍ਰਵੀਨ ਸਿੰਘ ਨੇ 346 ਅੰਕਾਂ ਨਾਲ ਤੀਜਾ ਸਥਾਨ ਹਾਸਲ ਕੀਤਾ।

50+50 ਮੀਟਰ ਕੰਪਾਊਂਡ ਰਾਊਂਡ ਵਿੱਚ ਭਾਗ ਲੈਣ ਵਾਲੇ ਪੁਰਸ਼ ਐਥਲੀਟਾਂ ਦੇ ਅੰਕਾਂ ਨੂੰ ਜੋੜ ਕੇ ਓਵਰਆਲ ਨਤੀਜੇ ਐਲਾਨੇ ਗਏ, ਜਿਸ ਵਿੱਚ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਸੰਗਮਪ੍ਰੀਤ ਸਿੰਘ ਨੇ 700 ਅੰਕਾਂ ਨਾਲ ਸੋਨ ਤਗ਼ਮਾ ਜਿੱਤਿਆ, ਦਿੱਲੀ ਯੂਨੀਵਰਸਿਟੀ ਦੇ ਕੇ ਸਾਗਰ ਚੋਪੜਾ ਨੇ 698 ਅੰਕਾਂ ਨਾਲ ਚਾਂਦੀ ਦਾ ਤਗ਼ਮਾ ਜਿੱਤਿਆ ਜਦਕਿ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਵਿਕਾਸ ਰਾਜਨ ਨੇ 693 ਅੰਕਾਂ ਨਾਲ ਕਾਂਸੀ ਦਾ ਤਗਮਾ ਜਿੱਤਿਆ।

ਕੰਪਾਊਂਡ ਵਿਅਕਤੀਗਤ ਓਲੰਪਿਕ ਰਾਊਂਡ ਤਹਿਤ ਪੁਰਸ ਵਰਗ ਵਿੱਚ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਅਮਨ ਸੈਣੀ ਨੇ 144 ਦੇ ਸਕੋਰ ਨਾਲ ਸੋਨ ਤਗ਼ਮਾ ਜਿੱਤਿਆ, ਜਦਕਿ ਯੂਨੀਵਰਸਿਟੀ ਆਫ਼ ਸਪੋਰਟਸ ਬੋਰਡ (ਯੂਨੀਵਰਸਿਟੀ ਆਫ਼ ਰਾਜਸਥਾਨ) ਦੇ ਨਿਖਿਲ ਪ੍ਰੀਤ ਨੇ 142 ਦੇ ਸਕੋਰ ਨਾਲ ਚਾਂਦੀ ਦਾ ਤਗ਼ਮਾ ਜਿੱਤਿਆ ਜਦਕਿ ਮਹਾਰਿਸ਼ੀ ਦਯਾਨੰਦ ਯੂਨੀਵਰਸਿਟੀ ਰੋਹਤਕ ਦੇ ਵਿਕਾਸ ਨੇ 141 ਦੇ ਸਕੋਰ ਨਾਲ ਕਾਂਸੀ ਦਾ ਤਗਮਾ ਜਿੱਤਿਆ। ਮਹਿਲਾ ਵਰਗ ਵਿੱਚ ਕੰਪਾਊਂਡ ਵਿਅਕਤੀਗਤ ਓਲੰਪਿਕ ਰਾਊਂਡ ਵਿੱਚ ਸਾਵਿਤਰੀ ਬਾਈ ਫੂਲੇ ਯੂਨਵਰਸਿਟੀ ਦੀ ਮਹਿਕ ਨੇ 137 ਦੇ ਸਕੋਰ ਨਾਲ ਪਹਿਲਾ ਸਥਾਨ ਜਦਕਿ ਰਾਣੀ ਦੁਰਗਾਵਤੀ ਯੂਨੀਵਰਸਿਟੀ ਜਬਲਪੁਰ ਦੀ ਸਿ੍ਰਸ਼ਟੀ ਸਿੰਘ ਨੇ 136 ਦੇ ਸਕੋਰ ਨਾਲ ਦੂਜਾ ਅਤੇ ਰਾਗਿਨੀ ਮਾਰਕੋ ਨੇ ਤੀਜਾ ਸਥਾਨ ਹਾਸਲ ਕੀਤਾ।

