ਪੰਜਾਬ ਦੀ ਉਦਯੋਗਿਕ ਰਾਜਧਾਨੀ ਵਿਚ ਸਥਾਪਿਤ ਹੋਇਆ ਵਿਸ਼ਵ ਦਾ ਸਭ ਤੋਂ ਵੱਧ ਸੋਲਰ ਟ੍ਰੀ

CSIR6.resizedਲੁਧਿਆਣਾ – ਭਾਰਤ ਸਰਕਾਰ ਦੇ ਵਿਗਿਆਨ ਅਤੇ ਉਦਯੋਗਿਕ ਮੰਤਰਾਲੇ ਅਧੀਨ ਚੱਲ ਰਹੇ ਕਾਊਂਸਲ ਆਫ਼ ਸਾਈਟੀਫਿਕ ਐਂਡ ਇੰਸਟ੍ਰੀਅਲ ਰਿਸਰਚ, ਵਿਗਿਆਨਿਕ ਅਤੇ ਉਦਯੋਗਿਕ ਅਨੁਸਧਾਨ ਕੌਂਸਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਦਿੱਤੇ ਗਏ ਆਤਮ ਨਿਰਭਰ ਭਾਰਤ ਦੇ ਸੰਦੇਸ਼ ਨੂੰ ਸਾਕਾਰ ਕਰਦਿਆਂ ਸੌਰ ਊਰਜਾ ਦੀ ਵੱਧਦੀ ਜਰੂਰਤਾਂ ਦੇ ਮੱਦੇਨਜ਼ਰ ਵਿਸ਼ਵ ਦਾ ਸਭ ਤੋਂ ਵੱਡਾ ਸੌਰ ਦਰਖਤ ਵਿਕਸਿਤ ਕੀਤਾ ਹੈ, ਜਿਸਦੀ ਸਥਾਪਨਾ ਅੱਜ ਇਥੇ ਆਯੋਜਿਤ ਇਕ ਸਮਾਗਮ ਦੌਰਾਨ ਪੰਜਾਬ ਦੀ ਉਦਯੋਗਿਕ ਰਾਜਧਾਨੀ ਲੁਧਿਆਣਾ ਸਥਿਤ ਸੈਂਟਰ ਆਫ਼ ਐਕਸੀਲੈਂਸ ਫਾਰ ਫਾਰਮ ਮਸ਼ੀਨਰੀ ਵਿਚ ਕੀਤੀ ਗਈ। ਸੌਰ ਦਰਖਤ ਦਾ ਰਸਮੀ ਉਦਘਾਟਨ ਲੁਧਿਆਣਾ ਦੇ ਮੇਅਰ ਬਲਕਾਰ ਸਿੰਘ ਸੰਧੂ ਨੇ ਕੀਤਾ।

ਗਿਨੀਜ ਬੁੱਕ ਆਫ਼ ਵਰਲਡ ਰਿਕਾਰਡ ਵਿਚ ਸ਼ਾਮਲ ਇਸ ਸੌਰ ਦਰਖਤ ਦੇ ਪੀਵੀ ਪੈਨਲ ਕੁੱਲ ਧਰਤੀ ਦੇ ਖੇਤਰਫਲ 309.83 ਵਰਗਮੀਟਰ ਹੈ, ਜਿਸਨੇ ਪਿਛਲੇ 67 ਵਰਗ ਮੀਟਰ ਦੇ ਰਿਕਾਰਡ ਨੂੰ ਤੋੜ ਦਿੱਤਾ ਹੈ।

