ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦਾ ਪਹਿਲਾ ਵਰਚੁਅਲ ਕਿਸਾਨ ਮੇਲਾ ਖੇਤਰੀ ਖੋਜ ਕੇਂਦਰ, ਬੱਲੋਵਾਲ ਸੌਂਖਡ਼ੀ ਵਿਖੇ ਆਯੋਜਿਤ

1647249361223.resizedਬਲਾਚੌਰ, ( ਉਮੇਸ਼ ਜੋਸ਼ੀ ) – ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵੱਲੋਂ ਸਾਉਣੀ ਦੇ ਆਯੋਜਿਤ ਕੀਤੇ ਜਾਣ ਵਾਲੇ ਕਿਸਾਨ ਮੇਲਿਆਂ ਦੀ ਲਡ਼ੀ ਵਿੱਚ ਪਹਿਲਾ ਵਰਚੁਅਲ ਕਿਸਾਨ ਮੇਲਾ ਯੂਨੀਵਰਸਿਟੀ ਦੇ ਡਾ. ਡੀ. ਆਰ. ਭੂੰਬਲਾ ਖੇਤਰੀ ਖੋਜ ਕੇਂਦਰ, ਬੱਲੋਵਾਲ ਸੌਂਖਡ਼ੀ ਵਿਖੇ ਪ੍ਰਭਾਵਸ਼ਾਲੀ ਢੰਗ ਨਾਲ ਆਯੋਜਿਤ ਕੀਤਾ ਗਿਆ।

ਉਧਰਤੀ, ਪਾਣੀ, ਪੌਣ ਬਚਾਈਏ, ਪੁਸ਼ਤਾਂ ਖਾਤਰ ਧਰਮ ਨਿਭਾਈਏ” ਦੇ ਉਦੇਸ਼ ਨੂੰ ਲੈ ਕੇ ਲਗਾਏ ਇਸ ਵਰਚੁਅਲ ਕਿਸਾਨ ਮੇਲੇ ਵਿੱਚ ਢਾਂ. ਵਿਨੋਦ ਕੁਮਾਰ, ਨਿਰਦੇਸ਼ਕ ਪਸਾਰ ਸਿੱਖਿਆ, ਚੌਧਰੀ ਸਰਵਣ ਕੁਮਾਰ ਹਿਮਾਚਲ ਪ੍ਰਦੇਸ਼ ਖੇਤੀਬਾਡ਼ੀ ਯੂਨੀਵਰਸਿਟੀ, ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ।ਉਹਨਾਂ ਨੇ ਪੀ.ਏ.ਯੂ. ਦੀ ਹਰੇ ਇਨਕਲਾਬ ਵਿੱਚ ਅਤੇ ਕਿਸਾਨਾਂ ਦੀਆਂ ਸਮੱਸਿਆਂਵਾਂ ਖੋਜ ਅਤੇ ਪਸਾਰ ਰਾਂਹੀ ਹੱਲ ਕਰਨ ਵਿੱਚ ਮਹੱਤਵਪੂਰਨ ਯੋਗਦਾਨ ਪਾਉਣ ਤੇ ਪ੍ਰਸੰਸਾ ਕੀਤੀ। ਉਹਨਾਂ ਨੇ ਕੰਢੀ ਵਿੱਚ ਕਿਸਾਨਾਂ ਨੂੰ ਆਉਂਦੀਆਂ ਖੇਤੀ ਮੁਸ਼ਕਿਲਾਂ ਬਾਰੇ ਚਾਨਣਾ ਪਾਇਆ ਅਤੇ  ਨਾਲ ਹੀ ਉਹਨਾਂ ਨੂੰ ਸੰਯੁਕਤ ਖੇਤੀ ਪ੍ਰਣਾਲੀ, ਫਸਲੀ ਵਿਭਿੰਨਤਾ ਅਤੇ ਮੀਂਹ ਦੇ ਪਾਣੀ ਦੀ ਸੰਭਾਲ ਲਈ ਉਤਸ਼ਾਹਿਤ ਕੀਤਾ। ਉਹਨਾਂ ਨੇ ਜੈਵਿਕ ਖੇਤੀ ਅਤੇ ਵਣ ਖੇਤੀ ਅਪਣਾਉਣ ਤੇ ਜੋਰ ਦਿੱਤਾ। ਉਹਨਾਂ ਨੇ ਵਾਤਾਵਰਨ ਦੀ ਸੰਭਾਲ ਅਤੇ ਸਫਾਈ ਰੱਖਣ ਲਈ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਜਮੀਨ ਵਿੱਚ ਹੀ ਗਾਲਣ ਅਤੇ ਕੰਢੀ ਖੇਤਰ ਪਾਣੀ ਬਚਾਉਣ ਲਈ ਝੋਨੇ ਦੀ ਖੇਤੀ ਨਾ ਕਰਨ ਲਈ ਬੇਨਤੀ ਕੀਤੀ। ਉਹਨਾਂ ਨੇ ਅੰਤ ਵਿੱਚ ਕੰਢੀ ਖੇਤਰ ਲਈ ਢੁੱਕਵੀਆਂ ਫਸਲਾਂ ਹੀ ਲਗਾਉਣ ਲਈ ਪ੍ਰੇਰਿਆ ਤਾਂ ਜੋ ਕਿਸਾਨ ਵਧੇਰੇ ਆਮਦਨ ਪ੍ਰਾਪਤ ਕਰ ਸਕਣ। ਡਾ. ਅਸ਼ੋਕ ਕੁਮਾਰ, ਨਿਰਦੇਸ਼ਕ ਪਸਾਰ ਸਿੱਖਿਆ, ਪੰਜਾਬ ਖੇਤੀਬਾਡ਼ੀ ਯੂਨੀਵਰਸਿਟੀ ਨੇ ਮੁੱਖ ਮਹਿਮਾਨ, ਪਤਵੰਤਿਆਂ ਅਤੇ ਵਰਚੁਅਲ ਕਿਸਾਨ ਮੇਲੇ ਵਿਚ ਭਾਗ ਲੈਣ ਵਾਲਿਆਂ ਦਾ ਸੁਆਗਤ ਕੀਤਾ।ਉਹਨਾਂ ਨੇ ਕੰਢੀ ਖੇਤਰ ਵਿੱਚ ਕੁਦਰਤੀ ਸੋਮਿਆਂ ਨੂੰ ਸੰਭਾਲ ਕੇ ਵਰਤਣ, ਮਿੱਟੀ ਸੰਭਾਲ ਲਈ ਜੈਵਿਕ ਖਾਦਾਂ ਵਰਤਣ, ਪ੍ਰੋਸੈਸਿੰਗ ਯੂਨਿਟ ਬਣਾਉਣ ਤੇ ਜੋਰ ਦਿੱਤਾ।ਉਹਨਾਂ ਨੇ ਪੰਜਾਬ ਦੇ ਸਾਰੇ ਖੇਤਰਾਂ ਵਿਚ ਫਸਲੀ ਵਿਭਿੰਨਤਾ ਹੋਣ ਕਾਰਨ ਖੇਤਰੀ ਕਿਸਾਨ ਮੇਲੇ ਆਯੋਜਿਤ ਕਰਨ ਦੀ ਮਹੱਤਤਾ ਬਾਰੇ ਦੱਸਿਆ।

ਡਾ. ਅਜਮੇਰ ਸਿੰਘ ਢੱਟ, ਨਿਰਦੇਸ਼ਕ ਖੋਜ, ਪੀ.ਏ.