ਪੁਰਸ਼ ਵਰਗ ਦੇ ਵਿਅਕਤੀਗਤ ਓਲੰਪਿਕ ਰਾਊਂਡ (ਭਾਰਤੀ ਰਾਊਂਡ) ਵਿੱਚ ਸਤ ਗਾਡਗੇ ਬਾਬਾ ਅਮਰਾਵਤੀ ਯੂਨੀਵਰਸਿਟੀ ਬੋਰਡ ਆਫ਼ ਫਿਜ਼ੀਕਲ ਐਜੂਕੇਸ਼ਨ, ਮਹਾਰਾਸ਼ਟਰ ਦੇ ਆਸ਼ੀਸ਼ ਜਾਧਲ ਨੇ ਪਹਿਲਾ ਸਥਾਨ ਹਾਸਲ ਕਰਕੇ ਸੋਨ ਤਗ਼ਮਾ ਜਿੱਤਿਆ, ਜਦੋਂ ਕਿ ਮਨੀਪੁਰ ਯੂਨੀਵਰਸਿਟੀ ਦੇ ਬਰਿਸ਼ ਸਿੰਘ ਨੇ ਚਾਂਦੀ ਅਤੇ ਕੋਲਹਾਨ ਯੂਨੀਵਰਸਿਟੀ ਚਾਈਬਾਸਾ (ਝਾਰਖੰਡ) ਦੇ ਗੁਣਾਰਾਮ ਪੁਰਤੀ ਨੇ ਕਾਂਸੀ ਦਾ ਤਗਮਾ ਹਾਸਲ ਕੀਤਾ। ਸਾਵਿਤਰੀ ਬਾਈ ਫੂਲੇ ਯੂਨੀਵਰਸਿਟੀ, ਮਹਾਰਾਸ਼ਟਰ ਦੀ ਦੁਮਨੇ ਨਤਾਸ਼ਾ ਨੇ ਵਿਅਕਤੀਗਤ ਓਲੰਪਿਕ ਰਾਊਂਡ (ਭਾਰਤੀ ਦੌਰ) ਮਹਿਲਾ ਵਰਗ ਵਿੱਚ ਗੋਲਡ ਜਿੱਤਿਆ ਜਦਕਿ ਗੁਰੂ ਜੰਭੇਸ਼ਵਰ ਯੂਨੀਵਰਸਿਟੀ ਆਫ ਸਾਇੰਸ ਐਂਡ ਟੈਕਨਾਲੋਜੀ, ਹਿਸਾਰ ਦੀ ਪੁਸ਼ਪਾ ਨੇ ਚਾਂਦੀ ਅਤੇ ਚੌਧਰੀ ਚਰਨ ਸਿੰਘ ਯੂਨੀਵਰਸਿਟੀ ਮੇਰਠ ਦੀ ਕਾਜਲ ਨੇ ਤੀਜਾ ਸਥਾਨ ਹਾਸਲ ਕਰਕੇ ਕਾਂਸੀ ਦਾ ਤਗਮਾ ਹਾਸਲ ਕੀਤਾ।