ਸੌਰ ਦਰਖਤ ਵੱਖ ਵੱਖ ਉਪਕਰਣਾਂ ਨਾਲ ਲੈਸ ਢਾਂਚਾ ਹੈ, ਜੋ ਦਰਖਤ ਦੀ ਤਰ੍ਹਾ ਲੱਗਦਾ ਹੈ, ਜਿਸਦੀਆਂ ਪੱਤੀਆਂ ਸੌਰ ਪੈਨਲਾਂ ਨਾਲ ਲੈਸ ਹਨ। ਇਸਦਾ ਕੰਮ ਸੌਰ ਊਰਜਾ ਨੂੰ ਇਲੈਕਟ੍ਰੀਕਲ ਊਰਜਾ ਵਿਚ ਬਦਲਣਾ ਹੁੰਦਾ ਹੈ। ਉਦਘਾਟਨ ਸਮਾਗਮ ਵਿਚ ਸੀ. ਐਸ. ਆਈ. ਆਰ. ਸੀ. ਐਮ. ਈ. ਆਰ. ਆਈ. ਦੁਰਗਾਪੁਰ ਦੇ ਨਿਰਦੇਸ਼ਕ ਪ੍ਰੋ. ਹਰੀਸ਼ ਹਿਰਾਨੀ, ਸੈਂਟਰ ਆਫ਼ ਐਨਰਜੀ ਐਂਡ ਐਨਵਾਇਰਮੈਂਟ ਐਨ. ਆਈ. ਟੀ. ਜਲੰਧਰ ਦੇ ਵਿਭਾਗ ਮੁਖੀ ਪ੍ਰੋ. ਐਮ. ਕੇ. ਝਾਅ, ਸਕੂਲ ਆਫ਼ ਐਨਰਜੀ ਐਂਡ ਇਨਵਾਇਅਰਮੈਂਟ ਟੀ. ਆਈ. ਟੀ. ਪਟਿਆਲਾ ਦੇ ਪ੍ਰੋ. ਐਨ. ਤੇਜਾ ਪ੍ਰਕਾਸ਼ ਸਮੇਤ ਕਈ ਹੋਰ ਮੋਤਰਬਰ ਹਾਜ਼ਰ ਸਨ।

ਸੀ. ਐਸ. ਆਈ. ਆਰ. ਸੀ. ਐਮ. ਈ. ਆਰ. ਆਈ. ਦੇ ਨਿਰਦੇਸ਼ਕ ਪ੍ਰੋ. ਹਰੀਸ਼ ਹਿਰਾਨੀ ਨੇ ਵੱਖ ਵੱਖ ਇਨੋਵੇਟਿਵ ਐਪਲੀਕੇਸ਼ਨਜ਼ ਦਾ ਐਲਾਨ ਕਰਦੇ ਹੋਏ ਕਿਹਾ ਕਿ ਸਭ ਤੋਂ ਵੱਡੇ ਸੌਰ ਦਰਖਤ ਦੇ ਜਰੀਏ ਗਿਨੀਜ ਬੁੱਕ ਆਫ਼ ਵਰਲਡ ਰਿਕਾਰਡ ਦਾ ਹਿੱਸਾ ਬਨਣਾ ਕਿਸੇ ਵੱਡੀ ਪ੍ਰਾਪਤੀ ਤੋਂ ਘੱਟ ਨਹੀਂ ਹੈ। ਇਥੇ ਵਿਗਿਆਨਿਕ ਆਏ ਦਿਨ ਨਵੀਂ ਖੋਜ ਵਿਚ ਜੁਟੇ ਹੋਏ ਹਨ।

ਉਨ੍ਹਾਂ ਕਿਹਾ ਕਿ ਸੌਰ ਦਰਖਤ ਵਿਚ ਵਿਆਪਕ ਐਪਲੀਕੇਸ਼ਨ ਹੁੰਦੇ ਹਨ ਜਿਸਨੂੰ ਈ ਟਰੈਕਟਰਸ, ਈ ਪਾਵਰ ਟਿਲਰਸ ਅਤੇ ਇਲੈਕਟ੍ਰਾਨਿਕ ਵਾਹਨਾਂ ਦੇ ਚਾਰਜਿੰਗ ਸਟੇਸ਼ਨ, ਸਿੰਚਾਈ ਦੀਆਂ ਜਰੂਰਤਾਂ ਲਈ ਸੰਚਾਲਿਤ ਖੇਤੀ ਪੰਪ, ਖੇਤਾਂ ਿਵਚ ਖਾਣਾ ਪਕਾਉਣ ਲਈ ਸੌਰ ਆਧਾਰਿਤ ਸਿਸਟਮ, ਖੇਤ ਦੀ ਫਸਲ ਨੂੰ ਲੰਮੇ ਸਮੇਂ ਤੱਕ ਬਚਾਏ ਰੱਖਣ ਲਈ ਕੋਲਡ ਸਟੋਰੇਜ ਨੂੰ ਪਾਵਰ ਦੇਣ ਵਰਗੀ ਖੇਤੀ ਨਾਲ ਜੁੜੀਆਂ ਵੱਖ ਵੱਖ ਜਰੂਰਤਾਂ ਨੂੰ ਪੂਰਾ ਕਰਦਾ ਹੈ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>