ਸੜਕੀ ਦੁਰਘਟਨਾ ‘ਚ ਕਾਰ ਚਾਲਕ ਕਮਲਦੀਪ ਸੈਣੀ ਅਤੇ ਸਕੂਟੀ ਚਾਲਕ ਮਹਿਲਾ ਦੀ ਮੌਤ

joshi n.resizedਬਲਾਚੌਰ, ( ਉਮੇਸ਼ ਜੋਸ਼ੀ) – ਸਥਾਨਕ ਸ਼ਹਿਰ ਬਲਾਚੌਰ ਦੇ ਸੈਣੀ ਪੈਲੇਸ ਦੇ ਮਾਲਕ ਸੇਵਾਮੁਕਤ ਖੇਤੀਬਾਡ਼ੀ ਅਫਸਰ ਸੁਖਦੇਵ ਸਿੰਘ ਸੈਣੀ  ਦਿ ਨਵਾਂਸ਼ਹਿਰ ਨਜ਼ਦੀਕ ਸੜਕ ਹਾਦਸੇ ਚ ਗੰਭੀਰ ਰੂਪ ਵਿਚ ਜ਼ਖਮੀ ਹੋਣ ਅਤੇ ਉਸ ਦੇ ਪੁੱਤਰ ਕਮਲਦੀਪ  ਸੈਣੀ ਅਤੇ ਸਕੂਟੀ ਚਾਲਕ ਔਰਤ ਦੀ ਮੌਕੇ ਤੇ ਹੀ ਮੌਤ ਹੋ ਜਾਣ ਦਾ ਦੁਖਦਾਇਕ ਸਮਾਚਾਰ ਪ੍ਰਾਪਤ ਹੋਇਆ ਹੈ  । ਦਰਦਨਾਕ ਹੋਏ ਇਸ ਸੜਕੀ ਹਾਦਸੇ ਦੀ ਖ਼ਬਰ ਤੋਂ ਬਾਅਦ ਇਲਾਕੇ ਵਿਚ ਸੋਗ ਦੀ ਲਹਿਰ ਦੌੜ ਪਈ । ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਅੱਜ  ਦਿਨ ਮੰਗਲਵਾਰ  ਨੂੰ ਇਹ ਹਾਦਸਾ ਉਸ ਵੇਲੇ ਵਾਪਰਿਆ ਜਦੋਂ ਬੰਗਾ-ਨਵਾਂਸ਼ਹਿਰ ਨੈਸ਼ਨਲ ਹਾਈਵੇ ਤੇ ਸਥਿਤ ਗ੍ਰੈਂਡ ਰਿਜ਼ੋਰਟ ਦੇ ਸਾਹਮਣੇ  ਕਾਰ ਚਾਲਕ ਕਮਲਦੀਪ ਸੈਣੀ ਪੁੱਜਾ ਅਤੇ ਉਸ ਦੀ ਕਾਰ ਉਸੀ ਸਾਈਡ ਜਾ ਰਹੀ ਸਕੂਟੀ ਦੇ ਪਿੱਛੇ ਤੋਂ ਟੱਕਰਾ ਗਈ  ।  ਟੱਕਰ ਤੋਂ ਬਾਅਦ ਕਾਰ ਦਾ ਸੰਤੁਲਨ ਵਿਗੜ ਗਿਆ ਅਤੇ ਕਾਰ  ਰਿਜ਼ੋਰਟ ਦੀ ਕੰਧ ਨਾਲ ਜਾ ਟਕਰਾਈ।  ਹਾਦਸੇ ਚ ਸਕੂਟੀ ਸਵਾਰ ਅਤੇ ਕਾਰ ਚਾਲਕ ਦੀ ਮੌਤ ਹੋ ਗਈ, ਜਦਕਿ ਮ੍ਰਿਤਕ ਡਰਾਈਵਰ ਕਮਲਦੀਪ ਸੈਣੀ ਦਾ ਪਿਤਾ ਸੁਖਦੇਵ ਸੈਣੀ   ਜ਼ਖਮੀ ਹੋ ਗਿਆ।  ਹਾਦਸੇ ਦੀ ਸੂਚਨਾ ਮਿਲਦੇ ਹੀ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।  ਮੌਕੇ ’ਤੇ ਪੁੱਜੇ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਨਵਾਂਸ਼ਹਿਰ ਤੋਂ ਬੰਗਾ ਜਾ ਰਹੀ ਓਵਰ ਸਪੀਡ ਕਾਰ ਨੇ ਇੱਕ ਵਾਹਨ ਨੂੰ ਓਵਰਟੇਕ ਕਰਦੇ ਸਮੇਂ ਸਕੂਟੀ ਨੂੰ ਟੱਕਰ ਮਾਰ ਦਿੱਤੀ।  ਇਸ ਭਿਆਨਕ ਟੱਕਰ ਤੋਂ ਬਾਅਦ ਕਾਰ ਇਕ ਰਿਜ਼ੋਰਟ ਦੀ ਕੰਧ ਨਾਲ ਵੀ ਟਕਰਾ ਗਈ। ਹਾਦਸੇ ਵਿੱਚ ਸਕੂਟੀ ਸਵਾਰ ਔਰਤ ਅਤੇ ਕਾਰ ਚਾਲਕ ਕਮਲਦੀਪ ਦੀ ਮੌਤ ਹੋ ਗਈ।  ਇਸ ਦੇ ਨਾਲ ਹੀ ਉਸ ਦਾ ਪਿਤਾ ਸੁਖਦੇਵ ਸੈਣੀ ਗੰਭੀਰ ਜ਼ਖ਼ਮੀ ਹੋ ਗਿਆ।  ਉਸ ਨੂੰ ਇਲਾਜ ਲਈ ਨਵਾਂਸ਼ਹਿਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।  ਜਿੱਥੇ ਉਸਦਾ ਇਲਾਜ ਚੱਲ ਰਿਹਾ ਹੈ।  ਘਟਨਾ ਰਿਜ਼ੋਰਟ ਦੇ ਸੀਸੀਟੀਵੀ ਕੈਮਰੇ ਵਿੱਚ ਵੀ ਕੈਦ ਹੋ ਗਈ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>