ਇਸੇ ਹਫਤੇ 50 ਯੂਕਰੇਨੀ ਅਨਾਥ ਬੱਚੇ ਪਹੁੰਚਣਗੇ ਸਕਾਟਲੈਂਡ

IMG-20220321-WA0003.resizedਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ) – ਰੂਸ ਦੁਆਰਾ ਯੂਕਰੇਨ ਉੱਪਰ ਹਮਲਾ ਕਰਕੇ ਵੱਡੀ ਗਿਣਤੀ ਵਿੱਚ ਬੱਚਿਆਂ ਨੂੰ ਅਨਾਥ ਬਣਾ ਦਿੱਤਾ ਗਿਆ ਹੈ। ਸਕਾਟਲੈਂਡ ਵੱਲੋਂ ਸੰਕਟ ਦੀ ਇਸ ਘੜੀ ਵਿੱਚ ਯੂਕਰੇਨੀ ਲੋਕਾਂ ਨੂੰ ਪਨਾਹ ਦੇਣ ਦੀ ਹਾਮੀ ਭਰੀ ਗਈ ਹੈ। ਜਿਸ ਤਹਿਤ ਤਕਰੀਬਨ 50 ਯੂਕਰੇਨੀ ਅਨਾਥ ਬੱਚਿਆਂ ਦਾ ਸਵਾਗਤ ਇਸ ਹਫ਼ਤੇ ਸਕਾਟਲੈਂਡ ਵਿੱਚ ਕੀਤਾ ਜਾਵੇਗਾ। ਹਿਬਸ ਫੁੱਟਬਾਲ ਪ੍ਰਸ਼ੰਸਕ ਚੈਰਿਟੀ ਦੁਆਰਾ ਡਨੀਪਰੋ ਤੋਂ ਕੱਢੇ ਗਏ ਯੂਕਰੇਨੀ ਅਨਾਥ ਬੱਚੇ ਸੋਮਵਾਰ ਨੂੰ ਲੰਡਨ ਪਹੁੰਚਣ ਲਈ ਤਿਆਰ ਹਨ। ਲਗਭਗ 50 ਨੌਜਵਾਨ ਜਿਨ੍ਹਾਂ ਦੀ ਉਮਰ ਦੋ ਤੋਂ 19 ਸਾਲ ਤੱਕ ਹੈ ਅਤੇ ਉਨ੍ਹਾਂ ਦੇ ਦੇਖਭਾਲ ਕਰਨ ਵਾਲਿਆਂ ਨੂੰ ਲੰਡਨ ਲਿਜਾਇਆ ਜਾ ਰਿਹਾ ਹੈ, ਜਿੱਥੇ ਉਹ ਬੁੱਧਵਾਰ ਨੂੰ ਸਕਾਟਲੈਂਡ ਦੀ ਯਾਤਰਾ ਤੋਂ ਪਹਿਲਾਂ ਇੱਕ ਦਿਨ ਸੈਰ-ਸਪਾਟਾ ਕਰਨਗੇ। ਇਸ ਬਚਾਅ ਮਿਸ਼ਨ ਦਾ ਆਯੋਜਨ ਡਨੀਪਰੋ ਕਿਡਜ਼ ਦੁਆਰਾ ਕੀਤਾ ਗਿਆ ਹੈ, ਜੋ ਕਿ 17 ਸਾਲ ਪਹਿਲਾਂ ਯੂਕਰੇਨ ਵਿੱਚ ਹਿਬਸ ਯੂਰਪੀਅਨ ਮੈਚ ਤੋਂ ਬਾਅਦ ਸਥਾਪਤ ਕੀਤਾ ਗਿਆ ਸੀ। ਯੂਕਰੇਨ ਦਾ ਚੌਥਾ ਸਭ ਤੋਂ ਵੱਡਾ ਸ਼ਹਿਰ, ਡਨੀਪਰੋ, 24 ਫਰਵਰੀ ਤੋਂ ਸ਼ੁਰੂ ਹੋਏ ਹਮਲੇ ਤੋਂ ਬਾਅਦ ਤੀਬਰ ਰੂਸੀ ਗੋਲਾਬਾਰੀ ਦਾ ਸ਼ਿਕਾਰ ਹੈ। ਨਿਪਰੋ ਕਿਡਜ਼ ਦੇ ਚੇਅਰਮੈਨ ਸਟੀਵਨ ਕੈਰ ਅਨੁਸਾਰ ਉਹ ਬੱਚਿਆਂ ਨੂੰ ਯੂ.ਕੇ. ਤੱਕ ਪਹੁੰਚਾਉਣ ਲਈ ਰਾਹਤ ਮਹਿਸੂਸ ਕਰ ਰਹੇ ਹਨ। ਇਹਨਾਂ ਅਨਾਥ ਬੱਚਿਆਂ ਨੂੰ ਸ਼ੁਰੂ ਵਿੱਚ ਸਰਹੱਦ ਪਾਰ ਕਰਕੇ ਪੋਲੈਂਡ ਵਿੱਚ ਜਾਣ ਤੋਂ ਪਹਿਲਾਂ ਪੱਛਮੀ ਯੂਕਰੇਨ ਵਿੱਚ ਲਵੀਵ ਲਿਜਾਇਆ ਗਿਆ ਸੀ, ਜਿੱਥੇ ਉਹ ਜ਼ਨਿਨ ਵਿੱਚ ਰਹੇ ਹਨ। ਗ੍ਰਹਿ ਸਕੱਤਰ ਪ੍ਰੀਤੀ ਪਟੇਲ ਨੇ ਕਿਹਾ ਕਿ ਪਿਛਲੇ ਹਫ਼ਤੇ ਬੱਚਿਆਂ ਨੂੰ ਯੂਕੇ ਜਾਣ ਲਈ ਹਰੀ ਝੰਡੀ ਦੇ ਦਿੱਤੀ ਗਈ ਸੀ।

This entry was posted in ਅੰਤਰਰਾਸ਼ਟਰੀ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>