ਸਕਾਟਲੈਂਡ: ਪੁਲਿਸ ਨੇ ਕਾਰ ਵਿੱਚੋਂ ਬਰਾਮਦ ਕੀਤੀ 180,000 ਪੌਂਡ ਮੁੱਲ ਦੀ ਭੰਗ

IMG-20220317-WA0003.resizedਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ) – ਸਕਾਟਲੈਂਡ ਪੁਲਿਸ ਵੱਲੋਂ ਕੀਤੀ ਕਾਰਵਾਈ ਦੌਰਾਨ ਇੱਕ ਕਾਰ ਵਿੱਚੋਂ ਵੱਡੀ ਮਾਤਰਾ ਵਿੱਚ ਭੰਗ ਬਰਾਮਦ ਕੀਤੀ ਗਈ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਨੇ ਦੱਸਿਆ ਕਿ ਪਰਥ ਅਤੇ ਡੰਡੀ ਦੇ ਵਿਚਕਾਰ ਏ 90 ‘ਤੇ ਇੱਕ ਕਾਰ ਵਿੱਚ ਵੱਡੀ ਮਾਤਰਾ ‘ਚ ਭੰਗ ਮਿਲਣ ਤੋਂ ਬਾਅਦ ਇੱਕ 52 ਸਾਲਾ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਉਸ ‘ਤੇ ਦੋਸ਼ ਲਾਏ ਗਏ ਹਨ। ਅਫਸਰਾਂ ਨੇ ਦੱਸਿਆ ਕਿ ਭੰਗ ਦੀ ਅੰਦਾਜ਼ਨ ਕੀਮਤ 180,000 ਪੌਂਡ ਹੈ।  ਬਰਾਮਦ ਕੀਤੇ ਜਾਣ ਤੋਂ ਪਹਿਲਾਂ ਇੰਚਚਰ ਦੇ ਨੇੜੇ ਕਾਰ ਨੂੰ ਰੋਕਿਆ। ਦੋਸ਼ੀ ਵਿਅਕਤੀ ਨੂੰ ਹਿਰਾਸਤ ਵਿੱਚ ਲਿਆ ਗਿਆ ਸੀ ਅਤੇ ਉਹ ਸੋਮਵਾਰ ਨੂੰ ਡੰਡੀ ਸ਼ੈਰਿਫ ਕੋਰਟ ਵਿੱਚ ਪੇਸ਼ ਹੋਣ ਵਾਲਾ ਹੈ।

ਇੰਸਪੈਕਟਰ ਰੌਬਿਨ ਸਿਮ, ਆਰਗੇਨਾਈਜ਼ਡ ਕ੍ਰਾਈਮ ਐਂਡ ਕਾਊਂਟਰ ਟੈਰੋਰਿਜ਼ਮ ਯੂਨਿਟ ਨੇ ਕਿਹਾ ਕਿ ਇਹ ਇੱਕ ਮਹੱਤਵਪੂਰਨ ਰਿਕਵਰੀ ਹੈ ਅਤੇ ਉੱਤਰ ਪੂਰਬ ਵਿੱਚ ਨਸ਼ੀਲੇ ਪਦਾਰਥਾਂ ਦੀ ਸਮਗਲਿੰਗ ਨੂੰ ਠੱਲ੍ਹ ਪਾਉਣ ਲਈ ਪੁਲਿਸ ਨਿਰੰਤਰ ਵਚਨਬੱਧ ਹੈ।

This entry was posted in ਅੰਤਰਰਾਸ਼ਟਰੀ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>