ਪੁਰਸ਼ ਵਰਗ ਵਿੱਚ ਰਿਕਰਵ ਵਿਅਕਤੀਗਤ ਓਲੰਪਿਕ ਰਾਊਂਡ ਦੇ ਤਹਿਤ ਸ਼ਾਨਦਾਰ ਮੁਕਾਬਲਾ ਕਰਦੇ ਹੋਏ ਰਾਣੀ ਦੁਰਗਾਵਤੀ ਯੂਨੀਵਰਸਿਟੀ, ਜਬਲਪੁਰ, ਐਮ.ਪੀ. ਕੇ ਪਵਨ ਪਰਮਾਰ ਨੇ ਸੋਨ ਤਗਮਾ ਅਤੇ ਅਮਿਤ ਯਾਦਵ ਨੇ ਕਾਂਸੀ ਦਾ ਤਗਮਾ ਜਿੱਤਿਆ।ਜਦਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਰੋਬਿਨ ਨੇ ਚਾਂਦੀ ਦਾ ਤਗਮਾ ਜਿੱਤਿਆ। ਇਸ ਤੋਂ ਇਲਾਵਾ ਵਿਅਕਤੀਗਤ ਓਲੰਪਿਕ ਰਾਊਂਡ (ਰਿਕਰਵ) ਮਹਿਲਾ ਵਰਗ ਵਿੱਚ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੀ ਵਰਸ਼ਾ ਸੋਨਾ ਨੇ ਗੋਲਡ, ਮਹਾਰਿਸ਼ੀ ਦਯਾਨੰਦ ਯੂਨੀਵਰਸਿਟੀ ਰੋਹਤਕ ਨੇ ਹਰਿਆਣਾ ਦੀ ਪਿ੍ਰਅੰਕਾ ਨੇ ਚਾਂਦੀ ਅਤੇ ਕੁਰੂਕਸ਼ੇਤਰ ਯੂਨੀਵਰਸਿਟੀ ਦੀ ਹਿਮਾਨੀ ਨੇ ਕਾਂਸੀ ਦਾ ਤਗਮਾ ਜਿੱਤਿਆ।

ਇਸ ਤੋਂ ਇਲਾਵਾ ਪੁਰਸ਼ਾਂ ਦੇ ਕੰਪਾਊਂਡ-ਟੀਮ ਰਾਊਂਡ ਵਿਚ ਪੰਜਾਬੀ ਯੂਨੀਵਰਸਿਟੀ, ਪਟਿਆਲਾ ਨੇ ਆਰ.ਡੀ.ਵੀ.ਜਬਲਪੁਰ ਨੂੰ ਹਰਾ ਕੇ ਗੋਲਡ ਮੈਡਲ ਜਿੱਤਿਆ, ਜਦਕਿ ਮਹਾਰਿਸ਼ੀ ਦਯਾਨੰਦ ਯੂਨੀਵਰਸਿਟੀ, ਰੋਹਤਕ ਨੇ ਕਾਂਸੀ ਦਾ ਤਗਮਾ ਜਿੱਤਿਆ। ਮਹਿਲਾ ਟੀਮ ਮੁਕਾਬਲੇ ਵਿੱਚ ਆਰਡੀਵੀ ਜਬਲਪੁਰ ਨੇ ਸੋਨ ਤਗਮਾ, ਸਾਵਿਤਰੀਬਾਈ ਫੂਲੇ ਪੁਣੇ ਯੂਨੀਵਰਸਿਟੀ ਨੇ ਚਾਂਦੀ ਦਾ ਤਗਮਾ ਅਤੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਨੇ ਕਾਂਸੀ ਦਾ ਤਗਮਾ ਜਿੱਤਿਆ। ਮਿਕਸਡ ਟੀਮ ਰਾਊਂਡ ਵਿੱਚ ਸਾਵਿਤਰੀਬਾਈ ਫੂਲੇ ਪੁਣੇ ਯੂਨੀਵਰਸਿਟੀ ਨੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਨੂੰ ਹਰਾ ਕੇ ਸੋਨ ਤਗ਼ਮਾ ਜਿੱਤਿਆ, ਜਦਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮਿ੍ਰਤਸਰ ਨੇ ਕਾਂਸੀ ਦਾ ਤਗ਼ਮਾ ਜਿੱਤਿਆ।

ਪੁਰਸ਼ਾਂ ਦੇ ਭਾਰਤੀ ਟੀਮ ਦੌਰ ਵਿੱਚ ਸਾਵਿਤਰੀਬਾਈ ਫੂਲੇ ਪੁਣੇ ਯੂਨੀਵਰਸਿਟੀ ਨੇ ਰਾਂਚੀ ਯੂਨੀਵਰਸਿਟੀ ਨੂੰ ਹਰਾ ਕੇ ਸੋਨ ਤਗ਼ਮਾ ਜਿੱਤਿਆ, ਜਦੋਂ ਕਿ ਮਣੀਪੁਰ ਯੂਨੀਵਰਸਿਟੀ ਨੇ ਕਾਂਸੀ ਦਾ ਤਗ਼ਮਾ ਹਾਸਲ ਕੀਤਾ। ਮਹਿਲਾ ਟੀਮ ਮੁਕਾਬਲੇ ਵਿੱਚ ਕੋਹਲਨ ਯੂਨੀਵਰਸਿਟੀ, ਚਾਈਬਾਸਾ ਨੇ ਸੋਨ ਤਗਮਾ ਜਿੱਤਿਆ, ਜਦੋਂ ਕਿ ਗੁਰੂ ਜੰਭੇਸ਼ਵਰ ਯੂਨੀਵਰਸਿਟੀ, ਹਿਸਾਰ ਨੇ ਚਾਂਦੀ ਦਾ ਤਗਮਾ ਅਤੇ ਰਾਂਚੀ ਯੂਨੀਵਰਸਿਟੀ ਨੇ ਕਾਂਸੀ ਦਾ ਤਗਮਾ ਜਿੱਤਿਆ। ਮਿਕਸਡ ਟੀਮ ਰਾਊਂਡ ਵਿੱਚ ਕਾਕਤੀਆ ਯੂਨੀਵਰਸਿਟੀ, ਵਾਰੰਗਲ ਨੇ ਗੋਲਡ, ਰਾਂਚੀ ਯੂਨੀਵਰਸਿਟੀ ਨੇ ਚਾਂਦੀ ਅਤੇ ਚੌਧਰੀ ਚਰਨ ਸਿੰਘ ਯੂਨੀਵਰਸਿਟੀ, ਮੇਰਠ ਨੇ ਕਾਂਸੀ ਦਾ ਤਗਮਾ ਜਿੱਤਿਆ।

ਪੁਰਸ਼ਾਂ ਦੇ ਰਿਕਰਵ-ਟੀਮ ਰਾਊਂਡ ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਸਾਵਿਤਰੀਬਾਈ ਫੂਲੇ ਪੁਣੇ ਯੂਨੀਵਰਸਿਟੀ ਨੂੰ ਹਰਾ ਕੇ ਸੋਨ ਤਗ਼ਮਾ ਜਿੱਤਿਆ ਜਦਕਿ ਸੰਤ ਗਾਡਗੇ ਯੂਨੀਵਰਸਿਟੀ ਨੇ ਕਾਂਸੀ ਦਾ ਤਗ਼ਮਾ ਜਿੱਤਿਆ। ਮਹਿਲਾ ਟੀਮ ਮੁਕਾਬਲੇ ਵਿੱਚ ਪੰਜਾਬੀ ਯੂਨੀਵਰਸਿਟੀ, ਪਟਿਆਲਾ ਨੇ ਸੋਨ ਤਗ਼ਮਾ, ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਨੇ ਚਾਂਦੀ ਦਾ ਤਗ਼ਮਾ ਅਤੇ ਕੁਰੂਕਸ਼ੇਤਰ ਯੂਨੀਵਰਸਿਟੀ ਨੇ ਕਾਂਸੀ ਦਾ ਤਗ਼ਮਾ ਹਾਸਲ ਕੀਤਾ। ਮਿਕਸਡ ਟੀਮ ਰਾਊਂਡ ਵਿੱਚ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਨੇ ਗੋਲਡ, ਕੁਰੂਕਸ਼ੇਤਰ ਯੂਨੀਵਰਸਿਟੀ ਨੇ ਚਾਂਦੀ, ਜਦੋਂ ਕਿ ਮਹਾਰਿਸ਼ੀ ਦਯਾਨੰਦ ਯੂਨੀਵਰਸਿਟੀ, ਰੋਹਤਕ ਨੇ ਕਾਂਸੀ ਦਾ ਤਗਮਾ ਜਿੱਤਿਆ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>