ਯੂ., ਨੇ ਕੰਢੀ ਖੇਤਰ ਵਿੱਚ ਡੂੰਘੇ ਹੋ ਰਹੇ ਪਾਣੀ ਅਤੇ ਖੇਤੀਬਾਡ਼ੀ  ਵਿਚ ਆਉਦੀਆਂ ਔਕਡ਼ਾਂ ਤੇ ਧਿਆਨ ਦਿਵਾਇਆ। ਉਹਨਾਂ ਨੇ ਪੰਜਾਬ ਖੇਤੀਬਾਡ਼ੀ ਯੂਨੀਵਰਸਿਟੀ ਦੁਆਰਾ ਤਿਆਰ ਕੀਤੀਆਂ ਨਵੀਆਂ ਤਕਨੀਕਾਂ ਦੇ ਨਾਲ ਨਾਲ ਫਸਲਾਂ ਦੀਆਂ ਨਵੀਆਂ ਸਿਫਾਰਿਸ਼ ਕੀਤੀਆਂ ਕਿਸਮਾਂ ਬਾਰੇ ਜਾਣਕਾਰੀ ਦਿੱਤੀ।ਉਹਨਾਂ ਨੇ ਕਿਸਾਨਾਂ ਨੂੰ ਪੈਦਾਵਾਰ ਵਧਾਉਣ ਅਤੇ ਕੁਦਰਤੀ ਸਰੋਤਾਂ ਦੀ ਸਾਂਭ ਸੰਭਾਲ ਲਈ ਸਮਾਰਟ ਸੀਡਰ ਦੀ ਵਰਤੋਂ ਤੇ ਜੋਰ ਦਿੱਤਾ।ਖੋਜ ਕੇਂਦਰ ਦੇ ਨਿਰਦੇਸ਼ਕ ਡਾ. ਮਨਮੋਹਨਜੀਤ ਸਿੰਘ ਨੇ ਕਿਸਾਨ ਮੇਲੇ ਵਿੱਚ ਸ਼ਾਮਿਲ ਹੋਣ ਵਾਲੇੇ ਪਤਵੰਤਿਆਂ, ਕਿਸਾਨਾਂ ਅਤੇ ਮਾਹਿਰਾਂ ਦਾ ਧੰਨਵਾਦ ਕੀਤਾ । ਉਹਨਾਂ ਨੇ ਮੁੱਖ ਮਹਿਮਾਨ ਡਾ. ਵਿਨੋਦ ਕੁਮਾਰ ਦਾ ਕੰਢੀ ਖੇਤਰ ਦੇ ਕਿਸਾਨਾਂ ਨਾਲ ਆਮਦਨ ਵਧਾਉਣ ਲਈ ਜਰੂਰੀ ਨੁਕਤੇ ਅਤੇ ਨਵੀਆਂ ਖੇਤੀ ਤਕਨੀਕਾਂ ਸਾਂਝੀਆਂ ਕਰਨ ਲਈ ਧੰਨਵਾਦ ਕੀਤਾ।ਇਸ ਮੇਲੇ ਵਿਚ ਉਪੰਜਾਬ ਦੇ ਕੰਢੀ ਖੇਤਰ ਵਿੱਚ ਫਸਲਾਂ ਦੇ ਉਤਪਾਦਨ ਲਈ ਪਾਣੀ ਦੀ ਸੁਚੱਜੀ ਵਰਤੋਂ” ਤੇ ਵਿਚਾਰ ਵਟਾਂਦਰੇ ਦੌਰਾਨ ਡਾ. ਮਨਮੋਹਨਜੀਤ ਸਿੰਘ ਨਿਰਦੇਸ਼ਕ ਅਤੇ ਡਾ. ਅਨਿਲ ਖੋਖਰ, ਐਗਰੋਨੋਮਿਸਟ ਖੇਤਰੀ ਖੋਜ ਕੇਂਦਰ ਬੱਲੋਵਾਲ ਸਂੌਖਡ਼ੀ, ਡਾ. ਰਾਕੇਸ਼ ਸ਼ਾਰਦਾ, ਸੀਨੀਅਰ ਪਸਾਰ ਮਾਹਿਰ ਪੀ.ਏ.ਯੂ.; ਡਾ ਨਰਿੰਦਰ ਸਿੰਘ, ਭੂਮੀ ਸੁਰੱਖਿਆ ਅਫਸਰ, ਨਵਾਂਸ਼ਹਿਰ; ਅਤੇ ਡਾ. ਰਾਜੇਸ਼ ਕੁਮਾਰ ਹਾਰਟੀਕਲਚਰ ਅਫਸਰ ਨਵਾਂਸ਼ਹਿਰ ਮਾਹਿਰਾਂ ਵਜੋਂ ਸ਼ਾਮਿਲ ਹੋਏ। ਡਾ. ਮਨਮੋਹਨਜੀਤ ਸਿੰਘ ਨੇ ਵਿਚਾਰ ਵਟਾਂਦਰੇ ਦੀ ਸ਼ੁਰੂਆਤ ਤੇ ਕੰਢੀ ਖੇਤਰ ਵਿੱਚ ਕਿਸਾਨਾਂ ਨੂੰ ਆਉਣ ਵਾਲੀਆਂ ਬਾਰੇ ਚਾਨਣਾ ਪਾਇਆ। ਇਸ ਦੌਰਾਨ ਘੱਟ ਪਾਣੀ ਨਾਲ ਖੇਤੀ ਕਰਨ ਦੀਆਂ ਤਕਨੀਕਾਂ ਬਾਰੇ ਵਿਸਥਾਰਪੂਰਵਕ ਵਿਚਾਰ ਸਾਂਝੇ ਕੀਤੇ ਗਏ।

‘ਪੰਜਾਬ ਦੇ ਕੰਢੀ ਖੇਤਰ ਵਿੱਚ ਆਮਦਨ ਵਧਾਉਣ ਦੇ ਤਰੀਕੇ” ਸੰਬੰਧੀ ਵਿਚਾਰ ਵਟਾਂਦਰੇ ਦੌਰਾਨ ਡਾ. ਚਰਨਜੀਤ ਸਿੰਘ ਔਲਖ, ਮੁੱਖ ਐਗਰੋਨੋਮਿਸਟ, ਸਕੂਲ ਆਫ ਔਰਗੈਨਿਕ ਫਾਰਮਿੰਗ ਪੀ.ਏ.ਯੂ.; ਡਾ. ਸੰਜੀਵ ਚੌਹਾਨ, ਮੁਖੀ, ਵਣ ਵਿਭਾਗ ਪੀ.ਏ.ਯੂ.; ਡਾ. ਮਹੇਸ਼ ਕੁਮਾਰ ਪ੍ਰੋਫੈਸਰ ਅਤੇ ਮੁਖੀ ਪ੍ਰੋਸੈਸਿੰਗ ਅਤੇ ਫੂਡ ਇੰਜੀਨੀਅਰਿੰਗ (ਪੀ.ਏ.ਯੂ); ਡਾ. ਰਮਨਦੀਪ ਸਿੰਘ ਪ੍ਰੋਫੈਸਰ ਅਤੇ ਨਿਰਦੇਸ਼ਕ ਸਕੂਲ ਆਫ ਬਿਜਨਸ ਸਟੱਡੀਜ (ਪੀ.ਏ.ਯੂ) ਡਾ. ਮਨਿੰਦਰ ਸਿੰਘ ਬੌਂਸ, ਡਿਪਟੀ ਡਾਇਰੈਕਟਰ ਕੇ.ਵੀ.ਕੇ., ਬਾਹੋਵਾਲ ਅਤੇ ਡਾ. ਬਲਬੀਰ ਸਿੰਘ ਖੱਡਾ ਡਿਪਟੀ ਡਾਇਰੈਕਟਰ ਕੇ.ਵੀ.ਕੇ., ਮੋਹਾਲੀ ਨੇ ਹਿੱਸਾ ਲਿਆ। ਪੈਨਲ ਡਿਸਕਸ਼ਨ ਦੀ ਕਾਰਵਾਈ ਡਾ. ਗੁਰਵਿੰਦਰ ਸਿੰਘ, ਪਸਾਰ ਮਾਹਿਰ, ਖੇਤਰੀ ਖੋਜ ਕੇਂਦਰ, ਬੱਲੋਵਾਲ ਸੌਂਖਡ਼ੀ ਨੇ ਚਲਾਈ। ਖੇਤਰੀ ਖੋਜ ਕੇਂਦਰ, ਬੱਲੋਵਾਲ ਸੌਖਡ਼ੀ ਅਤੇ ਇਸ ਖੇਤਰ ਵਿਚ ਆਉਣ ਵਾਲੇ ਕ੍ਰਿਸ਼ੀ ਵਿਗਿਆਨ ਕੇਂਦਰਾ ਦੁਆਰਾ ਬਣਾਈਆਂ ਵੀਡੀਉਸ, ਆਡੀਉਸ ਅਤੇ ਦਸਤਾਵੇਜੀਆਂ ਦਾ ਯੂਨੀਵਰਸਿਟੀ ਵੈਬਸਾਇਟ ਤੇ ਸਿੱਧਾ ਪ੍ਰਸਾਰਣ ਕੀਤਾ ਗਿਆ ਜਿਨ੍ਹਾ ਨੂੰ ਹਜਾਰਾ ਕਿਸਾਨਾਂ ਨੇ ਦੇਖਿਆ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>